ਤੁਧੁ ਆਪੇ ਕਾਰਣੁ ਆਪੇ ਕਰਣਾ ॥
ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ। ਹੁਕਮੇ ਜੰਮਣੁ ਹੁਕਮੇ ਮਰਣਾ ॥੨॥ ਤੇਰੀ ਰਜ਼ਾ ਵਿੱਚ ਪੈਦਾਇਸ਼ ਹੈ ਅਤੇ ਤੇਰੀ ਰਜਾ ਵਿੱਚ ਹੀ ਮੌਤ। ਨਾਮੁ ਤੇਰਾ ਮਨ ਤਨ ਆਧਾਰੀ ॥ ਤੇਰਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ। ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ ਤੇਰੇ ਗੋਲੇ ਨਾਨਕ ਲਈ ਹੇ ਸਾਹਿਬ! ਇਹ ਤੇਰੀ ਇਕ ਦਾਤ ਹੈ। ਵਡਹੰਸੁ ਮਹਲਾ ੫ ਘਰੁ ੨ ਵਡਹੰਸ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਮੇਰੇ ਅੰਦਰ ਆਪਣੇ ਪ੍ਰੀਤਮ ਨੂੰ ਮਿਲਣ ਦੀ ਚਾਹ ਹੈ। ਮੈਂ ਆਪਣੇ ਪੁਰਨ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹਾਂ? ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ ਭਾਵੇਂ ਸੈਕੜੇ ਹੀ ਦਿਲ ਪ੍ਰਚਾਵਿਆਂ ਵਿੱਚ ਬੱਚੇ ਨੂੰ ਲਾਇਆ ਜਾਵੇ, ਪ੍ਰੰਤੂ ਉਹ ਦੁੱਧ ਬਿਨਾ ਰਹਿ ਨਹੀਂ ਸਕਦਾ। ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ਮੇਰੇ ਅੰਦਰ ਦੀ ਖੁਧਿਆ ਦੂਰ ਨਹੀਂ ਹੁੰਦੀ, ਹੇ ਮੇਰੀ ਸਹੀਏ! ਭਾਵੇਂ ਮੇਰੇ ਲਈ ਸੈਕੜੇ ਖਾਣੇ ਪਰੋਸੇ ਜਾਣ। ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ ਮੇਰੀ ਆਤਮਾ ਤੇ ਦੇਹ ਅੰਦਰ ਆਪਣੇ ਪ੍ਰੀਤਮ ਦਾ ਪਿਆਰ ਹੈ। ਉਸ ਨੂੰ ਵੇਖਣ ਦੇ ਬਾਝੋਂ ਮੇਰਾ ਦਿਲ ਕਿਸ ਤਰ੍ਹਾਂ ਧੀਰਜ ਕਰ ਸਕਦਾ ਹੈ? ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ ਸੁਣ, ਹੇ ਮੇਰੇ ਮਿੱਤ੍ਰ ਅਤੇ ਪਿਆਰੇ ਭਰਾਵਾ! ਮੈਨੂੰ ਮੇਰੇ ਆਰਾਮ ਬਖਸ਼ਣਹਾਰ ਦਿਲੀ-ਦੋਸਤ ਨਾਲ ਮਿਲਾ ਦੇ। ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਉਹ ਮੇਰੇ ਦਿਲ ਦੀਆਂ ਸਾਰੀਆਂ ਪੀੜਾ ਨੂੰ ਜਾਣਦਾ ਹੈ ਅਤੇ ਨਿਤਾਪ੍ਰਤੀ ਮੈਨੂੰ ਵਾਹਿਗੁਰੂ ਦੀਆਂ ਸਾਖੀਆਂ ਸੁਣਾਉਂਦਾ ਹੈ। ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ ਉਸ ਦੇ ਬਾਝੋਂ ਮੈਂ ਇੱਕ ਮੁਹਤ ਭਰ ਭੀ ਨਹੀਂ ਰਹਿ ਸਕਦਾ। ਪ੍ਰਭੂ ਦੇ ਲਈ ਮੈਂ ਐਉ ਕੁਰਲਾਉਂਦਾ ਹਾਂ ਜਿਸ ਤਰ੍ਹਾਂ ਪਪੀਹਾ ਪਾਣੀ ਲਈ। ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ ਤੇਰੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਕਰਾਂ, ਹੇ ਸੁਆਮੀ? ਤੂੰ ਮੇਰੇ ਵਰਗਿਆ ਗੁਣ ਵਿਹੁਣਾ ਦੀ ਭੀ ਰਖਿਆ ਕਰਦਾ ਹੈ। ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ਮੇਰੀ ਪਿਆਰੀ ਸਹੇਲੀਏ! ਆਪਣੇ ਭਰਤੇ ਨੂੰ ਉਡੀਕਦੀ ਹੋਈ ਮੈਂ ਉਦਾਸ ਹੋ ਗਈ ਹਾਂ। ਉਸ ਆਪਣੇ ਪ੍ਰੀਤਮ ਨੂੰ ਮੈਂ ਆਪਣੀਆਂ ਅੱਖਾਂ ਨਾਲ ਕਦੋ ਵੇਖਾਂਗੀ? ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ ਮੈਂ ਸਾਰੀਆਂ ਖੁਸ਼ੀਆਂ ਮਾਣਨੀਆਂ ਭੁੱਲ ਗਈ ਹਾਂ। ਆਪਣੇ ਭਰਤੇ ਦੇ ਬਾਝੋਂ ਉਹ ਕਿਸੇ ਹਿਸਾਬ ਵਿੱਚ ਨਹੀਂ। ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ ਇਹ ਪੁਸ਼ਾਕ ਮੇਰੇ ਸਰੀਰ ਨੂੰ ਚੰਗੀ ਨਹੀਂ ਲਗਦੀ ਜੇ ਮੇਰੇ ਬਸਤ੍ਰ ਤੈਨੂੰ ਰਿਝਾਉਣ ਲਈ ਕੰਮ ਨਹੀਂ ਆਉਂਦੇ। ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ ਮੈਂ ਉਨ੍ਹਾਂ ਸਹੀਆਂ ਮੂਹਰ ਪ੍ਰਣਾਮ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਲਾਡਲੇ ਪਤੀ ਨੂੰ ਮਾਣਿਆ ਹੈ। ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ ਮੈਂ ਸਾਰੇ ਹਾਰ-ਸ਼ਿੰਗਾਰ ਲਾ ਵੇਖੇ ਹਨ, ਮੇਰੀ ਦਿਲੀ ਸਖੀਏ ਪਰ ਆਪਣੇ ਦਿਲਬਰ ਦੇ ਬਾਝੋਂ, ਉਹ ਕਿਸੇ ਲਾਭ ਦੇ ਨਹੀਂ। ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ ਜਦ ਮੇਰਾ ਕੰਤ ਹੀ ਮੇਰੀ ਸਾਰ ਨਹੀਂ ਲੈਦਾ ਹੇ ਮੇਰੀ ਸਖੀ! ਤਦ ਮੇਰੀ ਜੁਆਨੀ ਸਮੂਹ ਵਿਅਰਥ ਹੀ ਜਾ ਰਹੀ ਹੈ। ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ ਕਲਿਆਣ ਸਰੂਪ! ਕਲਿਆਣ ਸਰੂਪ ਹਨ, ਉਹ ਆਪਣੇ ਪਤੀ ਨੂੰ ਪਿਆਰੀਆਂ, ਹੇ ਮੇਰੀ ਚੰਗੀ ਸਾਥਣੇ! ਜਿਨ੍ਹਾਂ ਨਾਲ ਉਨ੍ਹਾਂ ਦਾ ਖਸਮ ਲੀਨ ਹੋਇਆ ਰਹਿੰਦਾ ਹੈ। ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ ਮੈਂ ਉਨ੍ਹਾਂ ਖੁਸ਼ਬਾਸ਼ ਪਤਨੀਆਂ ਤੋਂ ਘੋਲੀ ਵੰਞਦੀ ਹਾਂ ਅਤੇ ਸਦੀਵ ਹੀ ਉਨ੍ਹਾਂ ਦੇ ਪੈਰ ਧੋਦੀ ਹਾਂ। ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ ਜਿੰਨਾ ਚਿਰ ਮੇਰੇ ਅੰਦਰ ਦਵੈਤ-ਭਾਵ ਤੇ ਸੰਦੇਹ ਸਨ, ਉਨ੍ਹਾਂ ਚਿਰ ਮੈਂ ਸੁਆਮੀ ਨੂੰ ਦੁਰੇਡੇ ਖਿਆਲ ਕਰਦੀ ਸਾਂ, ਹੇ ਮੇਰੀ ਸਹੇਲੀਏ! ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ਪਰ ਜਦ ਮੈਨੂੰ ਪੁਰਨ ਸਤਿਗੁਰੂ ਮਿਲ ਪਏ ਹੇ ਮੇਰੀ ਸੱਈਏ! ਤਦ ਮੇਰੀਆਂ ਸਾਰੀਆਂ ਉਮੈਦਾ ਤੇ ਖਾਹਿਸ਼ਾ ਪੂਰੀਆਂ ਹੋ ਗਈਆਂ। ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ਮੈਂ ਸਾਰਿਆਂ ਆਰਾਮਾਂ ਦਾ ਆਰਾਮ ਦਾ ਆਰਾਮ ਪ੍ਰਾਪਤ ਕਰ ਲਿਆ ਹੈ, ਹੇ ਮੇਰੀ ਸਾਥਣੇ, ਜਦ ਮੈਨੂੰ ਨਜ਼ਰ ਆਇਆ ਮੇਰਾ ਪਤੀ ਹਰ ਥਾਂ ਪਰੀਪੂਰਨ ਹੋ ਰਿਹਾ। ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ ਹੇ ਮੇਰੀ ਸੱਈਏ! ਵੱਡੇ ਸਤਿਗੁਰਾਂ ਦੇ ਚਰਣਾ ਉਤੇ ਡਿੱਗ ਕੇ ਗੋਲੇ ਨਾਨਕ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਭੋਗਿਆ ਹੈ। ਵਡਹੰਸੁ ਮਹਲਾ ੩ ਅਸਟਪਦੀਆ ਵਡਹੰਸ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ। ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ ਸੱਚੀ ਹੈ ਗੁਰਬਾਣੀ ਸੱਚਾ ਹੈ ਇਸ ਦਾ ਕੀਰਤਨ ਅਤੇ ਸੱਚਾ ਹੈ, ਨਾਮ ਦਾ ਸਿਮਰਨ। ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥ ਰੈਣ ਦਿਹੁੰ ਮੈਂ ਸੱਚੇ ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ। ਮੁਬਾਰਕ! ਮੁਬਾਰਕ ਹੈ ਮੇਰੀ ਪਰਮ ਸ਼੍ਰੇਸ਼ਟ ਕਿਸਮਤ। ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ ਹੇ ਮੇਰੀ ਜਿੰਦੜੀਏ! ਤੂੰ ਸੱਚੇ ਨਾਮ ਉੱਤੋਂ ਕੁਰਬਾਨ ਹੋ ਜਾ। ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥ ਜੇਕਰ ਤੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ ਜਾਵੇਂ ਤਦ ਤੂੰ ਸਤਿਨਾਮ ਪਾ ਲਵੇਗਾ। ਠਹਿਰਾਉ। copyright GurbaniShare.com all right reserved. Email |