Page 679

ਧਨਾਸਰੀ ਮਹਲਾ ੫ ਘਰੁ ੭
ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥
ਤੂੰ ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਹੇ ਮੇਰੇ ਪ੍ਰੀਤਮਾ!

ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥
ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ, ਸੰਸਾਰੀ ਲਗਨ ਅਤੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਠਹਿਰਾਉ।

ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥
ਤੂੰ ਆਪਣੇ ਹਰ ਸੁਆਸ, ਹਰ ਮੁਹਤ ਅਤੇ ਦਿਹੁੰ ਤੇ ਰਾਤ੍ਰੀ ਉਸ ਦਾ ਸਿਮਰਨ ਕਰ।

ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥
ਸਤਿ ਸੰਗਤ ਅੰਦਰ ਤੂੰ ਨਿਡਰ ਹੋ ਕੇ ਉਸ ਦਾ ਆਰਾਧਨ ਕਰ ਅਤੇ ਸੁਆਮੀ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ।

ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥
ਤੂੰ ਸ੍ਰਿਸ਼ਟੀ ਦੇ ਸੁਆਮੀ ਦੀਆਂ ਵਡਿਆਈਆਂ ਦਾ ਧਿਆਨ ਧਰ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਪ੍ਰਣਾਮ ਕਰ।

ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥
ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ, ਪ੍ਰਾਣੀ ਨੂੰ ਅਨੰਦ ਅਤੇ ਆਰਾਮ ਬਖਸ਼ਦੀ ਹੈ।

ਧਨਾਸਰੀ ਮਹਲਾ ੫ ਘਰੁ ੮ ਦੁਪਦੇ
ਧਨਾਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
ਆਪਣੇ ਸਾਈਂ ਨੂੰ ਆਰਾਧ, ਆਰਾਧ, ਆਰਾਧ ਕੇ ਮੈਂ ਸੁਖੀ ਹੁੰਦਾ ਹਾਂ। ਹਰ ਸੁਆਸ ਮੈਂ ਉਸ ਨੂੰ ਯਾਦ ਕਰਦਾ ਹਾਂ।

ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
ਇਸ ਜੱਗ ਤੇ ਅਗਲੇ ਜਹਾਨ ਵਿੱਚ ਹਰੀ ਮੇਰਾ ਸਹਾਇਕ ਮੇਰੇ ਨਾਲ ਹੈ, ਤੇ ਹਰ ਥਾਂ ਮੇਰੀ ਰੱਖਿਆ ਕਰਦਾ ਹੈ।

ਗੁਰ ਕਾ ਬਚਨੁ ਬਸੈ ਜੀਅ ਨਾਲੇ ॥
ਗੁਰਾਂ ਦਾ ਸ਼ਬਦ ਮੇਰੀ ਜਿੰਦਗੀ ਦੇ ਨਾਲ ਰਹਿੰਦਾ ਹੈ।

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
ਇਹ ਪਾਣੀ ਵਿੱਚ ਡੁੱਬਦਾ ਨਹੀਂ, ਨਾਂ ਚੋਰ ਇਸ ਨੂੰ ਲੈ ਜਾ ਸਕਦਾ ਹੈ ਅਤੇ ਨਾਂ ਹੀ ਅੱਗ ਇਸ ਨੂੰ ਸਾੜ ਸਕਦੀ ਹੈ। ਠਹਿਰਾਉ।

ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
ਜਿਸ ਤਰ੍ਹਾਂ ਕੰਗਾਲ ਲਈ ਦੌਲਤ, ਅੰਨ੍ਹੇ ਲਈ ਡੰਗੋਰੀ ਅਤੇ ਬੱਚੇ ਲਈ ਮਾਂ ਦਾ ਦੁੱਧ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਗੁਰਾਂ ਦੀ ਬਾਣੀ ਹੈ।

ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
ਸੰਸਾਰ ਸਮੁੰਦਰ ਵਿੱਚ ਮੈਨੂੰ ਪ੍ਰਭੂ ਦਾ ਜਹਾਜ਼ ਲੱਭ ਪਿਆ ਹੈ। ਮਿਹਰਬਾਨ ਮਾਲਕ ਨੇ ਨਾਨਕ ਉਤੇ ਰਹਿਮਤ ਕੀਤੀ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥
ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮੇਰੇ ਉਤੇ ਮਿਹਰਵਾਨ ਹੋ ਗਿਆ ਹੈ ਅਤੇ ਉਸ ਦਾ ਨਾਮ-ਅੰਮ੍ਰਿਤ ਮੇਰੇ ਹਿਰਦੇ ਵਿੱਚ ਰਮ ਗਿਆ ਹੈ।

ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥
ਨੌ ਖਜਾਨੇ, ਧਨ-ਦੌਲਤ ਤੇ ਕਰਾਮਾਤਾਂ, ਵਾਹਿਗੁਰੂ ਦੇ ਗੋਲੇ ਦੇ ਪੈਰਾਂ ਹੇਠ ਰੁਲਦੀਆਂ ਰਹਿੰਦੀਆਂ ਹਨ।

ਸੰਤਨ ਕਉ ਅਨਦੁ ਸਗਲ ਹੀ ਜਾਈ ॥
ਸੰਤ ਸਾਰੀਆਂ ਥਾਵਾਂ ਉਤੇ ਖੁਸ਼ੀ ਵਿੱਚ ਵਿਚਰਦੇ ਹਨ।

ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥
ਸਗਿਆਸੂਆਂ ਦਾ ਸੁਆਮੀ ਘਰ ਦੇ ਅੰਦਰ ਤੇ ਬਾਹਰ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।

ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥
ਕੋਈ ਜਣਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਜਿਸ ਦੇ ਪੱਖ ਤੇ ਸ੍ਰਿਸ਼ਟੀ ਦਾ ਸੁਆਮੀ ਹੁੰਦਾ ਹੈ।

ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥
ਨਾਨਕ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਜਿਸ ਦੀ ਬੰਦਗੀ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥
ਆਪਣੀ ਮਾਇਆ ਨੂੰ ਵੇਖ ਵੇਖ ਮਾਇਆਧਾਰੀ ਹੰਕਾਰ ਕਰਦਾ ਹੈ, ਅਤੇ ਇਸੇ ਤਰ੍ਹਾਂ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਕਰ ਕੇ ਹੰਕਾਰੀ ਹੈ।

ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥
ਜਿਵਨੂੰ ਪਾਤਿਸ਼ਾਹ ਸਾਰੀ ਪਾਤਿਸ਼ਾਹੀ ਨੂੰ ਆਪਣੀ ਨਿੱਜ ਦੀ ਜਾਇਦਾਦ ਜਾਣਦਾ ਹੈ, ਤਿਵਨੂੰ ਆਸਰਾ ਹੈ ਰੱਬ ਦੇ ਗੋਲੇ ਨੂੰ ਆਪਣੇ ਸਾਹਿਬ ਦਾ।

ਜੇ ਕੋਊ ਅਪੁਨੀ ਓਟ ਸਮਾਰੈ ॥
ਜੇਕਰ ਕੋਈ ਜਣਾ ਆਪਣੇ ਆਸਰੇ ਵੱਜੋਂ ਪ੍ਰਭੂ ਨੂੰ ਯਾਦ ਕਰੇ,

ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥
ਤਾਂ ਪ੍ਰਭੂ ਆਪਣੀ ਸਾਰੀ ਤਾਕਤ ਉਸ ਦੀ ਰੱਖਿਆ ਕਰਨ ਨੂੰ ਵਰਤਦਾ ਹੈ ਅਤੇ ਉਸ ਦੀ ਤਾਕਤ ਹਾਰਦੀ ਨਹੀਂ। ਠਹਿਰਾਉ।

ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥
ਹੋਰ ਸਾਰਿਆਂ ਨੂੰ ਛੱਡ ਕੇ ਮੈਂ ਇਕ ਸੁਆਮੀ ਦਾ ਆਸਰਾ ਲਿਆ ਹੈ, "ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ" ਕਰਦਾ ਹੋਇਆ ਮੈਂ ਸੁਆਮੀ ਕੋਲ ਆਇਆ ਹਾਂ।

ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥
ਸਾਧੂਆਂ ਦੀ ਦਇਆ ਦੁਆਰਾ ਨਾਨਕ ਦਾ ਹਿਰਦਾ ਪਵਿੱਤਰ ਹੋ ਗਿਆ ਹੈ, ਅਤੇ ਉਸ ਹਰੀ ਦੀ ਕੀਰਤੀ ਗਾਇਨ ਕਰਦਾ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
ਕੇਵਲ ਓਹੀ ਜਿਸ ਨੂੰ ਇਸ ਯੁੱਗ ਅੰਦਰ ਹਰੀ ਦਾ ਪ੍ਰੇਮ ਲੱਗ ਗਿਆ ਹੈ, ਸੂਰਬੀਰ ਆਖਿਆ ਜਾਂਦਾ ਹੈ।

ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
ਸਭ ਕੁਛ ਹੀ ਉਸ ਦੇ ਇਖਤਿਆਰ ਵਿੱਚ ਹੈ, ਜੋ ਪੂਰਨ ਸੱਚੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ।

copyright GurbaniShare.com all right reserved. Email