ਨਾਨਕ ਤਾ ਕੈ ਲਾਗਉ ਪਾਏ ॥੩॥
ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ। ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਸੁਆਮੀ ਦੀ ਬੰਦਗੀ ਸਾਰਿਆਂ ਦੀ ਸ਼੍ਰੋਮਣੀ ਹੈ। ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ ਮਾਲਕ ਦਾ ਆਰਾਧਨ ਕਰਨ ਦੁਆਰਾ ਅਨੇਕਾਂ ਪਾਰ ਉਤਰ ਗਏ ਹਨ। ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਮਾਲਕ ਦਾ ਆਰਾਧਨ ਕਰਨ ਦੁਆਰਾ ਤੇਹਿ ਬੁਝ ਜਾਂਦੀ ਹੈ। ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ ਸਾਹਿਬ ਦੇ ਭਜਨ ਰਾਹੀਂ ਆਦਮੀ ਨੂੰ ਸਾਰਾ ਕੁਝ ਪਤਾ ਲਗ ਜਾਂਦਾ ਹੈ। ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਸੁਆਮੀ ਨੂੰ ਚੇਤੇ ਕਰਨ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨਿ ਪੂਰਨ ਆਸਾ ॥ ਸੁਆਮੀ ਨੂੰ ਚੇਤੇ ਕਰਨ ਦੁਆਰਾ ਖਾਹਿਸ਼ ਪੂਰੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਸੁਆਮੀ ਨੂੰ ਚੇਤੇ ਕਰਨ ਦੁਆਰਾ ਚਿੱਤ ਦੀ ਮਲੀਨਤਾ ਉਤਰ ਜਾਂਦੀ ਹੈ, ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਤੇ ਸੁਧਾ-ਸਰੂਪ ਨਾਮ ਦਿਲ ਅੰਦਰ ਰਸ ਜਾਂਦਾ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਮਾਨਯੋਗ ਮਾਲਕ ਆਪਣੇ ਸੰਤ ਦੀ ਜੀਭਾ ਉਤੇ ਨਿਵਾਸ ਰਖਦਾ ਹੈ। ਨਾਨਕ ਜਨ ਕਾ ਦਾਸਨਿ ਦਸਨਾ ॥੪॥ ਨਾਨਕ ਸਾਹਿਬ ਦੇ ਗੋਲਿਆਂ ਦੇ ਗੋਲੇ ਦਾ ਗੋਲਾ ਹੈ। ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਧਨਾਡ ਹਨ। ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਇਜ਼ਤ ਵਾਲੇ ਹਨ। ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਕਬੂਲ ਹਨ ਉਹ ਪੁਰਸ਼ ਜੋ ਮਾਲਕ ਦਾ ਆਰਾਧਨ ਕਰਦੇ ਹਨ। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪਰਮ ਨਾਮਵਰ ਹਨ ਉਹ ਇਨਸਾਨ ਜੋ ਮਾਲਕ ਦਾ ਆਰਾਧਨ ਕਰਦੇ ਹਨ। ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਬੇਮੁਹਤਾਜ ਹਨ। ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਸਾਰਿਆਂ ਦੇ ਪਾਤਸ਼ਾਹ ਹਨ। ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਆਰਾਮ ਅੰਦਰ ਰਹਿੰਦੇ ਹਨ। ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲਗਦੇ ਹਨ ਜਿਨ੍ਹਾਂ ਉਤੇ ਉਹ ਖੁਦ ਮਿਹਰਬਾਨ ਹੈ। ਨਾਨਕ ਜਨ ਕੀ ਮੰਗੈ ਰਵਾਲਾ ॥੫॥ ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹੈ। ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਉਦਾਰਚਿੱਤ ਹਨ। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥ ਮੈਂ ਉਨ੍ਹਾਂ ਉਤੇ ਹਮੇਸ਼ਾਂ ਘੋਲੀ ਜਾਂਦਾ ਹਾਂ, ਜੋ ਮਾਲਕ ਦਾ ਆਰਾਧਨ ਕਰਦੇ ਹਨ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਸੁੰਦਰ ਹਨ ਉਨ੍ਹਾਂ ਦੇ ਚਿਹਰੇ ਜੋ ਮਾਲਕ ਦਾ ਆਰਾਧਨ ਕਰਦੇ ਹਨ। ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਆਪਣੇ ਜੀਵਨ ਆਰਾਮ ਅੰਦਰ ਬਤੀਤ ਕਰਦੇ ਹਨ। ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ ਉਹ ਆਪਣੇ ਮਨੂਏ ਨੂੰ ਜਿੱਤ ਲੈਂਦੇ ਹਨ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਦੀ ਜੀਵਨ ਰਹੁ ਰੀਤੀ ਪਵਿੱਤਰ ਹੁੰਦੀ ਹੈ। ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥ ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਵਾਹਿਗੁਰੂ ਦੇ ਨੇੜੇ ਵਸਦੇ ਹਨ। ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ। ਨਾਨਕ ਸਿਮਰਨੁ ਪੂਰੈ ਭਾਗਿ ॥੬॥ ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ। ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਸਾਈਂ ਦੇ ਭਜਨ ਰਾਹੀਂ ਕੰਮ ਸੰਪੂਰਨ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥ ਸਾਈਂ ਦੇ ਭਜਨ ਪ੍ਰਾਣੀ ਕਦੇ ਭੀ ਝੂਰਦਾ ਨਹੀਂ। ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਸਾਈਂ ਦੇ ਭਜਨ ਰਾਹੀਂ ਬੰਦਾ ਰੱਬ ਦਾ ਜੱਸ ਉਚਾਰਣ ਕਰਦਾ ਹੈ। ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ ਸਾਈਂ ਦੇ ਭਜਨ ਰਾਹੀਂ ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਸਾਈਂ ਦੇ ਭਜਨ ਰਾਹੀਂ ਉਹ ਅਹਿਲ ਟਿਕਾਣਾ ਪਾ ਲੈਦਾ ਹੈ। ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥ ਸਾਈਂ ਦੇ ਭਜਨ ਰਾਹੀਂ ਬੰਦੇ ਦਾ ਦਿਲ ਕੰਵਲ ਖਿੜ ਜਾਂਦਾ ਹੈ। ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸਾਈਂ ਦੇ ਭਜਨ ਰਾਹੀਂ ਬੈਕੁੰਠੀ ਕੀਰਤਨ ਗੂੰਜਦਾ ਹੈ। ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ ਸਾਈਂ ਨੂੰ ਚਿੰਤਨ ਕਰਨ ਦੁਆਰਾ ਸ਼ਾਂਤੀ ਦਾ ਕੋਈ ਹੱਦਬੰਨਾ ਜਾਂ ਓੜਕ ਨਹੀਂ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਜਿਨ੍ਹਾਂ ਪੁਰਸ਼ਾਂ ਉਤੇ ਮਾਲਕ ਦੀ ਮਿਹਰ ਹੈ, ਉਹ ਉਸ ਦਾ ਚਿੰਤਨ ਕਰਦੇ ਹਨ। ਨਾਨਕ ਤਿਨ ਜਨ ਸਰਨੀ ਪਇਆ ॥੭॥ ਨਾਨਕ ਨੇ ਇਹੋ ਜਿਹੇ ਪੁਰਸ਼ਾਂ ਦੀ ਸ਼ਰਣਾਗਤਿ ਸੰਭਾਲੀ ਹੈ। ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਰੱਬ ਦਾ ਭਜਨ ਕਰਨ ਦੁਆਰਾ ਸਾਧੂ ਉਜਾਗਰ ਹੋ ਜਾਂਦੇ ਹਨ। ਹਰਿ ਸਿਮਰਨਿ ਲਗਿ ਬੇਦ ਉਪਾਏ ॥ ਰੱਬ ਦਾ ਭਜਨ ਕਰਨ ਦੁਆਰਾ ਵੇਦ ਰਚੇ ਗਏ ਹਨ। ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਇਨਸਾਨ ਪੂਰਨ ਪੁਰਸ਼, ਬ੍ਰਹਮਚਾਰੀ ਅਤੇ ਦਾਨੀ ਹੋ ਜਾਂਦੇ ਹਨ। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਅਧਮ ਚੌਹੀ ਪਾਸੀਂ ਜਾਣੇ ਜਾਂਦੇ ਹਨ। ਹਰਿ ਸਿਮਰਨਿ ਧਾਰੀ ਸਭ ਧਰਨਾ ॥ ਰੱਬ ਦਾ ਭਜਨ ਕਰਨ ਦੁਆਰਾ ਸਾਰੀ ਧਰਤੀ ਅਸਥਾਪਨ ਹੋਈ ਹੋਈ ਹੈ। ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥ ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ ਜੋ ਰਚਨਾ ਦਾ ਹੇਤੂ ਹੈ। ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਆਪਣੀ ਬੰਦਗੀ ਦੀ ਖਾਤਰ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ। ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥ ਰੂਪ ਰੰਗ ਵਿਹੁਣ ਸੁਆਮੀ ਖੁਦ ਉਸ ਜਗ੍ਹਾਂ ਵਿੱਚ ਹੈ, ਜਿਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ। ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਜਿਸ ਨੂੰ ਆਪਣੀ ਦਇਆ ਦੁਆਰਾ ਉਹ ਸਿਖ-ਮੱਤ ਪ੍ਰਦਾਨ ਕਰਦਾ ਹੈ, ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥ ਹੇ ਨਾਨਕ! ਉਹ ਗੁਰੂ-ਸਮਰਪਣ ਵਾਹਿਗੁਰੂ ਦੇ ਭਜਨ ਦੀ ਦਾਤ ਪਾ ਲੈਦਾ ਹੈ। ਸਲੋਕੁ ॥ ਸਲੋਕ। ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਗਰੀਬਾਂ ਦੀ ਪੀੜ ਅਤੇ ਗ਼ਮ ਦੂਰ ਕਰਨਹਾਰ, ਹਰ ਇਕਸ ਦਿਲ ਦਾ ਸੁਆਮੀ, ਜਿਸ ਉਪਰ ਕੋਈ ਹੋਰ ਨਹੀਂ, ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥ ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ! ਨਾਨਕ ਦੇ ਅੰਗ ਸੰਗ ਰਹੋ! copyright GurbaniShare.com all right reserved. Email:- |