ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥ ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।ਗਉੜੀ ਮਹਲਾ ੩ ਗੁਆਰੇਰੀ ॥ ਗਊੜੀ ਪਾਤਸ਼ਾਹੀ ਤੀਜੀ, ਗੁਆਰੇਰੀ।ਸਚਾ ਅਮਰੁ ਸਚਾ ਪਾਤਿਸਾਹੁ ॥ ਸੱਚਾ ਹੈ ਬਾਦਸ਼ਾਹ ਅਤੇ ਸੱਚਾ ਉਸ ਦਾ ਹੁਕਮ।ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥ ਉਹ ਸੱਚੇ ਮੰਦਰ ਅੰਦਰ ਪ੍ਰਵੇਸ਼ ਕਰਦੇ ਤੇ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਨ।ਸੁਣਿ ਮਨ ਮੇਰੇ ਸਬਦੁ ਵੀਚਾਰਿ ॥ ਸ੍ਰਵਣ ਕਰ ਤੂੰ ਹੇ ਮੇਰੀ ਆਤਮਾ! ਸਾਹਿਬ ਦਾ ਚਿੰਤਨ ਕਰ।ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥ ਵਿਆਪਕ ਵਾਹਿਗੁਰੂ ਦਾ ਆਰਾਧਨ ਕਰ ਅਤੇ ਇੰਜ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।ਭਰਮੇ ਆਵੈ ਭਰਮੇ ਜਾਇ ॥ ਵਹਿਮ ਅੰਦਰ ਜੀਵ ਆਉਂਦਾ ਹੈ ਤੇ ਵਹਿਮ ਵਿੱਚ ਹੀ ਚਲਿਆ ਜਾਂਦਾ ਹੈ।ਇਹੁ ਜਗੁ ਜਨਮਿਆ ਦੂਜੈ ਭਾਇ ॥ ਇਹ ਜਹਾਨ ਮਾਇਆ ਦੀ ਮਮਤਾ ਵਿਚੋਂ ਪੈਦਾ ਹੋਇਆ ਹੈ।ਮਨਮੁਖਿ ਨ ਚੇਤੈ ਆਵੈ ਜਾਇ ॥੨॥ ਆਪ-ਹੁਦਰਾ ਪੁਰਸ਼ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥ ਕੀ ਆਦਮੀ ਖੁਦ ਕੁਰਾਹੇ ਪੈਦਾ ਹੈ ਜਾਂ ਕਿ ਸੁਆਮੀ ਖੁਦ ਉਸ ਨੂੰ ਕੁਰਾਹੇ ਪਾਉਂਦਾ ਹੈ?ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥ ਇਹ ਆਤਮਾ ਹੋਰਸੁ ਦੀ ਸੇਵਾ ਅੰਦਰ ਜੁੜੀ ਹੋਈ ਹੈ।ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥ ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।ਕਿਰਪਾ ਕਰਿ ਸਤਿਗੁਰੂ ਮਿਲਾਏ ॥ ਆਪਣੀ ਰਹਿਮਤ ਨਿਛਾਵਰ ਕਰਕੇ ਸਾਹਿਬ, ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥ ਉਹ ਤਦ, ਕੇਵਲ ਨਾਮ ਦਾ ਹੀ ਸਿਮਰਨ ਕਰਦਾ ਹੈ ਅਤੇ ਆਪਣੇ ਸੰਦੇਹ ਨੂੰ ਆਪਣੇ ਅੰਦਰੋਂ ਪਰੇ ਸੁਟ ਪਾਉਂਦਾ ਹੈ।ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥ ਨਾਨਕ ਉਹ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਹਿਬ ਦੇ ਨਾਮ ਦੇ ਨੌ ਖਜਾਨੇ ਪ੍ਰਾਪਤ ਕਰ ਲੈਂਦਾ ਹੈ।ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।ਗੁਰ ਸੇਵਾ ਤੇ ਮਨੁ ਪਤੀਆਇ ॥ ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।ਸੇ ਧਨਵੰਤ ਹਰਿ ਨਾਮੁ ਕਮਾਇ ॥ ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।ਪੂਰੇ ਗੁਰ ਤੇ ਸੋਝੀ ਪਾਇ ॥੧॥ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।ਜੀਵਨ ਮੁਕਤਿ ਹਰਿ ਪਾਵੈ ਸੋਇ ॥ ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।ਸਹਜੇ ਸਹਜਿ ਸਮਾਵੈ ਸੋਇ ॥੨॥ ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।ਦੂਜੈ ਭਾਇ ਨ ਸੇਵਿਆ ਜਾਇ ॥ ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।ਹਉਮੈ ਮਾਇਆ ਮਹਾ ਬਿਖੁ ਖਾਇ ॥ ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।ਮਨਮੁਖਿ ਅੰਧਾ ਆਵੈ ਜਾਇ ॥੩॥ ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,ਅਨਦਿਨੁ ਭਗਤਿ ਗੁਰ ਸਬਦੀ ਹੋਇ ॥ ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।ਗੁਰਮਤਿ ਵਿਰਲਾ ਬੂਝੈ ਕੋਇ ॥ ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥ ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।ਗੁਰ ਸੇਵਾ ਜੁਗ ਚਾਰੇ ਹੋਈ ॥ ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।ਪੂਰਾ ਜਨੁ ਕਾਰ ਕਮਾਵੈ ਕੋਈ ॥ ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥ ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥ ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।ਏ ਮਨ ਮੇਰੇ ਭਰਮੁ ਨ ਕੀਜੈ ॥ ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।ਆਪਿ ਉਧਰੇ ਕੁਲ ਸਗਲ ਨਿਸਤਾਰੇ ॥ ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।ਹਰਿ ਕਾ ਨਾਮੁ ਰਖਹਿ ਉਰ ਧਾਰੇ ॥ ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥ ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥ ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,ਹਉਮੈ ਮਾਰਿ ਕਮਲੁ ਪਰਗਾਸਾ ॥ ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।ਅਨਹਦੁ ਵਾਜੈ ਨਿਜ ਘਰਿ ਵਾਸਾ ॥ ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।ਨਾਮਿ ਰਤੇ ਘਰ ਮਾਹਿ ਉਦਾਸਾ ॥੩॥ ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥ ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।ਜੁਗੁ ਜੁਗੁ ਭਗਤੀ ਆਖਿ ਵਖਾਣੀ ॥ ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥ ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ। copyright GurbaniShare.com all right reserved. Email:- |