ਗਉੜੀ ਬੈਰਾਗਣਿ ਮਹਲਾ ੪ ॥
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥ ਜਿਸ ਤਰ੍ਹਾਂ ਮਾਤਾ ਪੁੱਤ੍ਰ ਨੂੰ ਜਨਮ ਦੇ ਕੇ ਉਸ ਨੂੰ ਪਾਲਦੀ ਪੋਸਦੀ ਹੈ, ਅਤੇ ਉਸ ਨੂੰ ਆਪਣੀ ਨਿਗ੍ਹਾ ਵਿੱਚ ਰਖਦੀ ਹੈ।ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ ਘਰ ਦੇ ਅੰਦਰ ਤੇ ਬਾਹਰ ਉਹ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ ਅਤੇ ਹਰ ਲਮ੍ਹੇ ਤੇ ਮੁਹਤ ਉਸ ਨੂੰ ਪੁਚਕਾਰਦੀ ਹੈ,ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥ ਇਸੇ ਤਰ੍ਹਾਂ ਸੱਚੇ ਗੁਰੂ ਜੀ ਗੁਰਸਿਖ ਦੀ ਨਿਗਾਹਬਾਨੀ ਕਰਦੇ ਹਨ, ਜਿਸ ਦਾ ਵਾਹਿਗੁਰੂ ਨਾਲ ਪ੍ਰੇਮ ਤੇ ਸਨੇਹ ਹੈ।ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਮੇਰੇ ਮਾਲਕ, ਅਸੀਂ ਵਾਹਿਗੁਰੂ ਸੁਆਮੀ ਦੇ ਨਾਦਾਨ ਬੱਚੇ ਹਾਂ।ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥ ਸ਼ਾਬਾਸ਼! ਸ਼ਾਬਾਸ਼ ਹੈ ਵਿਸ਼ਾਲ ਗੁਰੂ, ਸੱਚੇ ਗੁਰੂ ਅਤੇ ਇਲਾਹੀ ਉਸਤਾਦ ਨੂੰ ਜਿਸ ਨੇ ਮੈਨੂੰ ਵਾਹਿਗੁਰੂ ਦੀ ਸਿਖ-ਮਤ ਦੇ ਕੇ ਅਕਲਮੰਦ ਬਣਾ ਦਿੱਤਾ ਹੈ। ਠਹਿਰਾਉ।ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ ਜਿਵੇ ਚਿਟੇ ਬਸਤਰਾਂ ਵਾਲੀ ਕੂੰਜ ਅਸਮਾਨ ਵਿੱਚ ਚੱਕਰ ਕਟਦੀ ਤੇ ਉਡੀ ਫਿਰਦੀ ਹੈ,ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ ਪਰ ਉਹ ਮਗਰ ਛਡੇ ਹੋਏ ਬੱਚਿਆਂ ਵਿੱਚ ਆਪਣਾ ਖਿਆਲ ਰਖਦੀ ਹੈ ਅਤੇ ਆਪਣੇ ਦਿਲ ਵਿੱਚ ਸਦਾ ਉਨ੍ਹਾਂ ਨੂੰ ਯਾਦ ਕਰਦੀ ਹੈ।ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥ ਇਸੇ ਤਰ੍ਹਾਂ ਸੱਚਾ ਗੁਰੂ ਗੁਰੂ ਦੇ ਸਿਖ ਅੰਦਰ ਵਾਹਿਗੁਰੂ ਸੁਆਮੀ ਦਾ ਪ੍ਰੇਮ ਫੂਕ ਕੇ ਗੁਰ-ਸਿੱਖ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ ਜਿਸ ਤਰ੍ਹਾਂ ਵਾਹਿਗੁਰੂ ਗੋਸ਼ਤ ਤੇ ਲਹੂ ਦੀ ਬਣੀ ਹੋਈ ਜੀਭ ਦੀ ਤੀਹ ਜਾ ਬੱਤੀ ਦੰਦਾ ਦੀ ਕੈਂਚੀ ਦੇ ਵਿਚੋਂ ਰੱਖਿਆ ਕਰਦਾ ਹੈ।ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥ ਕੋਈ ਜਣਾ ਇਹ ਨ ਸਮਝੇ ਕਿ ਇਸ ਤਰ੍ਹਾਂ ਕਰਨਾ ਜੀਭ ਜਾਂ ਕੈਂਚੀ ਦੇ ਕੁਝ ਵਸ ਵਿੱਚ ਹੈ। ਹਰ ਸ਼ੈ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ।ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥ ਇਸੇ ਤਰ੍ਹਾਂ ਹੀ ਜਦ ਬੰਦਾ ਸਾਧ ਰੂਪ ਪੁਰਸ਼ਾਂ ਦੀ ਬਦਖੋਈ ਕਰਦਾ ਹੈ ਤਾਂ ਵਾਹਿਗੁਰੂ ਆਪਣੇ ਨਫਰ ਦੀ ਪੱਤ-ਆਬਰੂ ਨੂੰ ਬਚਾਉਂਦਾ ਹੈ।ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ ਮੇਰੇ ਭਰਾਓ! ਕੋਈ ਇਹ ਨਾਂ ਸਮਝੇ ਕਿ ਕਿਸੇ ਦੇ ਕੁਝ ਵੱਸ ਵਿੱਚ ਹੈ। ਹਰ ਕੋਈ ਉਹ ਕੁਝ ਕਰਦਾ ਹੈ ਜਿਹੜਾ ਸਾਹਿਬ ਉਸ ਕੋਲੋ ਕਰਾਉਂਦਾ ਹੈ।ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ ਬੁਢੇਪਾ ਮੌਤ, ਬੁਖਾਰ, ਸਿਲਤ ਅਤੇ ਸ੍ਰਪ ਸਾਰੇ ਰੱਬ ਦੇ ਅਧਿਕਾਰ ਵਿੱਚ ਹਨ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਪ੍ਰਾਣੀ ਨੂੰ ਛੂਹ ਨਹੀਂ ਸਕਦਾ।ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥ ਆਪਣੇ ਹਿਰਦੇ ਅਤੇ ਦਿਲ ਅੰਦਰ ਹੈ ਨੌਕਰ ਨਾਨਕ ਐਹੋ ਜੇਹੇ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਆਰਾਧਨ ਕਰ ਜਿਹੜਾ, ਅਖੀਰ ਦੇ ਵੇਲੇ ਤੇਰੀ ਖਲਾਸੀ ਕਰਾਏਗਾ।ਗਉੜੀ ਬੈਰਾਗਣਿ ਮਹਲਾ ੪ ॥ ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥ ਜਿਸ ਨੂੰ ਮਿਲਣ ਦੁਆਰਾ ਚਿੱਤ ਨੂੰ ਖੁਸ਼ੀ ਪ੍ਰਾਪਤ ਹੈ, ਉਹ ਸੱਚਾ ਗੁਰੂ ਆਖਿਆ ਜਾਂਦਾ ਹੈ।ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥ ਚਿੱਤ ਦਾ ਦੁਚਿੱਤਾਪਣ ਦੂਰ ਹੋ ਜਾਂਦਾ ਹੈ ਅਤੇ ਬੈਕੁੰਠੀ ਮਹਾਨ ਮਰਤਬਾ ਮਿਲ ਜਾਂਦਾ ਹੈ।ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥ ਮੈਂ ਕਿਸ ਤ੍ਰੀਕੇ ਨਾਲ ਆਪਣੇ ਪ੍ਰੀਤਮ ਸੱਚੇ ਗੁਰਾਂ ਨੂੰ ਮਿਲਾਂ।ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ ਹਰਿ ਮੁਹਤ ਮੈਂ ਆਪਣੇ ਗੁਰੂ ਨੂੰ ਪਰਣਾਮ ਕਰਦਾ ਹਾਂ। ਆਪਣੇ ਪੂਰਨ ਗੁਰਾਂ ਨੂੰ ਮੈਂ ਕਿਸ ਤਰ੍ਹਾਂ ਪ੍ਰਾਪਤ ਹੋਵਾਂ? ਠਹਿਰਾਉ।ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਮੇਰੇ ਮੁਕੰਮਲ ਸੱਚੇ ਗੁਰਾਂ ਨਾਲ ਜੋੜ ਦਿਤਾ ਹੈ।ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦੁਆਰਾ ਉਸ ਦੇ ਨਫਰ ਦੀ ਇਛਿਆ ਪੂਰਨ ਹੋ ਗਈ ਹੈ।ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥ ਕੇਵਲ ਉਹੀ ਸੱਚੇ ਗੁਰਾਂ ਨੂੰ ਮਿਲ ਪਿਆ ਜਾਣਿਆ ਜਾਂਦਾ ਹੈ, ਜੋ ਵਾਹਿਗੁਰੂ ਦੀ ਅਨੁਰਾਗੀ ਸੇਵਾ ਧਾਰਨ ਕਰਦਾ ਹੈ, ਅਤੇ ਸੁਆਮੀ ਦੇ ਸਿਮਰਨ ਨੂੰ ਸ਼੍ਰਵਣ ਕਰਦਾ ਹੈ।ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥ ਉਸ ਨੂੰ ਕਦਾਚਿੱਤ ਘਾਟਾ ਨਹੀਂ ਪੈਂਦਾ ਤੇ ਉਹ ਹਮੇਸ਼ਾਂ ਰੱਬ ਦੇ ਨਾਮ ਦਾ ਨਫਾ ਕਮਾਉਂਦਾ ਹੈ।ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥ ਜਿਸ ਦੇ ਦਿਲ ਅੰਦਰ ਰਬੀ ਖੁਸ਼ੀ ਹੈ, ਉਹ ਦਵੈਤ ਭਾਵ ਧਾਰਨ ਨਹੀਂ ਕਰਦਾ।ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥ ਨਾਨਕ ਪ੍ਰਾਣੀ ਉਸ ਗੁਰੂ ਨੂੰ ਭੇਟ ਕੇ ਪਾਰ ਉਤਰ ਜਾਂਦਾ ਹੈ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਵਾਂਦਾ ਹੈ।ਮਹਲਾ ੪ ਗਉੜੀ ਪੂਰਬੀ ॥ ਪਾਤਸ਼ਾਹੀ ਚੌਥੀ, ਗਊੜੀ ਪੂਰਬੀ।ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥ ਮਿਹਰਬਾਨ ਵਾਹਿਗੁਰੂ ਸੁਆਮੀ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ ਅਤੇ ਆਪਣੀ ਆਤਮਾ ਦੇਹਿ ਤੇ ਮੂੰਹ ਨਾਲ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹਾਂ।ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥ ਗੁਰਾਂ ਦੇ ਰਾਹੀਂ ਮੈਂ ਪਰਮ ਪੱਕੀ ਤੇ ਸੰਘਣੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਮੇਰੀ ਦੇਹਿ ਦੀ ਕੁੜਤੀ ਵਾਹਿਗੁਰੂ ਦੀ ਪ੍ਰੀਤਿ ਨਾਲ ਗੱਚ ਹੋ ਗਈ ਹੈ।ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ ਆਪਣੇ ਵਾਹਿਗੁਰੂ ਸੁਆਮੀ ਦੀ ਮੈਂ ਦਾਸੀ ਹਾਂ।ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥ ਜਦ ਵਾਹਿਗੁਰੂ ਦੇ ਨਾਲ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਤਾਂ ਉਸ ਨੇ ਸਾਰੇ ਸੰਸਾਰ ਨੂੰ ਬਿਨਾ ਦਾਮ ਮੇਰਾ ਗੁਲਾਮ ਬਣਾ ਦਿਤਾ। ਠਹਿਰਾਉ।ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥ ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ।ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥ ਵਾਹਿਗੁਰੂ ਸੁਆਮੀ ਦੀ ਸੁੰਦਰਤਾ ਤੇ ਰੋਸ਼ਨੀ ਸਾਰਿਆਂ ਅੰਦਰ ਤੇ ਹਰ ਥਾਂ ਰਮ ਰਹੀ ਹੈ। ਵਾਹਿਗੁਰੂ ਹਰ ਇਕਸੁ ਦੇ ਲਾਗੇ ਤੇ ਐਨ ਪਾਸ ਵਸਦਾ ਹੈ। copyright GurbaniShare.com all right reserved. Email:- |