ਨਾਰਦ ਸਾਰਦ ਕਰਹਿ ਖਵਾਸੀ ॥
ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ। ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥ ਉਸ ਦੇ ਨੇੜੇ ਉਸ ਦੀ ਬਾਂਦੀ ਵਜੋਂ ਦੇਵੀ ਲੱਛਮੀ ਬੈਠੀ ਹੈ। ਕੰਠੇ ਮਾਲਾ ਜਿਹਵਾ ਰਾਮੁ ॥ ਮੇਰੀ ਜੀਭ ਉਤੇ ਰੱਬ ਦਾ ਨਾਉ ਹੀ ਮੇਰੀ ਗਲੇ ਦੀ ਮਾਲਾ ਹੈ, ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥ ਜਿਸ ਨਾਲ ਮੈਂ ਉਸ ਦੇ ਹਜਾਰਾਂ ਹੀ ਨਾਮ ਉਚਾਰਦਾ ਅਤੇ ਉਸ ਨੂੰ ਪ੍ਰਣਾਮ ਕਰਦਾ ਹਾਂ। ਕਹਤ ਕਬੀਰ ਰਾਮ ਗੁਨ ਗਾਵਉ ॥ ਕਬੀਰ ਜੀ ਆਖਦੇ ਹਨ, ਮੈਂ ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥ ਮੈਂ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਸਿਖਿਆ ਦਿੰਦਾ ਹਾਂ। ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ਆਸਾ ਪੂਜਯ ਕਬੀਰ ਜੀ ਪੰਜ ਪਦੇ 9 ਦੁਤਕੇ 5। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ। ਭੂਲੀ ਮਾਲਨੀ ਹੈ ਏਉ ॥ ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ! ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ। ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ। ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥ ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ? ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ। ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ। ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ। ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ। ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥ ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ। ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥ ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ। ਆਸਾ ॥ ਆਸਾ। ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ ਬਾਰਾਂ ਵਰ੍ਹੇ ਬਚਪਨ ਵਿੱਚ ਗੁਜਰ ਜਾਂਦੇ ਹਨ ਅਤੇ ਇਨਸਾਨ ਵੀਹ ਵਰ੍ਹੇ ਹੋਰ ਕੋਈ ਕਰੜੀ ਘਾਲ ਨਹੀਂ ਕਮਾਉਂਦਾ। ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥ ਹੋਰ ਤੀਹ ਸਾਲਾਂ ਲਈ ਉਹ ਵਾਹਿਗੁਰੂ ਦੀ ਮੂਲੋਂ ਹੀ ਉਪਾਸ਼ਨਾ ਨਹੀਂ ਕਰਦਾ ਅਤੇ ਤਦ ਅਫਸੋਸ ਕਰਦਾ ਹੈ, ਜਦ ਉਹ ਬੁੱਢਾ ਹੋ ਜਾਂਦਾ ਹੈ। ਮੇਰੀ ਮੇਰੀ ਕਰਤੇ ਜਨਮੁ ਗਇਓ ॥ ਇਹ ਮੈਡੀਂ ਨਿਰੋਲ ਮੈਡੀਂ ਹੈ" ਕਹਿੰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ। ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥ ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। ਠਹਿਰਾਉ। ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ। ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥ ਜਦ ਮੌਤ (ਤਸ਼ਕਰ) ਆਉਂਦੀ ਹੈ, ਉਹ ਤੁਰੰਤ ਹੀ ਉਸ ਨੂੰ ਲੈ ਜਾਂਦੀ ਹੈ, ਜਿਸ ਨੂੰ ਮੂਰਖ ਆਪਣੀ ਨਿੱਜ ਦੀ ਜਾਣ ਕੇ ਸਾਂਭਦਾ ਫਿਰਦਾ ਸੀ। ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ ਪੈਰ, ਸਿਰ ਅਤੇ ਹੱਥ ਕੰਬਣ ਲੱਗ ਜਾਂਦੇ ਹਨ ਅਤੇ ਅੱਖਾਂ ਤੋਂ ਬਹੁਤਾ ਪਾਣੀ ਵਗਦਾ ਹੈ। ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥ ਜੀਭ ਤੋਂ ਦਰੁਸਤ ਲਫਜ਼ ਨਹੀਂ ਨਿਕਲਦੇ, ਕੀ, ਤੱਦੋ, ਤੂੰ ਹੇ ਬੰਦੇ ਈਸ਼ਵਰ-ਭਗਤੀ ਕਮਾਉਣ ਦੀ ਉਮੈਦ ਰਖਦਾ ਹੈਂ? ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥ ਜੇਕਰ ਵਾਹਿਗੁਰੂ ਮਹਾਰਾਜ ਮਿਹਰ ਧਾਰੇ ਤਾਂ ਬੰਦੇ ਦਾ ਉਸ ਨਾਲ ਪਿਆਰ ਪੈਂਦਾ ਹੈ ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਪਾ ਲੈਂਦਾ ਹੈ। ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਵਾਹਿਗੁਰੂ ਦੀ ਦੌਲਤ ਮਿਲਦੀ ਹੈ, ਜਿਹੜੀ ਅਖੀਰ ਨੂੰ ਤੁਰਨ ਵੇਲੇ ਉਸ ਦੇ ਸਾਥ ਜਾਂਦੀ ਹੈ। ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥ ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਆਦਮੀ ਦੇ ਨਾਲ ਹੋਰ ਕੋਈ ਦੌਲਤ ਨਹੀਂ ਜਾਂਦੀ। ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ ਜਦ ਪ੍ਰਭੂ ਪਾਤਸ਼ਾਹ ਦਾ ਸੰਮਣ ਆ ਜਾਂਦਾ ਹੈ, ਉਹ ਧਨ-ਦੌਲਤ ਅਤੇ ਮਹੱਲਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ। ਆਸਾ ॥ ਆਸਾ। ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ। ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ। ਅਹਿਰਖ ਵਾਦੁ ਨ ਕੀਜੈ ਰੇ ਮਨ ॥ ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ! ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ। ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ। ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥ ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ। ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ। copyright GurbaniShare.com all right reserved. Email |