Page 1406

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥
ਕੀਰਤ ਕਵੀ ਆਖਦਾ ਹੈ, ਜੱਗ ਵਲੋ ਉਲਟ ਕੇ, ਜੋ ਸਾਧੂਆਂ ਦੇ ਪੈਰਾਂ ਨਾਲ ਜੁੜਦੇ ਹਨ, ਉਹ ਸ਼ਹਿਵਤ, ਗੁੱਸੇ ਅਤੇ ਮੌਤ ਤੋਂ ਨਹੀਂ ਡਰਦੇ।

ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥
ਜਿਸ ਤਰ੍ਹਾਂ ਗੁਰੂ ਨਾਨਕ ਦੇਵ, ਅੰਗਦ ਦੇ ਨਾਲ ਸਦਾ ਹਾਜਰ ਨਾਜ਼ਰ ਰਹਿੰਦੇ ਸਨ, ਏਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਰਾਮਦਾਸ ਦੇ ਨਾਲ ਵਸਦੇ ਹਨ।

ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥
ਸੱਚੇ ਗੁਰਾਂ ਦੀ ਘਾਲ ਕਮਾਂ, ਜੋ ਭੀ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ, ਰੈਣ ਅਤੇ ਦਿਹੁੰ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸਦਾ ਹੈ।

ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥
ਇਸ ਲਈ ਸਾਰੀ ਸੰਗਤ ਤੈਨੂੰ ਪਿਆਰ ਕਰਦੀ ਅਤੇ ਤੇਰੇ ਪਾਸੋਂ ਡਰਦੀ ਹੈ ਹੈ, ਹੇ ਗੁਰਦੇਵ! ਤੂੰ ਚੰਨਣ ਦਾ ਬਿਰਛ ਹੈ ਅਤੇ ਐਨ ਪਰਤੱਖ ਹੈ ਤੇਰੀ ਸੁਗੰਧੀ।

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਯ੍ਯੋ ਜੁ ਪ੍ਰਗਾਸੁ ॥
ਨਾਮ ਦਾ ਉਚਾਰਨ ਕਰਨ ਦੁਆਰਾ, ਧੁਰੂ, ਪ੍ਰਹਿਲਾਦ, ਕਬੀਰ ਅਤੇ ਤ੍ਰਿਲੋਚਨ ਅੰਦਰ ਈਸ਼ਵਰੀ ਨੂਰ ਉਤਪੰਨ ਹੋ ਗਿਆ ਸੀ।

ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥
ਜਿਸ ਨੂੰ ਵੇਖਣ ਦੁਆਰਾ, ਜਿੰਦੜੀ ਪਰਮ ਪ੍ਰਸੰਨ ਹੋ ਜਾਂਦੀ ਹੈ, ਉਹ ਸਾਧੂਆਂ ਦੇ ਆਸਰੇ ਗੁਰੂ ਰਾਮਦਾਸ ਜੀ ਹਨ।

ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥
ਨਾਨਕ ਨੇ ਪਵਿੱਤਰ ਨਾਮ ਨੂੰ ਅਨੁਭਵ ਕੀਤਾ ਅਤੇ ਪਿਆਰ ਨਾਲ ਸੁਆਮੀ ਦੀ ਅਨੁਰਾਗੀ ਸੇਵਾ ਅੰਦਰ ਆਪਣੀ ਬਿਰਤੀ ਜੋੜੀ।

ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥
ਉਨ੍ਹਾਂ ਤੋਂ ਸਮੁੰਦਰ ਦੀ ਮਾਨੰਦ ਅੰਗਦ ਪਰਗਟ ਹੋਇਆ, ਜੋ ਸਦਾ ਉਨ੍ਹਾਂ ਦੀ ਹਜੂਰੀ ਅੰਦਰ ਵਸਦਾ ਸੀ ਸਉਸਲੇ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਮਾਲਕ ਦੇ ਨਾਮ ਦਾ ਮੀਂਹ ਵਰਸਾਇਆ।

ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥
ਅਕਹਿ ਹੈ ਗੁਰੂ ਅਮਰਦਾਸ ਜੀ ਦੀ ਵਾਰਤਾ, ਜੋ ਇਕ ਜੀਭ ਨਾਲ ਉਕਾ ਹੀ ਆਖੀ ਨਹੀਂ ਜਾ ਸਕਦੀ।

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
ਸਾਰੀ ਦੁਨੀਆ ਦਾ ਪਾਰ ਉਤਾਰਾ ਕਰਨ ਦੇ ਲਈ ਹੁਣ ਸੋਢੀ ਗੁਰੂ ਰਾਮਦਾਸ ਜੀ ਨੂੰ ਪ੍ਰਭਤਾ ਪਰਾਪਤ ਹੋਈ ਹੈ।

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
ਮੈਂ ਪਾਪਾਂ ਨਾਲ ਪਰੀਪੂਰਨ ਹਾਂ ਅਤੇ ਮੇਰੇ ਵਿੱਚ ਇਕ ਭੀ ਨੇਕੀ ਨਹੀਂ। ਆਬਿ-ਹਿਯਾਤ ਨੂੰ ਤਿਆਗ, ਮੈਂ ਕੇਵਲ ਜ਼ਹਿਰ ਨੂੰ ਹੀ ਖਾਂਦਾ ਹਾਂ।

ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਧੰਨ-ਦੌਲਤ ਦੀ ਮੁਹੱਬਤ ਅਤੇ ਸੰਦੇਹ ਅੰਦਰ ਡਿਗ ਮੈਂ ਭੰਬਲ ਭੂਸੇ ਖਾ ਰਿਹਾ ਹਾਂ ਅਤੇ ਮੈਂ ਆਪਣੇ ਪੁਤਰ ਅਤੇ ਵਹੁਟੀ ਨਾਲ ਪਿਆਰ ਪਾਇਆ ਹੋਇਆ ਹੈ।

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
ਮੈਂ ਸੁਣਿਆ ਹੈ ਕਿ ਕੇਵਲ ਗੁਰਾਂ ਦੀ ਸੰਗਤ ਦਾ ਰਸਤਾ ਹੀ ਸ਼੍ਰੇਸ਼ਟ ਹੈ ਜਿਸ ਨਾਲ ਜੁੜਨ ਦੁਆਰਾ, ਮੌਤ ਦਾ ਡਰ ਦੂਰ ਹੋ ਜਾਂਦਾ ਹੈ।

ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥
ਕੀਰਤ, ਢਾਦੀ, ਇਕ ਬੇਨਤੀ ਕਰਦਾ ਹੈ, ਹੇ ਗੁਰੂ ਰਾਮਦਾਸ! ਤੂੰ ਮੈਨੂੰ ਸਦੀਵ ਹੀ ਆਪਣੀ ਪਨਾਹ ਤਾਬੇ ਰੱਖ।

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯ੍ਯਉ ॥
ਗੁਰਾਂ ਨੇ ਸੰਸਾਰੀ ਮਮਤਾ ਨੂੰ ਕੁਚਲ ਤੇ ਕਾਬੂ ਕਰ ਲਿਆ ਹੈ ਅਤੇ ਕਾਮ-ਚੇਸ਼ਟਾ ਨੂੰ ਵਾਲਾ ਤੋਂ ਪਕੜ ਕੇ ਪਟਕਾ ਮਾਰਿਆ ਹੈ।

ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ ॥
ਆਪਣੇ ਬਲ ਨਾਲ ਉਨ੍ਹਾਂ ਨੇ ਗੁੱਸੇ ਨੂੰ ਟੋਟੇ ਟੋਟੇ ਕਰ ਦਿਤਾ ਹੈ ਅਤੇ ਲਾਲਚ ਨੂੰ ਬੇਇਜ਼ਤ ਕਰ, ਉਨ੍ਹਾਂ ਨੇ ਪਰੇ ਹਟਾ ਦਿਤਾ ਹੈ।

ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥
ਹੱਥ ਬੰਨ੍ਹ ਕੇ, ਜੰਮਣ ਅਤੇ ਮਰਨ ਦੋਨੋ ਉਸ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਹਡਾ ਕਿ ਗੁਰੂ ਜੀ ਦਿੰਦੇ ਹਨ।

ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥
ਸੰਸਾਰ ਸਮੁੰਦਰ ਨੂੰ ਤੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਆਪਣੀ ਪਰਮ ਪ੍ਰਸੰਨਤਾ ਦੁਆਰਾ, ਆਪਣੇ ਮੁਰੀਦਾ ਦਾ ਪਾਰ ਉਤਾਰਾ ਕਰ ਦਿਤਾ ਹੈ।

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥
ਆਪਣੇ ਸੀਸ ਉਤੇ ਛਤ੍ਰ ਸਹਿਤ, ਤੂੰ ਸੱਚੇ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਤੂੰ ਰੁਹਾਨੀ ਅਤੇ ਦੁਲਿਆਵੀ ਦੋਨਾਂ ਸ਼ਕਤੀਆਂ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।

ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥
ਸਲ, ਭੱਟ ਸੱਚ ਆਖਦਾ ਹੈ, ਹੇ ਗੁਰੂ ਰਾਮਦਾਸ! ਕਾਲਸਥਾਈ ਹੈ ਤੇਰੀ ਪਾਤਿਸ਼ਾਹੀ ਅਤੇ ਅਜਿੱਤ ਤੇਰੀ ਸੈਨਾ।

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥
ਤੂੰ ਚਾਰੇ ਹੀ ਯੁਗਾਂ ਦਾ ਸੱਚਾ ਗੁਰੂ ਹੈਂ ਅਤੇ ਤੂੰ ਖੁਦ ਹੀ ਸ਼੍ਰੋਮਣੀ ਸਾਹਿਬ ਹੈ।

ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥
ਐਨ ਮੁਢ ਹੀ ਤੋਂ ਦੈਵੀ ਪੁਰਸ਼, ਅਭਿਆਸੀ, ਪੂਰਨ ਪੁਰਸ਼ ਅਤੇ ਮੁਰੀਦ ਤੇਰੀ ਸੇਵਾ ਕਰਦੇ ਚਲੇ ਆਏ ਹਨ।

ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ ॥
ਹੇ ਆਦੀ ਪੁਰਸ਼! ਤੂੰ ਯੁਗਾਂ ਦੇ ਸ਼ੁਰੂ ਅਤੇ ਆਰੰਭ ਦੇ ਬਗੇਰ ਹੈ। ਤੇਰੀ ਸੱਤਿਆਂ ਤਿੰਨਾਂ ਹੀ ਜਹਾਨਾ ਨੂੰ ਆਸਰਾ ਦੇ ਰਹੀ ਹੈ।

ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥
ਬੇਥਾਹ ਸੁਆਮੀ ਵੇਦਾਂ ਦਾ ਬਚਾਉਣਹਾਰ ਹੈ ਅਤੇ ਉਸ ਦੇ ਬੁਢੇਪੇ ਅਤੇ ਮੌਤ ਉਤੇ ਜਿੱਤ ਪਰਾਪਤ ਕਰ ਲਈ ਹੈ।

ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥
ਗੁਰੂ ਅਮਰਦਾਸ ਨੇ ਤੈਨੂੰ ਸਦੀਸਵ ਕਾਲ ਲਈ ਅਸਥਾਪਨ ਕੀਤਾ ਹੈ। ਤੂੰ ਪ੍ਰਾਣੀਆਂ ਨੂੰ ਪਾਰ ਕਰਨ ਵਾਲਾ ਅਤੇ ਪਾਰ ਉਤਾਰਾਨ ਲਈ ਇਕ ਜਹਾਜ ਹੈ।

ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥
ਸਲ, ਕਵੀਸ਼ਰ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਹਿਯ ਲਈ ਮੈਂ ਤੇਰੀ ਸ਼ਰਣਾਗਤ ਲਈ ਹੈ।

ਸਵਈਏ ਮਹਲੇ ਪੰਜਵੇ ਕੇ ੫
ਸਵੱਈਏ, ਪੰਜਵੀਂ ਪਾਤਿਸ਼ਾਹੀ ਦੀ ਉਸਤਤੀ ਵਿੱਚ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥
ਮੈਂ ਕੇਵਲ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ ਜੋ ਅਹਿਲ ਅਤੇ ਅਮਰ ਹੈ।

ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥
ਜਿਸ ਦਾ ਆਰਾਧਨ ਕਰਨ ਦੁਆਰਾ, ਖੋਟੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।

ਸਤਿਗੁਰ ਚਰਣ ਕਵਲ ਰਿਦਿ ਧਾਰੰ ॥
ਸੱਚੇ ਗੁਰਾਂ ਦੇ ਕਮਲ ਪੈਰ, ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।

copyright GurbaniShare.com all right reserved. Email