ਪਉੜੀ ॥
ਪਉੜੀ। ਠਠਾ ਮਨੂਆ ਠਾਹਹਿ ਨਾਹੀ ॥ ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ, ਜੋ ਸਗਲ ਤਿਆਗਿ ਏਕਹਿ ਲਪਟਾਹੀ ॥ ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ। ਠਹਕਿ ਠਹਕਿ ਮਾਇਆ ਸੰਗਿ ਮੂਏ ॥ ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ, ਉਆ ਕੈ ਕੁਸਲ ਨ ਕਤਹੂ ਹੂਏ ॥ ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ। ਠਾਂਢਿ ਪਰੀ ਸੰਤਹ ਸੰਗਿ ਬਸਿਆ ॥ ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ, ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ। ਠਾਕੁਰ ਅਪੁਨੇ ਜੋ ਜਨੁ ਭਾਇਆ ॥ ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ, ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ। ਸਲੋਕੁ ॥ ਸਲੋਕ। ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ। ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ। ਪਉੜੀ ॥ ਪਉੜੀ। ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ ਡ-ਤੇਰਾ ਟਿਕਾਣਾ ਇਹ ਨਹੀਂ, ਉਸ ਜਗ੍ਹਾ ਨੂੰ ਸਮਝ, ਜਿਥੇ ਤੇਰਾ ਟਿਕਾਣਾ ਹੈ। ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਟਿਕਾਣੇ ਨੂੰ ਪਹੁੰਚਣ ਦਾ ਤਰੀਕਾ ਜਾਣ ਲੈ। ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ, ਜਾ ਕਾ ਤਸੂ ਨਹੀ ਸੰਗਿ ਚਾਲੈ ॥ ਇਸ ਦਾ ਇਕ ਭੋਰਾ ਭਰ ਭੀ ਉਸ ਦੇ ਨਾਲ ਨਹੀਂ ਜਾਣਾ। ਉਆ ਡੇਰਾ ਕੀ ਸੋ ਮਿਤਿ ਜਾਨੈ ॥ ਉਸ ਨਿਵਾਸ ਅਸਥਾਨ ਦੀ ਕਦਰ ਉਹੀ ਜਾਣਦਾ ਹੈ, ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ ਜਿਸ ਉਤੇ ਮੁਕੰਮਲ ਮੁਬਾਰਕ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ। ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ ਇਹ ਨਿਵਾਸ ਅਸਥਾਨ ਮੁਸਤਕਿਲ ਤੇ ਸੱਚਾ ਹੈ, ਅਤੇ ਸਤਿਸੰਗਤ ਰਾਹੀਂ ਪ੍ਰਾਪਤ ਹੁੰਦਾ ਹੈ। ਨਾਨਕ ਤੇ ਜਨ ਨਹ ਡੋਲਾਇਆ ॥੨੯॥ ਨਾਨਕ, ਉਹ ਗੋਲੇ ਜੋ ਇਸ ਨੂੰ ਪਾ ਲੈਂਦੇ ਹਨ, ਡਿਕੋਡੋਲੇ ਨਹੀਂ ਖਾਂਦੇ। ਸਲੋਕੁ ॥ ਸਲੋਕ। ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ ਜਦ ਧਰਮ ਰਾਜਾ ਗਿਰਾਉਣ ਲਗਦਾ ਹੈ, ਕੋਈ ਭੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾ ਸਕਦਾ। ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ ਜੋ ਸਤਿ ਸੰਗਤ ਨਾਲ ਨਾਤਾ ਗੰਢ ਕੇ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ, ਉਹ ਪਾਰ ਉਤਰ ਜਾਂਦੇ ਹਨ। ਪਉੜੀ ॥ ਪਉੜੀ। ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ ਢ-ਤੂੰ ਲੱਭਣ ਲਈ ਕਿੱਥੇ ਜਾਂਦਾ ਹੈ? ਢੂੰਢ ਭਾਲ ਤਾਂ ਇਸ ਚਿੱਤ ਅੰਦਰ ਹੀ ਕਰਨੀ ਹੈ। ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ ਸੁਆਮੀ ਤੇਰੇ ਨਾਲ ਹੀ ਰਹਿੰਦਾ ਹੈ, ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ? ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ। ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ ਇੰਜ ਤੂੰ ਆਰਾਮ ਪਾਵੇਗਾ, ਠੰਢ-ਚੈਨ ਅੰਦਰ ਵਸੇਗਾ ਅਤੇ ਸਾਹਿਬ ਦਾ ਦੀਦਾਰ ਵੇਖ ਕੇ ਪਰਸੰਨ ਹੋਵੇਗਾ। ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ ਜਿਸ ਦੇ ਅੰਦਰ ਇਹ ਅੰਬਾਰ ਹੈ, ਉਹ ਜੰਮਦਾ ਤੇ ਮਰਦਾ ਹੈ ਅਤੇ ਬੱਚੇਦਾਨੀ ਦੇ ਜੀਵਨ ਦਾ ਕਸ਼ਟ ਉਠਾਉਂਦਾ ਹੈ! ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ ਜੋ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹੈ ਅਤੇ ਹੰਕਾਰ ਤੇ ਸਵੈ-ਹੰਗਤਾ ਅੰਦਰ ਫਾਬਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ ਮੈਂ ਹੁਣ ਧੀਰੇ ਧੀਰੇ, ਪਵਿੱਤ੍ਰ ਪੁਰਸ਼ਾਂ ਦੀ ਪਨਾਹ ਹੇਠਾਂ ਆ ਡਿੱਗਾ ਹਾਂ। ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ ਮਾਲਕ ਨੇ ਮੇਰੇ ਕਲੇਸ਼ ਦੀਆਂ ਫਾਹੀਆਂ ਕਟ ਛੱਡੀਆਂ ਹਨ ਅਤੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ, ਹੇ ਨਾਨਕ! ਸਲੋਕੁ ॥ ਸਲੋਕ। ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ। ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ ਧਰਮ ਰਾਜਾ ਆਖਦਾ ਹੈ, "ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ"। ਪਉੜੀ ॥ ਪਉੜੀ। ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ। ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ। ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ। ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ। ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ। ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ। ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ। ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ। ਸਲੋਕੁ ॥ ਸਲੋਕ। ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ ਮੈਂ ਆਪਣੀ ਦੇਹਿ, ਆਤਮਾ ਅਤੇ ਦੌਲਤ ਉਸ ਨੂੰ ਸਮਰਪਣ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ! ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ ਨਾਨਕ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ ਅਤੇ ਮੌਤ ਦਾ ਫਰੇਸ਼ਤਾ ਹੁਣ ਮੈਨੂੰ ਨਹੀਂ ਤਕਾਉਂਦਾ। ਪਉੜੀ ॥ ਪਉੜੀ। ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ ਤ- ਉਸ ਪਾਤਸ਼ਾਹ ਨਾਲ ਪਿਰਹੜੀ ਪਾ ਜੋ ਖੂਬੀਆਂ ਦਾ ਖਜਾਨਾ ਅਤੇ ਸ੍ਰਿਸ਼ਟੀ ਦਾ ਸੁਆਮੀ ਹੈ। ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥ ਤੂੰ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲਵੇਗਾ ਅਤੇ ਤੇਰੀ ਜਲਣ ਮਿਟ ਜਾਏਗੀ। copyright GurbaniShare.com all right reserved. Email:- |