ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
ਤ੍ਰੀਮਤਾਂ ਅਤੇ ਮਰਦ ਭੋਗ ਚੇਸਟਾ ਅੰਦਰ ਗਲਤਾਨ ਹੋਏ ਹੋਏ ਅਤੇ ਪ੍ਰਭੂ ਦੇ ਨਾਮ ਦੇ ਜਾਪ ਕਰਨ ਦਾ ਰਾਹ ਨਹੀਂ ਜਾਣਦੇ। ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ। ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥ ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ। ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥ ਜਿਹੜੇ ਕੌਈ ਭੀ ਜਹਾਨ ਅੰਦਰ ਆਏ ਹਨ ਉਹ ਸਾਰੇ ਟੁਰ ਜਾਣਗੇ। ਜੋਂ ਗੁਰਾਂ ਦਾ ਆਰਾਧਨ ਕਰਦੇ ਹਨ ਉਹ ਬਚ ਜਾਂਦੇ ਹਨ। ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਅਤੇ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ। ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥ ਨਾਨਕ ਨਾਮ ਉਸਦੇ ਦਿਲ ਅੰਦਰ ਟਿਕ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰੀਤਮ ਨੂੰ ਮਿਲ ਪੈਦਾ ਹੈ। ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥ ਵਿਆਪਕ ਵਾਹਿਗੁਰੂ ਦੇ ਨਾਮ ਦੇ ਬਗੈਰ ਕੁਛ ਭੀ ਮੁਸਤਕਿਲ ਨਹੀਂ। ਇਹ ਜਹਾਨ ਇਕ ਖੇਡ ਹੀ ਹੈ। ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥ ਸੱਚੇ ਅਨੁਰਾਗ ਨੂੰ ਆਪਣੇ ਦਿਲ ਅੰਦਰ ਪੱਕੀ ਤਰ੍ਹਾਂ ਟਿਕਾ ਅਤੇ ਕੇਵਲ ਸੁਆਮੀ ਦੇ ਨਾਮ ਦਾ ਹੀ ਵਣਜ ਕਰ। ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥ ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ। ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥ ਤੇਰੀ ਇਹ ਘਾਲ, ਸਿਮਰਨ ਅਤੇ ਸ਼ਰਧਾ ਪ੍ਰੇਮ ਸੱਚੇ ਹੋ ਜਾਣਗੇ, ਜੇਕਰ ਤੂੰ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੁਰ ਕਰ ਦੇਵੇ। ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥ ਮੈਂ ਬੁੱਧ-ਵਿਹੁਣ ਮੁੜ੍ਹ ਬੇਵਕੂਫ ਅਤੇ ਅੰਨ੍ਹਾ ਹਾਂ। ਸੱਚੇ ਗੁਰਾਂ ਨੇ ਮੈਨੂੰ ਠੀਕ ਰਸਤੇ ਪਾ ਦਿੱਤਾ ਹੈ। ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥ ਨਾਨਕ, ਗੁਰੂ-ਅਨੁਸਾਰੀ ਵਾਹਿਗੁਰੂ ਦੇ ਨਾਮ ਨਾਲ ਸੁਸ਼ੋਭਤ ਹੋਏ ਹੋਏ ਹਨ ਅਤੇ ਦਿਨ ਰਾਤ ਰੱਬ ਦਾ ਜੱਸ ਗਾਇਨ ਕਰਦੇ ਹਨ। ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥ ਹਰੀ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਉਹ ਖੁਦ ਹੀ ਬੰਦੇ ਨੂੰ ਆਪਣੇ ਨਾਮ ਨਾਲ ਸ਼ਿੰਗਾਰਦਾ ਹੈ। ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥ ਸਾਹਿਬ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰਬਾਣੀ। ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ। ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥ ਹਰ ਸਮੇਂ ਅੰਦਰ ਉਹ ਆਪਣੇ ਸੰਤਾਂ, ਜਿਹੜੇ ਉਸ ਨੂੰ ਮਿੱਠੜੇ ਲਗਦੇ ਹਨ, ਨੂੰ ਖੁਦ ਸੁਸ਼ੋਭਤ ਕਰਦਾ ਹੈ ਉਹ ਆਪ ਹੀ ਉਨ੍ਹਾਂ ਨੂੰ ਆਪਣੇ ਸਿਮਰਨ ਅੰਦਰ ਜੋੜਦਾ ਹੈ। ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥ ਉਹ ਆਪ ਕੁਲੀ ਸਿਆਣਾ, ਆਪ ਹੀ ਸਾਰਾ ਕੁਛ ਵੇਖਣਹਾਰ ਹੈ। ਉਹ ਆਪ ਹੀ ਬੰਦੇ ਕੋਲੋ ਆਪਣੀ ਟਹਿਲ ਕਰਵਾਉਂਦਾ ਹੈ। ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥ ਉਹ ਆਪ ਚੰਗਿਆਈਆਂ ਦਾ ਦਾਤਾਰ ਹੈ ਅਤੇ ਬਦੀਆਂ ਨੂੰ ਨਸ਼ਟ ਕਰਦਾ ਹੈ। ਆਪਣੇ ਨਾਮ ਨੂੰ ਉਹ ਖੁਦ ਹੀ ਬੰਦੇ ਦੇ ਚਿੱਤ ਅੰਦਰ ਟਿਕਾਉਂਦਾ ਹੈ। ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥ ਨਾਨਕ ਹਮੇਸ਼ਾਂ ਹੀ ਸੱਚੇ ਸਾਹਿਬ ਉਤੇ ਕੁਰਬਾਨ ਜਾਂਦਾ ਹੈ, ਜੋ ਆਪ ਹੀ ਸਾਰਾ ਕੁਛ ਕਰਦਾ ਤੇ ਕਰਾਉਂਦਾ ਹੈ। ਗਉੜੀ ਮਹਲਾ ੩ ॥ ਗਊੜੀ ਪਾਤਸ਼ਾਹੀ ਤੀਜੀ। ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥ ਹੈ ਮੇਰੇ ਪਿਆਰੇ ਮਨ! ਤੂੰ ਗੁਰਾਂ ਦੀ ਘਾਲ ਕਮਾ ਅਤੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ। ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥ ਹੈ ਮੇਰੇ ਪਿਆਰੇ! ਮੇਰੇ ਕੋਲ ਤੂੰ ਦੁਰੇਡੇ ਨਹੀਂ ਜਾਣਾ ਗ੍ਰਹਿ ਵਿੱਚ ਬੈਠਾ ਹੋਇਆ ਹੀ ਤੂੰ ਆਪਣੇ ਸਾਈਂ ਨੂੰ ਪ੍ਰਾਪਤ ਹੈ। ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ ਸੁਭਾਵਕ ਹੀ ਸੱਚੀ ਭਾਵਨਾ ਨਾਲ, ਹਮੇਸ਼ਾਂ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨ ਦੁਆਰਾ ਤੂੰ ਆਪਣੇ ਧਾਮ ਅੰਦਰ ਵਸਦਾ ਹੋਇਆ ਹੀ ਉਸ ਨੂੰ ਪਾ ਲਵੇਗਾ। ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥ ਗੁਰਾਂ ਦੀ ਘਾਲ ਪਰਮ ਆਰਾਮ-ਬਖਸ਼ਣਹਾਰ ਹੈ। ਕੇਵਲ ਉਹੀ ਇਸ ਨੂੰ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਕਰਵਾਉਂਦਾ ਹੈ। ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥ ਉਹ ਨਾਮ ਨੂੰ ਬੀਜਦਾ ਹੈ, ਨਾਮ ਉਸ ਦੇ ਅੰਦਰ ਪੁੰਗਰ ਆਉਂਦਾ ਹੈ ਅਤੇ ਨਾਮ ਨੂੰ ਹੀ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ। ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥ ਨਾਨਕ ਬਜ਼ੁਰਗੀ ਸੱਚੇ ਨਾਮ ਵਿੱਚ ਹੈ। ਆਦਮੀ ਉਹੀ ਕੁਛ ਪਾਉਂਦਾ ਹੈ ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ। ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥ ਜਦ ਤੂੰ ਆਪਣੀ ਬਿਰਤੀ ਜੋੜਕੇ ਇਸ ਨੂੰ ਚੱਖੇ ਤੂੰ ਰੱਬ ਦੇ ਨਾਮ ਨੂੰ ਮਿੱਠਾ ਪਾਵੇਗਾ ਹੇ ਮੇਰੇ ਪਿਆਰੇ! ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥ ਨੀ ਮਰ ਜਾਣੀਏ! ਆਪਣੀ ਜੀਭਾ ਨਾਲ ਵਾਹਿਗੁਰੂ ਅੰਮ੍ਰਿਤ ਚਖ ਅਤੇ ਹੋਰਨਾਂ ਨਿਆਮਤਾਂ ਦੇ ਸੁਆਦ ਨੂੰ ਤਿਆਗ ਦੇ। ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥ ਜਦ ਵਾਹਿਗੁਰੂ ਨੂੰ ਚੰਗਾ ਲੱਗਾ, ਤੂੰ ਸਾਹਿਬ ਦੇ ਆਬਿ-ਹਿਯਾਤ ਨੂੰ ਹਮੇਸ਼ਾਂ ਲਈ ਪਾ ਲਵੇਗਾ ਅਤੇ ਤੇਰੀ ਜੀਭ ਉਸ ਦੇ ਨਾਮ ਨਾਲ ਸੁਹਾਵਣੀ ਹੋ ਜਾਵੇਗੀ। ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥ ਜੋ ਨਾਮ ਨੂੰ ਸਿਮਰਦਾ ਹੈ ਅਤੇ ਆਪਣੀ ਪ੍ਰੀਤ ਨਾਮ ਉਤੇ ਕੇਂਦਰਿਤ ਕਰੀ ਰਖਦਾ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦਾ ਹੈ। ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥ ਸਾਹਿਬ ਦੀ ਰਜ਼ਾ ਦੁਆਰਾ ਪ੍ਰਾਣੀ ਜੰਮਦਾ ਹੈ, ਉਸ ਦੀ ਰਜ਼ਾ ਉਹ ਮਰ ਜਾਂਦਾ ਹੈ ਅਤੇ ਉਸ ਦੀ ਰਜਾ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੁੰਦਾ ਹੈ। ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥ ਨਾਨਕ ਨਾਮ ਗੁਰਾਂ ਦੀ ਸਿਖਿਆ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਨਾਮ ਨਾਲ ਉਹ ਆਪ ਹੀ ਜੋੜਦਾ ਹੈ। ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥ ਇਹ ਹੋਰਸ ਦੀ ਸੇਵਾ ਮਾੜੀ ਹੈ, ਹੇ ਪਿਆਰੇ! ਪਤਨੀ ਨੂੰ ਤਿਆਗ ਕੇ ਤੂੰ ਬਿਦੇਸ਼ ਨੂੰ ਚਲਾ ਗਿਆ ਹੈ। ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥ ਦਵੈਤ-ਭਾਵ ਅੰਦਰ ਕਦੇ ਕਿਸੇ ਨੇ ਆਰਾਮ ਨਹੀਂ ਪਾਇਆ, ਹੇ ਪਿਆਰੇ! ਤੂੰ ਪਾਪ ਤੇ ਲਾਲਚ ਦੀ ਚਾਹਨਾ ਕਰਦਾ ਹੈ। ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥ ਜੋ ਜ਼ਹਿਰ ਤੇ ਤਮ੍ਹਾਂ ਦੇ ਬਹਿਕਾਏ ਹੋਏ ਹਨ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ, ਉਹ ਕਿਸ ਤਰ੍ਹਾਂ ਠੰਢ-ਚੈਨ ਪਾ ਸਕਦੇ ਹਨ? ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥ ਹੋਰਸ ਦੀ ਨੌਕਰੀ ਬਹੁਤ ਦੁਖਦਾਈ ਹੈ। ਉਸ ਵਿੱਚ ਪ੍ਰਾਣੀ ਆਪਣੇ ਆਪ ਨੂੰ ਫ਼ਰੋਖ਼ਤ ਕਰ ਬਹਿੰਦਾ ਹੈ ਅਤੇ ਆਪਣਾ ਈਮਾਨ ਗੁਆ ਲੈਂਦਾ ਹੈ। copyright GurbaniShare.com all right reserved. Email:- |