ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥
ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ? ਸੋ ਕਿਉ ਬਿਸਰੈ ਜਿ ਜੀਵਨ ਜੀਆ ॥ ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣ-ਧਾਰੀਆਂ ਦੀ ਜਿੰਦ ਜਾਨ ਹੈ? ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ਉਸ ਨੂੰ ਕਿਉਂ ਭੁਲਾਈਏ, ਜੋ ਉਦਰ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ? ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਹੀ ਉਸ ਨੂੰ ਵੇਖਦਾ ਹੈ। ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ਉਸ ਨੂੰ ਕਿਉਂ ਭੁਲਾਈਏ ਜੋ ਬੰਦੇ ਨੂੰ ਪਾਪ ਤੋਂ ਬਚਾਉਂਦਾ ਹੈ, ਜਨਮ ਜਨਮ ਕਾ ਟੂਟਾ ਗਾਢੈ ॥ ਅਤੇ ਆਪਣੇ ਨਾਲੋ ਅਨੇਕਾਂ ਜਨਮ ਤੋਂ ਵਿਛੁੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਦਾ ਹੈ? ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ਪੂਰਨ ਗੁਰਾਂ ਨੇ ਮੈਨੂੰ ਇਹ ਅਸਲੀਅਤ ਦਰਸਾਈ ਹੈ। ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥ ਨਫਰ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕੀਤਾ ਹੈ। ਸਾਜਨ ਸੰਤ ਕਰਹੁ ਇਹੁ ਕਾਮੁ ॥ ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ। ਆਨ ਤਿਆਗਿ ਜਪਹੁ ਹਰਿ ਨਾਮੁ ॥ ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ। ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ। ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥ ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ। ਭਗਤਿ ਭਾਇ ਤਰੀਐ ਸੰਸਾਰੁ ॥ ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ। ਬਿਨੁ ਭਗਤੀ ਤਨੁ ਹੋਸੀ ਛਾਰੁ ॥ ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ। ਸਰਬ ਕਲਿਆਣ ਸੂਖ ਨਿਧਿ ਨਾਮੁ ॥ ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ, ਬੂਡਤ ਜਾਤ ਪਾਏ ਬਿਸ੍ਰਾਮੁ ॥ ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ। ਸਗਲ ਦੂਖ ਕਾ ਹੋਵਤ ਨਾਸੁ ॥ ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ, ਨਾਨਕ ਨਾਮੁ ਜਪਹੁ ਗੁਨਤਾਸੁ ॥੫॥ ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ! ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ਪਿਰਹੜੀ ਅਤੇ ਪਿਆਰ ਦਾ ਸੁਆਦ ਅਤੇ ਵਾਹਿਗੁਰੂ ਲਈ ਲਾਲਸਾ ਮੇਰੇ ਅੰਦਰ ਉਤਪੰਨ ਹੋ ਗਏ ਹਨ। ਮਨ ਤਨ ਅੰਤਰਿ ਇਹੀ ਸੁਆਉ ॥ ਮੇਰੀ ਆਤਮਾ ਤੇ ਦੇਹਿ ਵਿੱਚ ਐਨ ਏਹੀ ਪ੍ਰਯੋਜਨ ਹੈ। ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ। ਮਨੁ ਬਿਗਸੈ ਸਾਧ ਚਰਨ ਧੋਇ ॥ ਸੰਤਾਂ ਦੇ ਪੈਰ ਧੋ ਕੇ ਮੇਰੀ ਜਿੰਦੜੀ ਪਰਸੰਨ ਹੋ ਗਈ ਹੈ। ਭਗਤ ਜਨਾ ਕੈ ਮਨਿ ਤਨਿ ਰੰਗੁ ॥ ਪਵਿੱਤ੍ਰ ਪੁਰਸ਼ਾਂ ਦੀ ਆਤਮਾ ਅਤੇ ਦੇਹਿ ਅੰਦਰ ਪ੍ਰਭੂ ਦੀ ਪ੍ਰੀਤ ਹੈ। ਬਿਰਲਾ ਕੋਊ ਪਾਵੈ ਸੰਗੁ ॥ ਕੋਈ ਟਾਂਵਾਂ ਪੁਰਸ਼ ਹੀ ਉਨ੍ਹਾਂ ਦੀ ਸੰਗਤ ਨੂੰ ਪ੍ਰਾਪਤ ਹੁੰਦਾ ਹੈ। ਏਕ ਬਸਤੁ ਦੀਜੈ ਕਰਿ ਮਇਆ ॥ ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਨੂੰ ਇਕ ਸ਼ੈ ਪ੍ਰਦਾਨ ਕਰ, ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥ ਕਿ ਗੁਰਾਂ ਦੀ ਦਇਆ ਦੁਆਰਾ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ। ਤਾ ਕੀ ਉਪਮਾ ਕਹੀ ਨ ਜਾਇ ॥ ਉਸ ਦੀ ਉਸਤਤੀ ਆਖੀ ਨਹੀਂ ਜਾ ਸਕਦੀ। ਨਾਨਕ ਰਹਿਆ ਸਰਬ ਸਮਾਇ ॥੬॥ ਨਾਨਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਪ੍ਰਭ ਬਖਸੰਦ ਦੀਨ ਦਇਆਲ ॥ ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ। ਭਗਤਿ ਵਛਲ ਸਦਾ ਕਿਰਪਾਲ ॥ ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ। ਅਨਾਥ ਨਾਥ ਗੋਬਿੰਦ ਗੁਪਾਲ ॥ ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ। ਸਰਬ ਘਟਾ ਕਰਤ ਪ੍ਰਤਿਪਾਲ ॥ ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ। ਆਦਿ ਪੁਰਖ ਕਾਰਣ ਕਰਤਾਰ ॥ ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਭਗਤ ਜਨਾ ਕੇ ਪ੍ਰਾਨ ਅਧਾਰ ॥ ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ। ਜੋ ਜੋ ਜਪੈ ਸੁ ਹੋਇ ਪੁਨੀਤ ॥ ਜੋ ਕੋਈ ਭੀ ਉਸ ਦਾ ਸਿਮਰ9ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ। ਭਗਤਿ ਭਾਇ ਲਾਵੈ ਮਨ ਹੀਤ ॥ ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ। ਹਮ ਨਿਰਗੁਨੀਆਰ ਨੀਚ ਅਜਾਨ ॥ ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ। ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ। ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ਜੀਵ ਸਾਰਾ ਕੁਝ; ਸਵਰਗ, ਮੋਖਸ਼ ਅਤੇ ਕਲਿਆਣ ਪਰਾਪਤ ਕਰ ਲੈਦਾ ਹੈ, ਏਕ ਨਿਮਖ ਹਰਿ ਕੇ ਗੁਨ ਗਾਏ ॥ ਇਕ ਮੁਹਤ ਭਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਨ ਦੁਆਰਾ। ਅਨਿਕ ਰਾਜ ਭੋਗ ਬਡਿਆਈ ॥ ਉਹ ਅਨੇਕਾਂ ਪਾਤਸ਼ਾਹੀਆਂ ਨਿਆਮਤਾਂ ਅਤੇ ਇੱਜ਼ਤਾਂ ਮਾਣਦਾ ਹੈ, ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ ਜਿਸ ਦੇ ਰਿਦੇ ਨੂੰ ਵਾਹਿਗੁਰੂ ਦੇ ਨਾਮ ਦੀ ਵਾਰਤਾ ਚੰਗੀ ਲੱਗਦੀ ਹੈ। ਬਹੁ ਭੋਜਨ ਕਾਪਰ ਸੰਗੀਤ ॥ ਉਹ ਬਹੁਤੇ ਭੋਜਨਾਂ ਬਸਤਰਾਂ ਅਤੇ ਰਾਗਾਂ ਦਾ ਅਨੰਦ ਲੈਦਾ ਹੈ, ਰਸਨਾ ਜਪਤੀ ਹਰਿ ਹਰਿ ਨੀਤ ॥ ਜਿਸ ਦੀ ਜੀਭ ਹਮੇਸ਼ਾਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਭਲੀ ਸੁ ਕਰਨੀ ਸੋਭਾ ਧਨਵੰਤ ॥ ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ, ਹਿਰਦੈ ਬਸੇ ਪੂਰਨ ਗੁਰ ਮੰਤ ॥ ਜਿਸ ਦੇ ਅੰਤਹਕਰਣ ਅੰਦਰ ਪੂਰੇ ਗੁਰਾਂ ਦਾ ਉਪਦੇਸ਼ ਵਸਦਾ ਹੈ। ਸਾਧਸੰਗਿ ਪ੍ਰਭ ਦੇਹੁ ਨਿਵਾਸ ॥ ਸਤਿਸੰਗਤ ਅੰਦਰ ਵਾਸਾ ਬਖਸ਼ (ਹੇ ਪ੍ਰਭੂ!), ਸਰਬ ਸੂਖ ਨਾਨਕ ਪਰਗਾਸ ॥੮॥੨੦॥ ਜਿਸ ਦੁਆਰਾ ਨਾਨਕ ਨੂੰ ਸਾਰੇ ਆਰਾਮ ਉਸ ਉਤੇ ਨਾਜ਼ਲ ਹੋ ਜਾਣਗੇ। ਸਲੋਕੁ ॥ ਸਲੋਕ। ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਰੂਪ-ਰਹਿਤ ਸੁਆਮੀ ਖੁਦ ਹੀ ਸੰਬੰਧਤ ਤੇ ਅਸੰਬੰਧਤ ਹੈ। ਉਹ ਆਪ ਹੀ ਅਫੁਰ ਤਾੜੀ ਅੰਦਰ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ ਨਾਨਕ, ਆਪਣੀ ਨਿਜ ਦੀ ਰਚਨਾ ਰਾਹੀਂ, ਉਹ ਮੁੜ ਆਪਣੇ ਆਪ ਦਾ ਆਰਾਧਨ ਕਰਦਾ ਹੈ। ਅਸਟਪਦੀ ॥ ਅਸ਼ਟਪਦੀ। ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ, ਪਾਪ ਪੁੰਨ ਤਬ ਕਹ ਤੇ ਹੋਤਾ ॥ ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ? ਜਬ ਧਾਰੀ ਆਪਨ ਸੁੰਨ ਸਮਾਧਿ ॥ ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ, ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ? ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ, ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ? ਜਬ ਆਪਨ ਆਪ ਆਪਿ ਪਾਰਬ੍ਰਹਮ ॥ ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ, ਤਬ ਮੋਹ ਕਹਾ ਕਿਸੁ ਹੋਵਤ ਭਰਮ ॥ ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ? copyright GurbaniShare.com all right reserved. Email:- |