ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥ ਉਹ ਨੇਕੀਆਂ ਦਾ ਖਜਾਨਾ ਅਤੇ ਮਨ ਨੂੰ ਚੁਰਾਉਣ ਵਾਲਾ ਮੇਰਾ ਪ੍ਰੀਤਮ ਸਾਰਿਆਂ ਨੂੰ ਆਰਾਮ ਬਖਸ਼ਣਹਾਰ ਹੈ। ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥ ਗੁਰੂ ਨਾਨਕ ਨੇ ਮੈਨੂੰ ਮੇਰੇ ਸੁਆਮੀ ਕੋਲ ਘਲਿਆ ਹੈ, ਹੇ ਵਾਹਿਗੁਰੂ! ਮੇਰੇ ਮਿਤਰ ਤੂੰ ਮੈਨੂੰ ਮਿਲ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥ ਹੁਣ ਮੇਰਾ ਚਿੱਤ ਆਪਣੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ। ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥ ਸੰਤ ਮੇਰੇ ਉਤੇ ਮਇਆਵਾਨ ਅਤੇ ਮਿਹਰਬਾਨ ਹੋ ਗਹੇ ਹਨ ਅਤੇ ਉਨ੍ਹਾਂ ਨੇ ਮੇਰਾ ਇਹ ਮੰਦਾ ਦਵੈਤ-ਭਾਵ ਨਾਸ ਕਰ ਦਿਤਾ ਹੈ। ਠਹਿਰਾਉ। ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥ ਮੇਰੇ ਮਾਲਕ ਤੂੰ ਸੋਹਣਾ ਹੈ, ਤੂੰ ਅਕਲਮੰਦ ਹੈ ਅਤੇ ਤੂੰ ਹੀ ਕਾਲਮ ਅਤੇ ਸਰਬਗ ਹੈ। ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥੧॥ ਸਾਰੇ ਯੋਗੀ, ਬ੍ਰਹਮ-ਬੇਤੇ ਅਤੇ ਵੀਚਾਰਵਾਨ, ਭੋਰਾ ਭਰ ਭੀ ਤੇਰੇ ਮੁੱਲ ਨੂੰ ਨਹੀਂ ਜਾਣਦੇ, ਹੇ ਪ੍ਰਭੂ! ਤੁਮ ਹੀ ਨਾਇਕ ਤੁਮ੍ਹ੍ਹਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥ ਤੂੰ ਮਾਲਕ ਹੈ, ਤੂੰ ਹੀ ਰਾਜ ਛਤ੍ਰ ਦਾ ਸੁਅਮਾੀ ਅਤੇ ਤੂੰ ਹੀ ਸਰਬ-ਪੂਰਨ ਸੁਲੱਖਣਾ ਵਾਹਿਗੁਰੂ। ਪਾਵਉ ਦਾਨੁ ਸੰਤ ਸੇਵਾ ਹਰਿ ਨਾਨਕ ਸਦ ਕੁਰਬਾਨਾਂ ॥੨॥੬॥੨੯॥ ਤੂੰ ਮੈਨੂੰ ਸਾਧੂਆਂ ਦੀ ਘਾਲ ਦੀ ਦਾਤ ਪਰਦਾਨ ਕਰ, ਹੇ ਵਾਹਿਗੁਰੂ! ਮੈਂ ਤੇਰੇ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥ ਆਪਣੇ ਰਿਦੇ ਅੰਦਰ, ਮੈਂ ਆਪਣੇ ਰੰਗੀਲੇ ਪ੍ਰੀਤਮ ਨੂੰ ਯਾਦ ਕਰਦੀ ਹਾਂ। ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥੧॥ ਰਹਾਉ ॥ ਮੈਂ ਸੰਸਾਰ ਦੇ ਬੰਨ੍ਹ ਲੈਣ ਵਾਲੇ ਧੰਧਿਆ ਨੂੰ ਭੁਲਾ ਦਿਤਾ ਹੈ ਅਤੇ ਜੀਵਨ ਦੀ ਸਮੂਹ ਰਾਤਰੀ, ਮੈਂ ਬਦੀ ਨਾਲ ਜੂਝਦਾ ਹਾਂ। ਠਹਿਰਾਉ। ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥ ਹਰੀ ਦੀ ਮੈਂ ਘਾਲ ਕਮਾਉਂਦਾ ਹਾਂ, ਹਰੀ ਨੂੰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ ਅਤੇ ਸਤਿਸੰਗਤ ਅੰਦਰ ਮੈਂ ਹਰੀ ਨੂੰ ਪਰਾਪਤ ਹੁੰਦਾ ਹਾਂ। ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖ ਮੰਗਾ ॥੧॥ ਐਹੋ ਜੇਹੇ ਸੁੰਦਰ ਪਿਆਰੇ ਨਾਲ ਮੈਂ ਮਿਲ ਪਈ ਹਾਂ, ਕਿ ਮੈਨੂੰ ਮੂੰਹ-ਮੰਗੇ ਆਰਾਮ ਪਰਾਪਤ ਹੋ ਗਏ ਹਨ। ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥ ਮੇਰੇ ਗੁਰਾਂ ਨੇ ਮੇਰਾ ਪਤੀ ਇਖਤਿਆਰ ਵਿੱਚ ਕਰ ਦਿਤਾ ਹੈ ਤੇ ਮੈਂ ਨਿਧੜਕ ਹੋ, ਉਸ ਦੇ ਮਿਲਾਪ ਨੂੰ ਮਾਣਦੀ ਹਾਂ। ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥੨॥੭॥੩੦॥ ਮੈਂ ਨਿੱਡਰ ਹੋ ਗਿਆ ਹਾਂ ਅਤੇ ਮੇਰਾ ਡਰ ਦੂਰ ਹੋ ਗਿਆ ਹੈ। ਗੁਰਾਂ ਦੀ ਬਾਣੀ ਦੇ ਉਚਾਰਨ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਹੇ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥ ਮੈਂ ਆਪਣੇ ਪੂਜਨੀਯ ਪ੍ਰਭੂ ਦੇ ਦੀਦਾਰ ਉਤੋਂ ਬਲਿਹਾਰ ਜਾਂਦੀ ਹਾਂ। ਬਚਨ ਨਾਦ ਮੇਰੇ ਸ੍ਰਵਨਹੁ ਪੂਰੇ ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥ ਉਸ ਦੇ ਬਚਨ-ਬਿਲਾਸ ਦਾ ਰਾਗ ਮੇਰੇ ਕੰਨਾਂ ਨੂੰ ਭਰ ਰਿਹਾ ਹੈ ਅਤੇ ਮੇਰਾ ਸਰੀਰ ਆਪਣੇ ਕੰਤ ਦੀ ਗੋਦੀ ਅੰਦਰ ਸਮਾ ਗਿਆ ਹੈ। ਠਹਿਰਾਉ। ਛੂਟਰਿ ਤੇ ਗੁਰਿ ਕੀਈ ਸੋੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥ ਮੈਂ ਛੁਟੜ ਨੂੰ ਗੁਰਾਂ ਨੇ ਖੁਸ਼ਬਾਸ਼ ਪਤਨੀ ਬਣਾ ਦਿੱਤਾ ਹੈ ਅਤੇ ਮੈਂ ਆਪਣੇ ਕਾਮਲ ਅਤੇ ਸਰਬਗ ਸੁਆਮੀ ਨੂੰ ਪਰਾਪਤ ਕਰ ਲਿਆ ਹੈ। ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥੧॥ ਜਿਸ ਗ੍ਰਹਿ ਮੈਨੂੰ ਬਹਿਣਾ ਨਹੀਂ ਸੀ ਮਿਲਦਾ, ਉਹ ਥਾਂ ਮੈਨੂੰ ਰਿਹਣ ਨਹੀਂ ਪਰਾਪਤ ਹੋ ਗਈ ਹੈ। ਉਨ੍ਹ੍ਹ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥ ਆਪਣੇ ਸੰਤਾਂ ਦਾ ਪਿਆਰ ਵਾਹਿਗੁਰੂ ਉਨ੍ਹਾਂ ਦੇ ਇਖਤਿਆਰ ਵਿੱਚ ਆ ਜਾਂਦਾ ਹੈ ਜੋ ਉਸ ਸਾਧੂਆਂ ਦੀ ਇੱਜ਼ਤ ਰਖਦੇ ਹਨ। ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥ ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਜਿੰਦੜੀ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਹੁਣ ਮੇਰੀ ਲੋਕਾਂ ਦੀ ਮੁਥਾਜੀ ਸਮੂਹ ਮੁਕ ਗਈ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੇਰੋ ਪੰਚਾ ਤੇ ਸੰਗੁ ਤੂਟਾ ॥ ਹੁਣ ਮੇਰਾ ਪੰਜਾਂ ਭੂਤਨਿਆਂ ਨਾਲ ਮੇਲ-ਮਿਲਾਪ ਟੁਟ ਗਿਆ ਹੈ। ਦਰਸਨੁ ਦੇਖਿ ਭਏ ਮਨਿ ਆਨਦ ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥ ਪ੍ਰਭੂ ਦਾ ਦੀਦਾਰ ਵੇਖ ਮੇਰਾ ਚਿੱਤ ਖੁਸ਼ੀ ਵਿੱਚ ਹੈ ਅਤੇ ਗੁਰਾਂ ਦੀ ਦਇਆ ਦੁਆ, ਹੁਣ ਮੈਂ ਬੰਦ ਖਲਾਸ ਹੋ ਗਿਆ ਹਾਂ। ਠਹਿਰਾਉ। ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ ॥ ਘਣੇਰੇ ਘਣੇਰੇ ਪੁਸ਼ਤਿਆਂ ਵਾਲੇ ਦੇਹਿ ਦੇ ਅਸਥਾਨ ਦੀ ਬਹੁਤ ਸਾਰੇ ਸੁਰਮੇ ਰਖਵਾਲੀ ਕਰ ਰਹੇ ਹਨ ਅਤੇ ਔਖਾ ਹੈ ਹਿਸ ਉਤੇ ਧਾਵਾ ਬੋਲਣਾ। ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥੧॥ ਇਹ ਇਕ ਕਠਨ ਕਿਨ੍ਹਾ ਹੈ, ਜਿਸ ਤਾਂਈ ਹੱਥ ਨਹੀਂ ਅੱਪੜਦਾ, ਪ੍ਰਤੂ ਸੰਤਾਂ ਦੀ ਸੰਗਤ ਨੂੰ ਪਾ ਮੈਂ ਦੇਹਿ ਦੇ ਕਿਲੇ ਨੂੰ ਲੁੱਟ (ਜਿੱਤ) ਲਿਆ ਹੈ। ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ ॥ ਮੈਨੂੰ ਅਣਮੁੱਲੇ ਅਤੇ ਅਮੁਕ ਜਵਾਹਿਰਾਤ ਦੇ ਬਹੁਤ ਸਾਰੇ ਤੋਸ਼ੇਖਾਨੇ ਪਰਾਪਤ ਹੋ ਗਏ ਹਨ। ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥ ਹੇ ਗੋਲੇ ਨਾਨਕ! ਜਦ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ ਤਾਂ ਮੇਰੇ ਮਨੂਏ ਨੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕੀਤਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥ ਮੇਰੀ ਆਤਮਾ ਹੁਣ ਪ੍ਰਭੂ ਅੰਦਰ ਲੀਨ ਹੋ ਗਈ ਹੈ। ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥ ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਹੁਣ ਪ੍ਰਭੂ ਨਾਲ ਐਉ ਰਚ ਗਿਆ ਹਾਂ ਜਿਸ ਤਰ੍ਹਾਂ ਮੱਛੀ ਪਾਣੀ ਨਾਲ। ਠਹਿਰਾਉ। ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪਿ ਸਗਲ ਦਾਨੁ ਕੀਨਾ ॥ ਜਦ ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ, ਤਦ ਮੈਂ ਸ਼ਹਿਵਤ, ਗੁੱਸੇ ਲਾਲਚ ਹੰਕਾਰ ਅਤੇ ਈਰਖਾ ਨੂੰ ਛੱਡ ਦਿੱਤਾ। ਮੰਤ੍ਰ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ ॥੧॥ ਆਪਣਾ ਉਪਦੇਸ਼ ਮੇਰੇ ਅੰਦਰ ਪੱਕਾ ਕਰ, ਜਦ ਗੁਰਾਂ ਨੇ ਮੈਨੂੰ ਹਰੀ ਦੇ ਨਾਮ ਦੀ ਦਵਾਈ ਪਰਦਾਨ ਕੀਤੀ, ਤਦ ਮੈਂ ਸਰਬ-ਸਿਆਣੇ ਸੁਆਮੀ ਨਾਲ ਮਿਲ ਪਿਆ। ਗ੍ਰਿਹੁ ਤੇਰਾ ਤੂ ਠਾਕੁਰੁ ਮੇਰਾ ਗੁਰਿ ਹਉ ਖੋਈ ਪ੍ਰਭੁ ਦੀਨਾ ॥ ਹੇ ਸੁਆਮੀ! ਮੇਰਾ ਘਰ ਤੇਰੀ ਮਲਕੀਅਤ ਹੈ ਅਤੇ ਤੂੰ ਮੇਰਾ ਹੈ। ਗੁਰਾਂ ਪਾਸੋ ਤੇਰੇ ਨਾਮ ਦੀ ਦਾਤ ਪਰਾਪਤ ਕਰ, ਮੇਰੀ ਸਵੈ-ਹੰਗਤਾ ਮਿਟ ਗਈ ਹੈ। copyright GurbaniShare.com all right reserved. Email |