ਤਾ ਕਉ ਰਾਖਤ ਦੇ ਕਰਿ ਹਾਥ ॥
ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ। ਮਾਨਸ ਜਤਨ ਕਰਤ ਬਹੁ ਭਾਤਿ ॥ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ, ਤਿਸ ਕੇ ਕਰਤਬ ਬਿਰਥੇ ਜਾਤਿ ॥ ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ। ਮਾਰੈ ਨ ਰਾਖੈ ਅਵਰੁ ਨ ਕੋਇ ॥ (ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ। ਸਰਬ ਜੀਆ ਕਾ ਰਾਖਾ ਸੋਇ ॥ ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ। ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ਤੂੰ ਕਿਉਂ ਫ਼ਿਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ? ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ। ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ। ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ। ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ, ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ। ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ। ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ। ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ, ਮਨ ਤਨ ਨਾਮਹਿ ਨਾਮਿ ਸਮਾਨੇ ॥ ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ। ਊਠਤ ਬੈਠਤ ਸੋਵਤ ਨਾਮ ॥ ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ, ਕਹੁ ਨਾਨਕ ਜਨ ਕੈ ਸਦ ਕਾਮ ॥੬॥ ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ। ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ। ਪ੍ਰਭਿ ਅਪਨੈ ਜਨ ਕੀਨੀ ਦਾਤਿ ॥ ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ। ਕਰਹਿ ਭਗਤਿ ਆਤਮ ਕੈ ਚਾਇ ॥ ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ, ਪ੍ਰਭ ਅਪਨੇ ਸਿਉ ਰਹਹਿ ਸਮਾਇ ॥ ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ। ਜੋ ਹੋਆ ਹੋਵਤ ਸੋ ਜਾਨੈ ॥ ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ, ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ। ਤਿਸ ਕੀ ਮਹਿਮਾ ਕਉਨ ਬਖਾਨਉ ॥ ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ? ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ। ਆਠ ਪਹਰ ਪ੍ਰਭ ਬਸਹਿ ਹਜੂਰੇ ॥ ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ, ਕਹੁ ਨਾਨਕ ਸੇਈ ਜਨ ਪੂਰੇ ॥੭॥ ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ। ਮਨ ਮੇਰੇ ਤਿਨ ਕੀ ਓਟ ਲੇਹਿ ॥ ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ। ਮਨੁ ਤਨੁ ਅਪਨਾ ਤਿਨ ਜਨ ਦੇਹਿ ॥ ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ। ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ, ਸੋ ਜਨੁ ਸਰਬ ਥੋਕ ਕਾ ਦਾਤਾ ॥ ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ। ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ। ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥ ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ। ਅਵਰ ਸਿਆਨਪ ਸਗਲੀ ਛਾਡੁ ॥ ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ। ਤਿਸੁ ਜਨ ਕੀ ਤੂ ਸੇਵਾ ਲਾਗੁ ॥ ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ। ਆਵਨੁ ਜਾਨੁ ਨ ਹੋਵੀ ਤੇਰਾ ॥ ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ। ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ। ਸਲੋਕੁ ॥ ਸਲੋਕ। ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਜਿਸ ਨੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ, ਉਸ ਦਾ ਨਾਮ ਸੱਚਾ ਹੈ। ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ ਉਸ ਦੀ ਸੰਗਤ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰ, ਉਸ ਦਾ ਸ਼ਿਸ਼ ਤਰ ਜਾਂਦਾ ਹੈ, ਹੇ ਨਾਨਕ! ਅਸਟਪਦੀ ॥ ਅਸ਼ਟਪਦੀ। ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ। ਸੇਵਕ ਕਉ ਗੁਰੁ ਸਦਾ ਦਇਆਲ ॥ ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ। ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ। ਗੁਰ ਬਚਨੀ ਹਰਿ ਨਾਮੁ ਉਚਰੈ ॥ ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ। ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ। ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ। ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ। ਗੁਰ ਕਾ ਸਿਖੁ ਵਡਭਾਗੀ ਹੇ ॥ ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ। ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ। ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ। ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ, ਗੁਰ ਕੀ ਆਗਿਆ ਮਨ ਮਹਿ ਸਹੈ ॥ ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਆਪਸ ਕਉ ਕਰਿ ਕਛੁ ਨ ਜਨਾਵੈ ॥ ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ। ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ। ਮਨੁ ਬੇਚੈ ਸਤਿਗੁਰ ਕੈ ਪਾਸਿ ॥ ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ, ਤਿਸੁ ਸੇਵਕ ਕੇ ਕਾਰਜ ਰਾਸਿ ॥ ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ। ਸੇਵਾ ਕਰਤ ਹੋਇ ਨਿਹਕਾਮੀ ॥ ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ, ਤਿਸ ਕਉ ਹੋਤ ਪਰਾਪਤਿ ਸੁਆਮੀ ॥ ਉਹ ਪ੍ਰਭੂ ਨੂੰ ਪਾ ਲੈਦਾ ਹੈ। copyright GurbaniShare.com all right reserved. Email:- |