Page 171
ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥
ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ, ਜਿਸ ਨਾਲ ਮਨੂਆਂ ਅਸਥਿਰ ਹੋ ਗਿਆ ਹੈ।ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥

ਮੇਰੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਦਾ ਗੁਮਾਸ਼ਤਾ ਆਖਿਆਂ ਜਾਂਦਾ ਹਾਂ। ਠਹਿਰਾਉ।ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥
ਮੇਰੇ ਮਥੇ ਉਤੇ ਗੁਰਾਂ ਦੇ ਗੁਲਾਮ ਹੋਣ ਦਾ ਠੱਪਾ ਲੱਗਾ ਹੋਇਆ ਹੈ। ਜਮ੍ਹਾ ਹੋਇਆ ਭਾਰੀ ਕਰਜਾ ਮੈਂ ਗੁਰਾਂ ਦਾ ਦੇਣਾ ਹੈ।ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥

ਉਨ੍ਹਾਂ ਨੇ ਮੇਰੇ ਉਤੇ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ ਮੈਨੂ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰ ਦਿਤਾ ਹੈ।ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥
ਜਿਨ੍ਹਾਂ ਦੇ ਦਿਲ ਅੰਦਰ ਭਗਵਾਨ ਦੀ ਮੁਹੱਬਤ ਨਹੀਂ ਉਹ ਘਣੇ ਝੂਠੇ ਮਨਸੂਬੇ ਬੰਨ੍ਹਦੇ ਹਨ।ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥

ਜਿਸ ਤਰ੍ਹਾਂ ਜਲ ਵਿੱਚ ਕਾਗਜ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਧਰਮੀ ਹੰਕਾਰ ਅੰਦਰ ਖੁਰ ਜਾਂਦਾ ਹੈ।ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥
ਮੈਨੂੰ ਪਿਛੇ ਦਾ ਕੁਝ ਪਤਾ ਨਹੀਂ, ਨਾਂ ਹੀ ਮੈਂ ਭਵਿੱਖਤ ਬਾਰੇ ਕੁਝ ਜਾਣਦਾ ਹਾਂ, ਜਿਕੁੰ ਵਾਹਿਗੁਰੂ ਮੈਨੂੰ ਰਖਦਾ ਹੈ ਓਕਣ ਹੀ ਮੈਂ ਖੜਾ ਹੁੰਦਾ ਹਾਂ।ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥

ਮੈਂ ਕਮੀਆਂ ਤੇ ਗਲਤੀਆਂ ਨਾਲ ਭਰਪੂਰ ਹਾਂ। ਮੇਰੇ ਗੁਰਦੇਵ ਮੇਰੇ ਉਤੇ ਤਰਸ ਕਰ। ਨੌਕਰ ਨਾਨਕ ਤੇਰਾ ਕੁੱਤਾ ਕਰ ਕੇ ਜਾਣਿਆ ਜਾਂਦਾ ਹੈ।ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥

ਭੋਗ-ਰਸ ਅਤੇ ਰੋਹੁ ਨਾਲ ਦੇਹਿ ਪਿੰਡ ਕੰਢਿਆਂ ਤਾਈ ਡੱਕਿਆਂ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ ਦੋਹਾਂ ਨੂੰ ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੋਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥

ਸੰਤ ਗੁਰਾਂ ਨੂੰ ਹਥ ਜੋੜ ਕੇ ਨਮਸ਼ਕਾਰ ਕਰ, ਇਹ ਇਕ ਭਾਰਾ ਨੇਕ ਕੰਮ ਹੈ।ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥
ਲੰਮਾ ਪੈ ਕੇ ਪ੍ਰਣਾਮ ਕਰ, ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥

ਮਾਇਆ ਦਾ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦਾ। ਉਸ ਦੇ ਅੰਦਰ ਹੰਕਾਰ ਦੀ ਸੂਲ ਹੈ।ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ਜਿੰਨੀ ਦੂਰ ਉਹ (ਰੱਬ ਤੋਂ) ਜਾਂਦਾ ਹੈ, ਓਨਾ ਹੀ ਜਿਆਦਾ ਉਹ ਚੁਭਦਾ ਹੈ ਤੇ ਓਨਾ ਹੀ ਬਹੁਤਾ ਉਹ ਕਸ਼ਟ ਉਠਾਉਂਦਾ ਹੈ ਅਤੇ ਉਹ ਮੌਤ ਦੇ ਦੂਤ ਦਾ ਸੋਟਾ ਆਪਣੇ ਸਿਰ ਤੇ ਸਹਾਰਦਾ ਹੈ।ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

ਵਾਹਿਗੁਰੂ ਦੇ ਬੰਦੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਜੰਮਣ ਤੇ ਮਰਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛਡਿਆ ਹੈ।ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥

ਮੈਂ ਗਰੀਬੜਾ ਅਤੇ ਆਜ਼ਜ ਹਾਂ ਪ੍ਰੰਤੂ ਤੇਰਾ ਹਾਂ। ਹੇ ਵਾਹਿਗੁਰੂ ਸਾਈਂ ਮੇਰੀ ਰਖਿਆ ਕਰ ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥
ਨਾਮ ਹੀ ਗੋਲੇ ਨਾਨਕ ਦਾ ਅਹਾਰ ਅਤੇ ਆਸਰਾ ਹੈ ਅਤੇ ਰਬ ਦੇ ਨਾਮ ਦੁਆਰਾ ਹੀ ਮੈਂ ਆਰਾਮ ਮਾਣਦਾ ਹਾਂ।ਗਉੜੀ ਪੂਰਬੀ ਮਹਲਾ ੪ ॥

ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥
ਏਸ ਦੇਹਿ ਦੇ ਕਿਲ੍ਹੇ ਵਿੱਚ ਵਾਹਿਗੁਰੂ ਸੁਆਮੀ ਪਾਤਸ਼ਾਹ ਹੈ। ਪ੍ਰੰਤੂ ਬੇਸ਼ਰਮ ਬੰਦਾ ਉਸ ਦੇ ਸੁਆਦ ਨੂੰ ਪ੍ਰਾਪਤ ਨਹੀਂ ਕਰਦਾ।ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥੧॥

ਜਦ ਗਰੀਬਾਂ ਉੱਤੇ ਮਿਹਰਵਾਨ ਵਾਹਿਗੁਰੂ ਨੇ ਦਇਆ ਧਾਰੀ, ਮੈਂ ਰੱਬ-ਰੂਪ ਗੁਰਾਂ ਦੇ ਬਚਨ ਰਾਹੀਂ ਇਸ ਸੁਆਦ ਨੂੰ ਭੁੱਚ ਕੇ ਵੇਖ ਲਿਆ।ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥
ਮੇਰੇ ਮਾਲਕ, ਗੁਰਾਂ ਵਾਸਤੇ ਪ੍ਰੀਤ ਧਾਰਨ ਕਰਨ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਮੈਨੂੰ ਮਿੱਠਾ ਲਗਣ ਲਗ ਪਿਆ। ਠਹਿਰਾਉ।ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥

ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਪਰਮ-ਸਰੇਸ਼ਟ ਹੈ। ਸਤਿਗੁਰੂ ਵਿਚੋਲੇ ਦੇ ਨਾਲ ਜੁੜਨ ਦੁਆਰਾ ਉਹ ਮਿਲਦਾ ਹੈ।ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥
ਜਿਨ੍ਹਾਂ ਦੇ ਦਿਲ ਨੂੰ ਗੁਰਾਂ ਦਾ ਸ਼ਬਦ ਚੰਗਾ ਲਗਦਾ ਹੈ, ਉਨ੍ਹਾਂ ਮੂਹਰੇ ਰੱਬ ਦੇ ਨਾਮ ਦਾ ਭੋਜਨ ਪ੍ਰੋਸਿਆਂ ਜਾਂਦਾ ਹੈ।ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥

ਮਨ-ਮਤੀਏ ਦਾ ਦਿਲ ਪਰਮ ਨਿਰਦਈ ਹੈ ਉਸ ਦਾ ਅੰਦਰ ਕਾਲਾ-ਸਿਆਹ ਹੈ।ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥
ਜੇਕਰ ਅਸੀਂ ਸਪ ਨੂੰ ਘਣਾ ਹੀ ਦੁਧ ਪਿਲਾਈਏ, ਛਾਣਬੀਨ ਕਰਨ ਤੇ ਉਸ ਵਿਚੋਂ ਨਿਰੀਪੁਰੀ ਜ਼ਹਿਰ ਹੀ ਨਿਕਲੇਗੀ।ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥

ਮੇਰੇ ਮਾਲਕ ਸੁਆਮੀ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਤਾਂ ਜੋ ਸਰਪ ਦੀ ਵਿਹੁ ਨਾਸ ਕਰਨ ਲਈ, ਮੈਂ ਆਪਣੇ ਮੂੰਹ ਨਾਲ ਗੁਰਬਾਣੀ ਨੂੰ ਨੀਲਕੰਠ ਦੇ ਮੰਤ੍ਰ ਵਜੋਂ ਪਿਆਰ ਨਾਲ ਪੀਹ ਕੇ ਖਾਵਾ (ਗਾਇਨ ਕਰਾਂ)।ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥
ਨੌਕਰ ਨਾਨਕ ਗੁਰਾਂ ਦਾ ਨਫਰ ਤੇ ਗੁਲਾਮ ਹੈ। ਸਤਿ ਸੰਗਤਿ ਨਾਲ ਜੁੜ ਕੇ ਕਊੜਾ ਮਿੱਠਾ ਹੋ ਜਾਂਦਾ ਹੈ।ਗਉੜੀ ਪੂਰਬੀ ਮਹਲਾ ੪ ॥

ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥
ਸੁਆਮੀ ਮਾਲਕ ਦੀ ਖਾਤਰ ਮੈਂ ਆਪਣੀ ਦੇਹਿ ਪੂਰਨ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤੀ ਹੈ।ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥

ਦਾਤਾਰ ਸੱਚੇ ਗੁਰਾਂ ਨੇ ਮੇਰੇ ਅੰਦਰ ਰਬ ਦਾ ਨਾਮ ਪੱਕਾ ਕਰ ਦਿੱਤਾ ਹੈ। ਮੇਰੇ ਚਿਹਰੇ ਅਤੇ ਮੱਥੇ ਉਤੇ ਪਰਮ ਮੁਬਾਰਕ ਕਿਸਮਤ ਲਿਖੀ ਹੋਈ ਹੈ।ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ ਆਦਮੀ ਦੀ ਪ੍ਰੀਤ ਵਾਹਿਗੁਰੂ ਸੁਆਮੀ ਨਾਲ ਪੈ ਜਾਂਦੀ ਹੈ। ਠਹਿਰਾਉ।

copyright GurbaniShare.com all right reserved. Email:-