ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥ ਗੁਰੂ ਜੀ ਆਖਦੇ ਹਨ, ਮੈਨੂੰ ਹੁਣ ਅਮਾਪ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰੇ ਮੂੜ੍ਹ੍ਹੇ ਆਨ ਕਾਹੇ ਕਤ ਜਾਈ ॥ ਹੇ ਮੂਰਖ! ਤੂੰ ਹੋਰ ਕਿਧਰੇ ਕਿਉਂ ਜਾਂਦਾ ਹੈ? ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥ ਤੇਰੇ ਕੋਲ ਸੁਆਮੀ ਦਾ ਸੁੰਦਰ ਸੁਧਾਰਸ ਹੈ ਅਤੇ ਗੁਮਰਾਹ, ਗੁਮਰਾਹ ਹੋ, ਤੂੰ ਜ਼ਹਿਰ ਨੂੰ ਖਾਂਦਾ ਹੈ, ਹੇ ਇਨਸਾਨ! ਠਹਿਰਾਉ। ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ ਸੋਹਣਾ ਸੁਨੱਖਾ ਸਿਆਣਾ ਅਤੇ ਲਾਚਾਨੀ ਹੈ ਤੇਰਾ ਸਿਰਜਣਹਾਰ-ਸੁਆਮੀ, ਉਸ ਨਾਲ ਤੇਰਾ ਭੋਰਾ ਭਰ ਭੀ ਪਿਆਰ ਨਹੀਂ। ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥ ਪਗਲੇ ਪੁਰਸ਼ ਦਾ ਚਿੱਤ ਠਗਣੀ ਮਾਇਆ ਨਾਲ ਫਾਥਾ ਹੋਇਆ ਹੈ ਅਤੇ ਉਸ ਨੇ ਕੂੜ ਦੀ ਨਸ਼ੀਲੀ ਬੂਟੀ ਖਾ ਨਹੀਂ ਹੈ। ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥ ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਤੇ ਇਸ ਨਹੀਂ ਸਾਧੂ ਹੁਣ ਮੇਰੇ ਨਾਲ ਪ੍ਰਸੰਨ ਹਨ। ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥ ਗੁਰੂ ਜੀ ਫੁਰਮਾਉਂਦੇ ਹਨ, ਸਮੂਹ ਖ਼ਜ਼ਾਨੇ ਮੈਨੂੰ ਮੇਰੇ ਘਰ ਅੰਦਰ ਹੀ ਪਰਾਪਤ ਹੋ ਗਏ ਹਨ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥ ਐਨ ਆਰੰਭ ਤੋਂ ਹੀ, ਮੇਰੇ ਮਨ ਦਾ ਪਿਆਰ, ਆਪਣੇ ਪ੍ਰੀਤਮ ਵਾਹਿਗੁਰੂ ਨਾਲ ਹੈ। ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥ ਜਦੋਂ ਦਾ, ਹੈ ਮੇਰੇ ਸੱਚੇ ਗੁਰੂ ਜੀ! ਤੁਸੀਂ ਮੈਨੂੰ ਉਪਦੇਸ਼ ਦਿੰਤਾ ਹੈ, ਉਦੋਂ ਦੀ ਹੀ ਮੈਂ ਸ਼ਸ਼ੋਭਤ ਹੋ ਗਈ ਹਾਂ। ਠਹਿਰਾਉ। ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥ ਮੈਂ ਗਲਤੀ ਕਰਦੀ ਹਾਂ ਅਤੇ ਤੂੰ ਸਦੀਵ ਹੀ ਅਚੂਕ ਹੈ। ਮੈਂ ਪਾਪਣ ਹਾਂ ਅਤੇ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ। ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥ ਮੈਂ ਨੀਵੇ ਦਰਜੇ ਦਾ ਰੁੱਖ ਹਾਂ ਹਾਂ ਅਤੇ ਤੂੰ ਚੰਦਨ ਦਾ ਬਿਵਾ ਹੈ। ਤੂੰ ਮੈਰੀ ਆਪਣੇ ਨਾਲ, ਨਾਲ ਰਿਹਣ ਦੀ ਲੱਜਿਆ ਰੱਖ। ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ ਤੂੰ ਡੁੰਘਾ, ਧੀਰਜਵਾਨ ਅਤੇ ਪਰਉਪਕਾਰੀ ਪ੍ਰਭੂ ਹੈ। ਤੇਰੇ ਮੂਹਰੇ ਮੇ ਨਿਰਬਲ ਜੀਵ ਕੀ ਹਾਂ? ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥ ਨਾਨਕ, ਮਿਹਰਬਾਨ ਗੁਰਾਂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ! ਉਦੋਂ ਤੋਂ ਮੈਂ ਉਸ ਦੀ ਪ੍ਰਸੰਨਤਾ ਦੇ ਪਲੰਘ ਉਤੇ ਲੇਟਦੀ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਨ ਓਇ ਦਿਨਸ ਧੰਨਿ ਪਰਵਾਨਾਂ ॥ ਹੇ ਮੇਰੀ ਜਿੰਦੜੀਏ! ਮੁਬਾਰਕ ਅਤੇ ਪ੍ਰਾਮਾਣੀਕ ਹੈ ਉਹ ਦਿਹਾੜਾ, ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥ ਫਲਦਾਇਕ ਉਹ ਘੜੀ ਅਤੇ ਸੁਲੱਖਣਾ ਉਹ ਮੁਹਤ, ਜਦ ਸੰਚੇ ਗੁਰਾਂ ਦੀ ਸਗਤ ਦੁਆਰਾ, ਮੈਨੂੰ ਬ੍ਰਹਮ ਵੀਚਾਰ ਪਰਾਪਤ ਹੁੰਦੀ ਹੈ। ਠਹਿਰਾਉ। ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥ ਮੁਬਾਰਕ ਹੇ ਮੇਰੀ ਚੰਗੀ ਪ੍ਰਾਲਭਧ ਅਤੇ ਮੁਬਾਰਕ ਮੇਰਾ ਪਤੀ। ਮੁਬਾਰਕ ਹਨ ਉਹ, ਜਿਨ੍ਹਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ। ਇਹੁ ਤਨੁ ਤੁਮ੍ਹ੍ਹਰਾ ਸਭੁ ਗ੍ਰਿਹੁ ਧਨੁ ਤੁਮ੍ਹ੍ਹਰਾ ਹੀਂਉ ਕੀਓ ਕੁਰਬਾਨਾਂ ॥੧॥ ਇਹ ਦੇਹਿ ਤੇਰੀ ਹੈ, ਮੇਰਾ ਘਰ ਅਤੇ ਦੌਲਤ ਸਮੁਹ ਤੇਰੀ ਮਲਕੀਅਤ ਹਨ ਅਤੇ ਆਪਣੀ ਜਿੰਦੜੀ ਮੈਂ ਤੇਰੇ ਉਤੋਂ ਸਦੱਕੜੇ ਕਰਦੀ ਹਾਂ, ਹੇ ਮੇਰੇ ਸੁਆਮੀ! ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥ ਇਕ ਮੁਹਤ ਭਰ ਤੇਰਾ ਦਰਸ਼ਨ ਦੇਖਣ ਦੁਆਰਾ ਮੈਨੂੰ ਕ੍ਰੋੜਾ ਤੇ ਲੱਖਾਂ ਰਾਜ-ਭਾਗ ਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥ ਹੇ ਸਾਈਂ! ਜਦ ਆਪਣੇ ਮੂੰਹ ਨਾਲ ਤੂੰ ਆਖਦਾ ਹੈ, "ਮੇਰੇ ਗੋਲੇ ਤੂੰ ਏਥੇ ਬੈਠ ਜਾ "। ਉਸ ਅਨੰਦ ਦੇ ਓੜਕ ਨੂੰ ਨਾਨਕ ਜਾਣ ਨਹੀਂ ਸਕਦਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਰੋ ਸਹਸਾ ਦੂਖੁ ਗਇਆ ॥ ਹੁਣ ਮੈਂ ਡਰ ਅਤੇ ਦੁਖੜੇ ਤੋਂ ਖਲਾਸੀ ਪਾ ਗਿਆ ਹਾਂ। ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥ ਮੈਂ ਹੋਰ ਸਾਰੇ ਉਪਰਾਲੇ ਛੱਡ, ਛੱਡ ਦਿੱਤੇ ਹਨ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ। ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥ ਮੈਨੂੰ ਸਮੁਹ-ਕਾਮਯਾਬੀ ਹੋ ਗਈ ਹੈ, ਮੇਰੇ ਸਾਰੇ ਕੰਮ ਰਾਸ ਹੋ ਗਏ ਹਨ ਅਤੇ ਮੇਰੀ ਹੰਗਤਾ ਦੀ ਬੀਮਾਰੀ ਮੁਕੰਮਲ ਨਾਸ ਹੋ ਗਈ ਹੈ। ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥ ਗੁਰਾਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਇਕ ਮੁਹਤ ਵਿੱਚ ਮੇਰੇ ਕ੍ਰੋੜਾਂ ਹੀ ਪਾਪ ਨਸ਼ਟ ਹੋ ਗਏ ਹਨ। ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥ ਪੰਜਾਂ ਵਿਸ਼ੇ ਵੇਗਾਂ ਨੂੰ ਕਾਬੂ ਕਰ ਕੇ, ਗੁਰਾਂ ਨੇ ਉਹਨਾਂ ਨੂੰ ਮੇਰੇ ਗੋਲੇ ਬਣਾ ਦਿੱਤਾ ਹੈ ਅਤੇ ਹੁਣ ਮੇਰਾ ਮਨੂਆ ਅਹਿੱਲ ਅਤੇ ਨਿਡੱਰ ਹੋ ਗਿਆ ਹੈ। ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥ ਮੇਰਾ ਮਨ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਹੁਣ ਇਹ ਕਿਧਰੇ ਡਿਕਡੌਲੇ ਖਾਦਾ ਹੈ। ਸਦੀਵੀ ਸਥਿਰ ਹੋ ਗਈ ਹੈ, ਮੇਰੀ ਪਾਤਿਸ਼ਾਹੀ, ਹੇ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥ ਏਥੇ ਅਤੇ ਓਥੇ ਦੋਹਾਂ ਥਾਵਾਂ ਤੇ ਹੀ ਮੇਰਾ ਸੁਆਮੀ ਸਦੀਵ ਹੀ ਮੇਰਾ ਸਹਾਇਕ ਹੈ। ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥ ਮਨ ਨੂੰ ਮੋਹਤ ਕਰ ਲੈਣ ਵਾਲਾ, ਵਾਹਿਗੁਰੂ, ਮੇਰੀ ਜਿੰਦਗੀ ਦਾ ਪ੍ਰੀਤਮ ਹੈ; ਸਾਈਂ ਦੀਆਂ ਕਿਹੜੀਆਂ ਸਿਫਤਾਂ ਮੈਂ ਵਰਣਨ ਤੇ ਗਾਇਨ ਕਰ ਸਕਦਾ ਹਾਂ? ਠਹਿਰਾਉ। ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥ ਉਹ ਮੈਨੂੰ ਖਿਡਾਉਂਦਾ ਮਲਾਉਂਦਾ ਤੇ ਪਿਆਰਦਾ ਪੁਚਕਾਰਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਪ੍ਰਸੰਨਤਾ ਪਰਦਾਨ ਕਰਦਾ ਹੈ। ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥ ਉਹ ਮੈਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਅਤੇ ਪਿਓ ਆਪਣੇ ਬੱਚੇ ਨੂੰ। ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥ ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ, ਸੋ ਉਸ ਨੂੰ ਮੈਂ ਕਦਾਚਿਤ ਭੁਲਾਉਂਦਾ ਨਹੀਂ। copyright GurbaniShare.com all right reserved. Email |