ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥
ਜਿਸ ਦਾ ਆਰਾਧਨ ਕਰਨ ਦੁਆਰਾ, ਡੁਬਦੇ ਹੋਏ ਪਥਰ ਪਾਰ ਉਤਰ ਜਾਂਦੇ ਹਨ।ਸੰਤ ਸਭਾ ਕਉ ਸਦਾ ਜੈਕਾਰੁ ॥ ਸਾਧ ਸੰਗਤ ਨੂੰ ਮੈਂ ਹਮੇਸ਼ਾਂ ਹੀ ਨਮਸਕਾਰ ਕਰਦਾ ਹਾਂ।ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥ ਸੁਆਮੀ ਮਾਲਕ ਦਾ ਨਾਮ ਉਸ ਦੇ ਗੋਲਿਆਂ ਦੀ ਜਿੰਦ ਜਾਨ ਦਾ ਆਸਰਾ ਹੈ।ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥ ਗੁਰੂ ਜੀ ਆਖਦੇ ਹਨ, ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥ ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸਾਹਿਬ ਦੇ ਨਾਮ ਵਿੱਚ ਵਸੇਬਾ ਮਿਲ ਗਿਆ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਸਤਿਗੁਰ ਦਰਸਨਿ ਅਗਨਿ ਨਿਵਾਰੀ ॥ ਸੱਚੇ ਗੁਰਾਂ ਦੇ ਦੀਦਾਰ ਦੁਆਰਾ (ਖਾਹਿਸ਼ ਦੀ) ਅੱਗ ਬੁਝ ਗਈ ਹੈ।ਸਤਿਗੁਰ ਭੇਟਤ ਹਉਮੈ ਮਾਰੀ ॥ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹੰਕਾਰ ਮਿਟ ਗਿਆ ਹੈ।ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥ ਸੱਚੇ ਗੁਰਾਂ ਦੀ ਸੰਗਤ ਅੰਦਰ ਚਿੱਤ ਡਿਕੋਡੋਲੇ ਨਹੀਂ ਖਾਦਾ।ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥ ਗੁਰਾਂ ਦੇ ਜਰੀਏ, ਪ੍ਰਾਣੀ ਸੁਧਾ-ਸਰੂਪ ਗੁਰਬਾਣੀ ਦਾ ਉਚਾਰਣ ਕਰਦਾ ਹੈ।ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥ ਜੇਕਰ ਬੰਦਾ ਸਤਿਨਾਮ ਅੰਦਰ ਰੰਗਿਆ ਹੋਇਆ ਹੋਵੇ, ਤਾਂ ਉਹ ਸਤਿਪੁਰਖ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹੈ।ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥ ਗੁਰਾਂ ਦੇ ਰਾਹੀਂ ਸਾਹਿਬ ਨੂੰ ਜਾਣ ਕੇ, ਮੈਂ ਸਥਿਰ ਤੇ ਸ਼ਾਤ ਹੋ ਗਿਆ ਹਾਂ। ਠਹਿਰਾਉ।ਸੰਤ ਪ੍ਰਸਾਦਿ ਜਪੈ ਹਰਿ ਨਾਉ ॥ ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਨਾਮ ਜਪਦਾ ਹੈ।ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥ ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਜੱਸ ਅਲਾਪਦਾ ਹੈ।ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥ ਸਾਧੂਆਂ ਦੀ ਦਇਆ ਦੁਆਰਾ ਸਾਰੀ ਪੀੜ ਰਫ਼ਾ ਹੋ ਜਾਂਦੀ ਹੈ।ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥ ਸਾਧੂਆਂ ਦੀ ਦਇਆ ਦੁਆਰਾ ਪ੍ਰਾਣੀ ਬੰਦੀ ਤੋਂ ਖਲਾਸੀ ਪਾ ਜਾਂਦਾ ਹੈ।ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥ ਸਾਧੂਆਂ ਦੀ ਮਿਹਰਬਾਨੀ ਦੇ ਜਰੀਏ, ਅਪਣਤ ਤੇ ਸ਼ੱਕ-ਸ਼ੁਭੇ ਦੂਰ ਹੋ ਗਏ ਹਨ।ਸਾਧ ਰੇਣ ਮਜਨ ਸਭਿ ਧਰਮ ॥ ਸਾਰਾ ਈਮਾਨ ਸੰਤ ਗੁਰਾਂ ਦੇ ਚਰਨਾ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥ ਜਦ ਸੰਤ ਦਇਆਲੂ ਹੈ ਤਾਂ ਸੰਸਾਰ ਦਾ ਮਾਲਕ ਮਿਹਰਬਾਨ ਹੋ ਜਾਂਦਾ ਹੈ।ਸਾਧਾ ਮਹਿ ਇਹ ਹਮਰੀ ਜਿੰਦੁ ॥੩॥ ਮੇਰੀ ਇਹ ਜਿੰਦ ਜਾਨ ਸੰਤਾ ਅੰਦਰ ਵਸਦੀ ਹੈ।ਕਿਰਪਾ ਨਿਧਿ ਕਿਰਪਾਲ ਧਿਆਵਉ ॥ ਜੇਕਰ ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦਾ ਸਿਮਰਨ ਕਰਾਂ,ਸਾਧਸੰਗਿ ਤਾ ਬੈਠਣੁ ਪਾਵਉ ॥ ਕੇਵਲ ਤਦ ਹੀ, ਮੈਨੂੰ ਸਤਿਸੰਗਤ ਅੰਦਰ ਟਿਕਾਣਾ ਮਿਲਦਾ ਹੈ।ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥ ਮੈਂ ਗੁਣ-ਹੀਣ ਨਾਨਕ, ਉਤੇ ਸਾਹਿਬ ਨੇ ਆਪਣੀ ਰਹਿਮਤ ਧਾਰੀ ਹੈ।ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥ ਸਚਿਆਰਾ ਦੀ ਸਭਾ ਅੰਦਰ, ਨਾਨਕ ਨੇ ਸਾਹਿਬ ਦਾ ਨਾਮ ਲਿਆ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਸਾਧਸੰਗਿ ਜਪਿਓ ਭਗਵੰਤੁ ॥ ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।ਕੇਵਲ ਨਾਮੁ ਦੀਓ ਗੁਰਿ ਮੰਤੁ ॥ ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।ਤਜਿ ਅਭਿਮਾਨ ਭਏ ਨਿਰਵੈਰ ॥ ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।ਆਠ ਪਹਰ ਪੂਜਹੁ ਗੁਰ ਪੈਰ ॥੧॥ ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।ਅਬ ਮਤਿ ਬਿਨਸੀ ਦੁਸਟ ਬਿਗਾਨੀ ॥ ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥ ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।ਸਹਜ ਸੂਖ ਆਨੰਦ ਨਿਧਾਨ ॥ ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,ਰਾਖਨਹਾਰ ਰਖਿ ਲੇਇ ਨਿਦਾਨ ॥ ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।ਦੂਖ ਦਰਦ ਬਿਨਸੇ ਭੈ ਭਰਮ ॥ ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।ਆਵਣ ਜਾਣ ਰਖੇ ਕਰਿ ਕਰਮ ॥੨॥ ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।ਪੇਖੈ ਬੋਲੈ ਸੁਣੈ ਸਭੁ ਆਪਿ ॥ ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।ਸਦਾ ਸੰਗਿ ਤਾ ਕਉ ਮਨ ਜਾਪਿ ॥ ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।ਸੰਤ ਪ੍ਰਸਾਦਿ ਭਇਓ ਪਰਗਾਸੁ ॥ ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।ਪੂਰਿ ਰਹੇ ਏਕੈ ਗੁਣਤਾਸੁ ॥੩॥ ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।ਕਹਤ ਪਵਿਤ੍ਰ ਸੁਣਤ ਪੁਨੀਤ ॥ ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ,ਗੁਣ ਗੋਵਿੰਦ ਗਾਵਹਿ ਨਿਤ ਨੀਤ ॥ ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥ ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥ ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਬੰਧਨ ਤੋੜਿ ਬੋਲਾਵੈ ਰਾਮੁ ॥ ਜੋ ਬੇੜੀਆਂ ਕੱਟ ਦਿੰਦਾ ਹੈ ਅਤੇ ਬੰਦੇ ਪਾਸੋਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਵਾਉਂਦਾ ਹੈ।ਮਨ ਮਹਿ ਲਾਗੈ ਸਾਚੁ ਧਿਆਨੁ ॥ ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,ਮਿਟਹਿ ਕਲੇਸ ਸੁਖੀ ਹੋਇ ਰਹੀਐ ॥ ਪੀੜ ਨਵਿਰਤ ਹੋ ਬੰਦਾ ਆਰਾਮ ਅੰਦਰ ਵਸਦਾ ਹੈ।ਐਸਾ ਦਾਤਾ ਸਤਿਗੁਰੁ ਕਹੀਐ ॥੧॥ ਐਹੋ ਜੇਹਾ ਦਾਤਾਰ ਸੱਚਾ ਗੁਰੂ ਆਖਿਆ ਜਾਂਦਾ ਹੈ।ਸੋ ਸੁਖਦਾਤਾ ਜਿ ਨਾਮੁ ਜਪਾਵੈ ॥ ਕੇਵਲ ਓਹੀ ਆਰਾਮ ਦੇਣ ਵਾਲਾ ਹੈ, ਜਿਹੜਾ ਇਨਸਾਨ ਪਾਸੋਂ ਰੱਬ ਦਾ ਨਾਮ ਦਾ ਜਾਪ ਕਰਵਾਉਂਦਾ ਹੈ।ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥ ਅਤੇ ਮਿਹਰ ਕਰ ਕੇ ਉਸਦੇ ਨਾਲ ਮਿਲਾ ਦੇਂਦਾ ਹੈ। ਠਹਿਰਾਉ।ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥ ਜੀਹਦੇ ਉਤੇ ਸਾਹਿਬ ਦਇਆਵਾਨ ਹੈ, ਉਸਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।ਸਰਬ ਨਿਧਾਨ ਗੁਰੂ ਤੇ ਪਾਵੈ ॥ ਸਾਰੇ ਖਜਾਨੇ ਉਹ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।ਆਪੁ ਤਿਆਗਿ ਮਿਟੈ ਆਵਣ ਜਾਣਾ ॥ ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥ ਸਤਿ ਸੰਗਤ ਅੰਦਰ ਸ਼੍ਰੋਮਣੀ ਸਾਹਿਬ ਸਿੰਞਾਣਿਆ ਜਾਂਦਾ ਹੈ।ਜਨ ਊਪਰਿ ਪ੍ਰਭ ਭਏ ਦਇਆਲ ॥ ਆਪਣੇ ਨਫ਼ਰ ਉਤੇ ਸਾਈਂ ਮਿਹਰਬਾਨ ਹੋ ਗਿਆ ਹੈ। copyright GurbaniShare.com all right reserved. Email:- |