ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥
ਸੁਆਮੀ ਆਪ ਹੀ ਸਿਆਣਪ ਬਖਸ਼ਦਾ ਹੈ ਅਤੇ ਬੰਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥ ਬੁਹੁਤ ਚੰਗੇ ਭਾਗਾਂ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ, ਜੋ ਉਸ ਦੇ ਮੂੰਹ ਵਿੱਚ ਸੁਧਾਰਸ ਪਾਉਂਦੇ ਹਨ।ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥ ਜਦ ਹੰਕਾਰ ਤੇ ਦੁਨੀਆਂਦਾਰੀ ਦੂਰ ਹੋ ਜਾਂਦੇ ਹਨ ਉਹ ਸੁਖੈਨ ਹੀ ਆਰਾਮ ਅੰਦਰ ਰਮ ਜਾਂਦਾ ਹੈ।ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥ ਉਹ ਆਪਣੇ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ।ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ ਅਧਰਮੀ ਹੰਕਾਰ ਕਾਰਨ, ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦੇ, ਉਹ ਬੇ-ਸਮਝ ਤੇ ਨਾਦਾਨ ਹਨ।ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥ ਉਹ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਅਤੇ ਮੁੜ ਮੁੜ ਕੇ, ਅਫਸੋਸ ਕਰਦੇ ਹਨ।ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ ਬੱਚੇਦਾਨੀ ਦੀਆਂ ਜੂਨੀਆਂ ਅੰਦਰ ਉਨ੍ਹਾਂ ਨੂੰ ਵਸੇਬਾ ਮਿਲਦਾ ਹੈ, ਅਤੇ ਪੇਟ ਅੰਦਰ ਹੀ ਗਲ-ਸੜ ਜਾਂਦੇ ਹਨ।ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥ ਮੇਰੇ ਸਿਰਜਣਹਾਰ ਨੂੰ ਇਸੇ ਤਰੁਾਂ ਚੰਗਾ ਲਗਦਾ ਹੈ ਕਿ ਆਪ-ਹੁਦਰੇ ਭਟਕਦੇ ਫਿਰਨ।ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥ ਮੇਰੇ ਵਾਹਿਗੁਰੂ ਸੁਆਮੀ ਨੇ ਐਨ ਆਰੰਭ ਤੋਂ ਹੀ ਪ੍ਰਾਣੀ ਦੇ ਮੱਥੇ ਉਤੇ ਉਸ ਦੀ ਪੂਰਨ ਕਿਸਮਤ ਲਿਖ ਛਡੀ ਸੀ।ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥ ਜਦ ਆਦਮੀ ਸੂਰਮੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ ਰੱਬ ਦਾ ਨਾਮ ਮੇਰਾ ਬਾਬਲ ਤੇ ਅੰਮੜੀ ਹੈ। ਵਾਹਿਗੁਰੂ ਹੀ ਮੇਰਾ ਸਨਬੰਧੀ ਤੇ ਵੀਰ ਹੈ।ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥ ਮੇਰੇ ਵਾਹਿਗੁਰੂ ਸੁਆਮੀ ਮਾਲਕ, ਕੀੜੇ ਗੋਲੇ ਨਾਨਕ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈ।ਗਉੜੀ ਬੈਰਾਗਣਿ ਮਹਲਾ ੩ ॥ ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥ ਸੱਚੇ ਗੁਰਾਂ ਪਾਸੋਂ ਬ੍ਰਹਮ ਬੋਧ ਪ੍ਰਾਪਤ ਕਰਕੇ ਮੈਂ ਵਾਹਿਗੁਰੂ ਦੇ ਜੋਹਰ ਨੂੰ ਸੋਚਿਆ ਸਮਝਿਆ ਹੈ।ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ ਮੇਰੀ ਗੰਦੀ ਬੁਧੀ ਹੰਕਾਰ ਦੇ ਵੇਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਰੋਸ਼ਨ ਹੋ ਗਈ ਹੈ।ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ ਸੁਆਮੀ ਨੇ ਮਾਇਆ ਨੂੰ ਨਾਸ ਕਰ ਦਿਤਾ ਹੈ ਅਤੇ ਮੇਰਾ ਹਨ੍ਹੇਰਾ ਦੂਰ ਹੋ ਗਿਆ ਹੈ।ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥ ਜਿਨ੍ਹਾਂ ਦੇ ਮਥੇ ਉਤੇ ਐਨ ਆਰੰਭ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਰਬ ਦਾ ਨਾਮ ਲਾਡਲਾ ਲਗਦਾ ਹੈ।ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ ਕਿਹੜੇ ਸਾਧਨਾ ਨਾਲ ਹੇ ਪਵਿਤ੍ਰ ਪੁਰਸ਼ੋ! ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋਵਾਂ, ਜਿਸ ਨੂੰ ਵੇਖ ਕੇ ਮੈਂ ਜੀਉਂਦੀ ਹਾਂ?ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥ ਵਾਹਿਗੁਰੂ ਦੇ ਬਾਝੋਂ ਮੈਂ ਇਕ ਮੁਹਤ ਲਈ ਜਿਊਂਦੀ ਨਹੀਂ ਰਹਿ ਸਕਦੀ। ਮੈਨੂੰ ਗੁਰਾਂ ਦੇ ਨਾਲ ਮਿਲਾ ਦਿਓ ਤਾਂ ਜੋ ਮੈਂ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਾਂ! ਠਹਿਰਾਉ।ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ ਮੈਂ ਵਾਹਿਗੁਰੂ ਦਾ ਜੱਸ ਗਾਇਣ ਕਰਦੀ ਹਾਂ ਅਤੇ ਨਿਤਾਪ੍ਰਤੀ ਵਾਹਿਗੁਰੂ ਦੀਆਂ ਵਡਿਆਈਆਂ ਸੁਣਦੀ ਹਾਂ। ਮੈਨੂੰ ਵਾਹਿਗੁਰੂ ਸੁਆਮੀ ਨੇ ਮੁਕਤ ਕਰ ਦਿਤਾ ਹੈ।ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥ ਵਾਹਿਗੁਰੂ ਦਾ ਅੰਮ੍ਰਿਤ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ। ਮੇਰੀ ਆਤਮਾ ਤੇ ਦੇਹਿ ਉਸ ਅੰਦਰ ਸਮਾ ਗਏ ਹਨ।ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ ਮੁਬਾਰਕ, ਮੁਬਾਰਕ ਹੈ ਗੁਰਾਂ ਦੀ, ਸੱਚੀ ਵਿਅਕਤੀ ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਦੀ ਬੰਦਗੀ ਪ੍ਰਦਾਨ ਕੀਤੀ ਹੈ।ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥ ਉਸ ਨੂੰ ਮੈਂ ਆਪਣਾ ਗੁਰੂ ਧਾਰਨ ਕੀਤਾ ਹੈ, ਜਿਹੜੇ ਗੁਰਾਂ ਦੀ ਰਾਹੀਂ ਮੈਂ ਵਾਹਿਗੁਰੂ ਨੂੰ ਪਾਪਤ ਕੀਤਾ ਹੈ।ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ ਖੂਬੀਆਂ ਪ੍ਰਦਾਨ ਕਰਨ ਵਾਲਾ ਪ੍ਰਭੂ ਪਾਤਸ਼ਾਹ ਹੈ। ਮੈਂ ਗੁਨਹਿਗਾਰ ਹਾਂ।ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ਗੁਨਾਹੀ ਪਾਹਨ ਦੀ ਤਰ੍ਹਾਂ ਡੁਬ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਉਨ੍ਹਾਂ ਨੂੰ ਪਾਰ ਕਰ ਦਿੰਦਾ ਹੈ।ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ਤੂੰ ਹੈ ਪਵਿਤ੍ਰ ਪ੍ਰਭੂ! ਨੇਕੀਆਂ ਬਖਸ਼ਣਹਾਰ ਹੈ ਮੈਂ ਅਪਰਾਧੀ ਹਾਂ।ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ ਮੇਰੇ ਵਾਹਿਗੁਰੂ ਮੈਂ ਤੇਰੀ ਪਨਾਹ ਲਈ ਹੈ ਮੇਰੀ ਰਖਿਆ ਕਰ। ਬੇਵਕੂਫ ਅਤੇ ਬੁਧੂ ਤੂੰ ਪਾਰ ਕਰ ਦਿਤੇ ਹਨ।ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥ ਗੁਰਾਂ ਦੇ ਉਪਦੇਸ਼ ਤਾਬੇ, ਚਿੱਤ ਅੰਦਰ ਸਦੀਵਾਂ ਹੀ ਸੁਆਮੀ ਮਾਲਕ ਨੂੰ ਚੇਤੇ ਕਰਨ ਦੁਆਰਾ ਬੈਕੁੰਨੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ।ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥ ਆਪਣੇ ਗ੍ਰਹਿ ਅੰਦਰ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਪ੍ਰਾਪਤ ਕਰਕੇ, ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ ਹਨ।ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥ ਹੈ ਸੁਆਮੀ ਮਾਲਕ! ਮੇਰੀ ਪ੍ਰਾਰਥਨਾ ਹੈ ਮੇਰੇ ਉਤੇ ਕਿਰਪਾ ਕਰ, ਤਾਂ ਜੋ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਾਂ।ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥ ਗੁਲਾਮ ਨਾਨਕ ਉਹਨਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ, ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ ਹੈ।ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ ਗਊੜੀ ਗੁਆਰੇਰੀ ਪਾਤਸ਼ਾਹੀ ਚੋਥੀ, ਚਊਪਦੇ।ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮੇਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ ਬ੍ਰਹਿਮਣ, ਸ਼ਾਸਤਰਾਂ (ਭਾਵ ਫਲਸਫੇ ਦੇ ਛੇ ਗ੍ਰੰਥਾਂ) ਅਤੇ ਸਿਮ੍ਰਿਤੀਆ (ਭਾਵ ਸਤਾਈ ਹਿੰਦੂ ਕਰਮਕਾਡੀ ਪੁਸਤਕਾਂ) ਦਾ ਪਾਠ ਕਰਦਾ ਹੈ।ਜੋਗੀ ਗੋਰਖੁ ਗੋਰਖੁ ਕਰਿਆ ॥ ਜੋਗੀ ਆਪਣੇ ਗੁਰੂ ਦਾ ਨਾਮ "ਗੋਰਖ ਗੋਰਖ" ਪੁਕਾਰਦਾ ਹੈ, ਪਰਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ ਹੇ ਸਰਬ-ਵਿਆਪਕ ਸੁਆਮੀ! ਮੈਂ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ।ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥ ਵਾਹਿਗੁਰੂ ਦਾ ਸਿਮਰਨ ਕਰ ਹੇ ਮੇਰੀ ਜਿੰਦੜੀਏ! ਇੰਜ ਤੂੰ ਡਰਾਉਣੇ ਸਮੁੰਦਰ ਤੋਂ ਪਾਰ ਹੋ, ਬੰਨੇ ਜਾ ਲੱਗੇਗੀ। ਠਹਿਰਾਉ। copyright GurbaniShare.com all right reserved. Email:- |