ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥ ਗੁਰੂ ਜੀ ਆਖਦੇ ਹਨ, ਮੈਨੂੰ ਆਪਣੇ ਗ੍ਰਹਿ ਅੰਦਰ ਸੁਆਮੀ ਦੇ ਸਿਮਰਨ ਦਾ ਖਜਾਨਾ ਤੇ ਭੰਡਾਰ ਸੁਖੈਨ ਹੀ ਪਰਾਪਤ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥ ਹੇ ਮੇਰੇ ਮਨਮੋਹਨ ਸੁਆਮੀ! ਸਾਰੇ ਜੀਵ ਤੇਰੀ ਮਲਕੀਅਤ ਹਨ ਅਤੇ ਤੂੰ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ। ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥ ਤੇਰੀ ਇਕ ਭੋਰਾ ਭਰ ਦਇਆ ਰਾਹੀਂ, ਹੇ ਸੁਆਮੀ! ਜੁਲਮ ਬੰਦ ਹੋ ਜਾਂਦੇ ਹਨ ਅਤੇ ਤੂੰ ਕ੍ਰੋੜਾਂ ਹੀ ਆਲਮਾਂ ਨੂੰ ਤਾਰ ਦਿੰਦਾ ਹੈ। ਠਹਿਰਾਉ। ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਹ੍ਹਾਰਹਿ ॥ ਮੈਂ ਘਣੇਰੀਆਂ ਪ੍ਰਾਰਥਨਾ ਤੇ ਜੋਦੜੀਆਂ ਕਰਦਾ ਹਾਂ ਅਤੇ ਤੈਨੂੰ ਹਰ ਮੁਹਤ ਯਾਦ ਕਰਦਾ ਹਾਂ, ਹੇ ਪ੍ਰਭੂ! ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥ ਤੂੰ ਮਾਇਆਵਾਨ ਹੈ ਅਤੇ ਆਪਣਾ ਹੱਥ ਦੇ ਕੇ, ਮੇਰਾ ਪਾਰ ਉਤਾਰਾ ਕਰ ਦੇ। ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥ ਇਹ ਵਿਚਾਰੇ ਰਾਜੇ ਤੇਰੇ ਅੱਗੇ ਕੀ ਆਖੇ ਜਾ ਸਕਦੇ ਹਨ ਹੇ ਸੁਆਮੀ! ਤੂੰ ਹੀ ਦੱਸ ਉਹ ਕਿਸ ਨੂੰ ਮਾਰ ਸਕਦੇ ਹਨ? ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹ੍ਹਾਰਹਿ ॥੨॥੧੧॥੩੪॥ ਹੇ ਮੇਰੇ ਆਰਾਮ ਬਖਸ਼ਣਹਾਰ ਸੁਆਮੀ! ਤੂੰ ਮੇਰੀ ਰੱਖਿਆ, ਰੱਖਿਆ, ਰੱਖਿਆ ਕਰ। ਸਮੂਹ ਸੰਸਾਰ ਤੇਰੀ ਮਲਕੀਅਤ ਹੈ, ਗੁਰੂ ਜੀ ਫੁਰਮਾਉਂਦੇ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿiਾਹੀ। ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥ ਮੈਨੂੰ ਹੁਣ ਰੱਬ ਦੇ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ। ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥ ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੇਰੀ ਖਾਹਿਸ਼ ਸਾਰੀ ਹੀ ਬੁਝ ਗਈ ਹੈ, ਇਹੋ ਜਿਹੀ ਪ੍ਰਾਲਭਧ ਮੇਰੇ ਮੱਥੇ ਤੇ ਲਿਖੀ ਹੋਈ ਹੈ। ਠਹਿਰਾਉ। ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥ ਲਭਦਾ ਤੇ ਭਾਲਦਾ, ਮੈਂ ਉਦਾਸ ਹੋ ਗਿਆ ਹਾਂ ਅਤੇ ਬਾਹਰ ਭਟਕਦਾ ਹੋਇਆ ਹੁਣ ਮੈਂ ਆਪਣੇ ਸਰੀਰ ਦੇ ਪਿੰਡ ਵਿੱਚ ਆ ਗਿਆ ਹਾਂ। ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥ ਮਿਹਰਬਾਨ ਗੁਰਾਂ ਨੇ ਇਹ ਸੋਦਾ ਚੁਕਾ ਦਿੱਤਾ ਹੈ ਅਤੇ ਮੈਂ ਆਪਣਾ ਪਹੁੰਚ ਤੋਂ ਪਰੇ ਪ੍ਰੀਤਮ ਪਾ ਲਿਆ ਹੈ। ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥ ਹੋਰ ਸੁਦਾਗਰੀ ਅਤੇ ਵਿਉਪਾਰ ਜੋ ਜੀਵ ਕਰਦਾ ਹੈ, ਉਨ੍ਹਾਂ ਸਾਰਿਆਂ ਵਿੱਚ ਉਹ ਕਸ਼ਟ ਉਠਾਉਂਦਾ ਹੈ। ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥ ਭੈ-ਰਹਿਤ ਹਨ ਸੁਆਮੀ ਦੇ ਸਿਮਰਨ ਦਾ ਵਣਜ ਕਰਨ ਵਾਲੇ ਵਣਜਾਰ। ਉਨ੍ਹਾਂ ਦੀ ਪੂੰਜੀ ਹੇ ਨਾਨਕ! ਵਾਹਿਗੁਰੂ ਸੁਆਮੀ ਦਾ ਨਾਮ ਹੀ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥ ਮੇਰੇ ਚਿੱਤ ਨੂੰ ਮੇਰੇ ਪ੍ਰੀਤਮ ਦੇ ਬਚਨ ਮਿੱਠੇ ਲਗਦੇ ਹਨ। ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥ ਮੈਨੂੰ ਭੁਜਾ ਤੋਂ ਪਕੜ, ਗੁਰਾਂ ਨੇ ਮੈਨੂੰ ਸੁਆਮੀ ਦੀ ਘਾਲ ਅੰਦਰ ਜੋੜ ਦਿੱਤਾ ਹੈ। ਪਿਆਰਾ ਪ੍ਰਭੂ ਮੇਰੇ ਉਤੇ ਸਦੀਵ ਹੀ ਮਿਹਰਬਾਨ ਹੈ। ਠਹਿਰਾਉ। ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥ ਮੇਰੇ ਸੁਆਮੀ ਮਾਲਕ, ਤੂੰ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਆਪਣੀ ਪਤਨੀ ਸਮੇਤ ਸਿਰ ਤੋਂ ਪੈਰਾਂ ਤਾਂਈ ਤੇਰਾ ਗੁਮਾਸ਼ਤਾ ਹਾਂ। ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹ੍ਹਾ ॥੧॥ ਮੇਰੀ ਸਾਰੀ ਇਜ਼ਤ ਅਤੇ ਸੱਤਿਆ, ਤੂੰ ਹੀ ਹੈ, ਹੇ ਸੁਆਮੀ! ਕੇਵਲ ਤੇਰਾ ਨਾਮ ਹੀ ਮੇਰਾ ਆਸਰਾ ਹੈ। ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥ ਜੇਕਰ ਤੂੰ ਮੈਨੂੰ ਰਾਜ ਸਿੰਘਾਸਨ ਤੇ ਬਹਾਲ ਦੇਵੇ, ਤਦ ਮੈਂ ਤੇਰਾ ਹੀ ਗੋਲਾ ਹਾਂ। ਜੇਕਰ ਤੂੰ ਮੇਰੇ ਕੋਲੋ ਘਾਹ ਵਢਾਵੇ, ਤਦ ਭੀ ਮੈਂ ਕੀ ਕਹਿ ਸਕਦਾ ਹਾਂ? ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥ ਨੌਕਰ ਨਾਨਕ ਦਾ ਮਾਲਕ ਸਰਬ-ਸ਼ਕਤੀਵਾਨ ਸਿਰਜਣਹਾਰ ਹੈ। ਮੇਰਾ ਸੁਆਮੀ ਅਥਾਹ ਅਤੇ ਅਮਾਪ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰਸਨਾ ਰਾਮ ਕਹਤ ਗੁਣ ਸੋਹੰ ॥ ਸਾਈਂ ਦਾ ਜੱਸ ਉਚਾਰਨ ਕਰਨ ਦੁਆਰਾ, ਜੀਭ ਸੁੰਦਰ ਲਗਦੀ ਹੈ। ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥ ਪ੍ਰਭੂ ਇਕ ਮੁਹਤ ਵਿੱਚ ਪੈਦਾ ਤੇ ਨਾਸ ਕਰ ਦਿੰਦਾ ਹੈ। ਉਸ ਦੀਆਂ ਅਦਭੁਤ ਖੇਡਾਂ ਵੇਖ, ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ। ਠਹਿਰਾਉ। ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥ ਜਿਸ ਦੀ ਮਹਿਮਾ ਸੁਣਨ ਦੁਆਰਾ ਬੰਦੇ ਦੇ ਚਿੱਤ ਅੰਦਰ ਪਰਮ ਖੁਸ਼ੀ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਦੇ ਹੰਕਾਰ ਤੇ ਦੁਖੜੇ ਤੋਂ ਖਲਾਸੀ ਪਾ ਜਾਂਦਾ ਹੈ। ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥ ਕਿਉਂਕਿ ਮੈਂ ਤੈਨੂੰ ਪ੍ਰਸੰਨ ਕਰ ਲਿਆ ਹੈ, ਹੇ ਸੁਆਮੀ! ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਤੇ ਮੇਰੇ ਦੁਖੜੇ ਦੂਰ ਹੋ ਗਏ ਹਨ। ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥ ਮੇਰੇ ਪਾਪ ਮਿਟ ਗਏ ਹਨ ਅਤੇ ਮੇਰਾ ਹਿਰਦਾ ਪਵਿੱਤਰ ਹੋ ਗਿਆ ਹੈ। ਗੁਰਦੇਵ ਜੀ ਨੇ ਮੈਨੂੰ ਠਗਣੀ ਮੋਹਨੀ ਵਿੱਚੋ ਬਾਹਰ ਕਢ ਲਿਆ ਹੈ। ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥ ਗੁਰੂ ਜੀ, ਫੁਰਮਾਉਂਦੇ ਹਨ, ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਸਾਰੇ ਕੰਮਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਨੈਨਹੁ ਦੇਖਿਓ ਚਲਤੁ ਤਮਾਸਾ ॥ ਆਪਣੀਆਂ ਅੱਖਾਂ ਨਾਲ, ਮੈਂ ਪ੍ਰਭੂ ਦੇ ਅਸਚਰਜ ਨਜਾਰੇ ਅਤੇ ਖੇਡ ਵੇਖੇ ਹਨ। ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥ ਮੇਰਾ ਸੁਆਮੀ ਸਾਰਿਆਂ ਤੋਂ ਦੁਰੇਡੇ ਹੈ ਅਤੇ ਫਿਰ ਭੀ ਸਾਰਿਆਂ ਦੇ ਨੇੜੇ ਹੈ। ਗੁਹਜ ਅਤੇ ਪਹੁੰਚ ਤੋਂ ਪਰੇ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ। ਠਹਿਰਾਉ। ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ ਅਚੂਕ ਸੁਆਮੀ ਭੁਲਦਾ ਨਹੀਂ। ਉਹ ਆਪਣਾ ਹੁਕਮ ਲਿਖਦਾ ਨਹੀਂ, ਨਾਂ ਹੀ ਉਹ ਕਿਸੇ-ਪੰਜਾਹ ਆਦਿ ਨਾਲ ਸਲਾਹ ਕਰਦਾ ਹੈ। ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥ ਆਪਣੇ ਵੈਰਾਗੀਆਂ ਨੂੰ ਪਿਆਰ ਕਰਨ ਵਾਲਾ ਅਤੇ ਨੇਕੀਆਂ ਦਾ ਖਜਾਨਾ ਵਾਹਿਗੁਰੂ ਇਕ ਮੁਹਤ ਵਿੱਚ ਰਚਦਾ, ਸ਼ਿੰਗਾਰਦਾ ਅਤੇ ਨਾਸ ਕਰ ਦਿੰਦਾ ਹੈ। ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥ ਮਨ ਦੇ ਅੰਨ੍ਹੇ ਖੂਹ ਵਿੱਚ ਦੀਵਾ ਬਾਲ ਕੇ ਗੁਰਾਂ ਨੇ ਇਸ ਨੂੰ ਪ੍ਰਕਾਸ਼ ਦਰ ਦਿਤਾ ਹੈ। copyright GurbaniShare.com all right reserved. Email |