ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥
ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।ਬਹੁਰਿ ਬਹੁਰਿ ਉਆਹੂ ਲਪਟੇਰਾ ॥ ਮੁੜ ਮੁੜ ਕੇ ਉਹ ਉਸ ਨਾਲ ਚਿਮੜਦਾ ਹੈ।ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥ ਬੱਚੇ, ਵਹੁਟੀ ਅਤੇ ਘਰ ਬਾਰ ਫਾਹੀਆਂ ਹਨ।ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥ ਪ੍ਰਾਣੀ ਸਾਹਿਬ ਦਾ ਸੇਵਕ ਨਹੀਂ ਹੋ ਸਕਦਾ।ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ ਉਹ ਕਿਹੜਾ ਤ੍ਰੀਕਾ ਹੈ ਜਿਸ ਦੁਆਰਾ ਸਰਬ ਵਿਆਪਕ ਸਾਈਂ ਦਾ ਜੱਸ ਗਾਇਨ ਕੀਤਾ ਜਾਵੇ?ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥ ਉਹ ਕਿਹੜੀ ਅਕਲ ਹੈ, ਜਿਸ ਦੁਆਰਾ ਇਹ ਪ੍ਰਾਣੀ ਪਾਰ ਉਤਰ ਜਾਵੇ ਹੇ ਮਾਤਾ? ਠਹਿਰਾਓ।ਜੋ ਭਲਾਈ ਸੋ ਬੁਰਾ ਜਾਨੈ ॥ ਜੋ ਉਸ ਦੀ ਬਿਹਤਰੀ ਲਈ ਹੈ ਉਸ ਨੂੰ ਉਹ ਮਾੜਾ ਸਮਝਦਾ ਹੈ।ਸਾਚੁ ਕਹੈ ਸੋ ਬਿਖੈ ਸਮਾਨੈ ॥ ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।ਜਾਣੈ ਨਾਹੀ ਜੀਤ ਅਰੁ ਹਾਰ ॥ ਉਹ ਨਹੀਂ ਜਾਣਦਾ ਕਿ ਫਤਹਿ ਕੀ ਹੈ ਅਤੇ ਸ਼ਿਕਸਤ ਕੀ ਹੈ?ਇਹੁ ਵਲੇਵਾ ਸਾਕਤ ਸੰਸਾਰ ॥੨॥ ਇਹ ਹੈ ਜੀਵਨ ਦਾ ਵਰਤ-ਵਰਤਾਰਾ ਮਲੇਛ ਦਾ ਇਹ ਜਹਾਨ ਵਿੱਚ।ਜੋ ਹਲਾਹਲ ਸੋ ਪੀਵੈ ਬਉਰਾ ॥ ਜਿਹੜੀ ਪ੍ਰਾਣ-ਨਾਸਕ ਜ਼ਹਿਰ ਹੈ, ਪਾਗਲ ਪੁਰਸ਼ ਉਸ ਨੂੰ ਪਾਨ ਕਰਦਾ ਹੈ।ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ ਸੁਧਾਰਸ ਨਾਮ ਨੂੰ ਉਹ ਕਊੜਾ ਕਰ ਕੇ ਜਾਣਦਾ ਹੈ।ਸਾਧਸੰਗ ਕੈ ਨਾਹੀ ਨੇਰਿ ॥ ਸਤਿਸੰਗਤ ਦੇ ਉਹ ਨੇੜੇ ਨਹੀਂ ਲਗਦਾ।ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥ ਚੁਰਾਸੀ ਲੱਖ ਜੂਨੀਆਂ ਅੰਦਰ ਉਹ ਭਟਕਦਾ ਫਿਰਦਾ ਹੈ।ਏਕੈ ਜਾਲਿ ਫਹਾਏ ਪੰਖੀ ॥ ਮਾਇਆ ਦੇ ਇਕੋ ਹੀ ਫੰਧੇ ਵਿੱਚ ਪੰਛੀ ਫਸੇ ਹੋਏ ਹਨ।ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥ ਸੰਸਾਰੀ ਮੋਹ ਅੰਦਰ ਭਿੱਜ ਕੇ ਉਹ ਉਥੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ।ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੋਇਆ ਹੈ,ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥ ਪੂਰਨ ਗੁਰਾਂ ਨੇ ਉਸ ਦੀ ਫਾਹੀ ਕਟ ਦਿੱਤੀ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਤਉ ਕਿਰਪਾ ਤੇ ਮਾਰਗੁ ਪਾਈਐ ॥ ਤੇਰੀ ਦਇਆ ਦੁਆਰਾ, ਹੇ ਸਾਂਈ, ਰਾਹ ਲਭਦਾ ਹੈ।ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥ ਸੁਆਮੀ ਦੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ।ਪ੍ਰਭ ਕਿਰਪਾ ਤੇ ਬੰਧਨ ਛੁਟੈ ॥ ਸੁਆਮੀ ਦੀ ਮਿਹਰ ਦੁਆਰਾ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।ਤਉ ਕਿਰਪਾ ਤੇ ਹਉਮੈ ਤੁਟੈ ॥੧॥ ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।ਤੁਮ ਲਾਵਹੁ ਤਉ ਲਾਗਹ ਸੇਵ ॥ ਜੇਕਰ ਤੂੰ ਮੈਨੂੰ ਲਾਵੇ, ਕੇਵਲ ਤਾਂ ਹੀ ਮੈਂ ਤੇਰੀ ਟਹਿਲ ਸੇਵਾ ਅੰਦਰ ਲਗਦਾ ਹਾਂ।ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥ ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ ਠਹਿਰਾਉ।ਤੁਧੁ ਭਾਵੈ ਤਾ ਗਾਵਾ ਬਾਣੀ ॥ ਜੇਕਰ ਤੈਨੂੰ ਚੰਗਾ ਲਗੇ ਤਦ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।ਤੁਧੁ ਭਾਵੈ ਤਾ ਸਚੁ ਵਖਾਣੀ ॥ ੍ਰਜੇਕਰ ਤੈਨੂੰ ਚੰਗਾ ਲਗੇ ਤਦ ਹੀ ਮੈਂ ਸੱਚ ਬੋਲਦਾ ਹਾਂ।ਤੁਧੁ ਭਾਵੈ ਤਾ ਸਤਿਗੁਰ ਮਇਆ ॥ ਜੇਕਰ ਤੈਨੂੰ ਚੰਗਾ ਲਗੇ ਤਦ ਹੀ ਸੱਚੇ ਗੁਰਾਂ ਦੀ ਰਹਿਮਤ ਮੇਰੇ ਉਤੇ ਹੈ।ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥ ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਪਵਿਤ੍ਰ ਅਮਲ ਹੈ।ਜੋ ਤੁਧੁ ਭਾਵੈ ਸੋ ਸਚੁ ਧਰਮਾ ॥ ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਸੱਚਾ ਮਜ਼ਹਬ ਹੈ।ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ ਸਮੂਹ ਚੰਗਿਆਈਆਂ ਦਾ ਖਜਾਨਾ ਤੇਰੇ ਕੋਲ ਹੈ।ਤੂੰ ਸਾਹਿਬੁ ਸੇਵਕ ਅਰਦਾਸਿ ॥੩॥ ਤੂੰ ਮਾਲਕ ਹੈਂ। ਤੇਰਾ ਦਾਸ ਤੇਰੇ ਅਗੇ ਪ੍ਰਾਰਥਲਾ ਕਰਦਾ ਹੈ।ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥ ਆਤਮਾ ਅਤੇ ਦੇਹਿ ਵਾਹਿਗੁਰੂ ਦੀ ਪ੍ਰੀਤ ਰਾਹੀਂ ਪਵਿੱਤਰ ਹੋ ਜਾਂਦੇ ਹਨ।ਸਰਬ ਸੁਖਾ ਪਾਵਉ ਸਤਸੰਗਿ ॥ ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।ਨਾਮਿ ਤੇਰੈ ਰਹੈ ਮਨੁ ਰਾਤਾ ॥ ਮੇਰੀ ਆਤਮਾ ਤੇਰੇ ਨਾਮ ਨਾਲ ਰੰਗੀਜੀ ਰਹੇ।ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥ ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਆਨ ਰਸਾ ਜੇਤੇ ਤੈ ਚਾਖੇ ॥ ਹੋਰ ਸਾਰੇ ਸੁਆਦ ਜਿਹੜੇ ਤੂੰ ਭੰਚਦੀ ਹੈ, ਮੇਰੀ ਜਿਹਭਾ,ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥ ਉਨ੍ਹਾਂ ਨਾਲ ਤੇਰੀ ਤਰੇਹ ਇਕ ਮੁਹਤ ਭਰ ਲਈ ਭੀ ਨਵਿਰਤ ਨਹੀਂ।ਹਰਿ ਰਸ ਕਾ ਤੂੰ ਚਾਖਹਿ ਸਾਦੁ ॥ ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਦੀ ਮਿਠਾਸ ਚਖ ਲਵੇਂ,ਚਾਖਤ ਹੋਇ ਰਹਹਿ ਬਿਸਮਾਦੁ ॥੧॥ ਤਾਂ ਤੂੰ ਇਸ ਨੂੰ ਚੱਖ ਕੇ ਚਕ੍ਰਿਤ ਹੋ ਜਾਵੇਂਗਾ।ਅੰਮ੍ਰਿਤੁ ਰਸਨਾ ਪੀਉ ਪਿਆਰੀ ॥ ਹੇ ਮੇਰੀ ਲਾਡਲੀ ਜੀਭੇ! ਤੂੰ ਨਾਮ ਸੁਧਾਰਸ ਨੂੰ ਪਾਨ ਕਰ।ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥ ਏਸ ਜਾਇਕੇ ਅੰਦਰ ਰੰਗੀ ਹੋਈ ਤੂੰ ਰੱਜ ਜਾਵੇਗੀ। ਠਹਿਰਾਉ।ਹੇ ਜਿਹਵੇ ਤੂੰ ਰਾਮ ਗੁਣ ਗਾਉ ॥ ਹੇ ਜੀਭੈ! ਤੂੰ ਸਾਹਿਬ ਦਾ ਜੱਸ ਗਾਇਨ ਕਰ।ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥ ਹਰਿ ਮੁਹਤ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।ਆਨ ਨ ਸੁਨੀਐ ਕਤਹੂੰ ਜਾਈਐ ॥ ਨਾਮ ਦੇ ਬਾਝੋਂ ਹੋਰ ਕੁਝ ਨ ਸੁਣ ਅਤੇ ਮਾਲਕ ਦੇ ਬਾਝੋਂ ਹੋਰ ਕਿਧਰੇ ਨ ਜਾ।ਸਾਧਸੰਗਤਿ ਵਡਭਾਗੀ ਪਾਈਐ ॥੨॥ ਸਤਿਸੰਗਤ ਪਰਮ ਚੰਗੇ ਨਸੀਬਾ ਦੁਆਰਾ ਮਿਲਦੀ ਹੈ।ਆਠ ਪਹਰ ਜਿਹਵੇ ਆਰਾਧਿ ॥ ਹੇ ਜੀਭੇ! ਅਠੇ ਪਹਿਰ ਹੀ ਤੂੰ ਉਚਾਰਣ ਕਰ,ਪਾਰਬ੍ਰਹਮ ਠਾਕੁਰ ਆਗਾਧਿ ॥ ਸ਼ਰੋਮਣੀ ਸਾਹਿਬ ਅਤੇ ਅਥਾਹ ਮਾਲਕ ਦੇ ਨਾਮ ਦਾ।ਈਹਾ ਊਹਾ ਸਦਾ ਸੁਹੇਲੀ ॥ ਏਥੇ ਤੇ ਉਥੇ ਤੂੰ ਹਮੇਸ਼ਾਂ ਹੀ ਖੁਸ਼ ਰਹੇਗੀ।ਹਰਿ ਗੁਣ ਗਾਵਤ ਰਸਨ ਅਮੋਲੀ ॥੩॥ ਵਾਹਿਗੁਰੂ ਦੀ ਕੀਰਤੀ ਅਲਾਪਣ ਦੁਆਰਾ ਤੂੰ ਅਣਮੁੱਲੀ ਹੋ ਜਾਵੇਗੀ, ਹੇ ਜੀਭੈ।ਬਨਸਪਤਿ ਮਉਲੀ ਫਲ ਫੁਲ ਪੇਡੇ ॥ ਤੇਰੇ ਲਈ ਨਬਾਤਾਤ ਹਰੀ ਭਰੀ ਹੋ ਜਾਵੇਗੀ ਅਤੇ ਪੌਦੇ ਪੁਸ਼ਪ ਤੇ ਮੇਵੇ ਲੈ ਆਉਣਗੇ, ਜੇ,ਇਹ ਰਸ ਰਾਤੀ ਬਹੁਰਿ ਨ ਛੋਡੇ ॥ ਇਸ ਅੰਮ੍ਰਿਤ ਵਿੱਚ ਰੰਗੀਜੀ ਹੋਈ ਤੂੰ ਕਦਾਚਿੱਤ ਇਸ ਨੂੰ ਨਹੀਂ ਛਡੇਗੀ।ਆਨ ਨ ਰਸ ਕਸ ਲਵੈ ਨ ਲਾਈ ॥ ਕੋਈ ਹੋਰ ਮਿਠੇ ਤੇ ਸਲੂਣੇ ਜਾਇਕੇ ਇਸ ਦੇ ਤੁੱਲ ਨਹੀਂ।ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥ ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਮੇਰੇ ਸਹਾਇਕ ਹੋ ਗਏ ਹਨ।ਗਉੜੀ ਗੁਆਰੇਰੀ ਮਹਲਾ ੫ ॥ ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਮਨੁ ਮੰਦਰੁ ਤਨੁ ਸਾਜੀ ਬਾਰਿ ॥ ਹਿਰਦਾ ਇਕ ਮਹਿਲ ਹੈ ਤੇ ਦੇਹਿ ਦੀ ਇਸਦੇ ਦੁਆਲੇ ਵਾੜ ਕੀਤੀ ਗਈ ਹੈ। copyright GurbaniShare.com all right reserved. Email:- |