ਮਨਮੁਖ ਮੁਏ ਅਪਣਾ ਜਨਮੁ ਖੋਇ ॥ ਪ੍ਰਤੀਕੂਲ ਪੁਰਸ਼ ਆਪਣਾ ਜੀਵਨ ਗੁਆ ਕੇ ਮਰ ਜਾਂਦੇ ਹਨ। ਸਤਿਗੁਰੁ ਸੇਵੇ ਭਰਮੁ ਚੁਕਾਏ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥ ਅਤੇ ਉਹ ਆਪਣੇ ਧਾਮ ਵਿੱਚ ਹੀ ਸੱਚੇ ਸਾਹਿਬ ਦੇ ਮੰਦਰ ਨੂੰ ਪਾ ਲੈਂਦਾ ਹੈ। ਆਪੇ ਪੂਰਾ ਕਰੇ ਸੁ ਹੋਇ ॥ ਜਿਹੜਾ ਕੁਛ ਪੂਰਨ ਪ੍ਰਭੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਏਹਿ ਥਿਤੀ ਵਾਰ ਦੂਜਾ ਦੋਇ ॥ ਇਨ੍ਹਾਂ ਚੰਦ੍ਰਮਾ ਅਤੇ ਸੂਰਜ ਦੇ ਦਿਹਾੜਿਆਂ ਨਾਲ ਜੋੜੇ ਹੋਏ ਸ਼ਗਨ ਦੁਚਿਤਾਪਣ ਅਤੇ ਦਵੈਤ-ਭਾਵ ਪੈਦਾ ਕਰਦੇ ਹਨ। ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਸੱਚੇ ਗੁਰਾਂ ਦੇ ਬਾਝੋਂ, ਅਨ੍ਹੇਰਾ ਘੁੱਪ ਹੈ। ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ। ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਅਨੁਭਵ ਕਰ, ਇਨਸਾਨ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ, ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥ ਅਤੇ ਉਹ ਇਕ ਨਾਮ ਅੰਦਰ ਹਮੇਸ਼ਾਂ ਲੀਨ ਹੋਇਆ ਰਹਿੰਦਾ ਹੈ। ਬਿਲਾਵਲੁ ਮਹਲਾ ੧ ਛੰਤ ਦਖਣੀ ਬਿਲਾਵਲ ਪਹਿਲੀ ਪਾਤਿਸ਼ਾਹੀ ਛੰਤ ਦੱਖਣੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮੇਰੇ ਮਾਲਕਾ! ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ। ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਆਪਣੇ ਜੰਜਾਲਾਂ ਦੇ ਭਾਂਡੇ ਨੂੰ ਪਰੇ ਰੱਖ ਕੇ, ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਪਿਰਹੜੀ ਪਾਉਂਦੀ ਹੈ। ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਵੈਰਾਗਣ ਆਪਣੇ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ। ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਹੱਥ ਬੰਨ੍ਹ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰਾਂ ਅੱਗੇ ਪ੍ਰਾਰਥਨਾ ਕਰਦੀ ਹੈ। ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥ ਆਪਣੀ ਪਤਨੀ ਦੀ ਪ੍ਰੀਤ ਅਤੇ ਸ਼ਰਧਾ ਵੇਖ ਕੇ ਦਿਲਬਰ ਉਸ ਦੀ ਭੋਗ-ਵਾਸ਼ਨਾ ਅਤੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ। ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥ ਨਾਨਕ ਆਪਣੇ ਕੰਤ ਨੂੰ ਵੇਖ ਕੇ, ਨਵੀਂ ਨਵੇਲੀ ਸੋਹਣੀ ਸੁਨੱਖੀ ਮਹੇਲੀ ਧੀਰਜਵਾਨ ਹੋ ਗਈ ਹੈ। ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ ਹੇ ਨੌਜਵਾਨ ਸਤਵੰਤੀ ਪਤਨੀਏ! ਤੇਰੀ ਜਵਾਨੀ ਤੈਨੂੰ ਸਦੀਵੀ-ਬਾਲੜੀ ਰਖੇਗੀ। ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ ਤੂੰ ਹੋਰ ਕਿਧਰੇ ਆ ਜਾ ਨਾਂ, ਪ੍ਰੰਤੂ ਸਦਾ ਆਪਣੇ ਭਰਤੇ ਨਾਲ ਵਸ। ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥ ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਮੇਰੇ ਸਿਰ ਦੇ ਸਾਈਂ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ। ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥ ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ। ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥ ਜੇ ਅੰਮ੍ਰਿਤ ਦੇ ਘਰ ਨਾਮ ਨੂੰ ਉਚਾਰਦੀ ਅਤੇ ਮਾਣਦੀ ਹੈ, ਉਹ ਸੱਚੇ ਸੁਆਮੀ ਦੀ ਲਾਡਲੀ ਹੋ ਜਾਂਦੀ ਹੈ। ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥ ਹੇ ਨਾਨਕ! ਜਿਸ ਨੂੰ ਗੁਰੂ ਜੀ ਨਾਮ ਦੀ ਦਾਤ ਦਿੰਦੇ ਅਤੇ ਬਖਸ਼ਦੇ ਹਨ, ਉਹ ਪ੍ਰਬੀਨ ਹੋ ਜਾਂਦੀ ਹੈ। ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥ ਪਤਨੀ, ਜਿਸ ਨੂੰ ਮਾਇਆ ਦੇ ਸੁਆਮੀ ਨੇ ਫਰੇਫਤਾ ਕਰ ਲਿਆ ਹੈ, ਉਹ ਆਪਣੇ ਪਤੀ ਦੇ ਨਾਲ ਸੌਂਦੀ ਹੈ। ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥ ਉਹ ਗੁਰਾਂ ਦੀ ਰਜ਼ਾ ਅਨੁਸਾਰ ਤੁਰਦੀ ਹੈ ਅਤੇ ਸੱਚੇ ਸੁਆਮੀ ਨਾਲ ਇਕਸੁਰ ਹੋ ਜਾਂਦੀ ਹੈ। ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥ ਆਪਣੀਆਂ ਸਾਥਣਾਂ ਅਤੇ ਸਈਆਂ ਸਮੇਤ, ਪਤਨੀ ਸੱਚੇ ਨਾਮ ਨਾਲ ਜੁੜ ਗਈ ਹੈ ਤੇ ਆਪਣੇ ਵਾਹਿਗੁਰੂ ਦੇ ਨਾਲ ਸੌਂਦੀ ਹੈ। ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥ ਇਕ ਚਿੱਤ ਹੋਣ ਕਾਰਣ, ਇਕ ਸੁਆਮੀ ਦੇ ਨਾਮ ਦੀ ਪ੍ਰੀਤ ਮੇਰੇ ਅੰਦਰ ਵਸਦੀ ਹੈ ਅਤੇ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨਾਲ ਮਿਲ ਗਈ ਹੈ। ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਦਿਨ ਤੇ ਰਾਤ, ਇਕ ਮੁਹਤ ਅਤੇ ਛਿਨ ਭਰ ਲਈ ਮੈਂ ਆਪਣੇ ਪਵਿੱਤ੍ਰ ਪ੍ਰਭੂ ਨੂੰ ਨਹੀਂ ਭੁਲਾਉਂਦੀ ਅਤੇ ਆਪਣੇ ਹਰ ਸੁਆਸ ਨਾਲ ਉਸ ਨੂੰ ਸਿਮਰਦੀ ਹਾਂ। ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥ ਤੂੰ ਪ੍ਰਭੂ ਦੇ ਪ੍ਰਕਾਸ਼ ਦਾ ਦੀਵਾ ਬਾਲ, ਹੇ ਨਾਨਕ! ਅਤੇ ਇਹ ਤੇਰੇ ਡਰ ਨੂੰ ਨਾਸ ਕਰ ਦੇਵੇਗਾ। ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਨੀ ਅੜੀਏ ਪਤਨੀਏ! ਜਿਸ ਸਾਈਂ ਦਾ ਪ੍ਰਕਾਸ਼ ਸਾਰੇ ਵਿਆਪਕ ਹੈ ਉਹ ਤਿੰਨਾਂ ਹੀ ਲੋਕਾਂ ਦੀ ਸੰਭਾਲ ਕਰਦਾ ਹੈ। ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ ਅਦ੍ਰਿਸ਼ਟ ਅਤੇ ਅਨੰਤ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥ ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਅਦ੍ਰਿਸ਼ਟ ਅਨੰਤ ਅਤੇ ਹੱਦਬੰਨਾ-ਰਹਿਤ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ। ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥ ਪ੍ਰਭੂ ਦੇ ਨਾਮ ਨਾਲ ਤੂੰ ਆਪਣੇ ਹੰਕਾਰ, ਸੰਸਾਰੀ ਮੋਹ ਅਤੇ ਲਾਲਚ ਨੂੰ ਸਾੜ ਕੇ ਅਤੇ ਪਾਪਾਂ ਦੀ ਗੰਦਗੀ ਨੂੰ ਧੋ ਸੁੱਟ। ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥ ਇਸ ਤਰ੍ਹਾਂ ਤੂੰ ਸਾਹਿਬ ਦੇ ਬੂਹੇ ਤੇ ਪੁੱਜ ਜਾਵੇਂਗੀ ਅਤੇ ਉਸ ਦਾ ਦੀਦਾਰ ਵੇਖ ਲਵੇਂਗੀ ਅਤੇ ਰੱਖਿਆ ਕਰਨਹਾਰ ਆਪਣੀ ਰਜ਼ਾ ਅੰਦਰ ਤੇਰਾ ਪਾਰ ਉਤਾਰਾ ਕਰ ਦੇਵੇਗਾ। ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥ ਸਾਈਂ ਦੇ ਸੁਧਾ-ਸਰੂਪ ਨਾਮ ਨੂੰ ਚੱਖ ਕੇ ਉਹ ਰੱਜ ਗਈ ਹੈ ਅਤੇ ਇਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹੇ ਨਾਨਕ! ਬਿਲਾਵਲੁ ਮਹਲਾ ੧ ॥ ਬਲਾਵਲ ਪਹਿਲੀ ਪਾਤਿਸ਼ਾਹੀ। ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੇਰੇ ਚਿੱਤ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚ ਦੇ ਰਾਹੀਂ ਪ੍ਰਫੁਲਤ ਹੋ ਗਈ ਹਾਂ। ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਮਰ ਸੁਆਮੀ ਮਾਲਕ ਆਪਣੇ ਪਤੀ ਦੀ ਪ੍ਰੀਤ ਨੇ ਮੈਨੂੰ ਫਰੇਫਤਾ ਕਰ ਲਿਆ ਹੈ। ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਸਦੀਵੀ ਸਥਿਰ ਵਾਹਿਗੁਰੂ ਸੁਆਮੀਆਂ ਦਾ ਸੁਆਮੀ ਹੈ, ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੇਰੇ ਦਾਤਾਰ ਪ੍ਰਭੂ! ਤੂੰ ਹਮੇਸ਼ਾਂ ਹੀ ਮਇਆਵਾਨ ਤੇ ਮਿਹਰਬਾਨ ਹੈਂ, ਕੇਵਲ ਤੂੰ ਹੀ ਜੀਵਾਂ ਵਿੱਚ ਜਿੰਦ-ਜਾਨ ਫੂਕਦਾ ਹੈ। copyright GurbaniShare.com all right reserved. Email |