ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥
ਰੱਬ ਦੇ ਨਾਮ ਦੇ ਬਗੈਰ ਹੇ ਨਾਨਕ! ਸਾਰੇ ਮਿੱਟੀ ਹੁੰਦੇ ਜਾ ਰਹੇ ਹਨ। ਪਵੜੀ ॥ ਪਉੜੀ। ਧਧਾ ਧੂਰਿ ਪੁਨੀਤ ਤੇਰੇ ਜਨੂਆ ॥ ਧ-ਪਵਿਤ੍ਰ ਹੈ ਤੇਰੇ ਗੋਲਿਆਂ ਦੇ ਪੈਰਾਂ ਦੀ ਧੂੜ, ਹੇ ਸੁਆਮੀ! ਧਨਿ ਤੇਊ ਜਿਹ ਰੁਚ ਇਆ ਮਨੂਆ ॥ ਮੁਬਾਰਕ ਹਨ ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਚਾਹਨਾ ਹੈ। ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥ ਉਹ ਦਰਬ ਨਹੀਂ ਚਾਹੁੰਦੇ ਅਤੇ ਬਹਿਸ਼ਤ ਨਹੀਂ ਲੋੜਦੇ। ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥ ਉਹ ਪ੍ਰੀਤਮ ਦੇ ਪਰਮ-ਪ੍ਰੇਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨਾਲ ਫ਼ਰੇਫ਼ਤਾ ਹੋਏ ਹੋਏ ਹਨ। ਧੰਧੇ ਕਹਾ ਬਿਆਪਹਿ ਤਾਹੂ ॥ ਸੰਸਾਰੀ ਕਾਰ-ਵਿਹਾਰ ਉਨ੍ਹਾਂ ਉਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ, ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ ਜੋ ਇਕ ਪ੍ਰਭੂ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦੇ? ਜਾ ਕੈ ਹੀਐ ਦੀਓ ਪ੍ਰਭ ਨਾਮ ॥ ਜਿਸ ਦੇ ਅੰਤਰ ਆਤਮੇ ਸਾਹਿਬ ਨੇ ਆਪਣਾ ਨਾਮ ਰਖਿਆ ਹੈ, ਨਾਨਕ ਸਾਧ ਪੂਰਨ ਭਗਵਾਨ ॥੪॥ ਉਹ ਰੱਬ ਦਾ ਮੁਕੰਮਲ ਸੰਤ ਹੈ, ਹੇ ਨਾਨਕ! ਸਲੋਕ ॥ ਸਲੋਕ। ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥ ਘਨੇਰੇ ਧਾਰਮਕ-ਪਹਿਰਾਵੇ, ਗਿਆਤ, ਇਕਾਗਰਤਾ ਅਤੇ ਚਿੱਤ ਦੀ ਜਿੱਦ ਰਾਹੀਂ ਕੋਈ ਭੀ ਸਾਹਿਬ ਨੂੰ ਪ੍ਰਾਪਤ ਨਹੀਂ ਹੋਇਆ। ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥ ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਸੁਆਮੀ ਦੀ ਮਿਹਰ ਹੈ, ਉਹੀ ਸੰਤ ਅਤੇ ਬ੍ਰਹਿਮ-ਬੇਤਾ ਹੈ। ਪਉੜੀ ॥ ਪਉੜੀ। ਙੰਙਾ ਙਿਆਨੁ ਨਹੀ ਮੁਖ ਬਾਤਉ ॥ ਬ੍ਰਹਿਮ ਗਿਆਨ ਮੂੰਹ ਜ਼ਬਾਨੀ ਦੀਆਂ ਗੱਲਾਂ ਨਾਲ ਹਾਸਲ ਨਹੀਂ ਹੁੰਦਾ। ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥ ਸ਼ਾਸਤਰਾਂ ਦੀਆਂ ਦੱਸੀਆਂ ਹੋਈਆਂ ਅਨੇਕਾਂ ਕਿਸਮਾਂ ਦੀਆਂ ਦਲੀਲਾਂ ਰਾਹੀਂ ਭੀ ਇਹ ਪ੍ਰਾਪਤ ਨਹੀਂ ਹੁੰਦਾ। ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥ ਕੇਵਲ ਉਹੀ ਬ੍ਰਹਿਮ-ਬੇਤਾ ਹੈ, ਜਿਸ ਦੇ ਚਿੱਤ ਅੰਦਰ ਉਹ ਸਾਹਿਬ ਪੱਕੀ ਤਰ੍ਹਾਂ ਟਿਕਿਆ ਹੋਇਆ ਹੈ। ਕਹਤ ਸੁਨਤ ਕਛੁ ਜੋਗੁ ਨ ਹੋਊ ॥ ਆਖਣ ਅਤੇ ਸ੍ਰੋਤ ਰਾਹੀਂ ਇਨਸਾਨ ਮੂਲੋਂ ਹੀ ਲਾਇਕ ਨਹੀਂ ਹੁੰਦਾ। ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥ ਉਹੀ ਵਾਹਿਗੁਰੂ ਦਾ ਵੀਚਾਰਵਾਨ ਹੈ, ਜੋ ਪ੍ਰਭੂ ਦਾ ਹੁਕਮ ਮੰਨਣ ਵਿੱਚ ਤਤਪਰ ਰਹਿੰਦਾ ਹੈ। ਉਸਨ ਸੀਤ ਸਮਸਰਿ ਸਭ ਤਾ ਕੈ ॥ ਗਰਮੀ ਅਤੇ ਸਰਦੀ ਸਮੂਹ ਉਸ ਨੂੰ ਇਕ ਸਮਾਨ ਹੈ। ਙਿਆਨੀ ਤਤੁ ਗੁਰਮੁਖਿ ਬੀਚਾਰੀ ॥ ਜੋ ਗੁਰਾਂ ਦੇ ਰਾਹੀਂ ਮਾਲਕ ਦਾ ਚਿੰਤਨ ਕਰਦਾ ਹੈ, ਨਾਨਕ ਜਾ ਕਉ ਕਿਰਪਾ ਧਾਰੀ ॥੫॥ ਹੇ ਨਾਨਕ! ਉਹ ਅਸਲ ਬ੍ਰਹਿਮ-ਬੇਤਾ ਹੈ ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹੈ। ਸਲੋਕੁ ॥ ਸਲੋਕ। ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਆਉਣ ਵਾਲੇ ਜਹਾਨ ਅੰਦਰ ਆਉਂਦੇ ਹਨ ਪਰ ਹਰੀ ਨੂੰ ਜਾਨਣ ਦੇ ਬਾਝੋਂ ਉਹ ਪਸੂਆਂ ਤੇ ਡੰਗਰਾਂ ਦੀ ਮਨਿੰਦ ਹਨ। ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥ ਨਾਨਕ, ਗੁਰਾਂ ਦੇ ਰਾਹੀਂ ਕੇਵਲ ਉਹੀ ਸਾਹਿਬ ਨੂੰ ਸਮਝਦਾ ਹੈ ਜਿਸ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ। ਪਉੜੀ ॥ ਪਉੜੀ। ਯਾ ਜੁਗ ਮਹਿ ਏਕਹਿ ਕਉ ਆਇਆ ॥ ਇਸ ਜਹਾਨ ਅੰਦਰ, ਪ੍ਰਾਣੀ ਕੇਵਲ ਸਾਹਿਬ ਦਾ ਸਿਮਰਨ ਕਰਨ ਲਈ ਆਇਆ ਹੈ। ਜਨਮਤ ਮੋਹਿਓ ਮੋਹਨੀ ਮਾਇਆ ॥ ਜੰਮਣ ਵੇਲੇ ਤੋਂ ਹੀ ਮੋਹ ਲੇਣ ਵਾਲੀ ਮੋਹਨੀ ਨੇ ਉਸ ਨੂੰ ਫ਼ਰੋਫ਼ਤਾ ਕਰ ਲਿਆ ਹੈ। ਗਰਭ ਕੁੰਟ ਮਹਿ ਉਰਧ ਤਪ ਕਰਤੇ ॥ ਬੱਚੇਦਾਨੀ ਦੇ ਟੋਏ ਵਿੱਚ ਪੁੱਠਾ ਹੋਇਆ ਹੋਇਆ ਪ੍ਰਾਣੀ ਤਪੱਸਿਆ ਕਰਦਾ ਸੀ। ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥ ਉਥੇ ਉਹ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਆਰਾਧਨ ਕਰਦਾ ਰਹਿੰਦਾ ਸੀ। ਉਰਝਿ ਪਰੇ ਜੋ ਛੋਡਿ ਛਡਾਨਾ ॥ ਉਹ ਉਸ ਨਾਲ ਉਲਝ ਗਿਆ ਹੈ, ਜੋ ਉਸ ਨੂੰ ਜਰੂਰ ਛੱਡਣਾ ਪੈਣਾ ਹੈ। ਦੇਵਨਹਾਰੁ ਮਨਹਿ ਬਿਸਰਾਨਾ ॥ ਦਾਤਾਰ ਨੂੰ ਉਹ ਆਪਣੇ ਚਿੱਤ ਵਿਚੋਂ ਭੁਲਾ ਦਿੰਦਾ ਹੈ। ਧਾਰਹੁ ਕਿਰਪਾ ਜਿਸਹਿ ਗੁਸਾਈ ॥ ਜਿਸ ਉਤੇ ਤੂੰ ਰਹਿਮ ਕਰਦਾ ਹੈਂ, ਹੇ ਧਰਤੀ ਦੇ ਸੁਆਮੀ! ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥ ਏਥੇ ਅਤੇ ਉਥੇ ਉਹ ਤੈਨੂੰ ਨਹੀਂ ਭੁਲਾਉਂਦਾ, ਹੇ ਨਾਨਕ! ਸਲੋਕੁ ॥ ਸਲੋਕ। ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥ ਬੰਦਾ ਸਾਈਂ ਦੇ ਹੁਕਮ ਦੁਆਰਾ ਜੰਮਦਾ ਹੈ ਸਾਈਂ ਦੇ ਹੁਕਮ ਦੁਆਰਾ ਉਹ ਮਰਦਾ ਹੈ। ਉਸ ਦੇ ਹੁਕਮ ਬਾਹਰ ਕੋਈ ਭੀ ਨਹੀਂ। ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥ ਆਉਣਾ ਤੇ ਜਾਣਾ, ਹੇ ਨਾਨਕ! ਉਸ ਦਾ ਮੁਕ ਜਾਂਦਾ ਹੈ, ਜਿਸ ਦੇ ਦਿਲ ਉਹ ਸਾਹਿਬ ਵਸਦਾ ਹੈ। ਪਉੜੀ ॥ ਪਉੜੀ। ਏਊ ਜੀਅ ਬਹੁਤੁ ਗ੍ਰਭ ਵਾਸੇ ॥ ਇਹ ਆਤਮਾ ਅਨੇਕਾਂ ਰਹਿਮਾਂ ਅੰਦਰ ਰਹਿ ਆਈ ਹੈ। ਮੋਹ ਮਗਨ ਮੀਠ ਜੋਨਿ ਫਾਸੇ ॥ ਮਿੱਠੀ ਸੰਸਾਰੀ ਲਗਨ ਦੀ ਮਸਤ ਕੀਤੀ ਹੋਈ ਇਹ ਆਤਮਾ ਉਨ੍ਹਾਂ ਜੂਨੀਆਂ ਅੰਦਰ ਫਾਥੀ ਰਹੀ। ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥ ਇਸ ਮੋਹਨੀ ਨੇ ਤਿੰਨਾਂ ਲਛਣਾ ਵਾਲੇ ਪ੍ਰਾਣੀਆਂ ਨੂੰ ਕਾਬੂ ਕੀਤਾ ਹੋਇਆ ਹੈ। ਆਪਨ ਮੋਹ ਘਟੇ ਘਟਿ ਦੀਨੇ ॥ ਆਪਣੀ ਮੁਹੱਬਤ ਇਸ ਨੇ ਹਰ ਦਿਲ ਅੰਦਰ ਪਾਈ ਹੋਈ ਹੈ। ਏ ਸਾਜਨ ਕਛੁ ਕਹਹੁ ਉਪਾਇਆ ॥ ਹੇ ਮਿੱਤ੍ਰ! ਮੈਨੂੰ ਕੋਈ ਤਰਕੀਬ ਦੱਸ। ਜਾ ਤੇ ਤਰਉ ਬਿਖਮ ਇਹ ਮਾਇਆ ॥ ਜਿਸ ਦੁਆਰਾ ਮੈਂ ਮੋਹਨੀ ਦੇ ਇਸ ਕਠਨ ਸਮੁੰਦਰ ਤੋਂ ਪਾਰ ਹੋ ਜਾਵਾਂ। ਕਰਿ ਕਿਰਪਾ ਸਤਸੰਗਿ ਮਿਲਾਏ ॥ ਜਿਸ ਨੂੰ ਸੁਆਮੀ, ਆਪਣੀ ਮਿਹਰ ਧਾਰ ਕੇ ਸਤਿ-ਸੰਗਤ ਨਾਲ ਜੋੜਦਾ ਹੈ, ਨਾਨਕ ਤਾ ਕੈ ਨਿਕਟਿ ਨ ਮਾਏ ॥੭॥ ਨਾਨਕ, ਉਸ ਦੇ ਨੇੜੇ ਮਾਇਆ ਨਹੀਂ ਲਗਦੀ। ਸਲੋਕੁ ॥ ਸਲੋਕ। ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥ ਉਹ ਸਾਹਿਬ ਖੁਦ ਬੰਦੇ ਪਾਸੋਂ ਚੰਗੇ ਤੇ ਮੰਦੇ ਕਰਮਾਂ ਦੇ ਅਮਲ ਕਰਵਾਉਂਦਾ ਹੈ। ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥ ਡੰਗਰ ਸਵੈ-ਹੰਗਤਾ ਤੇ ਗ਼ਰੂਰ ਅੰਦਰ ਵਿਚਰਦਾ ਹੈ। ਨਾਨਕ, ਵਾਹਿਗੁਰੂ ਦੇ ਬਗੈਰ ਉਹ ਕੀ ਕਰ ਸਕਦਾ ਹੈ? ਪਉੜੀ ॥ ਪਉੜੀ। ਏਕਹਿ ਆਪਿ ਕਰਾਵਨਹਾਰਾ ॥ ਕੇਵਲ ਪ੍ਰਭੂ ਹੀ ਪ੍ਰਾਣੀਆਂ ਪਾਸੋਂ ਕਾਰਜ ਕਰਵਾਉਂਦਾ ਹੈ। ਆਪਹਿ ਪਾਪ ਪੁੰਨ ਬਿਸਥਾਰਾ ॥ ਉਹ ਆਪੇ ਹੀ ਬਦੀਆਂ ਤੇ ਨੇਕੀਆਂ ਫੈਲਾਉਂਦਾ ਹੈ। ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥ ਇਸ ਯੁਗ ਅੰਦਰ ਆਦਮੀ ਉਸ ਨਾਲ ਜੂੜਦਾ ਹੈ, ਜਿਸ ਨਾਲ ਖੁਦ ਸੁਆਮੀ ਉਸ ਨੂੰ ਜੋੜਦਾ ਹੈ। ਸੋ ਸੋ ਪਾਇਓ ਜੁ ਆਪਿ ਦਿਵਾਇਓ ॥ ਉਹ ਉਹੀ ਕੁਛ ਪਾਉਂਦਾ ਹੈ, ਜਿਹੜਾ ਕੁਛ ਹਰੀ ਆਪੇ ਦਿੰਦਾ ਹੈ। ਉਆ ਕਾ ਅੰਤੁ ਨ ਜਾਨੈ ਕੋਊ ॥ ਉਸ ਦਾ ਓੜਕ ਕੋਈ ਨਹੀਂ ਜਾਣਦਾ। ਜੋ ਜੋ ਕਰੈ ਸੋਊ ਫੁਨਿ ਹੋਊ ॥ ਜਿਹੜਾ ਕੁਛ ਸੁਆਮੀ ਕਰਦਾ ਹੈ, ਆਖਰਕਾਰ ਉਹੀ ਹੁੰਦਾ ਹੈ। ਏਕਹਿ ਤੇ ਸਗਲਾ ਬਿਸਥਾਰਾ ॥ ਕੇਵਲ ਇਕ ਤੋਂ ਹੀ ਸਾਰਾ ਖਿਲਾਰਾ ਹੋਇਆ ਹੈ। ਨਾਨਕ ਆਪਿ ਸਵਾਰਨਹਾਰਾ ॥੮॥ ਨਾਨਕ, ਸਾਈਂ ਖੁਦ ਹੀ ਸੁਧਰਨਹਾਰ ਹੈ। ਸਲੋਕੁ ॥ ਸਲੋਕ। ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ ਇਨਸਾਨ ਤ੍ਰੀਮਤਾਂ ਅਤੇ ਅਨੰਦ-ਦਾਇਕ ਖੇਡਾਂ ਅੰਦਰ ਗ਼ਲਤਾਨ ਰਹਿੰਦਾ ਹੈ। ਵਿਸ਼ਿਆਂ ਦਾ ਸ਼ੋਰ-ਸ਼ਰਾਬਾ ਕਸੁੰਭੇ ਦੇ ਫੁੱਲ ਦੀ ਭਾਅ ਵਰਗਾ ਹੈ। ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥ ਨਾਨਕ ਉਸ ਦੀ ਪਨਾਹ ਲੈ ਅਤੇ ਤੇਰੀ ਸਵੈ-ਹੰਗਤਾ ਤੇ ਅਪਣੱਤਾ ਦੂਰ ਹੋ ਜਾਣਗੇ। copyright GurbaniShare.com all right reserved. Email:- |