ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ। ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥ ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ। ਨਚਿਐ ਟਪਿਐ ਭਗਤਿ ਨ ਹੋਇ ॥ ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ। ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥ ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ। ਭਗਤਿ ਵਛਲੁ ਭਗਤਿ ਕਰਾਏ ਸੋਇ ॥ ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ। ਸਚੀ ਭਗਤਿ ਵਿਚਹੁ ਆਪੁ ਖੋਇ ॥ ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ। ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥ ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ। ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥ ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ। ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ। ਮਨੁ ਮਾਰੇ ਧਾਤੁ ਮਰਿ ਜਾਇ ॥ ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ। ਬਿਨੁ ਮੂਏ ਕੈਸੇ ਹਰਿ ਪਾਇ ॥ ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ? ਮਨੁ ਮਰੈ ਦਾਰੂ ਜਾਣੈ ਕੋਇ ॥ ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ। ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥ ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ। ਜਿਸ ਨੋ ਬਖਸੇ ਦੇ ਵਡਿਆਈ ॥ ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ। ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥ ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ। ਗੁਰਮੁਖਿ ਕਰਣੀ ਕਾਰ ਕਮਾਵੈ ॥ ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ, ਤਾ ਇਸੁ ਮਨ ਕੀ ਸੋਝੀ ਪਾਵੈ ॥ ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ। ਮਨੁ ਮੈ ਮਤੁ ਮੈਗਲ ਮਿਕਦਾਰਾ ॥ ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ। ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥ ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ। ਮਨੁ ਅਸਾਧੁ ਸਾਧੈ ਜਨੁ ਕੋਇ ॥ ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ। ਅਚਰੁ ਚਰੈ ਤਾ ਨਿਰਮਲੁ ਹੋਇ ॥ ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ। ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ। ਹਉਮੈ ਵਿਚਹੁ ਤਜੇ ਵਿਕਾਰ ॥੩॥ ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ। ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥ ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ, ਕਦੇ ਨ ਵਿਛੁੜਹਿ ਸਬਦਿ ਸਮਾਇ ॥ ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ। ਆਪਣੀ ਕਲਾ ਆਪੇ ਹੀ ਜਾਣੈ ॥ ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥ ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਞਾਣਦਾ ਹੈ। ਗਉੜੀ ਗੁਆਰੇਰੀ ਮਹਲਾ ੩ ॥ ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ। ਹਉਮੈ ਵਿਚਿ ਸਭੁ ਜਗੁ ਬਉਰਾਨਾ ॥ ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ। ਦੂਜੈ ਭਾਇ ਭਰਮਿ ਭੁਲਾਨਾ ॥ ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ। ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥ ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਞਾਣਦਾ। ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ। ਹਿਰਦੈ ਰਾਮੁ ਰਮਹੁ ਮੇਰੇ ਭਾਈ ॥ ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ! ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥ ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ। ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥ ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ, ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥ ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ। ਹਉਮੈ ਮਾਰਿ ਗੁਰ ਸਬਦਿ ਪਛਾਤਾ ॥ ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ। ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥ ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥ ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ, ਧਾਵਤ ਵਰਜੇ ਠਾਕਿ ਰਹਾਏ ॥ ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ। ਨਾਮੁ ਨਵ ਨਿਧਿ ਗੁਰ ਤੇ ਪਾਏ ॥ ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ। ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥ ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ। ਅੰਤਰਿ ਵਸੈ ਨ ਲਾਗੈ ਜਮ ਪੀਰ ॥ ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ। ਆਪੇ ਸਾਹਿਬੁ ਆਪਿ ਵਜੀਰ ॥ ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ। ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥ ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ। ਗਉੜੀ ਗੁਆਰੇਰੀ ਮਹਲਾ ੩ ॥ ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ। ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥ ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ? ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥ ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ? ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥ ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ। ਹਰਿ ਕੇ ਨਾਮ ਵਿਟਹੁ ਬਲਿ ਜਾਉ ॥ ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ। ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥ ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ। ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥ ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ! copyright GurbaniShare.com all right reserved. Email:- |