Page 164
ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥
ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥

ਪਰਾਈ ਇਸਤਰੀ ਨੂੰ ਛਡ ਕੇ, ਭਲੇ ਪੁਰਸ਼ ਜਤ ਕਮਾਉਂਦੇ ਹਨ।ਮੈ ਮੂਰਖ ਹਰਿ ਆਸ ਤੁਮਾਰੀ ॥੨॥
ਭਾਵੇਂ ਮੈਂ ਬੇਸਮਝ ਹਾਂ ਪਰ ਮੇਰੀ ਊਮੇਦ, ਹੈ ਮੇਰੇ ਵਾਹਿਗੁਰੂ ਤੇਰੇ ਵਿੱਚ ਹੀ ਹੈ।ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥

ਛਤ੍ਰੀ ਬਹਾਦਰੀ ਦੇ ਕੰਮ ਕਰਦਾ ਹੈ ਅਤੇ ਸੂਰਮਤਾਈ ਪਾਉਂਦਾ ਹੈ।ਸੂਦੁ ਵੈਸੁ ਪਰ ਕਿਰਤਿ ਕਮਾਵੈ ॥
ਸ਼ੂਦਰ ਅਤੇ ਵੈਸ਼ ਹੋਰਨਾ ਦਾ ਕੰਮ ਕਰਦੇ ਹਨ।ਮੈ ਮੂਰਖ ਹਰਿ ਨਾਮੁ ਛਡਾਵੈ ॥੩॥

ਮੈਂ ਬੇਸਮਝ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੀ ਖਲਾਸੀ ਕਰਾਉਂਦਾ ਹੈ।ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥
ਸਮੂਹ ਰਚਨਾ ਤੇਰੀ ਹੈ, ਤੂੰ ਆਪੇ ਹੀ ਉਸ ਅੰਦਰ ਰਮ ਰਿਹਾ ਹੈ।ਗੁਰਮੁਖਿ ਨਾਨਕ ਦੇ ਵਡਿਆਈ ॥

ਗੁਰੂ ਦੇ ਸੱਚੇ ਸਿੱਖਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ, ਹੈ ਨਾਨਕ!ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥
ਮੈਂ ਅੰਨੇ ਨੇ ਵਾਹਿਗੁਰੂ ਦੀ ਓਟ ਧਾਰੀ ਹੋਈ ਹੈ।ਗਉੜੀ ਗੁਆਰੇਰੀ ਮਹਲਾ ੪ ॥

ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।ਨਿਰਗੁਣ ਕਥਾ ਕਥਾ ਹੈ ਹਰਿ ਕੀ ॥
ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥

ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।ਗੋਬਿੰਦ ਸਤਸੰਗਤਿ ਮੇਲਾਇ ॥

ਹੈ ਆਲਮ ਦੇ ਮਾਲਕ! ਮੈਨੂੰ ਸਾਧ ਸਮੇਲਨ ਨਾਲ ਜੋੜ ਦੇ!ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥

ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।ਜਨ ਕੀ ਸੇਵਾ ਊਤਮ ਕਾਮਾ ॥੨॥

ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥

ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।ਜਨ ਪਗ ਰੇਣੁ ਵਡਭਾਗੀ ਪਾਵੈ ॥੩॥
ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥

ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ,ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
ਜਿਨ੍ਹਾਂ ਨੂੰ ਧੁਰ ਦੀ ਲਿਖੀ ਹੋਈ ਐਸੀ ਲਿਖਤਾਕਾਰ ਪ੍ਰਾਪਤ ਹੋਈ ਹੈ।ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥

ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।ਗਉੜੀ ਗੁਆਰੇਰੀ ਮਹਲਾ ੪ ॥
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥

ਮਾਂ ਦੀ ਆਪਣੇ ਪੁਤ੍ਰ ਨੂੰ ਖਾਂਦੇ ਦੇਖਣ ਨਾਲ ਮੁਹੱਬੁਤ ਹੈ।ਮੀਨੇ ਪ੍ਰੀਤਿ ਭਈ ਜਲਿ ਨਾਇ ॥
ਮੱਛੀ ਦਾ ਪਿਆਰ ਪਾਣੀ ਵਿੱਚ ਨ੍ਹਾਉਣ ਨਾਲ ਹੈ।ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥

ਸੱਚੇ ਗੁਰੂ ਦਾ ਪਿਆਰ ਗੁਰੂ ਦੇ ਸਿੱਖ ਦੇ ਮੂੰਹ ਵਿੱਚ ਭੋਜਨ ਪਾਉਣ ਨਾਲ ਹੈ।ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
ਮੇਰੇ ਸਨੇਹੀ ਵਾਹਿਗੁਰੂ ਮੇਨੂੰ ਐਸੇ ਰਬ ਦੇ ਬੰਦਿਆਂ ਨਾਲ ਮਿਲਾ,ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥

ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
ਜਿਸ ਤਰ੍ਹਾਂ ਆਪਣੇ ਗੁਆਚੇ ਹੋਏ ਵੱਡੇ ਨੂੰ ਮਿਲ ਕੇ ਗਾਂ ਪਿਆਰ ਕਰਦੀ ਹੈ।ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥

ਜਿਸ ਤਰ੍ਹਾਂ ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ, ਜਦ ਉਹ ਗ੍ਰਹਿ ਮੁੜ ਆਉਂਦਾ ਹੈ।ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
ਏਸ ਤਰ੍ਹਾਂ ਹੀ ਰੱਬ ਦਾ ਗੋਲਾ ਪਿਆਰ ਅੰਦਰ ਰਮ ਜਾਂਦਾ ਹੈ, ਜਦ ਉਹ ਵਾਹਿਗੁਰੂ ਦੀ ਕੀਰਤੀ ਅਲਾਪਦਾ ਹੈ।ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥

ਪਪੀਹਾ ਮੁਸਲੇਧਾਰ ਮੀਹ ਦੇ ਪਾਣੀ ਪੈਣ ਨੂੰ ਪਿਆਰ ਕਰਦਾ ਹੈ,ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ਮਨੁੱਖਾਂ ਦੇ ਮਾਲਕ (ਪਾਤਸ਼ਾਹ) ਨੂੰ ਧੰਨ ਦੌਲਤ ਦਾ ਅਡੰਬਰ ਵੇਖਣ ਦਾ ਪਿਆਰ ਹੈ।ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥

ਰਬ ਦਾ ਬੰਦਾ ਚਕਰ-ਚਿਹਨ ਰਹਿਤ ਪ੍ਰਭੂ ਦੇ ਸਿਮਰਨ ਕਰਨ ਨੂੰ ਪਿਆਰ ਕਰਦਾ ਹੈ।ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
ਮਰਣਹਾਰ ਮਨੁਸ਼ ਨੂੰ ਦੌਲਤ ਤੇ ਜਾਇਦਾ ਕਮਾਉਣ ਦੇ ਨਾਲ ਮੁਹੱਬਤ ਹੈ।ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥

ਗੁਰੂ ਦਾ ਸਿਖ ਗੁਰਾਂ ਨੂੰ ਭੇਟਣ ਅਤੇ ਉਨ੍ਹਾਂ ਦੇ ਗਲੇ ਲਗਣ ਨੂੰ ਮੁਹੱਬੁਤ ਕਰਦਾ ਹੈ।ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥
ਨਫਰ ਨਾਨਕ ਰੱਬ ਦੇ ਸੰਤਾ ਦੇ ਪੈਰ ਚਟਣ ਨੂੰ ਪ੍ਰੀਤ ਕਰਦਾ ਹੈ।ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
ਮੰਗਤਾ ਘਰ ਦੇ ਸੁਆਮੀ ਪਾਸੋਂ ਖੈਰ ਲੈਣ ਨੂੰ ਪਿਅਰ ਕਰਦਾ ਹੈ।ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥

ਭੁੱਖੇ ਦਾ ਪਿਆਰ ਭੋਜਨ ਖਾਣ ਨਾਲ ਹੈ।ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥
ਗੁਰੂ ਦੇ ਸਿਖ ਦੀ ਮੁਹੱਬਤ ਗੁਰਾਂ ਨੂੰ ਭੇਟ ਕੇ ਤ੍ਰਿਪਤ ਹੋਣ ਨਾਲ ਹੈ।ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥

ਹੇ ਸਾਈਂ ਮੈਨੂੰ ਆਪਣਾ ਦੀਦਾਰ ਬਖਸ਼, ਮੇਰੀ ਊਮੇਦ ਤੇਰੇ ਵਿੱਚ ਹੈ ਮੇਰੇ ਵਾਹਿਗੁਰੂ।ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥
ਮੇਰੇ ਉਤੇ ਰਹਿਮਤ ਧਾਰ ਅਤੇ ਮੇਰੀ ਖਾਹਿਸ਼ ਪੂਰੀ ਕਰ। ਠਹਿਰਾਉ।ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥

ਸੁਰਖਾਬਣੀ ਦਾ ਸੂਰਜ ਨੂੰ ਆਪਣੇ ਮੂੰਹ ਮੂਹਰੇ ਵੇਖਣ ਨਾਲ ਪਿਆਰ ਹੈ।ਮਿਲੈ ਪਿਆਰੇ ਸਭ ਦੁਖ ਤਿਆਗੈ ॥
ਆਪਣੇ ਪ੍ਰੀਤਮ ਨੂੰ ਮਿਲਕੇ ਉਸ ਦੀ ਬਿਪਤਾ ਸਮੂਹ ਦੂਰ ਹੋ ਜਾਂਦੀ ਹੈ।ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥

ਗੁਰ ਦਾ ਸਿੱਖ ਗੁਰਾਂ ਦੀ ਹਜੂਰੀ ਵਿੱਚ ਰਹਿਣ ਨੂੰ ਪਿਆਰ ਕਰਦਾ ਹੈ।ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
ਵੱਛਾ ਆਪਣੇ ਮੂੰਹ ਨਾਲ ਦੁੱਧ ਚੁੰਘਣ ਨੂੰ ਪਿਆਰ ਕਰਦਾ ਹੈ।ਹਿਰਦੈ ਬਿਗਸੈ ਦੇਖੈ ਮਾਇ ॥

ਆਪਣੀ ਮਾਂ ਨੂੰ ਵੇਖ ਕੇ ਇਸ ਦਾ ਰਿਦਾ ਖਿੜ ਜਾਂਦਾ ਹੈ।ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥
ਗੁਰਾਂ ਦਾ ਮੁਰੀਦ, ਗੁਰਾਂ ਵਲੋ, ਗੁਰਾਂ ਦੀ ਹਜੂਰੀ ਵਿੱਚ ਬੁਲਾਏ ਜਾਣ ਨੂੰ ਪਿਆਰ ਕਰਦਾ ਹੈ।ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥

ਬਾਕੀ ਦੇ ਸਾਰੇ ਪਿਆਰ, ਕੇਵਲ ਮੋਹਣੀ ਦੇ ਕੂੜੇ ਲਗਾਉ ਹਨ।ਬਿਨਸਿ ਜਾਇ ਕੂਰਾ ਕਚੁ ਪਾਚਾ ॥
ਇਹ ਝੂਠੇ ਅਤੇ ਆਰਜੀ ਟਾਂਕੇ ਵਾਂਗ ਨਾਸ ਹੋ ਜਾਣਗੇ।ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥

ਗੋਲਾ ਨਾਨਕ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਸੰਤੁਸ਼ਟ ਹੋ ਜਾਂਦਾ ਹੈ।

copyright GurbaniShare.com all right reserved. Email:-