ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਸ਼ਾਹੀ। ਹਰਿ ਕੇ ਨਾਮ ਕੀ ਗਤਿ ਠਾਂਢੀ ॥ ਠੰਢ ਚੈਨ ਦੇਣਹਾਰ ਹੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ। ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥ ਵੇਦਾਂ ਪੁਰਾਣਾਂ ਅਤੇ ਸਿਮਰਤੀਆਂ ਨੂੰ ਢੂੰਡ ਭਾਲ ਕੇ ਸੰਤਾਂ ਨੇ ਇਹ ਗੱਲ ਲੱਭੀ ਹੈ। ਠਹਿਰਾਉ। ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥ ਸ਼ਿਵਾਜੀ ਬ੍ਰਹਮਾਂ ਅਤੇ ਇੰਦਰ ਦੀਆਂ ਪੁਹੀਆਂ ਵਿੱਚ ਜੀਵ ਈਰਖਾ ਦੀ ਅੱਗ ਵਿੱਚ ਸੜਦਾ ਬਲਦਾ ਫਿਰਦਾ ਹੈ। ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥ ਪ੍ਰਭੂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਜੀਵ ਠੰਢਾ ਠਾਰ ਹੋ ਜਾਂਦਾ ਹੈ ਤੇ ਦੁਖੜੇ ਪੀੜ ਤੇ ਸੰਦੇਹ ਤੋਂ ਖਲਾਸੀ ਪਾ ਜਾਂਦਾ ਹੈ। ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥ ਜੋ ਕੋਈ ਭੀ ਪਿਛਲੇ ਅਤੇ ਵਰਤਮਾਨ ਸਮੇ ਵਿੱਚ ਪਾਰ ਊਤਰਿਆ ਹੈ, ਉਹ ਪ੍ਰਕਾਸ਼ਵਾਨ ਸਮੇਂ ਵਿੱਚ ਪਾਰ ਉਤਰਿਆ ਹੈ, ਊਹ ਪ੍ਰਕਾਸ਼ਵਾਨ ਪ੍ਰਭੂ ਦੀ ਪਿਆਰੀ ਉਪਾਸ਼ਨਾਂ ਰਾਹੀਂ ਹੀ ਪਾਰ ਉਤਰਿਆ ਹੈ। ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥ ਗੁਰੂ ਜੀ ਫਰਮਾਊਦੇ ਹਨ, ਹੇ ਮਹਾਰਾਜ ਮਾਲਕ! ਮੈਂ ਪ੍ਰਾਰਥਨਾਂ ਕਰਦਾ ਹਾਂ, ਤੂੰ ਮੈਨੂੰ ਸਾਧੂਆਂ ਦੀ ਟਹਿਲ ਸੇਵਾ ਪ੍ਰਦਾਨ ਕਰ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ ਹੇ ਮੇਰੀ ਜੀਭ! ਤੂੰ ਪ੍ਰਭੂ ਦਾ ਅੰਮ੍ਰਿਤਮਈ ਜੱਸ ਗਾਇਨ ਕਰ। ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥ ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਸਿਮਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਅਤੇ ਪ੍ਰਭੂ ਦਾ ਨਾਮ ਜਾਪ ਕਰ, ਹੇ ਜੀਵ! ਠਹਿਰਾਉ। ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥ ਤੂੰ ਸੁਆਮੀ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਥੱਤਰ ਕਰ ਅਤੇ ਆਪਣੇ ਚਿੱਤ ਤੇ ਸਰੀਰ ਨਾਲ ਆਪਣੇ ਹਰੀ ਨੂੰ ਪਿਆਰ ਕਰ। ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥ ਤੂੰ ਹੋਰ ਦੌਲਤ ਨੂੰ ਕੂੜੀ ਕਰਕੇ ਜਾਣ। ਕੇਵਲ ਇਹ ਹੀ ਜੀਵਨ ਦਾ ਸੱਚਾ ਮਨੋਰਥ ਹੈ। ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥ ਵਾਹਿਗੁਰੂ ਆਤਮਾਂ ਜਿੰਤ ਜਾਨ ਤੇ ਮੋਖਸ਼ ਦੇਣ ਵਾਲਾ ਹੈ। ਤੂੰ ਕੇਵਲ ਉਸ ਨਾਲ ਹੀ ਪਿਰਹੜੀ ਪਾ। ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥ ਗੁਰੂ ਜੀ ਆਖਦੇ ਹਨ, ਮੈਂ ਕੇਵਲ ਉਸ ਦੀ ਹੀ ਪਨਾਹ ਲਈ ਹੈ, ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹੋਤੀ ਨਹੀ ਕਵਨ ਕਛੁ ਕਰਣੀ ॥ ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ। ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥ ਸਾਧੂਆਂ ਨਾਲ ਮਿਲ ਕੇ ਮੈਨੂੰ ਇਹ ਇੱਕ ਆਸਰਾ ਪ੍ਰਾਪਤ ਹੋਇਆ ਹੈ ਕਿ ਮੈਂ ਅਦੁੱਤੀ ਪ੍ਰਭੂ ਦੀ ਪਨਾਹ ਨਹੀਂ ਹੈ। ਠਹਿਰਾਉ। ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥ ਇਸ ਦੇਹ ਅੰਦਰ ਪੰਜ ਪਾਬਰ ਵੈਰੀ ਹਨ ਤੇ ਇਸ ਨਹੀਂ ਜੀਵ ਪਾਪਾਂ ਭਰੇ ਅਤੇ ਮੰਦੇ ਅਮਲ ਕਮਾਊਦਾ ਹੈ। ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥ ਬੇਅੰਤ ਹੈ ਉਸ ਦੀ ਊਮੈਦ, ਪ੍ਰੰਤੂ ਗਿਣਵੇ ਹਨ ਉਸ ਦੇ ਦਿਹਾੜੇ ਅਤੇ ਬੁਢਾਪਾ ਉਸ ਦੀ ਜੀਵਨਸ਼ਕਤੀ ਨੂੰ ਖਾਈ ਜਾ ਰਿਹਾ ਹੈ। ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ ਨਿਖਸਮਿਆਂ ਦਾ ਖਸਮ ਤੇ ਆਰਾਮ ਦਾ ਸਮੁੰਦਰ ਮਿਹਰਬਾਨ ਮਾਲਕ ਸਾਰੀਆਂ ਬੀਮਾਰੀਆਂ ਤੇ ਡਰਾਂ ਨੂੰ ਨਾਸ ਕਰਨ ਵਾਲਾ ਹੈ। ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥ ਗੋਲਾ ਨਾਨਕ ਇਸ ਦਾਤ ਦੀ ਦਿਲੋਂ ਚਾਹਨਾ ਤੇ ਤਾਂਘ ਕਰਦਾ ਹੈ, ਕਿ ਉਸ ਦਾ ਜੀਵਨ ਪ੍ਰਭੂ ਦੇ ਪੈਰਾਂ ਨੂੰ ਵੇਖਦਿਆਂ ਹੀ ਬਤੀਤ ਹੋਵੇ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਫੀਕੇ ਹਰਿ ਕੇ ਨਾਮ ਬਿਨੁ ਸਾਦ ॥ ਫਿਕਲੇ ਹਨ ਸੁਆਦ, ਸੁਆਮੀ ਦੇ ਨਾਮ ਦੇ ਬਾਂਝੋ। ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥ ਤੂੰ ਵਾਹਿਗੁਰੂ ਦਾ ਆਬਿ-ਹਿਯਾਤੀ ਮਿੱਠਾ ਜੱਸ ਗਾਇਨ ਕਰ ਅਤੇ ਦਿਨ ਰੈਣ ਤੇਰੇ ਨਹੀਂ ਬੈਕੁੰਠੀ ਕੀਰਤਨ ਗੂੰਜੇਗਾ। ਠਹਿਰਾਉ। ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥ ਸੁਆਮੀ ਦਾ ਸਿਮਰਨ ਕਰਨ ਨਾਲ ਜੀਵ ਨੂੰ ਠੰਢ ਚੈਨ ਤੇ ਪਰਮ ਆਨੰਦ ਪ੍ਰਾਪਤ ਹੋ ਜਾਂਦੇ ਹਨ ਤੇ ਉਸ ਦੇ ਸਾਰੇ ਦੁੱਖ ਦਜ਼ਰ ਹੋ ਜਾਂਦੇ ਹਨ। ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥ ਰੱਬ ਦੇ ਨਾਮ ਦਾ ਮੁਨਾਫਾ, ਸਤਿਸੰਗਤ ਵਿੰਚ ਪ੍ਰਾਪਤ ਹੁੰਦਾ ਹੈ ਅਤੇ ਇਸ ਨੂੰ ਲੱਦ ਕੇ ਜੀਵ ਗ੍ਰਹਿ ਨੂੰ ਲੈ ਆਉਂਦਾ ਹੈ। ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥ ਊਹ ਸਾਰਿਆਂ ਨਾਲੋਂ ਬੁਲੰਦ ਤੇ ਉਚਿਆਂ ਨਾਲੋ ਉਚਾ ਹੈ। ਉਸ ਦੇ ਰੱਬੀ ਕੰਮ ਦਾ ਕੋਈ ਪਾਰਾਵਾਰ ਨਹੀਂ। ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥ ਨਾਨਕ ਪ੍ਰਭੂ ਦੀ ਪ੍ਰਭਤਾ ਵਰਣਨ ਨਹੀਂ ਕਰ ਸਕਦਾ ਅਤੇ ਉਸ ਨੂੰ ਵੇਖ ਕੇ ਚਕਰਿਤ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਆਇਓ ਸੁਨਨ ਪੜਨ ਕਉ ਬਾਣੀ ॥ ਪ੍ਰਾਣੀ ਗੁਰਾਂ ਦੀ ਬਾਣੀ ਸ੍ਰਵਣ ਅਤੇ ਉਚਾਰਨ ਕਰਨ ਨਹੀਂ ਆਇਆ ਹੈ। ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਨਾਮ ਨੂੰ ਭੁਲਾ ਤੂੰ ਆਪਣੇ ਆਪ ਨੂੰ ਹੋਰਨਾਂ ਖਾਹਿਸ਼ਾਂ ਨਾਲ ਜੋੜਦਾ ਹੈ। ਵਿਆਰਥ ਹੈ ਤੇਰਾ ਜੀਵਨ ਹੇ ਫਾਨੀ ਬੰਦੇ! ਠਹਿਰਾਉ। ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਹੇ ਮੇਰੀ ਗਾਫਲ ਜਿੰਦੜੀਏ! ਤੂੰ ਆਪਣੇ ਆਪ ਨੂੰ ਸੁਧਾਰ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ। ਸਾਧੂ ਕੇਵਲ ਅਕਹਿ ਸੁਆਮੀ ਦੀ ਕਥਾ ਵਾਰਤਾ ਦਾ ਹੀ ਉਚਾਰਨ ਕਰਦੇ ਹਨ। ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ ਤੂੰ ਆਪਣੇ ਹਿਰਦੇ ਅੰਦਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਦਾ ਨਫਾ ਇਕੱਤਰ ਕਰ। ਇਸ ਤਰ੍ਹਾਂ ਤੇਰੇ ਆਊਣੇ ਅਤੇ ਜਾਣੇ ਮੁੱਕ ਜਾਣਗੇ। ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥ ਉਪਰਾਲਾ ਤਾਕਤ ਅਤੇ ਦਾਨਾਈ ਤੇਰੀਆਂ ਹਨ। ਹੇ ਸਾਈਂ! ਜੇਕਰ ਤੂੰ ਮੈਨੂੰ ਇਹਨਾਂ ਨੂੰ ਬਖਸ਼ੇ, ਕੇਵਲ ਤਾਂ ਹੀ ਮੈਂ ਤੇਰੇ ਨਾਮ ਨੂੰ ਉਚਾਰ ਸਕਦਾ ਹਾਂ। ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ ਨਾਨਕ, ਕੇਵਲ ਉਹ ਹੀ ਅਨੁਰਾਗੀ ਹਨ ਅਤੇ ਕੇਵਲ ਉਹੀ ਤੇਰੀ ਪ੍ਰੇਮਮਈ ਸੇਵਾ ਨਾਲ ਜੁੜਦੇ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਧਨਵੰਤ ਨਾਮ ਕੇ ਵਣਜਾਰੇ ॥ ਦੌਲਤਮੰਦ ਹਨ, ਪ੍ਰਭੂ ਦੇ ਨਾਮ ਦੇ ਵਪਾਰੀ। ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥ ਉਨ੍ਹਾਂ ਨਾਲ ਭਿਆਲੀ ਕਰ ਅਤੇ ਗੁਰਬਾਣੀ ਨੂੰ ਸੋਚ ਵੀਚਾਰ ਕੇ, ਤੂੰ ਵਾਹਿਗੁਰੂ ਦੇ ਨਾਮ ਦੇ ਪਦਾਰਥ ਦੀ ਖੱਟੀ ਖੱਟ। copyright GurbaniShare.com all right reserved. Email |