ਗਉੜੀ ਗੁਆਰੇਰੀ ਮਹਲਾ ੪ ॥
ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।ਸਤਿਗੁਰ ਸੇਵਾ ਸਫਲ ਹੈ ਬਣੀ ॥ ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ,ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥ ਜਿਨ੍ਹਾਂ ਨੂੰ ਮਿਲਣ ਦੁਆਰਾ ਮੈਂ ਸੁਆਮੀ ਮਾਲਕ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੇ ਮਗਰ ਲਗ ਕੇ ਬਹੁਤ ਸਾਰੇ ਬੰਦ-ਖਲਾਸ ਹੋ ਗਏ ਹਨ।ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥ ਹੇ ਮੇਰੇ ਭਰਾਓ ਗੁਰੂ ਦੇ ਮੁਰੀਦੋ, ਤੁਸੀਂ ਵਾਹਿਗੁਰੂ ਦੇ ਦੇ ਨਾਮ ਦਾ ਉਚਾਰਨ ਕਰੇ।ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥ ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਸਮੂਹ ਕਸਮਲ ਧੋਤੇ ਜਾਂਦੇ ਹਨ। ਠਹਿਰਾਉ।ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥ ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!ਧਾਵਤ ਪੰਚ ਰਹੇ ਹਰਿ ਧਿਆਇਆ ॥ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੰਜੇ ਮੰਦੇ ਵੇਗਾ ਦੀ ਦੌੜ-ਭੱਜ ਮੁਕ ਜਾਂਦੀ ਹੈ,ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥ ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥ ਜਿਹੜੇ ਸੱਚੇ ਗੁਰਾਂ ਦੇ ਚਰਨਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਉਂਦੇ ਹਨ,ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥ ਉਹ ਝੂਠ ਨੂੰ ਛਡ ਦਿੰਦੇ ਹਨ ਅਤੇ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦੇ ਹਨ।ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥ ਉਨ੍ਹਾਂ ਦੇ ਚਿਹਰੇ ਸਾਹਿਬ ਦੇ ਦਰਬਾਰ ਅੰਦਰ ਰੋਸ਼ਨ ਹੁੰਦੇ ਹਨ, ਹੇ ਵੀਰ।ਗੁਰ ਸੇਵਾ ਆਪਿ ਹਰਿ ਭਾਵੈ ॥ ਗੁਰਾਂ ਦੀ ਟਹਿਲ ਵਾਹਿਗੁਰੂ ਨੂੰ ਖੁਦ ਚੰਗੀ ਲਗਦੀ ਹੈ।ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥ ਕ੍ਰਿਸ਼ਨ ਅਤੇ ਬਲਭਦਰ ਨੇ, ਆਪਣੇ ਗੁਰਾਂ ਦੇ ਪੈਰੀ ਡਿਗ ਕੇ ਸਾਈਂ ਦਾ ਸਿਮਰਨ ਕੀਤਾ।ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥ ਹੇ ਨਾਨਕ! ਗੁਰੂ ਸਮਰਪਣਾ ਨੂੰ ਵਾਹਿਗੁਰੂ ਖੁਦ ਪਾਰ ਲੰਘਾਉਂਦਾ ਹੈ।ਗਉੜੀ ਗੁਆਰੇਰੀ ਮਹਲਾ ੪ ॥ ਗਊੜੀ ਗੁਰਾਰੇਰੀ, ਪਾਤਸ਼ਾਹੀ ਚੋਥੀ।ਹਰਿ ਆਪੇ ਜੋਗੀ ਡੰਡਾਧਾਰੀ ॥ ਵਾਹਿਗੁਰੂ ਆਪ ਹੀ ਸੋਟਾ ਰਖਣ ਵਾਲਾ ਯੋਗੀ ਹੈ।ਹਰਿ ਆਪੇ ਰਵਿ ਰਹਿਆ ਬਨਵਾਰੀ ॥ ਜਗਤ ਬਾਗ ਦਾ ਮਾਲੀ, ਵਾਹਿਗੁਰੂ ਹਰ ਥਾਂ, ਆਪ ਹੀ ਵਿਆਪਕ ਹੋ ਰਿਹਾ ਹੈ।ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥ ਵਾਹਿਗੁਰੂ ਖੁਦ ਹੀ ਤਪੱਸਿਆ ਕਰਦਾ ਅਤੇ ਧਿਆਨ ਅਵਸਥਾ ਧਾਰਦਾ ਹੈ।ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥ ਇਹੋ ਜੇਹਾ ਮੇਰਾ ਮਾਲਕ ਹੈ ਜੋ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੈ।ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥ ਵਾਹਿਗੁਰੂ ਲਾਗੇ ਹੀ ਰਹਿੰਦਾ ਹੈ। ਉਹ ਦੁਰੇਡੇ ਨਹੀਂ। ਠਹਿਰਾਉ।ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਵਾਹਿਗੁਰੂ ਖੁਦ ਬਾਣੀ ਹੈ ਅਤੇ ਖੁਦ ਹੀ ਸਮਝ ਸੋਚ ਜੋ ਇਸ ਦੇ ਕੀਰਤਨ ਨਾਲ ਸੁਰਤਾਲ ਵਿੱਚ ਹੋਈ ਹੋਈ ਹੈ।ਹਰਿ ਆਪੇ ਵੇਖੈ ਵਿਗਸੈ ਆਪੇ ॥ ਵਾਹਿਗੁਰੂ ਖੁਦ ਦੇਖਦਾ ਹੈ ਅਤੇ ਖੁਦ ਹੀ ਪਰਫੁਲਤ ਹੁੰਦਾ ਹੈ।ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥ ਵਾਹਿਗੁਰੂ ਖੁਦ ਸ਼ਬਦ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਇਸ ਦਾ ਜਾਪ ਕਰਾਉਂਦਾ ਹੈ,ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਵਾਹਿਗੁਰੂ ਆਪ ਚਾਤ੍ਰਿਕ ਹੈ ਅਤੇ ਆਪ ਹੀ ਨਾਮ-ਆਬਿ-ਹਿਯਾਤ ਦਾ ਮੂਸਲਾਧਾਰ ਮੀਂਹ।ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ ਭਗਵਾਨ ਆਪੇ ਹੀ ਨਾਮ ਸੁਧਾਰਸ ਨੂੰ ਪੀਆਵਣਹਾਰਾ ਹੈ।ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥ ਭਗਵਾਨ ਆਪੇ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਪ੍ਰਾਣੀ ਨੂੰ ਪਾਰ ਉਤਾਰਦਾ ਹੈ।ਹਰਿ ਆਪੇ ਬੇੜੀ ਤੁਲਹਾ ਤਾਰਾ ॥ ਵਾਹਿਗੁਰੂ ਖੁਦ ਨਊਕਾ, ਤੁਲਹੜਾ ਅਤੇ ਮਲਾਹ ਹੈ।ਹਰਿ ਆਪੇ ਗੁਰਮਤੀ ਨਿਸਤਾਰਾ ॥ ਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਆਪ ਹੀ ਜੀਵਾਂ ਦਾ ਉਧਾਰ ਕਰਦਾ ਹੈ।ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥ ਹੇ ਨਾਨਕ! ਭਗਵਾਨ ਖੁਦ ਹੀ, ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ।ਗਉੜੀ ਬੈਰਾਗਣਿ ਮਹਲਾ ੪ ॥ ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥ ਤੂੰ ਹੇ ਮਾਲਕ! ਮੇਰਾ ਸਾਹੂਕਾਰ ਹੈ। ਜੇਹੋ ਜੇਹਾ ਵੱਖਰ ਤੂੰ ਮੈਨੂ ਦਿੰਦਾ ਹੈ, ਉਹੋ ਜੇਹਾ ਹੀ ਮੈਂ ਲੈਂਦਾ ਹਾਂ।ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥ ਮੇਰੇ ਵਾਹਿਗੁਰੂ ਜੇਕਰ ਮਿਹਰਬਾਨ ਹੋ ਕੇ ਤੂੰ ਖੁਦ ਇਸ ਨੂੰ ਮੈਨੂੰ ਦੇਵੇ ਤਾਂ ਮੈਂ ਪਿਆਰ ਨਾਲ ਤੇਰੇ ਨਾਮ ਨੂੰ ਵਿਹਾਝਾ।ਹਮ ਵਣਜਾਰੇ ਰਾਮ ਕੇ ॥ ਮੈਂ ਵਿਆਪਕ ਪ੍ਰਭੂ ਦਾ ਵਪਾਰੀ ਹਾਂ।ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥ ਧੰਨ-ਦੌਲਤ ਬਖਸ਼ ਕੇ ਪ੍ਰਭੂ ਮੇਰੇ ਪਾਸੋਂ ਆਪਣੇ ਨਾਮ ਦੀ ਸੌਦਾਗਰੀ ਕਰਾਉਂਦਾ ਹੈ, ਹੇ ਬੰਦੇ! ਠਹਿਰਾਉ।ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥ ਮੈਂ ਵਾਹਿਗੁਰੂ ਦੇ ਅਨੁਰਾਗ ਦੀ ਦੌਲਤ ਦਾ ਨਫਾ ਕਮਾਇਆ ਹੈ ਅਤੇ ਸੱਚੇ ਸਾਹੂਕਾਰ, ਵਾਹਿਗੁਰੂ ਦੇ ਚਿੱਤ ਨੂੰ ਪੰਸਦ ਆ ਗਿਆ ਹਾਂ।ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥ ਮੈਂ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ ਤੇ ਮੈਂ ਰੱਬ ਦੇ ਨਾਮ ਦਾ ਸੌਦਾ ਸੂਤ ਪਾਰ ਕੀਤਾ ਹੈ। ਮਸੂਲ ਲੈਣ ਵਾਲਾ, ਮੌਤ ਦਾ ਦੂਤ, ਮੇਰੇ ਨਜਦੀਕ ਨਹੀਂ ਢੁਕਦਾ।ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥ ਸੁਦਾਗਰ ਜੋ ਹੋਰਸੁ ਵਪਾਰ ਕਰਦੇ ਹਨ, ਉਹ ਬੇਅੰਤ ਲਹਿਰਾਂ ਵਾਲੀ ਮੋਹਨੀ ਦੇ ਕਸ਼ਟ ਉਠਾਉਂਦੇ ਹਨ।ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥ ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥ ਉਹ ਮਨੁਖ ਜਿਸ ਉਤੇ ਮਾਲਕ ਮਿਹਰਬਾਨ ਹੈ ਅਤੇ ਜਿਸ ਨੂੰ ਉਹ ਦਿੰਦਾ ਹੈ, ਵਾਹਿਗੁਰੂ ਸੁਆਮੀ ਦੀ ਸੁਦਾਗੀਰੀ ਵਿੱਚ ਜੁੜਦਾ ਹੈ।ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥ ਨਫਰ ਨਾਨਕ ਆਪਣੇ ਸਾਹੂਕਾਰ ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਉਹ ਕਦਾਚਿਤ ਉਸ ਕੋਲੋ ਮੁੜ ਕੇ ਹਿਸਾਬ ਨਹੀਂ ਮੰਗੇਗਾ।ਗਉੜੀ ਬੈਰਾਗਣਿ ਮਹਲਾ ੪ ॥ ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥ ਜਿਸ ਤਰ੍ਹਾਂ ਪੁਤ੍ਰ ਦੀ ਉਮੇਦ ਧਾਰ ਕੇ ਮਾਤਾ ਪੇਟ ਵਿੱਚ ਬੱਚੇ ਦੀ ਪਰਵਰਸ਼ ਕਰਦੀ ਹੈ ਇਹ ਖਿਆਲ ਕਰ ਕੇ,ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥ ਕਿ ਜੁਆਨ ਹੋ ਕੇ ਉਹ ਰੁਪਿਆ ਕਮਾਏਗਾ ਅਤੇ ਅਨੰਦ ਮਾਨਣ ਲਈ ਮੈਨੂੰ ਦਏਗਾ।ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥ ਏਸੇ ਤਰ੍ਹਾਂ ਰੱਬ ਦਾ ਬੰਦਾ ਰਬ ਨੂੰ ਪਿਆਰ ਕਰਦਾ ਹੈ, ਜੋ ਆਪਣੀ ਸਹਾਇਤਾ ਦਾ ਹਥ ਉਸ ਨੂੰ ਦਿੰਦਾ ਹੈ। copyright GurbaniShare.com all right reserved. Email:- |