Page 184
ਜਨ ਕੀ ਟੇਕ ਏਕ ਗੋਪਾਲ ॥
ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।ਏਕਾ ਲਿਵ ਏਕੋ ਮਨਿ ਭਾਉ ॥

ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥
ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥

ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,ਨਿਰਮਲ ਕਰਣੀ ਸਾਚੀ ਰੀਤਿ ॥
ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।ਗੁਰਿ ਪੂਰੈ ਮੇਟਿਆ ਅੰਧਿਆਰਾ ॥

ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥
ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਜਿਸੁ ਮਨਿ ਵਸੈ ਤਰੈ ਜਨੁ ਸੋਇ ॥
ਜਿਸ ਪੁਰਸ਼ ਦੇ ਚਿੱਤ ਅੰਦਰ ਸਾਹਿਬ ਵਸਦਾ ਹੈ, ਉਹ (ਸੰਸਾਰ ਸਮੁੰਦਰੋਂ) ਪਾਰ ਉਤਰ ਜਾਂਦਾ ਹੈ।ਜਾ ਕੈ ਕਰਮਿ ਪਰਾਪਤਿ ਹੋਇ ॥

ਜਿਸ ਦੇ ਚੰਗੇ ਭਾਗ ਹਨ, ਉਹ ਸਾਹਿਬ ਨੂੰ ਪਾ ਲੈਂਦਾ ਹੈ।ਦੂਖੁ ਰੋਗੁ ਕਛੁ ਭਉ ਨ ਬਿਆਪੈ ॥
ਦਰਦ, ਬਿਮਾਰੀ ਤੇ ਡਰ ਉਸ ਨੂੰ ਭੋਰਾ ਭਰ ਭੀ ਅਸਰ ਨਹੀਂ ਕਰਦੇ,ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥

ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥
ਹੇ ਬੰਦੇ! ਤੂੰ ਸ਼੍ਰੋਮਣੀ ਸਾਹਿਬ, ਉਚੇ ਮਾਲਕ ਦਾ ਆਰਾਧਨ ਕਰ।ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥

ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਠਹਿਰਾਉ।ਕਰਣ ਕਰਾਵਨਹਾਰ ਦਇਆਲ ॥
ਕਰਤਾ ਅਤੇ ਪ੍ਰੇਰਕ ਹੈ ਮਿਹਰਵਾਨ ਪ੍ਰਭੂ।ਜੀਅ ਜੰਤ ਸਗਲੇ ਪ੍ਰਤਿਪਾਲ ॥

ਉਹ ਸਾਰਿਆਂ ਇਨਸਾਨਾਂ ਤੇ ਹੋਰ ਪ੍ਰਾਣਧਾਰੀਆਂ, ਦੀ ਪਰਵਰਸ਼ ਕਰਦਾ ਹੈ।ਅਗਮ ਅਗੋਚਰ ਸਦਾ ਬੇਅੰਤਾ ॥
ਪ੍ਰਭੂ ਸਦੀਵ ਹੀ ਪਹੁੰਚ ਤੋਂ ਪਰੇ ਸਾਡੀ ਸੋਚ ਸਮਝ ਤੋਂ ਉਚੇਰਾ ਅਤੇ ਹੱਦਬੰਨਾ-ਰਹਿਤ ਹੈ।ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥

ਮੇਰੀ ਜਿੰਦੜੀਏ! ਪੂਰਨ ਗੁਰਾਂ ਦੇ ਉਪਦੇਸ਼ ਤਾਬੇ ਉਸ ਦਾ ਆਰਾਧਨ ਕਰ।ਜਾ ਕੀ ਸੇਵਾ ਸਰਬ ਨਿਧਾਨੁ ॥
ਉਸ ਦੀ ਟਹਿਲ ਕਮਾ, ਜਿਸ ਦੀ ਚਾਕਰੀ ਵਿੱਚ ਸਾਰੇ ਖਜਾਨੇ ਹਨ।ਪ੍ਰਭ ਕੀ ਪੂਜਾ ਪਾਈਐ ਮਾਨੁ ॥

ਸਾਈਂ ਦੀ ਉਪਾਸਨਾ ਦੁਆਰਾ ਇੱਜਤ ਪਾਈ ਦੀ ਹੈ।ਜਾ ਕੀ ਟਹਲ ਨ ਬਿਰਥੀ ਜਾਇ ॥
ਜਿਸ ਦੀ ਸੇਵਾ ਵਿਅਰਥ ਨਹੀਂ ਜਾਂਦੀ,ਸਦਾ ਸਦਾ ਹਰਿ ਕੇ ਗੁਣ ਗਾਇ ॥੩॥

ਉਸ ਸਦੀਵੀ ਵਾਹਿਗੁਰੂ ਦੀ ਮਹਿਮਾ ਗਾਇਨ ਕਰ।ਕਰਿ ਕਿਰਪਾ ਪ੍ਰਭ ਅੰਤਰਜਾਮੀ ॥
ਦਿਲਾਂ ਦੀਆਂ ਜਾਨਣਹਾਰ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ।ਸੁਖ ਨਿਧਾਨ ਹਰਿ ਅਲਖ ਸੁਆਮੀ ॥

ਅਦ੍ਰਿਸ਼ਟ ਵਾਹਿਗੁਰੂ ਮਾਲਕ ਆਰਾਮ ਦਾ ਖਜਾਨਾ ਹੈ।ਜੀਅ ਜੰਤ ਤੇਰੀ ਸਰਣਾਈ ॥
ਬੰਦੇ ਤੇ ਹੋਰ ਜੀਵ ਤੇਰੀ ਪਨਾਹ ਲੋੜਦੇ ਹਨ ਹੇ ਵਾਹਿਗੁਰੂ!ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥

ਨਾਨਕ ਨੂੰ ਸਾਹਿਬ ਦੇ ਨਾਮ ਦੀ ਮਹਾਨਤਾ ਪ੍ਰਾਪਤ ਹੋਵੇ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਜੀਅ ਜੁਗਤਿ ਜਾ ਕੈ ਹੈ ਹਾਥ ॥

ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,ਸੋ ਸਿਮਰਹੁ ਅਨਾਥ ਕੋ ਨਾਥੁ ॥
ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥

ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥
ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥

ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥
ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।ਜਿਨਿ ਧਾਰੇ ਬਹੁ ਧਰਣਿ ਅਗਾਸ ॥

ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,ਜਾ ਕੀ ਜੋਤਿ ਜੀਅ ਪਰਗਾਸ ॥
ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,ਜਾ ਕੀ ਬਖਸ ਨ ਮੇਟੈ ਕੋਇ ॥

ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥
ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।ਆਠ ਪਹਰ ਸਿਮਰਹੁ ਪ੍ਰਭ ਨਾਮੁ ॥

ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।ਅਨਿਕ ਤੀਰਥ ਮਜਨੁ ਇਸਨਾਨੁ ॥
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।ਪਾਰਬ੍ਰਹਮ ਕੀ ਸਰਣੀ ਪਾਹਿ ॥

ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।ਬੇਮੁਹਤਾਜੁ ਪੂਰਾ ਪਾਤਿਸਾਹੁ ॥

ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।ਪ੍ਰਭ ਸੇਵਕ ਸਾਚਾ ਵੇਸਾਹੁ ॥
ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।ਗੁਰਿ ਪੂਰੈ ਰਾਖੇ ਦੇ ਹਾਥ ॥

ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥
ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਗੁਰ ਪਰਸਾਦਿ ਨਾਮਿ ਮਨੁ ਲਾਗਾ ॥
ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।ਜਨਮ ਜਨਮ ਕਾ ਸੋਇਆ ਜਾਗਾ ॥

ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥
ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥

ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।ਪ੍ਰਭ ਸਿਮਰਤ ਕੁਸਲ ਸਭਿ ਪਾਏ ॥
ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥

ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।ਸੋਈ ਪਛਾਤਾ ਜਿਨਹਿ ਉਪਾਇਆ ॥
ਮੈਂ ਉਸ ਨੂੰ ਸਿੰਞਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥

ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।ਬਾਹ ਪਕਰਿ ਲੀਨੋ ਕਰਿ ਅਪਨਾ ॥
ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥

ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥
ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,

copyright GurbaniShare.com all right reserved. Email:-