Page 181
ਇਸ ਹੀ ਮਧੇ ਬਸਤੁ ਅਪਾਰ ॥
ਇਸ ਦੇ ਅੰਦਰ ਲਾਸਾਨੀ ਵੱਖਰ ਹੈ।ਇਸ ਹੀ ਭੀਤਰਿ ਸੁਨੀਅਤ ਸਾਹੁ ॥

ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥
ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?ਨਾਮ ਰਤਨ ਕੋ ਕੋ ਬਿਉਹਾਰੀ ॥

ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥
ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।ਮਨੁ ਤਨੁ ਅਰਪੀ ਸੇਵ ਕਰੀਜੈ ॥

ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।ਪਾਇ ਲਗਉ ਤਜਿ ਮੇਰਾ ਤੇਰੈ ॥

ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥
ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥

ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥

ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।ਕਵਨੁ ਸੁ ਦਾਤਾ ਲੇ ਸੰਚਾਰੇ ॥੩॥
ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?ਖੋਜਤ ਖੋਜਤ ਨਿਜ ਘਰੁ ਪਾਇਆ ॥

ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।ਅਮੋਲ ਰਤਨੁ ਸਾਚੁ ਦਿਖਲਾਇਆ ॥
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।ਕਰਿ ਕਿਰਪਾ ਜਬ ਮੇਲੇ ਸਾਹਿ ॥

ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥
ਗੁਰੂ ਨਾਨਾਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।ਗਉੜੀ ਮਹਲਾ ੫ ਗੁਆਰੇਰੀ ॥

ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।ਰੈਣਿ ਦਿਨਸੁ ਰਹੈ ਇਕ ਰੰਗਾ ॥
ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।ਪ੍ਰਭ ਕਉ ਜਾਣੈ ਸਦ ਹੀ ਸੰਗਾ ॥

ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।ਠਾਕੁਰ ਨਾਮੁ ਕੀਓ ਉਨਿ ਵਰਤਨਿ ॥
ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥

ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।ਹਰਿ ਸੰਗਿ ਰਾਤੇ ਮਨ ਤਨ ਹਰੇ ॥
ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥

ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।ਚਰਣ ਕਮਲ ਆਤਮ ਆਧਾਰ ॥
ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।ਏਕੁ ਨਿਹਾਰਹਿ ਆਗਿਆਕਾਰ ॥

ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।ਏਕੋ ਬਨਜੁ ਏਕੋ ਬਿਉਹਾਰੀ ॥
ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥

ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।ਹਰਖ ਸੋਗ ਦੁਹਹੂੰ ਤੇ ਮੁਕਤੇ ॥
ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।ਸਦਾ ਅਲਿਪਤੁ ਜੋਗ ਅਰੁ ਜੁਗਤੇ ॥

ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।ਦੀਸਹਿ ਸਭ ਮਹਿ ਸਭ ਤੇ ਰਹਤੇ ॥
ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥

ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।ਸੰਤਨ ਕੀ ਮਹਿਮਾ ਕਵਨ ਵਖਾਨਉ ॥
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥

ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥

ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥

ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥
ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥

ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥
ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥

ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥
ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥

ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।ਜਹ ਪੇਖਉ ਤਹਾ ਤੁਮ ਬਸਨਾ ॥

ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥
ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥

ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।ਰੰਗ ਰਸਾ ਤੂੰ ਮਨਹਿ ਅਧਾਰੁ ॥
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥

ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।ਮਨ ਤਨ ਅੰਤਰਿ ਤੁਹੀ ਧਿਆਇਆ ॥

ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।ਮਰਮੁ ਤੁਮਾਰਾ ਗੁਰ ਤੇ ਪਾਇਆ ॥
ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥

ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥
ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।ਗਉੜੀ ਗੁਆਰੇਰੀ ਮਹਲਾ ੫ ॥

ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

copyright GurbaniShare.com all right reserved. Email:-