Page 166
ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥
ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥

ਤੇਰੇ ਗੋਲੇ ਦੀ ਉਸਤਤੀ ਤੇਰੀ ਆਪਣੀ ਕੀਰਤੀ ਹੈ। ਠਹਿਰਾਉ।ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥
ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥

ਜਦ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਤਾਂ ਉਸ ਦਾ ਮੂੰਹ ਸਮੂਹ ਮਿੱਠੀਆਂ ਨਿਆਮਤਾ ਚਖਦਾ ਹੈ।ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥
ਰੱਬ ਦਾ ਗੋਲਾ ਆਪਣੇ ਟੱਬਰ ਕਬੀਲੇ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੀਆਂ ਇਕੀ ਪੀੜ੍ਹੀਆਂ (ਸਤ ਪਿਉ ਦੀਆਂ, ਸਤ ਮਾਂ ਦੀਆਂ ਤੇ ਸਤ ਸਹੁਰੇ ਦੀਆਂ) ਦੇ ਸਾਰੇ ਜੀਵਾ ਨੂੰ ਛੁਡਾ ਲੈਂਦਾ ਹੈ।ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥

ਜਿਹੜਾ ਕੁਝ ਹੋਇਆ ਹੈ, ਵਾਹਿਗੁਰੂ ਨੇ ਕੀਤਾ ਹੈ ਅਤੇ ਵਾਹਿਗੁਰੂ ਦੀ ਕੀਰਤੀ ਹੈ।ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥
ਮੇਰੇ ਵਾਹਿਗੁਰੂ ਸੁਆਮੀ ਸਮੂਹ ਜੀਵ-ਜੰਤੂ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਆਪਣੀ ਉਪਾਸ਼ਨਾ ਕਰਾਉਂਦਾ ਹੈ।ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥੩॥

ਸੁਆਮੀ ਬੰਦਿਆਂ ਪਾਸੋਂ ਆਪਣੀ ਅਨੁਰਾਗੀ ਸੇਵਾ ਦਾ ਖਜਾਨਾ ਲਭਾਉਂਦਾ ਹੈ, ਅਤੇ ਆਪ ਹੀ ਇਸ ਨੂੰ ਵੰਡਦਾ ਹੈ।ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥
ਮੈਂ ਤਾਂ ਦੁਕਾਨ ਤੋਂ ਖਰੀਦਿਆਂ ਹੋਇਆ ਤੇਰਾ ਗੁਲਾਮ ਹਾਂ, ਮੈਂ ਕੀ ਚਾਲਾਕੀ ਕਰ ਸਕਦਾ ਹਾਂ?ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥

ਜੇਕਰ ਹੇ ਵਾਹਿਗੁਰੂ ਤੂੰ ਮੈਨੂੰ ਤਖਤ ਤੇ ਬਿਠਾਲ ਦੇਵੇ ਤਾਂ ਭੀ, ਮੈਂ ਤੇਰਾ ਹੀ ਗੁਮਾਸ਼ਤਾ ਰਹਾਂਗਾ ਇਕ ਘਾਹੀਏ ਦੀ ਹਾਲਤ ਵਿੱਚ ਭੀ ਤੂੰ ਮੇਰੇ ਕੋਲੋ ਆਪਣੇ ਨਾਮ ਦਾ ਹੀ ਉਚਾਰਨ ਕਰਵਾ।ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥੪॥੨॥੮॥੪੬॥
ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥
ਜ਼ਿਮੀਦਾਰ ਚਾਅ ਤੇ ਦਿਲ ਨਾਲ ਖੇਤੀ ਕਰਦਾ ਹੈ।ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥

ਉਹ ਹਲ ਜੋੜਦਾ ਹੈ ਤੇ ਉਪਰਾਲਾ ਕਰਦਾ ਹੈ ਜੋ ਉਸ ਦੇ ਲੜਕੇ ਤੇ ਲੜਕੀਆਂ ਖਾਣ।ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥੧॥
ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥

ਮੈਂ ਬੇਸਮਝ ਹਾਂ, ਹੈ ਮੇਰੇ ਵਿਆਪਕ ਵਾਹਿਗੁਰੂ ਤੂੰ ਮੇਰਾ ਕਲਿਆਣ ਕਰ।ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥੧॥ ਰਹਾਉ ॥
ਹੈ ਵਾਹਿਗੁਰੂ! ਮੈਨੂੰ ਵਡੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੇ ਕੰਮ ਵਿੱਚ ਜੋੜ ਦੇ। ਠਹਿਰਾਉ।ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ ॥

ਵਣਜਾਰਾ ਜੋ ਘੋੜੇ ਲੈ ਕੇ ਉਨ੍ਹਾਂ ਦੇ ਵਪਾਰ ਲਈ ਤੁਰਦਾ ਹੈ ਉਹ ਪਦਾਰਥ ਕਮਾਉਂਦਾ ਹੈ,ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ ॥
ਉਮੈਦਾ ਬੰਨ੍ਹਦਾ ਹੈ ਅਤੇ ਧਨ-ਦੌਲਤ ਨਾਲ ਆਪਣੀ ਪ੍ਰੀਤ ਨੂੰ ਵਧੇਰੇ ਕਰਦਾ ਹੈ।ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ॥੨॥

ਏਸੇ ਤਰ੍ਹਾਂ ਰਬ ਦਾ ਗੋਲਾ ਹਰੀ ਦੇ ਨਾਮ ਨੂੰ ਉਚਾਰਦਾ ਹੈ ਅਤੇ ਨਾਮ ਨੂੰ ਉਚਾਰ ਕੇ ਆਰਾਮ ਪਾਉਂਦਾ ਹੈ।ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥
ਦੁਕਾਨਦਾਰ ਜ਼ਹਿਰ ਇਕੱਤਰ ਕਰਦਾ ਹੈ ਅਤੇ ਹੱਟੀ ਵਿੱਚ ਬੈਠ ਕੇ ਦੁਕਾਨਦਾਰੀ ਕਰਦਾ ਹੈ।ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥

ਉਸ ਦੀ ਮੁਹੱਬੁਤ ਕੂੜੀ ਹੈ, ਉਸ ਦਾ ਅਡੰਬਰ ਕੂੜਾ ਅਤੇ ਕੂੜ ਨਾਲ ਹੀ ਉਹ ਚਿਮੜਿਆ ਹੋਇਆ ਹੈ।ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥੩॥
ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ ॥

ਧੰਨ ਦੌਲਤ ਅਤੇ ਟੱਬਰ ਕਬਰੀਲੇ ਦਾ ਇਹ ਪਿਆਰ ਅਤੇ ਦਵੈਤ-ਭਾਵ ਇਕ ਫਾਹੀ ਹੈ।ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ ॥
ਗੁਰਾਂ ਦੇ ਉਪਦੇਸ਼ ਤਾਬੇ ਉਹ ਬੰਦਾ ਪਾਰ ਉਤਰਦਾ ਹੈ ਜਿਹੜਾ ਰਬ ਦੇ ਨਫਰਾਂ ਦਾ ਨਫ਼ਰ ਹੈੋ ਜਾਂਦਾ ਹੈ।ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥੪॥੩॥੯॥੪੭॥

ਨੌਕਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੀ ਆਤਮਾ ਰੋਸ਼ਨ ਹੋ ਗਈ ਹੈ।ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥

ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥
ਬਧੇਰੁਧੀ ਦਾ ਕਾਮਾ ਬਧੇਰੁਧੀ ਦਾ ਕੰਮ ਕਰਦਾ ਹੈ ਅਤੇ ਆਪਣੇ ਸਿਰ ਉਤੇ ਪਾਪਾ ਦਾ ਬੋਝ ਚੁਕਦਾ ਹੈ।ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥੧॥

ਜਿਹੜਾ ਪੁਰਸ਼ ਗੁਰਾਂ ਦੀ ਘਾਲ ਕਮਾਉਂਦਾ ਹੈ ਉਸ ਨੂੰ ਵਾਹਿਗੁਰੂ ਆਪਣੇ ਨਿੱਜ ਦੇ ਗ੍ਰਹਿ ਦੇ ਕੰਮ ਲਾ ਦਿੰਦਾ ਹੈ।ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥
ਮੇਰੇ ਸਰਬ ਵਿਆਪਕ ਸੁਆਮੀ, ਧਨ-ਦੌਲਤ ਵਾਲੀਆਂ ਮੇਰੀਆਂ ਬੇੜੀਆਂ ਵਢ ਸੁਟ ਅਤੇ ਮੈਨੂੰ ਆਪਣੇ ਧਾਮ ਦੀ ਚਾਕਰੀ ਵਿੱਚ ਲਾ ਲੈ।ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥੧॥ ਰਹਾਉ ॥

ਸਦੀਵ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦਾ ਰਹਾਂ। ਠਹਿਰਾਉ।ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥
ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥

ਪਾਤਸ਼ਾਹ ਜਾ ਉਸ ਨੂੰ ਕੈਦ ਕਰ ਲੈਂਦਾ ਹੈ ਜਾ ਜੁਰਮਾਨਾ ਕਰ ਦਿੰਦਾ ਹੈ ਜਾ ਖੁਦ ਫੌਤ ਹੋ ਜਾਂਦਾ ਹੈ।ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥
ਮੁਬਾਰਕ, ਮੁਬਾਰਕ! ਅਤੇ ਫਲਦਾਇਕ ਹੈ ਚਾਕਰੀ ਸਚੇ ਗੁਰਾਂ ਦੀ ਜਿਸ ਦੀ ਬਦੌਲਤ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਈਸ਼ਵਰੀ ਆਰਾਮ ਪ੍ਰਾਪਤ ਕੀਤਾ ਹੈ।ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥

ਧੰਨ-ਦੌਲਤ ਦੀ ਖਾਤਰ ਆਦਮੀ ਹਰ ਰੋਜ਼ ਵਣਜ ਕਰਦਾ ਹੈ ਅਤੇ ਵਿਆਜ ਕਮਾਉਣ ਲਈ ਘਨੇਰੇ ਢੰਗ ਅਖਤਿਆਰ ਕਰਦਾ ਹੈ।ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥
ਜੇ ਨਫਾ ਹੋ ਜਾਏ ਤਦ ਉਹ ਠੰਢ ਚੈਨ ਮਹਿਸੂਸ ਕਰਦਾ ਹੈ। ਘਾਟੇ ਵਿੱਚ ਉਸ ਦਾ ਦਿਲ ਟੁਟ ਜਾਂਦਾ ਹੈ।ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥

ਜਿਹੜਾ ਗੁਰਾਂ ਦੇ ਨਾਲ ਨੇਕੀਆਂ ਵਿੱਚ ਭਾਈਵਾਲੀ ਕਰਦਾ ਹੈ ਉਹ ਸਦਾ ਤੇ ਹਮੇਸ਼ਾਂ ਲਈ ਖੁਸ਼ੀ ਪਾ ਲੈਂਦਾ ਹੈ।

copyright GurbaniShare.com all right reserved. Email:-