ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥
ਹਰ ਦਿਲ ਅੰਦਰ ਪਾਤਸ਼ਾਹ ਵਿਆਪਕ ਪ੍ਰਭੂ ਰਮਿਆ ਹੋਇਆ ਹੈ। ਗੁਰਬਾਣੀ ਅਤੇ ਗੁਰਾਂ ਦੇ ਰਾਹੀਂ ਉਸ ਨਾਲ ਪਿਆਰ ਪੈ ਜਾਂਦਾ ਹੈ।ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥ ਆਪਣੇ ਜੀਅੜੇ ਤੇ ਦੇਹਿ ਦੇ ਟੋਟੇ ਕਰਕੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਦੇ ਅਰਪਨ ਕਰਦਾ ਹਾਂ। ਗੁਰਾਂ ਦੇ ਸ਼ਬਦ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਜਾਂਦੇ ਹਨ।ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥ ਜਦ ਗੁਰੂ ਜੀ ਆ ਕੇ, ਅੰਨ੍ਹੇਰੇ ਵਿੱਚ ਵਿਸ਼ਾਲ ਬ੍ਰਹਿਮ ਗਿਆਨ ਦਾ ਲੈਂਪ ਜਗਾਉਂਦੇ ਹਨ, ਪ੍ਰਾਣੀ ਦੀ ਬਿਰਤੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ।ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥ ਬੇ-ਸਮਝੀ ਦਾ ਅਨ੍ਹੇਰਾ ਬਿਲਕੁਲ ਹੀ ਦੂਰ ਹੋ ਜਾਂਦਾ ਹੈ, ਮਨੂਆਂ ਜਾਗ ਉਠਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਵੱਖਰ ਨੂੰ ਪਾ ਲੈਂਦਾ ਹੈ।ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥ ਜੋ ਮਾਦਾ-ਪ੍ਰਸਤ ਪਤਿਤ ਸ਼ਿਕਾਰੀ ਹਨ ਉਨ੍ਹਾਂ ਨੂੰ ਮੌਤ ਦਾ ਦੂਤ ਤਕਾਉਣ ਲਗ ਜਾਂਦਾ ਹੈ।ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥ ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥ ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਸੁਆਮੀ ਮਾਲਕ! ਮੈਂ ਵਾਹਿਗੁਰੂ ਸੁਆਮੀ ਦੀ ਪਨਾਹ ਯਾਚਨਾ ਕਰਦਾ ਹਾਂ।ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥ ਗੋਲੇ ਨਾਨਕ ਦੀ ਆਬਰੂ ਤੇ ਇੱਜਤ ਗੁਰੂ ਜੀ ਹਨ। ਉਸ ਨੇ ਆਪਣਾ ਸੀਸ ਸੱਚੇ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤਾ ਹੈ।ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ, ਪਾਤਸ਼ਾਹੀ ਚੋਥੀ।ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥ ਮੈਂ ਮਗ਼ਰੂਰ ਹਾਂ ਅਤੇ ਆਕੜ ਖਾ ਹੇ ਮੇਰੀ ਕਾਲੀ ਹੋਈ ਹੋਈ ਅਕਲ। ਗੁਰਾਂ ਨੂੰ ਭੇਟ ਕੇ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸ ਛਡਿਆ ਹੈ।ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥ ਗ਼ਰੂਰ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੈਨੂੰ ਅਰਾਮ ਪ੍ਰਾਪਤ ਹੋ ਗਿਆ ਹੈ। ਮੁਬਾਰਕ, ਮੁਬਾਰਕ! ਹਨ ਗੁਰੂ-ਵਾਹਿਗੁਰੂ ਪਾਤਸ਼ਾਹ!ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥ ਗੁਰਾਂ ਦੀ ਬਾਣੀ ਦੁਆਰਾ ਮੈਂ, ਵਿਆਪਕ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ ਮੇਰੇ ਮਨ ਅੰਦਰ ਪਾਤਸ਼ਾਹ ਪ੍ਰਭੂ ਦਾ ਪ੍ਰੇਮ ਹੈ। ਗੁਰਾਂ ਨੇ ਮੈਨੂੰ ਉਸ ਦਾ ਰਸਤਾ ਤੇ ਰਾਹ ਵਿਖਾਲ ਦਿਤਾ ਹੈ।ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥ ਮੇਰੀ ਆਤਮਾ ਅਤੇ ਦੇਹਿ ਸਮੂਹ ਸੱਚੇ ਗੁਰਾਂ ਦੇ ਹਵਾਲੇ ਹਨ, ਜਿਨ੍ਹਾਂ ਨੇ ਮੈਂ ਵਿਛੁੰਨੇ ਨੂੰ ਵਾਹਿਗੁਰੂ ਦੇ ਗਲੇ ਨਾਲ ਲਾ ਦਿੱਤਾ ਹੈ।ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥ ਮੇਰੇ ਅੰਦਰ ਸਾਹਿਬ ਨੂੰ ਵੇਖਣ ਦਾ ਪਿਆਰ ਹੈ। ਗੁਰਾਂ ਨੇ ਉਸ ਨੂੰ ਮੇਰੇ ਅੰਤਸ਼ਕਰਣ ਦੇ ਲਾਗੇ (ਵਿੱਚ) ਹੀ ਦਿਖਾ ਦਿੱਤਾ ਹੈ।ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥ ਮੇਰੇ ਚਿੱਤ ਅੰਦਰ ਆਰਾਮ ਤੇ ਖੁਸ਼ੀ ਹੈ। ਮੈਂ ਖ਼ੁਦ ਗੁਰਾਂ ਦੇ ਮੂਹਰੇ ਵਿਕਿਆਂ ਹੋਇਆ ਹਾਂ।ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥ ਮੈਂ ਬੜੇ ਮੰਦੇ ਕਰਮ ਅਤੇ ਗੁਨਾਹ ਕੀਤੇ ਹਨ। ਇਕ ਲੁੱਚੜ ਤਸਕਰ ਬਣ ਕੇ ਮੈਂ ਚੌਰੀਆਂ ਕੀਤੀਆਂ ਹਨ।ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥ ਨਾਨਕ ਨੇ, ਹੁਣ ਵਾਹਿਗੁਰੂ ਦੀ ਪਨਾਹ ਲਈ ਹੈ। ਆਪਣੀ ਪ੍ਰਸੰਨਤਾ ਦੁਆਰਾ ਹੇ ਵਾਹਿਗੁਰੂ! ਮੇਰੀ ਇੱਜ਼ਤ ਰਖ!ਗਉੜੀ ਪੂਰਬੀ ਮਹਲਾ ੪ ॥ ਗਊੜੀ ਪੂਰਬੀ ਪਾਤਸ਼ਾਹੀ ਚੋਥੀ।ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥ ਗੁਰਾਂ ਦੇ ਉਪਦੇਸ਼ ਦੁਆਰਾ ਸੁਤੇਸਿਧ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਸਾਈਂ ਦਾ ਜੱਸ ਅਲਾਪਦੀ ਹੈ।ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥ ਭਾਰੀ ਚੰਗੀ ਕਿਸਮਤ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਨਸੀਬ ਹੋਇਆ। ਸਾਬਾਸ਼, ਸਾਬਾਸ਼! ਹੈ ਗੁਰਾਂ ਨੂੰ ਜਿਨ੍ਹਾਂ ਨੇ ਮੇਰਾ ਰੱਬ ਨਾਲ ਨੇਹੂੰ ਲਾ ਦਿੱਤਾ ਹੈ।ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥ ਪਵਿੱਤ੍ਰ ਪੁਰਸ਼ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥ ਮੇਰਾ ਮਾਲਕ, ਸੱਚਾ ਗੁਰੂ ਪੂਰਨ ਹੈ। ਮੇਰੀ ਆਤਮਾ ਗੁਰਾਂ ਦੀ ਚਾਕਰੀ ਕਮਾਉਂਦੀ ਹੈ।ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥ ਮੈਂ ਗੁਰੂ ਦੇ ਚਰਨ ਮਲਦਾ ਘੁਟਦਾ ਅਤੇ ਧੋਂਦਾ ਹਾਂ, ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ।ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥ ਮੇਰੇ ਮਨ ਵਿੱਚ ਗੁਰਾਂ ਦਾ ਉਪਦੇਸ਼ ਤੇ ਅੰਮ੍ਰਿਤ ਦਾ ਘਰ ਸੁਆਮੀ ਹੈ। ਮੇਰੀ ਜੀਭ ਵਾਹਿਗੁਰੂ ਦਾ ਜੱਸ ਅਲਾਪਦੀ ਹੈ।ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥ ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥ ਭਾਵੇਂ ਕੋਈ ਅਨੇਕਾ ਅਤੇ ਘਣੇ ਉਪਰਾਲੇ ਕਰੇ, ਪਰ ਸੁਆਮੀ ਦੀ ਮਿਹਰ ਦੇ ਬਗੈਰ ਉਸ ਨੂੰ ਨਾਮ ਪ੍ਰਾਪਤ ਨਹੀਂ ਹੁੰਦਾ।ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥ ਗੋਲੇ ਨਾਨਕ ਉਤੇ ਰੱਬ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਅਤੇ ਨਸੀਹਤ ਦੇ ਜ਼ਰੀਏ, ਉਸ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ।ਰਾਗੁ ਗਉੜੀ ਮਾਝ ਮਹਲਾ ੪ ॥ ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥ ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥ ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥ ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ! copyright GurbaniShare.com all right reserved. Email:- |