ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥
ਨਾਨਕ, ਸੁਆਮੀ ਦੇ ਨਾਮ ਨਾਲ ਰੰਗੀਜ ਕੇ ਉਹ ਪਵਿੱਤ੍ਰ ਅਤੇ ਮੁਕਤ ਹੋ ਜਾਂਦੇ ਹਨ।ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ।ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ ਖਰੇ-ਚੰਗੇ ਨਸੀਬਾਂ ਅਤੇ ਅਮਲਾ ਰਾਹੀਂ ਸੱਚੇ ਗੁਰੂ ਜੀ ਬੰਦੇ ਨੂੰ ਮਿਲਦੇ ਹਨ।ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥ ਆਪਣੇ ਮਨ ਵਿੱਚ ਤਦ ਉਹ ਨਾਮ ਨੂੰ ਟਿਕਾ ਲੈਂਦਾ ਹੈ ਅਤੇ ਸਦਾ ਵਾਹਿਗੁਰੂ ਅੰਮ੍ਰਿਤ ਨੂੰ ਮਾਣਦਾ ਹੈ।ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ ਗੁਰਾਂ ਦੇ ਰਾਹੀਂ ਹੇ ਫਾਨੀ ਬੰਦੇ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥ ਆਪਣੇ ਜੀਵਨ ਦੀ ਖੇਡ ਨੂੰ ਜਿੱਤ ਅਤੇ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ। ਠਹਿਰਾਉ।ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥ ਜਿਸ ਨੂੰ ਗੁਰਬਾਣੀ ਮਿਠੜੀ ਲਗਦੀ ਹੈ ਉਹ ਬ੍ਰਹਮ-ਗਿਆਨ ਅਤੇ ਸਾਈਂ ਦੇ ਸਿਮਰਨ ਨੂੰ ਪਾ ਲੈਂਦਾ ਹੈ।ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥ ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜਿਆਂ ਨੇ ਇਸ ਦਾ ਰਸ ਮਾਣਿਆ ਤੇ ਵੇਖਿਆ ਹੈ।ਕਰਮ ਕਾਂਡ ਬਹੁ ਕਰਹਿ ਅਚਾਰ ॥ ਭਾਵੇਂ ਪ੍ਰਾਣੀ ਘਨੇਰੇ ਧਾਰਮਕ ਰਹੁ-ਰੀਤਾ ਅਤੇ ਚੰਗੇ ਕਰਮ ਕਰਦਾ ਹੈ, ਪਰਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ ਨਾਮ ਦੇ ਬਗੈਰ ਹੰਕਾਰੀ ਪੁਰਸ਼ ਭ੍ਰਿਸਟੀ ਤੇ ਲਾਨ੍ਹਤ ਮਾਰਿਆ ਹੈ।ਬੰਧਨਿ ਬਾਧਿਓ ਮਾਇਆ ਫਾਸ ॥ ਜੋ ਜੰਜੀਰਾ ਅੰਦਰ ਜਕੜਿਆਂ ਫਸਿਆ ਹੈ ਅਤੇ ਧਨ-ਦੌਲਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ,ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥ ਹੇ ਗੋਲੇ ਨਾਨਕ! ਉਹ ਗੁਰਾਂ ਦੇ ਰਾਹੀਂ ਈਸ਼ਵਰੀ ਚਾਨਣ ਪ੍ਰਾਪਤ ਕਰਕੇ ਛੁਟਕਾਰਾ ਪਾ ਲੈਂਦਾ ਹੈ।ਮਹਲਾ ੩ ਗਉੜੀ ਬੈਰਾਗਣਿ ॥ ਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ ਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥ ਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!ਬਾਬਾ ਤੂੰ ਐਸੇ ਭਰਮੁ ਚੁਕਾਹੀ ॥ ਹੇ ਪਿਤਾ! ਇਸ ਤਰ੍ਹਾਂ ਤੂੰ ਆਪਣੇ ਵਹਿਮ ਨੂੰ ਦੂਰ ਕਰ।ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥ ਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ। ਠਹਿਰਾਉ।ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ ਮੁਖਤਲਿਫ ਸਰੂਪ ਸਦੀਵ ਹੀ, ਤੇਰੇ ਹਨ ਅਤੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ।ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ ਐਨਿਆਂ ਜਨਮਾ ਅੰਦਰ ਮੈਂ ਕੁਰਾਹੇ ਪਿਆ ਹੋਇਆ ਸਾਂ, ਹੁਣ ਜਦ ਮੈਂ ਤੈਨੂੰ ਪਾ ਲਿਆ ਹੈ, ਮੈਂ ਮੁੜ ਕੇ ਨਹੀਂ ਭੁਲਾਂਗਾ।ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥ ਜੇਕਰ ਬੰਦਾ ਗੁਰਬਾਣੀ ਅੰਦਰ ਲੀਨ ਹੋ ਜਾਵੇ ਤਾਂ ਉਹ ਅਨੁਭਵ ਕਰ ਲਵੇਗਾ ਕਿ ਜਿਸ ਦਾ ਇਹ ਕੰਮ ਹੈ ਉਹ ਹੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ।ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ ਤੇਰੀ ਹੈ ਗੁਰਬਾਨੀ ਤੂੰ ਆਪ ਹੀ ਸਾਰਾ ਕੁਝ ਹੈ ਅਤੇ ਹੋ ਗਿਆ ਹੈ। ਵਹਿਮ ਕਿੱਥੇ ਹੈ?ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥ ਨਾਨਕ ਜਿਸ ਦਾ ਜੌਹਰ ਸਾਹਿਬ ਦੇ ਜੋਹਰ ਨਾਲ ਸਮਾ ਗਿਆ ਹੈ, ਉਹ ਮੁੜ ਕੇ ਜੰਮਣ ਦੇ ਦਾਇਰੇ ਵਿੱਚ ਨਹੀਂ ਆਉਂਦਾ।ਗਉੜੀ ਬੈਰਾਗਣਿ ਮਹਲਾ ੩ ॥ ਗਉੜੀ ਬੈਰਾਗਣਿ ਪਾਤਸ਼ਾਹੀ ਤੀਜੀ।ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥ ਸਾਰਾ ਸੰਸਾਰ ਮੌਤ ਦੇ ਅਖਤਿਆਰ ਵਿੱਚ ਹੈ ਅਤੇ ਦਵੈਤ-ਭਾਵ ਨਾਲ ਨਰੜਿਆ ਹੋਇਆ ਹੈ।ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥ ਆਪ ਹੁੰਦੇਰੇ ਆਪਣੇ ਕਾਰਵਿਹਾਰ ਹੰਕਾਰ ਅੰਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥ ਹੇ ਮੇਰੀ ਜਿੰਦੜੀਏ, ਗੁਰਾਂ ਦੇ ਚਰਨਾਂ ਨਾਲ ਆਪਣੀ ਬਿਰਤੀ ਜੋੜ।ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥ ਗੁਰਾਂ ਦੁਆਰਾ ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਸਾਈਂ ਦੇ ਦਰਬਾਰ ਵਿੱਚ ਇਹ ਤੇਰੀ ਖਲਾਸੀ ਕਰਾ ਦੇਵੇਗਾ। ਠਹਿਰਾਉ।ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥ ਮਨੂਏ ਦੀ ਜਿੱਦ ਰਾਹੀਂ ਇਨਸਾਨ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥ ਉਹ ਗੁਰਾਂ ਦੀ ਸਿਖ ਮਤ ਨੂੰ ਅਨੁਭਵ ਨਹੀਂ ਕਰਦੇ ਅਤੇ ਮੁੜ ਮੁੜ ਕੇ ਗਰਭਜੂਨੀਆਂ ਅੰਦਰ ਪਾਏ ਜਾਂਦੇ ਹਨ।ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥ ਗੁਰਾਂ ਦੀ ਦਇਆ ਦੁਆਰਾ ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਰਬ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥ ਰੈਣ ਦਿਹੁੰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅੰਦਰ ਰੰਗੀਜਣ ਦੁਆਰਾ ਪ੍ਰਾਣੀ ਉਸ ਦੇ ਨਾਮ ਦੀ ਠੰਢ-ਚੈਨ ਅੰਦਰ ਲੀਨ ਹੋ ਜਾਂਦਾ ਹੈ।ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥ ਜਦ ਮਨੁੱਖ ਦਾ ਮਨ ਗੁਰਾਂ ਦੇ ਬਚਨ ਦੁਆਰਾ ਮਰ ਜਾਂਦਾ ਹੈ, ਤਾਂ ਉਸ ਮਨੁੱਖ ਦਾ ਭਰੋਸਾ ਬੱਝ ਜਾਂਦਾ ਹੈ ਅਤੇ ਉਹ ਆਪਣੀ ਹੰਗਤਾ ਤੇ ਦੁਸ਼ਟਤਾ ਨੂੰ ਛਡ ਦਿੰਦਾ ਹੈ।ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥ ਹੇ ਨੌਕਰ ਨਾਨਕ! ਵਾਹਿਗੁਰੂ ਦੀ ਰਹਿਮਤ ਦੁਆਰਾ ਇਨਸਾਨ ਉਸ ਦੇ ਨਾਮ ਅਤੇ ਅਨੁਰਾਗ ਦੇ ਖਜਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।ਗਉੜੀ ਬੈਰਾਗਣਿ ਮਹਲਾ ੩ ॥ ਗਊੜੀ ਬੇਰਾਗਣ ਪਾਤਸ਼ਾਹੀ ਤੀਜੀ।ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥ ਵਾਹਿਗੁਰੂ ਸੁਆਮੀ ਨੇ ਲਿਖ ਛਡਿਆ ਹੈ ਕਿ ਇਸਤਰੀ ਨੇ ਆਪਣੇ ਪੇਕੇ ਘਰ ਚਾਰ ਦਿਨਾਂ ਲਈ ਰਹਿਣਾ ਹੈ।ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥ ਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥ ਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਆਪਣੇ ਸਹੁਰਿਆਂ ਦੇ ਵਸੇਬਾ ਪਾ ਲੈਂਦੀ ਹੈ।ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥ ਜਿਨ੍ਹਾਂ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀਆਂ ਹਨ।ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ ਪ੍ਰੀਤਮ ਇਸ ਲੋਕ ਅਤੇ ਪ੍ਰਲੋਕ ਵਿੱਚ ਨਿਵਾਸ ਰਖਦਾ ਹੈ। ਦੱਸੋ ਉਸ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ?ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥ ਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ। copyright GurbaniShare.com all right reserved. Email:- |