ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥ ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਦਾ ਦਰਸ਼ਨ ਵੇਖ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਚਰਨਹ ਗੋਬਿੰਦ ਮਾਰਗੁ ਸੁਹਾਵਾ ॥ ਪੈਰਾ ਲਈ ਤੁਰਨ ਵਾਸਤੇ ਸਾਰਿਆਂ ਨਾਲੋਂ ਸੁੰਦਰ ਰਸਤਾ ਸੁਆਮੀ ਦਾ ਹੀ ਹੈ। ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥ ਜਿਨ੍ਹਾ ਜਿਆਦਾ ਉਹ ਹੋਰਸ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਸ ਨੂੰ ਕਸ਼ਟ ਅਤੇ ਅਫਸੋਸ ਹੁੰਦਾ ਹੈ। ਠਹਿਰਾਉ। ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥ ਸਾਈਂ ਦਾ ਦੀਦਾਰ ਦੇਖਣ ਲਾਲ ਅਖਾਂ ਪਵਿੱਤਰ ਹੋ ਜਾਂਦੀਆਂ ਹਨ ਤੇ ਉਸ ਦੀ ਸੇਵਾ ਕਰਨ ਨਾਲ ਹੱਥ ਪਵਿੱਤਰ ਹੋ ਜਾਂਦੇ ਹਨ। ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥ ਪਾਵਨ ਹੈ ਉਹ ਹਿਰਦਾ, ਜਿਸ ਹਿਰਦੇ ਵਿੱਚ ਪ੍ਰਭਫ ਵਸਦਾ ਹੈ ਅਤੇ ਪਾਵਨ ਹੈ ਉਹ ਮਸਤਕ ਜਿਸ ਉਤੇ ਸਾਧਾਂ ਦੇ ਪੈਰਾਂ ਦੀ ਧੂੜ ਪੈਦੀ ਹੈ। ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ ਸਾਰੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਵਿੱਚ ਹਨ, ਪ੍ਰੰਤੁ ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥ ਗੋਲਾ ਨਾਨਕ ਆਪਣੇ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੀ ਜੀਵਨ ਰਾਤ੍ਰੀ ਹੁਣ ਆਰਾਮ ਅਡੋਲਤਾ ਅਤੇ ਅਨੰਦ ਅੰਦਰ ਬੀਤਦੀ ਹੈ। ਸਾਰਗ ਮਹਲਾ ੫ ॥ ਸਾਰੰਗ ਪਜੰਵੀ ਪਾਤਿਸ਼ਾਹੀ। ਧਿਆਇਓ ਅੰਤਿ ਬਾਰ ਨਾਮੁ ਸਖਾ ॥ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ। ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥ ਜਿਥੇ ਤੇਰੀ ਅੰਮੜੀ ਬਾਬਲ, ਪੁਤ੍ਰ ਅਤੇ ਵੀਰ ਤੇਰੇ ਕੰਮ ਨਹੀਂ ਆਉਣੇ ਉਥੇ ਉਥੇ ਪ੍ਰਭੂ ਦਾ ਨਾਮ ਤੇਰੀ ਰੱਖਿਆ ਕਰੇਗਾ। ਠਹਿਰਾਉ। ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥ ਆਪਣੇ ਮਨ-ਘਰ ਦੇ ਅੰਨ੍ਹੇ ਖੂਹ ਅੰਦਰ ਕੇਵਲ ਉਹ ਹੀ ਸੁਆਮੀ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸਰੇਸ਼ਟ ਪ੍ਰਾਲਭਧ ਲਿਖੀ ਹੋਈ ਹੈ। ਖੂਲ੍ਹ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥ ਉਸ ਦੇ ਜੂੜ ਵਢੇ ਜਾਂਦੇ ਹਨ, ਗੁਰੂ ਜੀ ਉਸ ਦੀ ਕਲਿਆਣ ਕਰ ਦਿੰਦੇ ਹਨ, ਅਤੇ ਹੇ ਸੁਅਮੀ! ਉਹ ਸਾਰੇ ਪਾਸੇ ਤੈਨੂੰ ਕੇਵਲ ਤੈਨੂੰ ਹੀ ਵੇਖਦਾ ਹੈ। ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥ ਨਾਮ-ਸੁਧਾਰਸ ਨੂੰ ਪਾਨ ਕਰ ਕੇ ਜਿੰਦੜੀ ਸੰਤੁਸ਼ਟ ਹੋ ਜਾਂਦੀ ਹੈ ਅਤੇ ਇਸ ਨੂੰ ਚੱਖ ਕੇ ਜੀਭ ਰੱਜ ਜਾਂਦੀ ਹੈ। ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥ ਗੁਰੂ ਜੀ ਆਖਦੇ ਹਨ ਮੈਨੂੰ ਬੈਕੁੰਠੀ ਅਨੰਦ ਪਰਾਪਤ ਹੋ ਗਿਆ ਹੈ ਅਤੇ ਗੁਰਾਂ ਨੇਮੇਰੀ ਸਾਰੀ ਤਰੇਹ ਬੁਝਾ ਦਿੱਤੀ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥ ਆਪਣੇ ਗੁਰਾਂ ਨਾਲ ਮਿਲ ਕੇ ਮੈਂ ਐਸ ਤਰ੍ਹਾਂ ਆਪਣੇ ਸਾਈਂ ਦਾ ਸਿਮਰਨ ਕੀਤਾ ਹੈ, ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥ ਕਿ ਉਹ ਦੁਖੜੇ ਦੂਰ ਕਰਨ ਵਾਲਾ ਮਇਆਵਾਨ ਤੇ ਮਿਹਰਬਾਨ ਹੋ ਗਿਆ ਹੈ ਅਤੇ ਹੁਣ ਮੈਨੂੰ ਗਰਮ ਹਵਾ ਤਕ ਭੀ ਨਹੀਂ ਲਗਦੀ। ਠਹਿਰਾਉ। ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥ ਜਿੰਨੇ ਸਾਹ ਮੈਂ ਲੈਂਦਾ ਹਾਂ, ਉਨਿਆਂ ਨਾਲ ਹੀ ਮੈਂ ਆਪਣੇ ਪ੍ਰਭੂ ਦੀਆਂ ਸਿਫਤਾ ਗਾਇਨ ਕਰਦਾ ਹਾਂ। ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥ ਉਹ ਮੇਰੇ ਨਾਲੋ ਇਕ ਛਿਨ ਭਰ ਨਹੀਂ ਭੀ ਵਖਰਾ ਨਹੀਂ ਹੁੰਦਾ ਅਤੇ ਮੈਂ ਉਸ ਨੂੰ ਇਕ ਮੁਹਤ ਨਹੀਂ ਭੀ ਨਹੀਂ ਭੁਲਾਉਂਦਾ। ਜਿਥੇ ਕਿਥੇ ਭੀ ਮੈਂ ਜਾਂਦਾ ਹਾਂ ਉਹ ਹਮੇਸ਼ਾਂ ਮੇਰੇ ਨਾਲ ਹੁੰਦਾ ਹੈ। ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥ ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾ ਤੋਂ ਅਤੇ ਸਦਕੇ ਸਦਕੇ ਮੈਂ ਜਾਂਦਾ ਹਾਂ ਆਪਣੇ ਗੁਰਾਂ ਦੇ ਦੀਦਾਰ ਤੋਂ। ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥ ਗੁਰੂ ਜੀ ਆਖਦੇ ਹਨ, ਮੈਂ ਕਿਸੇ ਹੋਰਸ ਦੀ ਕਾਣ ਨਹੀਂ ਧਰਾਉਂਦਾ, ਹੁਣ ਜਦ ਕਿ ਮੈਂ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਲਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥ ਮੇਰੇ ਚਿੱਤ ਨੂੰ ਗੁਰਾਂ ਦੀ ਬਾਣੀ ਮਿੱਠੜੀ ਲਗਦੀ ਹੈ। ਖੁਲ੍ਹ੍ਹਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥ ਮੇਰੀ ਕਿਸਮਤ ਜਾਗ ਉਠੀ ਹੈ, ਰੱਬੀ ਨੂਰ ਪਰਗਟ ਹੋ ਗਿਆ ਹੈ ਅਤੇਹਰ ਦਿਲ ਵਿੱਚ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਵੇਖਦਾ ਹਾਂ। ਠਹਿਰਾਉ। ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ ਮੇਰਾ ਸ਼ਰੋਮਣੀ ਸੁਆਮੀ ਅਤੇ ਉਹ ਹਰ ਅਸਥਾਨ ਅਤੇ ਦਿਲ ਅੰਦਰ ਬੈਠਾ ਹੈ। ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥ ਮੈਂ ਸੁਧਾਰਸ-ਨਾਮ ਨੂੰ ਪਾ ਲਿਆ ਹੈ ਅਤੇ ਕਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਪੈਰਾਂ ਉਤੋਂ। ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥ ਜਦ ਸਾਧ ਸੰਗਤ ਦੀ ਧੂੜ ਮੇਰੇ ਚਿਹਰੇ ਨੂੰ ਲਗ ਜਾਂਦੀ ਹੈ, ਮੇਰਾ ਸਮੂਹ ਧਰਮ ਅਸਥਾਨਾਂ ਉਤੇ ਇਸ਼ਨਾਨ ਕਰਨਾ ਜਾਣ ਲਿਆ ਜਾਂਦਾ ਹੈ। ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥ ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਗੂੜ੍ਹੀ ਲਾਲ ਰੰਗਤ ਚੜ੍ਹ ਗਈ ਹੈ ਅਤੇ ਵਾਹਿਗੁਰੂ ਦੀ ਪ੍ਰੀਤ ਦੀ ਇਹ ਮਜੀਠ-ਵਰਗੀ ਭਾਅ ਉਤਰਦੀ ਨਹੀਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥ ਗੁਰਾਂ ਨੇ ਮੈਨੂੰ ਸੁਆਮੀ ਮਾਲਕ ਦਾ ਨਾਮ ਮੇਰੇ ਸਾਥੀ ਵਜੋ ਬਖਸ਼ਿਆ ਹੈ। ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥ ਸੁਆਮੀ ਦੀ ਬਾਣੀ ਆਪਣੇ ਚਿੱਤ ਵਿੱਚ ਇਕ ਮੁਹਤ ਭਰ ਨਹੀਂ ਭੀ ਟਿਕਾਉਣ ਦੁਆਰਾ, ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ। ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥ ਹੇ ਵਾਹਿਗੁਰੂ! ਤੂੰ ਰਹਿਮਤ ਦਾ ਖ਼ਜ਼ਾਨਾ, ਨੇਕੀਆਂ ਦਾ ਮਾਲਕ, ਸਾਰੀਆਂ, ਖੁਸ਼ੀਆਂ ਦਾ ਦਾਤਾਰ ਅਤੇ ਸਾਰਿਆਂ ਦਾ ਸੁਆਮੀ ਹੈ। ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥ ਮੇਰੀ ਉਮੀਦ ਕੇਵਲ ਤੇਰੇ ਉਤੇ ਹੀ ਹੈ, ਹੇ ਮੇਰੇ ਮਾਲਕ! ਵਿਅਰਥ ਹੈ ਹੋਰ ਕਿਸੇ ਦੀ ਉਮੈਦ। ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥ ਜਦ ਗੁਰਾਂ ਨੇ ਆਪਣਾ ਹੱਥ ਮੇਰੇ ਮੱਥੇ ਉਤੇ ਟਿਕਿਆਂ ਤਾਂ ਪ੍ਰਭੂ ਦਾ ਦੀਦਾਰ ਵੇਖ ਮੇਰੀਆਂ ਅੱਖਾਂ ਰੱਜ ਗਈਆਂ। copyright GurbaniShare.com all right reserved. Email |