ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
ਮੈਂ ਗੁਰਾਂ ਮੂਹਰੇ ਬਿਨਾ ਕਰਦੀ ਹਾਂ ਜੇਕਰ ਉਸ ਨੂੰ ਚੰਗਾ ਲਗੇ। ਜਿਸ ਤਰ੍ਹਾਂ ਭੀ ਉਹ ਮਿਲਾ ਸਕਦਾ ਹੈ, ਮੈਨੂੰ ਆਪਣੇ ਨਾਲ ਮਿਲਾ ਲਵੇ। ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥ ਆਰਾਮ ਦੇਣ ਵਾਲੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਹ ਖੁਦ ਹੀ ਮੇਰੇ ਗ੍ਰਹਿ ਆ ਕੇ ਮੈਨੂੰ ਮਿਲ ਪਿਆ ਹੈ। ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥ ਨਾਨਕ ਐਸੀ ਪਤਨੀ, ਹਮੇਸ਼ਾਂ ਲਈ ਆਪਣੇ ਪਤੀ ਦੀ ਪਿਆਰੀ ਹੈ। ਪ੍ਰੀਤਮ ਨਾਂ ਮਰਦਾ ਹੈ ਤੇ ਨਾਂ ਹੀ ਵੱਖਰਾ ਹੁੰਦਾ ਹੈ। ਗਉੜੀ ਮਹਲਾ ੩ ॥ ਗਉੜੀ, ਤੀਜਾ ਮਹਲਾ ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥ ਵਾਹਿਗੁਰੂ ਦੇ ਅੰਮ੍ਰਿਤ ਅਤੇ ਈਸ਼ਵਰੀ ਸ਼ਾਤ ਸੁਭਾਅ ਨਾਲ ਸਾਧਨ ਵਿੰਨ੍ਹੀ ਗਈ ਹੈ। ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ ਦਿਲ ਚੁਰਾਉਣ ਵਾਲੇ ਨੇ ਉਸ ਨੂੰ ਫ਼ਰੇਫ਼ਤਾ ਕਰ ਲਿਆ ਹੈ ਅਤੇ ਉਸ ਦਾ ਦਵੈਤ-ਭਾਵ ਸੁਖੈਨ ਹੀ ਨਾਸ ਹੋ ਗਿਆ ਹੈ। ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥ ਸੁਖੈਨ ਹੀ ਆਪਣਾ ਦੁਚਿੱਤਾਪਣ ਨਵਿਰਤ ਕਰ ਕੇ ਅਤੇ ਆਪਣੇ ਕੰਤ ਨੂੰ ਪ੍ਰਾਪਤ ਹੋ, ਵਹੁਟੀ ਗੁਰਾਂ ਦੇ ਉਪਦੇਸ਼ ਤਾਬੇ, ਮੌਜ ਮਾਣਦੀ ਹੈ। ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ ਇਹ ਦੇਹਿ ਹਲਕ ਤਕ ਝੂਠ ਤੇ ਠੱਗੀ ਨਾਲ ਭਰੀ ਹੋਈ ਹੈ ਅਤੇ ਕਸਮਲ ਕਮਾਉਂਦੀ ਹੈ। ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥ ਗੁਰਾਂ ਦੇ ਰਾਹੀਂ ਸੁਆਮੀ ਦਾ ਅਨੁਰਾਗ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਪ੍ਰਸੰਨਤਾ ਦਾ ਰਾਗ ਪੈਦਾ ਹੁੰਦਾ ਹੈ। ਰੱਬ ਦੇ ਸਿਮਰਨ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ। ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥ ਨਾਨਕ, ਜਿਹੜੀ ਪਤਨੀ ਆਪਣੇ ਸਵੈ-ਹਗਤਾ ਨੂੰ ਆਪਣੇ ਅੰਦਰੋਂ ਕੱਢ ਛਡਦੀ ਹੈ, ਉਹ ਆਪਣੇ ਪ੍ਰੀਤਮ ਦੀ ਲਾਡਲੀ ਹੋ ਜਾਂਦੀ ਹੈ। ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥ ਗੁਰਾਂ ਦੀ ਪ੍ਰੀਤ ਤੇ ਪਿਰਹੜੀ ਰਾਹੀਂ ਮੁੰਧ ਨੇ ਆਪਣਾ ਪਿਆਰਾ ਸੁਆਮੀ ਪਰਾਪਤ ਕਰ ਲਿਆ ਹੈ। ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥ ਗੁਰਾਂ ਨੂੰ ਆਪਣੇ ਦਿਲ ਅਤੇ ਹਿਰਦੇ ਨਾਲ ਲਾਉਣ ਦੁਆਰਾ ਉਹ ਰਾਤ ਨੂੰ ਆਰਾਮ ਨਾਲ ਸੌਂਦੀ ਹੈ। ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥ ਗੁਰਾਂ ਨੂੰ ਆਪਣੇ ਹਿਰਦੇ ਅੰਦਰ, ਰਾਤ ਦਿਨ ਟਿਕਾਉਣ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਭੇਟਂ ਲੈਂਦੀ ਹੈ ਅਤੇ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥ ਗੁਰਾਂ ਦੇ ਉਪਦੇਸ਼ ਦਾ ਸੋਚ-ਵਿਚਾਰ ਕਰਨ ਦੁਆਰਾ ਆਪਣੇ ਦਿਲ-ਮੰਦਰ ਦੇ ਵਿੱਚ ਲਾੜੀ ਆਪਣੇ ਲਾੜੇ ਨੂੰ ਮਾਣਦੀ ਹੈ। ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥ ਦਿਨ ਰਾਤ ਉਹ ਨਾਮ ਸੁਧਾਰਸ ਨੂੰ ਪਾਨ ਕਰਦੀ ਹੈ ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੀ ਹੈ। ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥ ਗੁਰਾਂ ਦੇ ਅਨੰਤ ਪਿਆਰ ਰਾਹੀਂ ਹੈ ਨਾਨਕ! ਖ਼ੁਸ਼ਬਾਸ਼ ਪਤਨੀ ਆਪਣੇ ਸੱਚੇ ਸੁਆਮੀ ਨੂੰ ਮਿਲ ਪੈਦੀ ਹੈ। ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥ ਹੇ ਮੇਰੇ ਪਰਮ ਪ੍ਰੀਤਵਾਨ ਦਿਲਬਰ! ਆਪਣੀ ਮਿਹਰ ਧਾਰ ਅਤੇ ਮੈਨੂ ਆਪਣਾ ਦੀਦਾਰ ਬਖਸ਼। ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥ ਉਸ ਨੂੰ ਸਤਿਨਾਮ ਨਾਲ ਸੁਸ਼ੋਭਤ ਕਰਨ ਲਈ ਪਤਨੀ ਤੈਨੂੰ ਪ੍ਰਾਰਥਨਾ ਕਰਦੀ ਹੈ। ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥ ਸੱਚੇ ਨਾਮ ਨਾਲ ਸ਼ਿੰਗਾਰੀ ਹੋਈ ਕਾਮਣ ਆਪਣੀ ਹੰਗਤਾ ਨੂੰ ਮੇਸ ਸੁਟਦੀ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੇ ਕੰਮ ਰਾਸ ਹੋ ਜਾਂਦੇ ਹਨ। ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥ ਸਾਰਿਆਂ ਯੁਗਾਂ ਅੰਦਰ ਉਹ ਅਦੁੱਤੀ ਪ੍ਰਭੂ ਸੱਚਾ ਹੈ ਅਤੇ ਗੁਰਾਂ ਦੀ ਦਿਤੀ ਸੋਚ ਵਿਚਾਰ ਰਾਹੀਂ ਉਹ ਜਾਣਿਆ ਜਾਂਦਾ ਹੈ। ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥ ਆਪ-ਹੁਦਰੀ ਵਹੁਟੀ ਵਿਸ਼ੇ ਭੋਗ ਅੰਦਰ ਗਲਤਾਨ ਤੇ ਸੰਸਾਰੀ ਮਮਤਾ ਦੀ ਦੁਖਾਂਤ੍ਰ ਕੀਤੀ ਹੋਈ ਹੈ। ਉਹ ਕੀਹਦੇ ਮੂਹਰੇ ਜਾ ਕੇ ਸ਼ਿਕਾਇਤ ਕਰੇ? ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥ ਨਾਨਕ ਪਰਮ ਪ੍ਰੀਤਵਾਨ ਗੁਰਾਂ ਦੇ ਬਾਝੋਂ ਆਪ-ਹੁਦਰੀ ਤ੍ਰੀਮਤ ਨੂੰ ਕੋਈ ਆਰਾਮ ਦੀ ਜਗ੍ਹਾਂ ਨਹੀਂ ਲੱਭਦੀ। ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥ ਪਤਨੀ ਕਮਲੀ, ਸਿਧਰੀ ਤੇ ਗੁਣ-ਵਿਹੁਣ ਹੈ। ਪਤੀ ਪਹੁੰਚ ਤੋਂ ਪਰੇ ਅਤੇ ਅਲੱਖ ਹੈ। ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥ ਆਪ ਹੀ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਮਾਫੀ ਦੇਣ ਵਾਲਾ ਹੈ। ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥ ਪਤਨੀ ਦਾ ਪ੍ਰੀਤਵਾਨ ਪਤੀ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ। ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥ ਗੁਰਾਂ ਨੇ ਮੈਨੂੰ ਇਹ ਸਮਝ ਦਰਸਾ ਦਿੱਤੀ ਹੈ ਕਿ ਸੁਆਮੀ ਪਿਆਰ, ਪਿਰਹੜੀ, ਸਨੇਹ ਅਤੇ ਸਿਮਰਨ ਰਾਹੀਂ ਪਾਇਆ ਜਾਂਦਾ ਹੈ। ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥ ਜਿਹੜੀ ਪਤਨੀ ਆਪਣੇ ਪਤਨੀ ਦੇ ਸਨੇਹ ਵਿੱਚ ਰਾਤ ਦਿਨ ਲੀਨ ਰਹਿੰਦੀ ਹੈ, ਉਹ ਚੋਵੀ ਘੰਟੇ ਹੀ ਹਮੇਸ਼ਾਂ ਪਰਮੰਨ ਰਹਿੰਦੀ ਹੈ। ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥ ਨਾਨਕ, ਜੋ ਵਹੁਟੀ ਨਾਮ ਦੇ ਨੌ ਖ਼ਜ਼ਾਨੇ ਹਾਸਲ ਕਰ ਲੈਂਦੀ ਹੈ, ਉਹ ਸੁਖੈਨ ਹੀ ਵਾਹਿਗੁਰੂ ਨੂੰ ਆਪਣੇ ਖ਼ਸਮ ਵਜੋ ਪਾ ਲੈਂਦੀ ਹੈ। ਗਉੜੀ ਮਹਲਾ ੩ ॥ ਗਊੜੀ ਪਾਤਸ਼ਾਹੀ ਤੀਜੀ। ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥ ਮੋਹਨੀ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥ ਪਰਮੇਸ਼ਰ ਦੇ ਨਾਮ ਦਾ ਜਹਾਜ ਬਣਾ ਅਤੇ ਗੁਰਬਾਣੀ ਨੂੰ ਮਲਾਹ ਵਜੋਂ ਇਸ ਅੰਦਰ ਰੱਖ। ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥ ਜਦ ਗੁਰਬਾਣੀ ਦਾ ਮਲਾਹ ਉਸ ਅੰਦਰ ਰੱਖ ਲਿਆ ਜਾਂਦਾ ਹੈ ਤਾਂ ਵਾਹਿਗੁਰੂ ਖੁਦ ਪਾਰ ਕਰ ਦਿੰਦਾ ਹੈ। ਇਸ ਤਰੀਕੇ ਨਾਲ ਨਾਂ-ਪਾਰ-ਹੋਣਹਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥ ਗੁਰਾਂ ਦੇ ਰਾਹੀਂ ਸਾਈਂ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ। ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥ ਇਕ ਮੁਹਤ ਅੰਦਰ ਪ੍ਰਭੂ ਦਾ ਨਾਮ ਉਸ ਦੇ ਪਾਪ ਮੇਸ ਦਿੰਦਾ ਹੈ ਅਤੇ ਉਸ ਦੀ ਦੇਹਿ ਨਿਰਮਲ ਹੋ ਜਾਂਦੀ ਹੈ। ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥ ਨਾਨਕ, ਪ੍ਰਮੇਸ਼ਰ ਦੇ ਨਾਮ ਰਾਹੀਂ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਲੋਹੇ ਦੀ ਮੈਲ ਸੋਨਾ ਹੋ ਜਾਂਦੀ ਹੈ। copyright GurbaniShare.com all right reserved. Email:- |