ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥
ਬੇ-ਹਦ ਸਰਬ ਸ਼ਕਤੀਵਾਨ ਅਤੇ ਅਮਾਪ ਸੁਆਮੀ ਮਾਲਕ ਸਾਰੀ ਦੁਨੀਆਂ ਦੇ ਲਾਗੇ ਰਹਿੰਦਾ ਹੈ।ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ ਪੂਰਨ ਗੁਰੂ ਨੇ ਜਿਸ ਕੋਲ ਮੈਂ ਆਪਣਾ ਸੀਸ ਮੁੱਲ ਵੇਚ ਦਿਤਾ ਹੈ, ਸੁਆਮੀ ਮਾਲਕ ਮੈਨੂੰ ਪਰਤੱਖ ਵਿਖਾਲ ਦਿਤਾ ਹੈ।ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ ਹੇ ਪੂਜਨੀਯ ਵਾਹਿਗੁਰੂ ਅੰਦਰਿ ਤੇ ਬਾਹਿਰ ਮੈਂ ਤੇਰੀ ਪਨਾਹ ਤਾਬੇ ਹਾਂ, ਤੂੰ ਵਿਸ਼ਾਲਾ ਦਾ ਪ੍ਰੇਮ ਵਿਸ਼ਾਲ ਸੁਆਮੀ ਹੈ।ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ ਵਿਚੌਲੇ ਉਤਕ੍ਰਿਸਟਤ ਸੱਚੇ ਗੁਰਾਂ ਨੂੰ ਭੇਟ ਕੇ ਨਫਰ ਨਾਨਕ ਰੋਣ ਦਿਹੁੰ ਵਾਹਿਗੁਰੂ ਦੇ ਗੁਣਾ ਦਾ ਗਾਇਨ ਕਰਦਾ ਹੈ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ ਤੂੰ ਹੈ ਸਾਹਿਬ, ਜਗਤ ਦੀ ਜਿੰਦ ਜਾਨ, ਪਰੇਡੇ ਤੋਂ ਪਰਮ ਪਰੇਡੇ, ਆਲਮ ਦਾ ਮਾਲਕ, ਸ੍ਰਬ ਸ਼ਕਤੀਵਾਨ ਅਤੇ ਕਿਸਮਤ ਦਾ ਲਿਖਾਰੀ ਹੈ।ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ ਜਿਹੜੇ ਭੀ ਰਸਤੇ ਦੀ ਤੂੰ ਮੇਨੂੰ ਪ੍ਰੇਰਣਾ ਕਰਦਾ ਹੈ, ਉਸੇ ਹੀ ਰਸਤੇ ਮੈਂ ਜਾਂਦਾ ਹਾਂ, ਹੈ ਮੇਰੇ ਮਾਲਕ।ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ ਹੈ ਵਿਆਪਕ ਵਾਹਿਗੁਰੂ ਮੇਰਾ ਹਿਰਦਾ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ।ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ ਸਾਧ ਸੰਗਤ ਅੰਦਰ ਜੁੜ ਕੇ ਮੈਂ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਸੁਆਮੀ ਬੀਮਾਰ ਦੁਨੀਆਂ ਲਈ ਦਵਾਈ ਹਨ। ਵਾਹਿਗੁਰੂ ਤੇ ਵਾਹਿਗੁਰੂ ਸੁਆਮੀ ਦਾ ਨਾਮ ਸਦਾ ਸੱਚੇ ਹਨ।ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ ਉਨ੍ਹਾਂ ਦੇ ਗੁਨਾਹ ਅਤੇ ਅਉਗਣ ਸਮੂਹ ਨਾਸ ਹੋ ਜਾਂਦੇ ਹਨ, ਜਿਹੜੇ, ਗੁਰਾਂ ਦੇ ਉਪਦੇਸ਼ ਤਾਂਬੇ ਪ੍ਰਭੂ ਦੇ ਜੋਹਰ ਨੂੰ ਭੁੰਚਦੇ ਹਨ।ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ ਜਿਨ੍ਹਾਂ ਦੇ ਮਥੇ ਉਤੇ ਮੁਢ ਦੀ-ਲਿਖੀ ਹੋਈ ਐਸੀ ਲਿਖਤਾਕਾਰ ਹੈ, ਉਹ ਗੁਰੂ ਜੀ ਦੇ ਸੰਤੁਸ਼ਟਤਾ ਦੇ ਤਾਲਾਬ ਅੰਦਰ ਨ੍ਹਾਉਂਦੇ ਹਨ।ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ ਜਿਹੜੇ ਸਾਹਿਬ ਦੇ ਨਾਮ ਦੇ ਪ੍ਰੇਮ ਨਾਲ ਰੰਗੀਜੇ ਹਨ ਉਹਨਾਂ ਦੀ ਮੰਦੀ ਅਕਲ ਦੀ ਸਾਰੀ ਮਲੀਨਤਾ ਧੌਤੀ ਜਾਂਦੀ ਹੈ।ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ ਹੇ ਵਾਹਿਗੁਰੂ! ਮੇਰੇ ਸੁਆਮੀ ਮਾਲਕ ਤੂੰ ਆਪ ਹੀ ਸਾਰਾ ਕੁਛ ਖੁਦ-ਬ-ਖੁਦ ਹੈ। ਤੇਰੇ ਜਿੱਡਾ ਵਡਾ ਦਾਤਾਰ ਹੋਰ ਕੋਈ ਨਹੀਂ।ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ ਗੋਲਾ ਨਾਨਕ ਕੇਵਲ ਸਾਈਂ ਦਾ ਨਾਮ ਲੈਣ ਨਾਲ ਹੀ ਜੀਊਂਦਾ ਹੈ। ਵਾਹਿਗੁਰੂ ਦੀ ਦਇਆ ਦੁਆਰਾ ਹੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੌਥੀ।ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ ਮੇਰੇ ਉਤੇ ਤਰਸ ਕਰ ਹੇ ਜਹਾਨ ਨੂੰ ਜਿੰਦ ਜਾਨ ਦੇਣ ਵਾਲੇ! ਤਾਂ ਜੋ ਮੇਰੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹੇ।ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ ਸੱਚੇ ਗੁਰਾਂ ਨੇ ਮੈਨੂੰ ਪਰਮ ਪਵਿੱਤਰ ਸਿਖਿਆ ਦਿੱਤੀ ਹੈ ਅਤੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰਾ ਚਿੱਤ ਪਰਮ ਪਰਸੰਨ ਹੋ ਗਿਆ ਹੈ।ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ ਹੇ ਸਰਬ-ਵਿਆਪਕ ਸੁਆਮੀ! ਮੇਰਾ ਮਨ ਤੇ ਦੇਹਿ, ਸੱਚੇ ਵਾਹਿਗੁਰੂ ਨੇ ਵਿੱਨ੍ਹ ਸੁਟੇ ਹਨ।ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ ਮੇਰੇ ਵਾਹਿਗੁਰੂ, ਵਿਸ਼ਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਉਸ ਮੌਤ ਤੋਂ ਬਚ ਗਿਆ ਹਾਂ, ਜਿਸ ਦੇ ਮੂੰਹ (ਪੰਜੇ) ਵਿੱਚ ਸਾਰਾ ਜਹਾਨ ਫਸਿਆ ਹੋਇਆ ਹੈ। ਠਹਿਰਾਉ।ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ ਜਿਨ੍ਹਾਂ ਦੀ ਪਿਰਹੜੀ ਵਾਹਿਗੁਰੂ ਨਾਲ ਨਹੀਂ, ਉਹ ਅਧਰਮੀ, ਮੂਰਖ ਅਤੇ ਕੂੜੇ ਪੁਰਸ਼ ਹਨ।ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ ਉਹ ਜੰਮਣ ਤੇ ਮਰਣ ਦਾ ਮਹਾਨ ਜਿਆਦਾ ਦੁਖ ਉਠਾਉਂਦੇ ਹਨ ਅਤੇ ਬਾਰੰਬਾਰ ਮਰਦੇ ਅਤੇ ਗੰਦਗੀ ਅੰਦਰ ਗਲਦੇ ਸੜਦੇ ਹਨ।ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ ਤੂੰ ਮਿਹਰਬਾਨ ਅਤੇ ਸ਼ਰਨਾਰਥੀਆਂ ਦਾ ਪਾਲਣ-ਪੋਸ਼ਣਹਾਰ ਹੈ। ਮੈਂ ਯਾਚਨਾ ਕਰਦਾ ਹਾਂ ਕਿ ਮੈਨੂ ਆਪਣੀ ਪ੍ਰੀਤ ਦੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ!ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ ਮੈਨੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੇਰੀ ਆਤਮਾ ਪਰਮ ਪ੍ਰੀਤ ਧਾਰਨ ਕਰ ਕੇ ਨਿਰਤਕਾਰੀ ਕਰੇ।ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ ਆਪ ਹੀ ਸਾਹਿਬ ਮਾਲਕ ਭਾਰਾ ਸ਼ਾਹੂਕਾਰ ਹੈ। ਮੈਂ ਉਸ ਦਾ ਪਰਚੂਨ ਵਪਾਰੀ ਹਾਂ।ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ ਮੇਰੀ ਆਤਮਾ ਦੇਹਿ ਤੇ ਜਿੰਦਗੀ ਸਮੂਹ ਤੇਰੀ ਪੂੰਜੀ ਹੈ। ਤੂੰ ਹੇ ਸੱਚੇ ਸਾਹਿਬ! ਨੌਕਰ ਨਾਨਕ ਦਾ ਸ਼ਾਹੂਕਾਰ ਹੈ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੌਥੀ।ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ ਤੂੰ ਦਇਆਵਾਨ ਅਤੇ ਸਮੂਹ ਮੁਸੀਬਤਾ ਨੂੰ ਨਾਸ ਕਰਨ ਵਾਲਾ ਹੈ। ਮੇਰੀ ਇਕ ਬੇਨਤੀ ਨੂੰ ਕੰਨ ਦੇ ਕੇ ਸੁਣ।ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ ਮੈਨੂੰ ਉਸ ਸੱਚੇ ਗੁਰੂ ਮੇਰੀ ਜਿੰਦ ਜਾਨ ਨਾਲ ਮਿਲਾ ਹੇ ਵਾਹਿਗੁਰੂ ਸੁਆਮੀ! ਜਿਸ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥ ਹੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਨੂੰ ਉੱਚਾ ਸੁਆਮੀ ਕਹਿ ਕੇ ਤਸਲੀਮ ਕਰਦਾ ਹਾਂ।ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ ਮੈਂ ਮੂਰਖ ਜੜ੍ਹ ਅਤੇ ਅਪਵਿਤ੍ਰ ਸਮਝ ਵਾਲਾ ਹਾਂ। ਮੈਂ ਤੈਨੂੰ ਜਾਣਿਆ ਹੈ, ਹੇ ਵਾਹਿਗੁਰੂ! ਠਹਿਰਾਉ।ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ ਜਿੰਨੇ ਅਨੰਦ ਅਤੇ ਹੋਰ ਸੁਆਦ ਜੋ ਮੈਂ ਵੇਖੇ ਹਨ, ਸਾਰੇ ਦੇ ਸਾਰੇ ਹੀ ਮੈਂ ਬਿਲਕੁਲ ਫਿਕਲੇ ਪਾਏ ਹਨ। copyright GurbaniShare.com all right reserved. Email:- |