ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥
ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ। ਮਨਮੁਖ ਅਗਿਆਨੀ ਜੋਨੀ ਪਾਏ ॥੨॥ ਬੇ-ਸਮਝ ਪ੍ਰਤੀਕੂਲ ਪੁਰਸ਼ ਜੂਨੀਆਂ ਅੰਦਰ ਪਾਏ ਜਾਂਦੇ ਹਨ। ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥ ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਨ੍ਹਾ ਨੂੰ ਸਚੇ ਗੁਰਾਂ ਦੀ ਟਹਿਲ ਸੇਵਾ ਵਿੱਚ ਲਾਉਂਦਾ ਹੈ। ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥ ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਸ ਨੂੰ ਆਪਦੇ ਦਿਲ ਅੰਦਰ ਵਸਾਉਂਦੇ ਹਨ। ਗੁਰਮਤੀ ਹਰਿ ਨਾਮਿ ਸਮਾਏ ॥੩॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਬ੍ਰਹਮ ਬੀਚਾਰ ਵਲ ਧਿਆਨ ਦਿੰਦੇ ਹਨ। ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥ ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਆਪਣੇ ਹੰਕਾਰ ਨੂੰ ਮੇਸ ਸੁਟਦੇ ਹਨ। ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥ ਨਾਨਕ ਉਹਨਾਂ ਉਤੋਂ ਕੁਰਬਾਨ ਜਾਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ। ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸਾਹੀ ਤੀਜੀ। ਤੂੰ ਅਕਥੁ ਕਿਉ ਕਥਿਆ ਜਾਹਿ ॥ ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ? ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ! ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥ ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥ ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ। ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥ ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ। ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥ ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ। ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥ ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ। ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥ ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ। ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥ ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ। ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥ ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ। ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥ ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਆਪੇ ਦਾਤਿ ਕਰੇ ਦਾਤਾਰੁ ॥ ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ, ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥ ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ। ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥ ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ। ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ। ਏਕਸੁ ਤੇ ਸਭਿ ਰੂਪ ਹਹਿ ਰੰਗਾ ॥ ਅਦੁਤੀ ਸਾਈਂ ਤੋਂ ਹੀ ਸਮੁਹ ਸਰੂਪ ਤੇ ਰੰਗ ਹਨ। ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ। ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥ ਵਾਹਿਗੁਰੂ ਸੁਆਮੀ ਅਡ ਅਡ ਕਿਸਮਾਂ ਦੇ ਰੰਗ ਨੂੰ ਦੇਖਦਾ ਹੈ। ਏਕੁ ਅਚਰਜੁ ਏਕੋ ਹੈ ਸੋਈ ॥ ਉਹ ਸਾਹਿਬ ਇਕ ਅਚੰਭਾ ਹੈ। ਉਹ ਕੇਵਲ ਇਕ ਹੀ ਹੈ। ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥ ਕੋਈ ਟਾਵਾਂ ਹੀ ਗੁਰੂ ਅਨੁਸਾਰੀ ਹੈ, ਜੋ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ। ਸਹਜਿ ਭਵੈ ਪ੍ਰਭੁ ਸਭਨੀ ਥਾਈ ॥ ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ। ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ ਸੁਆਮੀ ਨੇ ਐਸੀ ਹਿਕਮਤ ਰਚੀ ਹੈ, ਕਿ ਕਿਸੇ ਥਾਂ ਤੇ ਉਹ ਅਲੋਪ ਹੈ ਤੇ ਕਿਤੇ ਜ਼ਾਹਰ। ਆਪੇ ਸੁਤਿਆ ਦੇਇ ਜਗਾਈ ॥੨॥ ਆਪ ਹੀ ਹਰੀ ਕਈਆਂ ਨੂੰ ਨੀਂਦਰ ਤੋਂ ਜਗਾ ਦਿੰਦਾ ਹੈ। ਤਿਸ ਕੀ ਕੀਮਤਿ ਕਿਨੈ ਨ ਹੋਈ ॥ ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ, ਕਹਿ ਕਹਿ ਕਥਨੁ ਕਹੈ ਸਭੁ ਕੋਈ ॥ ਭਾਵੇਂ ਸਾਰਿਆਂ ਨੇ ਇਸ ਪਰਕਰਨ ਨੂੰ ਇਕ ਰਸ ਬਿਆਨ ਕੀਤਾ ਹੈ ਅਤੇ ਮੁੜ ਬਿਆਨ ਪਏ ਕਰਨ। ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥ ਜੋ ਗੁਰਬਾਣੀ ਅੰਦਰ ਲੀਨ ਹੁੰਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ। ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥ ਉਹ ਸਾਈਂ ਦੇ ਬਾਰੇ ਲਗਾਤਾਰ ਸੁਣਦਾ, ਉਸ ਨੂੰ ਦੇਖਦਾ ਤੇ ਭੇਟਦਾ ਹੈ। ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥ ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ। ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥ ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ। ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ। ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ ਅਧਰਮੀ ਧਨ-ਦੌਲਤ ਦੀ ਲਗਨ ਅਤੇ ਪ੍ਰੀਤ ਅੰਦਰ ਸੁੱਤਾ ਪਿਆ ਹੈ। ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ ਜਗਿਆਸੂ ਜਾਗਦੇ ਹਨ ਅਤੇ ਸਾਈਂ ਦੀਆਂ ਖੂਬੀਆਂ ਤੇ ਬ੍ਰਹਮਬੋਧ ਦਾ ਧਿਆਨ ਧਾਰਦੇ ਹਨ। ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥ ਜਿਹੜੇ ਪੁਰਸ਼ ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਦੇ ਹਨ ਉਹ ਖਬਰਦਾਰ ਰਹਿੰਦੇ ਹਨ। ਸਹਜੇ ਜਾਗੈ ਸਵੈ ਨ ਕੋਇ ॥ ਕੋਈ ਜਣਾ, ਜੋ ਵਾਹਿਗੁਰੂ ਦੀ ਵੀਚਾਰ ਵਲ ਜਾਗਦਾ ਹੈ, ਸੌਦਾ ਨਹੀਂ। ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥ ਕੋਈ ਵਿਰਲਾ ਜਣਾ ਹੀ ਪੂਰਨ ਗੁਰਾਂ ਦੇ ਰਾਹੀਂ ਅਕਾਲਪੁਰਖ ਨੂੰ ਸਮਝਦਾ ਹੈ। ਠਹਿਰਾਉ। ਅਸੰਤੁ ਅਨਾੜੀ ਕਦੇ ਨ ਬੂਝੈ ॥ ਅਪਵਿਤ੍ਰ ਲਪਟੀ ਕਦਾਚਿੱਤ ਮਾਲਕ ਨੂੰ ਅਨੁਭਵ ਨਹੀਂ ਕਰਦਾ। ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥ ਉਹ (ਬੇਫਾਇਦਾ) ਗਲਾਂ ਕਰਦਾ ਹੈ ਅਤੇ ਧਨ ਦੌਲਤ ਦੇ ਨਾਲ ਘਿਉ-ਖਿਚੜੀ ਹੋਇਆ ਹੋਇਆ ਹੈ। ਅੰਧੁ ਅਗਿਆਨੀ ਕਦੇ ਨ ਸੀਝੈ ॥੨॥ ਅੰਨ੍ਹੇ ਤੇ ਬੇਸਮਝ ਦਾ ਕਦਾਚਿੱਤ ਸੁਧਾਰ ਨਹੀਂ ਹੁੰਦਾ। ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥ ਇਸ ਯੁਗ ਅੰਦਰ ਕਲਿਆਣ ਪ੍ਰਭੂ ਦੇ ਨਾਮ ਰਾਹੀਂ ਹੈ। ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥ ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜ੍ਹੇ ਮਾਲਕ ਦੀ ਬੰਦਗੀ ਨੂੰ ਪ੍ਰਾਪਤ ਹੁੰਦੇ ਹਨ। ਆਪਿ ਤਰੈ ਸਗਲੇ ਕੁਲ ਉਧਾਰਾ ॥੩॥ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਮੂਹ ਵੰਸ਼ ਨੂੰ ਬਚਾ ਲੈਂਦਾ ਹੈ। copyright GurbaniShare.com all right reserved. Email:- |