ਕਉਨੁ ਮਰੈ ਕੋ ਦੇਇ ਸੰਤਾਪੋ ॥੧॥
ਕੌਣ ਮਰਦਾ ਹੈ? ਕਿਹੜਾ ਦੁੱਖ ਦਿੰਦਾ ਹੈ? ਹਰਿ ਠਗ ਜਗ ਕਉ ਠਗਉਰੀ ਲਾਈ ॥ ਪ੍ਰਭੂ ਲੁਭਾਉਣਹਾਰ ਹੈ ਜਿਸ ਨੇ ਸੰਸਾਰ ਨੂੰ ਲੁਭਾਇਮਾਨ ਕੀਤਾ ਹੋਇਆ ਹੈ। ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ ਰੱਬ ਦੇ ਵਿਛੋੜੇ ਅੰਦਰ ਮੇਰੀ ਅੰਮੜੀਏ, ਮੈਂ ਕਿਸ ਤਰ੍ਹਾਂ ਜੀਉਂਦੀ ਰਹਾਂਗੀ? ਠਹਿਰਾਉ। ਕਉਨ ਕੋ ਪੁਰਖੁ ਕਉਨ ਕੀ ਨਾਰੀ ॥ ਕਿਸ ਦਾ ਪਤੀ ਹੈ? ਕਿਸ ਦੀ ਪਤਨੀ ਹੈ? ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਇਸ ਅਸਲੀਅਤ ਉਤੇ ਤੂੰ ਆਪਣੀ ਦੇਹਿ ਅੰਦਰ ਵੀਚਾਰ ਕਰ। ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਕਬੀਰ ਜੀ ਆਖਦੇ ਹਨ ਕਿ ਲੁਭਾਉਣਹਾਰ ਨਾਲ ਮੇਰਾ ਚਿੱਤ ਹੁਣ ਰੀਝ ਗਿਆ ਹੈ। ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥ ਭਰਮ ਦੂਰ ਹੋ ਗਿਆ ਹੈ ਅਤੇ ਮੈਂ ਭਰਮ ਪਾਉਣ ਵਾਲੇ ਨੂੰ ਸਿਆਣ ਲਿਆ ਹੈ। ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਪ੍ਰਭੂ ਪਾਤਸ਼ਾਹ ਹੁਣ ਮੇਰਾ ਮਦਦਗਾਰ ਹੋ ਗਿਆ ਹੈ। ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ ਆਉਣਾ ਅਤੇ ਜਾਣਾ ਮੇਟ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ। ਠਹਿਰਾਉ। ਸਾਧੂ ਸੰਗਤਿ ਦੀਓ ਰਲਾਇ ॥ ਉਸ ਮੈਨੂੰ ਸਤਿ ਸੰਗਤ ਨਾਲ ਜੋੜ ਦਿਤਾ ਹੈ। ਪੰਚ ਦੂਤ ਤੇ ਲੀਓ ਛਡਾਇ ॥ ਪੰਜਾਂ ਭੁਤਨਿਆਂ ਕੋਲੋਂ ਉਸ ਨੇ ਮੇਰਾ ਖਹਿੜਾ ਛੁਡਾ ਦਿੱਤਾ ਹੈ। ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ ਆਪਣੀ ਜੀਭਾ ਨਾਲ ਮੈਂ ਸੁਧਾਰਸ ਨਾਮ ਇੱਕ ਰਸ ਉਚਾਰਦਾ ਹਾਂ। ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥ ਸਾਈਂ ਨੇ ਮੈਨੂੰ ਬਿਨਾ ਦਮਾਂ ਦੇ ਆਪਣਾ ਗੋਲਾ ਬਣਾ ਲਿਆ ਹੈ। ਸਤਿਗੁਰ ਕੀਨੋ ਪਰਉਪਕਾਰੁ ॥ ਸੱਚੇ ਗੁਰਾਂ ਨੇ ਮੇਰੇ ਉਤੇ ਅਹਿਸਾਨ ਕੀਤਾ ਹੈ। ਕਾਢਿ ਲੀਨ ਸਾਗਰ ਸੰਸਾਰ ॥ ਉਨ੍ਹਾਂ ਨੇ ਮੈਨੂੰ ਜਗਤ ਸਮੁੰਦਰ ਤੋਂ ਬਚਾ ਲਿਆ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਪਿਆਰ ਪੈ ਗਿਆ ਹੈ। ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥ ਸ੍ਰਿਸ਼ਟੀ ਦਾ ਸੁਆਮੀ ਸਦਾ ਸਦਾ ਮੇਰੇ ਮਨ ਅੰਦਰ ਵਸਦਾ ਹੈ। ਮਾਇਆ ਤਪਤਿ ਬੁਝਿਆ ਅੰਗਿਆਰੁ ॥ ਮੋਹਨੀ ਦੀ ਅੱਗ ਦਾ ਮਚਦਾ ਹੋਇਆ ਕੋਲਾ ਬੁਝ ਗਿਆ ਹੈ। ਮਨਿ ਸੰਤੋਖੁ ਨਾਮੁ ਆਧਾਰੁ ॥ ਨਾਮ ਦੇ ਆਸਰੇ ਮੇਰੀ ਆਤਮਾ ਨੂੰ ਰੱਜ ਆ ਗਿਆ ਹੈ। ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥ ਸਾਹਿਬ ਮਾਲਕ ਪਾਣੀ ਤੇ ਧਰਤੀ ਵਿੱਚ ਪਰੀਪੂਰਨ ਹੋ ਰਿਹਾ ਹੈ। ਜਤ ਪੇਖਉ ਤਤ ਅੰਤਰਜਾਮੀ ॥੩॥ ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਦਿਲਾਂ ਦੀਆਂ ਜਾਨਣਹਾਰ ਹੈ। ਅਪਨੀ ਭਗਤਿ ਆਪ ਹੀ ਦ੍ਰਿੜਾਈ ॥ ਆਪਣਾ ਸਿਮਰਨ ਉਸ ਨੇ ਆਪੇ ਹੀ ਮੇਰੇ ਅੰਦਰ ਪੱਕਾ ਕੀਤਾ ਹੈ। ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ ਪੂਰਬਲੀ ਲਿਖਤਾਕਾਰ ਦੀ ਬਰਕਤ ਹੇ ਮੇਰੇ ਵੀਰ! ਸੁਆਮੀ ਮਿਲਦਾ ਹੈ। ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ ਮੁਕੰਮਲ ਹੋ ਜਾਂਦੀ ਹੈ ਉਸ ਦੀ ਬਨਾਵਟ ਜਿਸ ਉਤੇ ਮਾਲਕ ਮਿਹਰ ਧਾਰਦਾ ਹੈ। ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥ ਕਬੀਰ ਦਾ ਮਾਲਕ, ਕੰਗਾਲਾ ਨੂੰ ਪਾਲਣਹਾਰ ਹੈ। ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਪਾਣੀ ਵਿੱਚ ਅਪਵਿੱਤ੍ਰਤਾ ਹੈ, ਜਿਮੀ ਵਿੱਚ ਅਪਵਿੱਤ੍ਰਤਾ ਹੈ ਅਤੇ ਜੋ ਕੁਛ ਪੈਦਾ ਹੋਇਆ ਹੈ, ਉਸ ਵਿੱਚ ਅਪਵਿੱਤ੍ਰਤਾ ਹੈ। ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥ ਜਨਮ ਅੰਦਰ ਅਪਵਿੱਤ੍ਰਤਾ ਹੈ, ਮੁੜ ਮਰਣ ਅੰਦਰ ਅਪਵਿੱਤ੍ਰਤਾ ਹੈ। ਪ੍ਰਭੂ ਦੀ ਰਿਆਇਆ ਅਸ਼ੁੱਧਤਾ ਨੇ ਬਰਬਾਦ ਕਰ ਛੱਡੀ ਹੈ। ਕਹੁ ਰੇ ਪੰਡੀਆ ਕਉਨ ਪਵੀਤਾ ॥ ਦੱਸ ਹੇ ਪੰਡਿਤ! ਕੌਣ ਪਵਿੱਤ੍ਰ ਹੈ? ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਐਸੀ ਗਿਆਤ ਨੂੰ ਸੋਚ ਵੀਚਾਰ ਹੇ ਮੇਰੇ ਮਿੱਤ੍ਰ! ਠਹਿਰਾਉ। ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ ਅੱਖਾਂ ਵਿੱਚ ਅਸ਼ੁੱਧਤਾ ਹੈ। ਬਚਨ-ਬਿਲਾਸ ਅੰਦਰ ਅਸ਼ੁੱਧਤਾ ਹੈ। ਕੰਨਾਂ ਵਿੱਚ ਅਸ਼ੁੱਧਤਾ ਹੈ। ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ ਉਠਦਿਆਂ, ਬਹਿੰਦਿਆਂ ਪ੍ਰਾਣੀ ਨੂੰ ਮਲੀਨਤਾ ਚਿਮੜਦੀ ਹੈ, ਮਲੀਨਤਾ ਲੰਗਰ ਅੰਦਰ ਭੀ ਆ ਪ੍ਰਵੇਸ਼ ਕਰਦੀ ਹੈ। ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਫਾਥੇ ਜਾਣ ਦਾ ਢੰਗ ਹਰ ਇਕ ਨੂੰ ਆਉਂਦਾ ਹੈ ਪਰ ਖਲਾਸੀ ਪਾਉਣਾ ਕੋਈ ਇਕ ਅੱਧ ਹੀ ਜਾਣਦਾ ਹੈ। ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ ਕਬੀਰ ਜੀ ਆਖਦੇ ਹਨ, ਉਨ੍ਹਾਂ ਨੂੰ ਕੋਈ ਅਪਵਿੱਤ੍ਰਤਾ ਨਹੀਂ ਲਗਦੀ, ਜੋ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰਦੇ ਹਨ। ਗਉੜੀ ॥ ਗਉੜੀ। ਝਗਰਾ ਏਕੁ ਨਿਬੇਰਹੁ ਰਾਮ ॥ ਇਕ ਬਖੇੜੇ ਦਾ ਫੈਸਲਾ ਕਰ, ਹੇ ਸੁਆਮੀ, ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਜੇਕਰ ਤੂੰ ਮੇਰੇ ਆਪਣੇ ਗੋਲੇ ਪਾਸੋਂ ਕੋਈ ਸੇਵਾ ਲੈਣੀ ਹੈ। ਠਹਿਰਾਉ। ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਕੀ ਇਹ ਆਤਮਾ ਵੱਡੀ ਹੈ ਜਾਂ ਉਹ ਜਿਸ ਨਾਲ ਇਹ ਆਤਮਾ ਹਿਲੀ ਹੋਈ ਹੈ? ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥ ਕੀ ਪ੍ਰਭੂ ਵਿਸ਼ਾਲ ਹੈ ਜਾ ਉਹ ਜੋ ਪ੍ਰਭੂ ਨੂੰ ਜਾਣਦਾ ਹੈ? ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬ੍ਰਹਿਮਾ ਵਿਸ਼ਾਲ ਹੈ ਜਾ ਉਹ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ? ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ ਵੇਦ ਵੱਡਾ ਹੈ ਕਿ ਉਹ ਥਾਂ ਜਿਥੇ ਇਹ ਆਇਆ ਹੈ? ਕਹਿ ਕਬੀਰ ਹਉ ਭਇਆ ਉਦਾਸੁ ॥ ਕਬੀਰ ਜੀ ਆਖਦੇ ਹਨ, ਮੈਂ ਇਸ ਗੱਲ ਤੋਂ ਸ਼ੋਕਵਾਨ ਹੋਇਆ ਹੋਇਆ ਹਾਂ, ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ ਯਾਤ੍ਰਾ ਅਸਥਾਨ ਵੱਡਾ ਹੈ, ਜਾ ਕਿ ਵਾਹਿਗੁਰੂ ਦਾ ਨੌਕਰ? ਰਾਗੁ ਗਉੜੀ ਚੇਤੀ ॥ ਰਾਗ ਗਉੜੀ ਚੇਤੀ। ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥ ਵੇਖ ਭਰਾਓ! ਬ੍ਰਹਿਮ ਬੀਚਾਰ ਦੀ ਅਨ੍ਹੇਰੀ ਆਈ ਹੈ। ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥ ਇਸ ਵਹਿਮ ਦੇ ਛਪਰ ਨੂੰ ਪੂਰੀ ਤਰ੍ਹਾਂ ਉਡਾ ਲੈ ਗਈ ਹੈ ਅਤੇ ਮੋਹਨੀ ਦੇ ਬੰਧਨ ਤੱਕ ਭੀ ਬਾਕੀ ਨਹੀਂ ਰਹੇ। ਠਹਿਰਾਉ। ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ ਦੁਚਿਤੇ-ਪਣ ਦੇ ਦੋਨੋਂ ਥਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਟੁੱਟ ਗਿਆ ਹੈ। ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥ ਲਾਲਚ ਦੇ ਕੱਖਾ ਦੀ ਛੱਤ ਜਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ ਹੈ। ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥ ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ। copyright GurbaniShare.com all right reserved. Email |