ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥
ਸਤਿਗੁਰਾਂ ਨੂੰ ਭੇਟਣ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਸੁਰਜੀਤ ਕਰਨ ਵਾਲਾ ਆਥਿ-ਹਿਯਾਤ ਪਾਨ ਕੀਤਾ ਹੈ, ਜੋ ਕਮਾਦ ਦੇ ਗੰਨੇ ਦੇ ਰੇਹੁ ਦੀ ਮਾਨੰਦ ਮਿੱਠਾ ਹੈ।ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥ ਜਿਹੜੇ ਵਡੇ ਸੱਚੇ ਗੁਰਾਂ ਨੂੰ ਨਹੀਂ ਮਿਲੇ, ਉਹ ਮੂਰਖ ਅਤੇ ਝੱਲੇ ਮਾਇਆ ਦੇ ਪੁਜਾਰੀ ਹਨ।ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥ ਮੁੱਢ ਤੋਂ ਹੀ ਉਹ ਨੇਕ ਅਮਲਾ-ਰਹਿਤ ਹੋਣੇ ਨੀਅਤ ਹੋਏ ਹੋਏ ਹਨ! ਸੰਸਾਰੀ ਮਮਤਾ ਦੇ ਦੀਵੇ ਨੂੰ ਵੇਖ ਕੇ ਉਹ ਪਤੰਗੇ ਦੇ ਵਾਂਙੂ ਸੜ-ਬਲ ਜਾਂਦੇ ਹਨ।ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥ ਜਿਨ੍ਹਾਂ ਨੂੰ ਤੂੰ ਹੇ ਸਾਈਂ ਮਾਲਕ! ਰਹਿਮ ਧਾਰ ਕੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਤੇਰੀ ਚਾਕਰੀ ਅੰਦਰ ਜੁਟਦੇ ਹਨ।ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥ ਨਫਰ ਨਾਨਕ, ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਰਸਿਧ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਆਤਮਾ ਨਾਮ ਅੰਦਰ ਲੀਨ ਹੋ ਗਈ ਹੈ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥ ਮੇਰੀ ਜਿੰਦੜੀਏ, ਉਹ ਸਾਹਿਬ ਮਾਲਕ, ਸਦੀਵ ਹੀ ਤੇਰੇ ਸਾਥ ਹੈ। ਦਸ! ਵਾਹਿਗੁਰੂ ਪਾਸੋਂ ਭੱਜ ਕੇ ਤੂੰ ਕਿੱਥੇ ਜਾ ਸਕਦੀ ਹੈ?ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥ ਸੱਚਾ ਵਾਹਿਗੁਰੂ ਸੁਆਮੀ ਖੁਦ ਹੀ ਮਾਫੀ ਬਖਸ਼ਦਾ ਹੈ। ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਤਾਂ ਉਹ ਰਿਹਾ ਹੁੰਦਾ ਹੈ।ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥ ਹੇ ਮੇਰੀ ਜਿੰਦੜੀਏ! ਦਿਲ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥ ਦੌੜ ਕੇ ਸੱਚੇ ਗੁਰਾਂ ਦੀ ਸਰਣਾਗਤ ਸੰਭਾਲ, ਹੇ ਮੇਰੇ ਮਨੂਏ! ਵਡੇ ਸਤਿਗੁਰਾਂ ਦੇ ਮਗਰ ਟੁਰਨ ਦੁਆਰਾ ਤੇਰੀ ਰਿਹਾਈ ਹੋਵੇਗੀ। ਠਹਿਰਾਉ।ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥ ਮੇਰੀ ਜਿੰਦੇ! ਸਾਰੇ ਆਰਾਮ ਬਖਸ਼ਣਹਾਰ ਉਸ ਸਾਹਿਬ ਦੀ ਸੇਵਾ ਕਰ ਜਿਸ ਦੀ ਟਹਿਲ ਕਮਾਉਣ ਦੁਆਰਾ ਤੂੰ ਆਪਣੇ ਨਿੱਜ ਦੇ ਧਾਮ ਅੰਦਰ ਟਿਕ ਜਾਵੇਗੀ।ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥ ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥ ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥ ਜੇਕਰ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰ ਕੇ ਪਰਦਾਨ ਕਰੇ, ਕੇਵਲ ਤਦ ਹੀ ਇਨਸਾਨ ਸੁਰਜੀਤ ਕਰਨ ਵਾਲੇ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦਾ ਹੈ।ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ ਹੇ ਮੇਰੇ ਮਨੂਏ, ਜੋ ਰੱਬ ਦੇ ਨਾਮ ਦੇ ਬਾਝੋਂ ਹਨ, ਅਤੇ ਹੋਰਸੁ ਨਾਲ ਜੁੜੇ ਹਨ, ਉਨ੍ਹਾਂ ਮਾਦਾਪ੍ਰਸਤ ਪੁਰਸ਼ਾਂ ਨੂੰ ਮੌਤ ਦਾ ਦੂਤ ਗਲ ਘੁਟ ਕੇ ਮਾਰ ਦੇਵੇਗਾ।ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥ ਐਸੇ ਮਾਦਾਪ੍ਰਸਤ ਜਿਨ੍ਹਾਂ ਨੇ ਸਾਹਿਬ ਦਾ ਨਾਮ ਭੁਲਾ ਦਿਤਾ ਹੈ, ਤਸਕਰ ਹਨ। ਮੇਰੀ ਜਿੰਦੜੀਏ ਉਨ੍ਹਾਂ ਦੇ ਲਾਗੇ ਨ ਲਗ।ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥ ਮੇਰੀ ਜਿੰਦੜੀਏ ਅਗਾਧ ਅਤੇ ਪਵਿਤ੍ਰ ਮਨੁੱਸ਼ ਸਿੰਘ ਦੀ ਟਹਿਲ ਕਮਾ, ਜਿਸ ਦੀ ਟਹਿਲ ਕਮਾਉਣ ਦੁਆਰਾ ਹਿਸਾਬ-ਕਿਤਾਬ ਬੇ-ਬਾਕ ਹੋ ਜਾਂਦਾ ਹੈ।ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥ ਵਾਹਿਗੁਰੂ ਸੁਆਮੀ ਨੇ ਗੁਲਾਮ ਨਾਨਕ ਨੂੰ ਮੁਕੰਮਲ ਬਣਾ ਦਿਤਾ ਹੈ ਅਤੇ ਉਸ ਦਾ ਵਜਨ ਹੁਣ ਇਕ ਮਾਸੇ ਦੇ ਭੋਰਾ ਜਿੰਨਾ ਭੀ ਘਟ ਨਹੀਂ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥ ਮੇਰੀ ਜਿੰਦ ਜਾਨ ਤੇਰੇ ਵਸ ਵਿੱਚ ਹੈ, ਹੇ ਸਾਹਿਬ! ਮੇਰੀ ਆਤਮਾ ਤੇ ਦੇਹਿ ਸਮੂਹ ਤੇਰੇ ਹਨ।ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥ ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਵਿਖਾਲ, ਹੇ ਵਾਹਿਗੁਰੂ! ਮੇਰੀ ਆਤਮਾ ਤੇ ਦੇਹਿ ਅੰਦਰ ਭਾਰੀ ਸੱਧਰ ਹੈ।ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥ ਮੇਰੇ ਮਾਲਕ, ਮੇਰੇ ਚਿੱਤ ਤੇ ਸਰੀਰ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਹੈ।ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥ ਜਦ ਵਿਸ਼ਾਲ ਅਤੇ ਮਿਹਰਬਾਨ ਗੁਰਾਂ ਨੇ ਭੋਰਾ ਜਿੰਨੀ ਭੀ ਮਿਹਰ ਕੀਤੀ, ਮੇਰਾ ਵਾਹਿਗੁਰੂ ਸੁਆਮੀ ਆ ਕੇ ਮੈਨੂੰ ਮਿਲ ਪਿਆ ਠਹਿਰਾਉ।ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥ ਜੋ ਕੁਝ ਭੀ ਮੇਰੇ ਹਿਰਦੇ ਤੇ ਦਿਲ ਅੰਦਰ ਹੈ, ਹੇ ਵਾਹਿਗੁਰੂ ਸਾਈਂ! ਉਸ ਮੇਰੀ ਹਾਲਤ ਨੂੰ ਤੂੰ ਜਾਣਦਾ ਹੈ।ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥ ਰੈਣ ਦਿਹੁੰ ਮੈਂ ਤੇਰਾ ਨਾਮ ਦਾ ਉਚਾਰਨ ਕਰਦਾ ਅਤੇ ਆਰਾਮ ਪਾਉਂਦਾ ਹਾਂ। ਸਦਾ ਹੀ ਮੈਂ ਤੇਰੀ ਸੱਧਰ ਅੰਦਰ ਜਿਊਂਦਾ ਹਾਂ, ਹੇ ਵਾਹਿਗੁਰੂ!ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ ਵਿਸ਼ਾਲ, ਦਾਤਾਰ ਸੱਚੇ ਗੁਰਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਤੇ ਮੈਂਡਾ ਵਾਹਿਗੁਰੂ ਸੁਆਮੀ ਆ ਕੇ ਮੇਰੇ ਤੇ ਨਾਜ਼ਲ ਹੋ ਗਿਆ।ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥ ਰੈਣ ਦਿਹੁੰ ਬੈਕੂੰਠੀ ਖੁਸ਼ੀ ਬਰਸਦੀ ਹੈ। ਮੈਂ ਭਾਰੇ ਨਸੀਬ ਵਾਲਾ ਹੋ ਗਿਆ ਹਾਂ ਅਤੇ ਰੱਬ ਦੇ ਗੋਲੇ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ।ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥ ਹੇ ਸ੍ਰਿਸ਼ਟੀ ਦੇ ਸੁਆਮੀ ਤੇ ਆਲਮ ਦੇ ਮਾਲਕ ਵਾਹਿਗੁਰੂ, ਹਰ ਕੋਈ ਤੇਰੇ ਵੱਸ ਵਿੱਚ ਹੈ।ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥ ਨੌਕਰ ਨਾਨਕ ਨੇ ਤੇਰੀ ਸਰਣਿ ਲਈ ਹੈ, ਹੈ ਵਾਹਿਗੁਰੂ! ਆਪਣੇ ਨਫਰ ਦੀ ਇੱਜਤ ਦੀ ਰਖਵਾਲੀ ਕਰ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ ਪਾਤਸ਼ਾਹੀ ਚੋਥੀ।ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ ਘਣਿਆਂ ਤਰੰਗਾਂ ਵਾਲਾ ਇਹ ਮਨੂਆਂ ਇਕ ਮੁਹਤ ਲਈ ਭੀ ਨਹੀਂ ਠਹਿਰਦਾ। ਇਹ ਦਸਾਂ ਹੀ ਪਾਸਿਆਂ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ। copyright GurbaniShare.com all right reserved. Email:- |