ਕੋਊ ਨਰਕ ਕੋਊ ਸੁਰਗ ਬੰਛਾਵਤ ॥
ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ। ਆਲ ਜਾਲ ਮਾਇਆ ਜੰਜਾਲ ॥ ਵਾਹਿਗੁਰੂ ਨੇ ਸੰਸਾਰੀ ਪੁਆੜੇ ਧਨ-ਦੌਲਤ ਦੇ ਅਲਸੇਟੇ, ਹਉਮੈ ਮੋਹ ਭਰਮ ਭੈ ਭਾਰ ॥ ਹੰਕਾਰ, ਸੰਸਾਰੀ ਮਮਤਾ, ਸੰਦੇਹ, ਅਤੇ ਡਰ ਦੇ ਬੋਝ ਬਣਾ ਦਿੱਤੇ। ਦੂਖ ਸੂਖ ਮਾਨ ਅਪਮਾਨ ॥ ਬੇਅਰਾਮੀ ਅਤੇ ਆਰਾਮ, ਇੱਜ਼ਤ ਅਤੇ ਬੇਇਜ਼ਤੀ, ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ ॥ ਅਨੇਕਾਂ ਤਰੀਕਿਆਂ ਨਾਲ ਵਰਨਣ ਹੋਣੇ ਆਰੰਭ ਹੋ ਗਏ। ਆਪਨ ਖੇਲੁ ਆਪਿ ਕਰਿ ਦੇਖੈ ॥ ਆਪਣੀ ਖੇਡ, ਸੁਆਮੀ ਆਪੇ ਹੀ ਰਚਦਾ ਅਤੇ ਵੇਖਦਾ ਹੈ। ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥ ਜਦ ਵਾਹਿਗੁਰੂ ਖੇਡ ਨੂੰ ਸਮੇਟ ਲੈਦਾ ਹੈ, ਤਦ ਹੇ ਨਾਨਕ! ਕੇਵਲ ਓਹੀ ਰਹਿ ਜਾਂਦਾ ਹੈ। ਜਹ ਅਬਿਗਤੁ ਭਗਤੁ ਤਹ ਆਪਿ ॥ ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ। ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ। ਦੁਹੂ ਪਾਖ ਕਾ ਆਪਹਿ ਧਨੀ ॥ ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ। ਉਨ ਕੀ ਸੋਭਾ ਉਨਹੂ ਬਨੀ ॥ ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ। ਆਪਹਿ ਕਉਤਕ ਕਰੈ ਅਨਦ ਚੋਜ ॥ ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ। ਆਪਹਿ ਰਸ ਭੋਗਨ ਨਿਰਜੋਗ ॥ ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ। ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ। ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ। ਬੇਸੁਮਾਰ ਅਥਾਹ ਅਗਨਤ ਅਤੋਲੈ ॥ ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ। ਸਲੋਕੁ ॥ ਸਲੋਕ। ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ! ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥ ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ? ਅਸਟਪਦੀ ॥ ਅਸ਼ਟਪਦੀ। ਆਪਿ ਕਥੈ ਆਪਿ ਸੁਨਨੈਹਾਰੁ ॥ ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ। ਆਪਹਿ ਏਕੁ ਆਪਿ ਬਿਸਥਾਰੁ ॥ ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ। ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ। ਆਪਨੈ ਭਾਣੈ ਲਏ ਸਮਾਏ ॥ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ। ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ। ਆਪਨ ਸੂਤਿ ਸਭੁ ਜਗਤੁ ਪਰੋਇ ॥ ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ। ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ। ਸਚੁ ਨਾਮੁ ਸੋਈ ਜਨੁ ਪਾਏ ॥ ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ। ਸੋ ਸਮਦਰਸੀ ਤਤ ਕਾ ਬੇਤਾ ॥ ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ। ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥ ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ। ਜੀਅ ਜੰਤ੍ਰ ਸਭ ਤਾ ਕੈ ਹਾਥ ॥ ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ। ਦੀਨ ਦਇਆਲ ਅਨਾਥ ਕੋ ਨਾਥੁ ॥ ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ। ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ। ਸੋ ਮੂਆ ਜਿਸੁ ਮਨਹੁ ਬਿਸਾਰੈ ॥ ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ। ਤਿਸੁ ਤਜਿ ਅਵਰ ਕਹਾ ਕੋ ਜਾਇ ॥ ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ? ਸਭ ਸਿਰਿ ਏਕੁ ਨਿਰੰਜਨ ਰਾਇ ॥ ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ। ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ, ਅੰਤਰਿ ਬਾਹਰਿ ਜਾਨਹੁ ਸਾਥਿ ॥ ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ। ਗੁਨ ਨਿਧਾਨ ਬੇਅੰਤ ਅਪਾਰ ॥ ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ। ਨਾਨਕ ਦਾਸ ਸਦਾ ਬਲਿਹਾਰ ॥੨॥ ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ। ਪੂਰਨ ਪੂਰਿ ਰਹੇ ਦਇਆਲ ॥ ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ, ਸਭ ਊਪਰਿ ਹੋਵਤ ਕਿਰਪਾਲ ॥ ਅਤੇ ਸਾਰਿਆਂ ਉਤੇ ਮੇਹਰਵਾਨ ਹੈ। ਅਪਨੇ ਕਰਤਬ ਜਾਨੈ ਆਪਿ ॥ ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ। ਅੰਤਰਜਾਮੀ ਰਹਿਓ ਬਿਆਪਿ ॥ ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ। ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ। ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥ ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ। ਜਿਸੁ ਭਾਵੈ ਤਿਸੁ ਲਏ ਮਿਲਾਇ ॥ ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ। ਭਗਤਿ ਕਰਹਿ ਹਰਿ ਕੇ ਗੁਣ ਗਾਇ ॥ ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ। ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ। ਕਰਨਹਾਰੁ ਨਾਨਕ ਇਕੁ ਜਾਨਿਆ ॥੩॥ ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ। ਜਨੁ ਲਾਗਾ ਹਰਿ ਏਕੈ ਨਾਇ ॥ ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ। ਤਿਸ ਕੀ ਆਸ ਨ ਬਿਰਥੀ ਜਾਇ ॥ ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ। ਸੇਵਕ ਕਉ ਸੇਵਾ ਬਨਿ ਆਈ ॥ ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ। ਹੁਕਮੁ ਬੂਝਿ ਪਰਮ ਪਦੁ ਪਾਈ ॥ ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ। ਇਸ ਤੇ ਊਪਰਿ ਨਹੀ ਬੀਚਾਰੁ ॥ (ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ, ਜਾ ਕੈ ਮਨਿ ਬਸਿਆ ਨਿਰੰਕਾਰੁ ॥ ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ। ਬੰਧਨ ਤੋਰਿ ਭਏ ਨਿਰਵੈਰ ॥ ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ, ਅਨਦਿਨੁ ਪੂਜਹਿ ਗੁਰ ਕੇ ਪੈਰ ॥ ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ। copyright GurbaniShare.com all right reserved. Email:- |