ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
ਮੁਕੰਮਲ ਮਾਲਕ ਸ਼ਰਧਾ-ਪਰੇਮ ਦਾ ਪ੍ਰੇਮੀ ਹੈ, ਉਸ ਪਾਸੋਂ ਚਿੱਤ ਚਾਹੁੰਦੀਆਂ ਮੁਰਾਦਾ ਪ੍ਰਾਪਤ ਹੁੰਦੀਆਂ ਹਨ। ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥ ਵਾਹਿਗੁਰੂ ਬੰਦੇ ਨੂੰ ਅਨ੍ਹੇਰੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈਂਦਾ ਹੈ। ਉਸ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ। ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥ ਦੇਵਤੇ ਪੂਰਨ ਪੁਰਸ਼, ਦੇਵਤਿਆਂ ਦੇ ਸੇਵਕ, ਸਵਰਗੀ ਗਵੱਈਏ, ਚੁੱਪ-ਕੀਤੇ ਰਿਸ਼ੀ ਅਤੇ ਸਾਧੂ ਤੇਰੇ ਅਨੇਕ ਜੱਸ ਗਾਇਨ ਕਰਦੇ ਹਨ, ਹੇ ਸੁਆਮੀ! ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥ ਹੇ ਮੇਰੇ ਪਾਤਸ਼ਾਹ ਪਰਮ ਪ੍ਰਭੂ ਪਰਮੇਸ਼ਰ! ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਆਪਣੀ ਰਹਿਮਤ ਧਾਰ। ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥ ਮੇਰੀ ਜਿੰਦੜੀਏ ਉਸ ਵਿਸ਼ਾਲ ਵਾਹਿਗੁਰੂ, ਪਰਮ ਪ੍ਰਭੂ ਦਾ ਚਿੰਤਨ ਕਰ ਸਾਰੀ ਤਾਕਤ ਜਿਸ ਦੇ ਹੱਥ ਵਿੱਚ ਹੈ। ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥ ਸਾਹਿਬ ਸਰਬ-ਸ਼ਕਤੀਵਾਨ ਅਤੇ ਦਇਆ ਦਾ ਪੁੰਜ ਹੈ। ਉਹ ਹਰ ਦਿਲ ਦੀ ਜਿੰਦ ਜਾਨ ਦਾ ਆਸਰਾ ਹੈ। ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥ ਅਨੰਤ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਪ੍ਰਭੂ ਜਿੰਦਗੀ ਚਿੱਤ, ਦੇਹਿ ਤੇ ਆਤਮਾ ਦੇਣਹਾਰ ਹੈ। ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥ ਸ਼ਰਨਾਰਥੀ-ਰਖਿਅਕ, ਸਰਬ-ਸ਼ਕਤੀਵਾਨ ਤੇ ਮਨ ਚੁਰਾਉਣ ਵਾਲਾ ਸਮੁਹ ਗਮ ਦੂਰ ਕਰ ਦਿੰਦਾ ਹੈ। ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥ ਸਾਰੀਆਂ ਜਹਿਮਤਾਂ, ਵਿਰਲਾਪ ਅਤੇ ਬਦੀਆਂ ਮੁਰ ਰਾਖਸ਼ ਨੂੰ ਮਾਰਨ ਵਾਲੇ ਸਾਈਂ ਦੇ ਨਾਮ ਦਾ ਜਾਪ ਕਰਨ ਨਾਲ ਨਾਸ ਹੋ ਜਾਂਦੀਆਂ ਹਨ। ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥ ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਤਰਸ ਕਰ ਹੇ ਮੇਰੇ ਸਰਬ-ਸ਼ਕਤੀਵਾਨ ਸੁਆਮੀ! ਸਾਰੀ ਤਾਕਤ ਤੇਰੇ ਹੱਥਾਂ ਵਿੱਚ ਹੈ। ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥ ਮੇਰੀ ਜਿੰਦੇ! ਤੂੰ ਅਹਿੱਲ, ਅਮਰ ਅਤੇ ਮਿਹਰਬਾਨ ਮਾਲਕ ਦੇ ਗੁਣਾਵਾਦ ਗਾਇਨ ਕਰ, ਜੋ ਸਾਰਿਆਂ ਨਾਲੋਂ ਬੁਲੰਦ ਹੈ। ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥ ਕੇਵਲ ਪ੍ਰਭੂ ਹੀ ਸੰਸਾਰ ਨੂੰ ਭਰਨ ਵਾਲਾ ਤੇ ਦੇਣਹਾਰ ਹੈ ਅਤੇ ਉਹ ਸਾਰਿਆਂ ਦੀ ਪਾਲਣ ਪੋਸਣਾ ਕਰਦਾ ਹੈ। ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥ ਪਰਮ ਕ੍ਰਿਪਾਲੂ ਅਤੇ ਸਿਆਣਾ ਸ੍ਰਿਸ਼ਟੀ ਦਾ ਪਾਲਣਹਾਰ ਸਾਰਿਆਂ ਤੇ ਤਰਸ ਕਰਦਾ ਹੈ। ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥ ਦੁਖਦਾਈ ਮੌਤ, ਲਾਲਚ ਅਤੇ ਸੰਸਾਰੀ ਮਮਤਾ ਉਸ ਕੋਲੋਂ ਦੌੜ ਜਾਂਦੇ ਹਨ, ਜਿਸ ਦੇ ਚਿੱਤ ਅੰਦਰ ਠਾਕੁਰ ਵਸਦਾ ਹੈ। ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥ ਜਿਸ ਨਾਲ ਉਹ ਸਾਹਿਬ ਖ਼ੁਸ਼ ਹੋ ਜਾਂਦਾ ਹੈ, ਉਸ ਦੀ ਚਾਕਰੀ ਫਲਦਾਇਕ ਤੇ ਮੁਸ਼ੱਕਤ ਸੰਪੂਰਨ ਹੋ ਜਾਂਦੀ ਹੈ। ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥ ਨਾਨਕ ਪ੍ਰਾਰਥਨਾ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਜੋ ਮਸਕੀਨਾ ਤੇ ਮਿਹਰਬਾਨ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥ ਕੰਨ ਕਰੋ ਮੇਰੀਓ ਸਈਓ! ਆਓ ਆਪਾਂ ਰਲ ਕੇ ਉਪਰਾਲਾ ਕਰੀਏ ਅਤੇ ਆਪਣੇ ਪਤੀ ਪਰਮੇਸ਼ਰ ਨੂੰ ਰਾਜ਼ੀ ਕਰੀਏ। ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥ ਆਪਣੀ ਹੰਗਤਾ ਮੇਟਣ ਅਤੇ ਸ਼ਰਧਾ-ਪਰੇਮ ਤੇ ਸੰਤਾਂ ਦੀ ਕਲਾਮ ਦਾ ਮੰਤਰ ਪਿਲਾਉਣ ਦੁਆਰਾ, ਆਓ ਆਪਾਂ ਉਸ ਨੂੰ ਫਰੇਫਤਾ ਕਰ ਲਈਏ। ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ ਹੇ ਮੇਰੀ ਸਈਓ! ਜੇਕਰ ਉਹ ਇਕ ਵਾਰ ਆਪਣੇ ਅਖਤਿਆਰ ਵਿੱਚ ਹੋ ਜਾਵੇ, ਉਹ ਮੁੜ ਕੇ ਸਾਨੂੰ ਤਿਆਗ ਕੇ ਨਹੀਂ ਜਾਵੇਗਾ। ਭਾਗਾਂ ਵਾਲੇ ਸਾਈਂ ਦਾ ਇਹ ਚੰਗਾ ਰਿਵਾਜ ਹੈ। ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥ ਨਾਨਕ, ਠਾਕਰ ਉਸ ਪ੍ਰਾਣੀ ਦਾ ਬੁਢੇਪਾ, ਮੌਤ ਅਤੇ ਦੋਜ਼ਕ ਦਾ ਡਰ ਦੂਰ ਕਰ ਦਿੰਦਾ ਹੈ, ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਤੇ ਉਸ ਨੂੰ ਪਵਿੱਤਰ ਕਰ ਦਿੰਦਾ ਹੈ। ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥ ਮੇਰੀਓ ਸਾਥਣੋਂ! ਮੇਰੀ ਚੰਗੀ ਪ੍ਰਾਰਥਨਾ ਵੱਲ ਕੰਨ ਦਿਓ। ਆਓ ਆਪਾਂ ਇੰਜ ਪੱਕਾ ਫੈਸਲਾ ਕਰੀਏ। ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥ ਰੋਗਾਂ ਤੋਂ ਮੁਬੱਰਾ ਹੋ ਕੇ ਆਓ ਆਪਾਂ ਸੁਭਾਵਕ ਹੀ ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਗਾਉਣ ਗਾਈਏ। ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥ ਸਾਡੇ ਬਖੇੜੇ ਅਤੇ ਲੜਾਈ ਝਗੜੇ ਦੂਰ ਹੋ ਜਾਣਗੇ, ਸੰਦੇਹ ਮਿਟ ਜਾਣਗੇ ਅਤੇ ਅਸੀਂ ਚਿੱਤ ਚਾਹੁੰਦੀਆਂ ਮੁਰਾਦਾਂ ਪਾ ਲਵਾਂਗੇ। ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥ ਹੇ ਨਾਨਕ, ਆਓ ਆਪਾਂ ਉਤਕ੍ਰਿਸ਼ਟ, ਸਰਬ ਵਿਆਪਕ ਅਤੇ ਸ਼੍ਰੋਮਣੀ ਸਾਹਿਬ ਦੇ ਨਾਮ ਦਾ ਸਿਮਰਨ ਕਰੀਏ। ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥ ਹੇ ਮੇਰੀ ਸਹੇਲੀਏ! ਮੈਂ ਸਦੀਵ ਹੀ ਉਸ ਨੂੰ ਲੋਚਦੀ ਹਾਂ ਅਤੇ ਉਸ ਪਾਸੋਂ ਖੈਰ-ਖੈਰੀਅਤ ਮੰਗਦੀ ਹਾਂ। ਠਾਕੁਰ ਮੇਰੀ ਉਮੀਦ ਪੂਰੀ ਕਰੇ। ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥ ਮੈਂ ਸੁਆਮੀ ਦੇ ਚਰਨਾਂ ਲਈ ਤਿਹਾਈ ਹਾਂ ਅਤੇ ਉਸ ਦੇ ਦੀਦਾਰ ਨੂੰ ਲੋਚਦੀ ਹਾਂ। ਉਸ ਨੂੰ ਮੈਂ ਸਾਰਿਆਂ ਥਾਵਾਂ ਵਿੱਚ ਵੇਖਦੀ ਹਾਂ। ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥ ਰੱਬ ਦਾ ਖੁਰਾ ਮੈਂ ਨੇਕ ਪੁਰਸ਼ਾਂ ਦੇ ਸਾਥ ਨਾਲ ਭਾਲ ਲਵਾਂਗੀ। ਸਾਧੂ, ਪ੍ਰਾਣੀ ਨੂੰ, ਸਰਬ-ਸ਼ਕਤੀਵਾਨ ਸੁਆਮੀ ਨਾਲ ਜੋੜ ਦਿੰਦਾ ਹੈ। ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥ ਨਾਨਕ, ਜਿਨ੍ਹਾਂ ਨੂੰ ਆਰਾਮ ਦੇਣਹਾਰ ਪਵਿੱਤਰ ਪੁਰਸ਼ ਮਿਲ ਪੈਦਾ ਹੈ, ਉਹ ਪਰਮ ਚੰਗੇ ਕਰਮਾਂ ਵਾਲੇ ਹਨ, ਹੇ ਮਾਤਾ! ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥ ਹੇ ਮੇਰੀ ਸਹੇਲੀਏ! ਮੈਂ ਹੁਣ ਆਪਣੇ ਪ੍ਰੀਤਵਾਨ ਪਤੀ ਨਾਲ ਰਹਿੰਦੀ ਹਾਂ। ਮੇਰੀ ਆਤਮਾ ਅਤੇ ਦੇਹਿ ਵਾਹਿਗੁਰੂ ਨਾਲ ਗਿੱਝ ਗਏ ਹਨ। ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥ ਸ੍ਰਵਣ ਕਰ ਹੇ ਮੇਰੇ ਮਿੱਤਰ! ਮੇਰੀ ਨੀਦਰ ਸ਼੍ਰੇਸ਼ਟ ਹੈ, ਕਿਉਂਕਿ ਮੈਨੂੰ ਆਪਣਾ ਪਿਆਰਾ ਪਤੀ ਮਿਲ ਪਿਆ ਹੈ। ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ ਮੇਰਾ ਸੰਦੇਹ ਦੂਰ ਹੋ ਗਿਆ ਹੈ। ਮੈਨੂੰ ਠੰਢ-ਚੈਨ ਤੇ ਆਰਾਮ ਪ੍ਰਾਪਤ ਹੋ ਗਏ ਹਨ। ਸੁਆਮੀ ਮੇਰੇ ਉਤੇ ਜ਼ਾਹਰ ਹੋ ਗਿਆ ਹੈ ਅਤੇ ਮੇਰਾ ਕੰਵਲ ਰੂਪੀ ਦਿਲ ਖਿੜ ਗਿਆ ਹੈ। ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥ ਦਿਲ ਦੇ ਜਾਨਣਹਾਰ ਸਾਹਿਬ ਨੂੰ ਮੈਂ ਆਪਣੇ ਕੰਤ ਵਜੋਂ ਪ੍ਰਾਪਤ ਕਰ ਲਿਆ ਹੈ। ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਕਦਾਚਿੱਤ ਖਤਮ ਨਹੀਂ ਹੋਵੇਗਾ। copyright GurbaniShare.com all right reserved. Email:- |