ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥
ਜੋ ਮਾਲ ਮਿਲਖ ਦੇ ਖ਼ਜ਼ਾਨੇ ਹਰੀ ਨਾਮ ਦੇ ਸੁਧਾਰਸ ਨਾਲ ਪਰੀਪੂਰਨ ਹਨ, ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥ ਹੇ ਨਾਨਕ! ਉਨ੍ਹਾਂ ਲਈ ਆਪਣੇ ਆਪ ਵੱਜਣ ਵਾਲੇ ਸੰਗੀਤਕ ਸਾਜ਼-ਵਜਦੇ ਹਨ। ਸਲੋਕੁ ॥ ਸਲੋਕ। ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ ਜਦ ਮੈਂ ਪਖੰਡ, ਸੰਸਾਰੀ ਮਮਤਾ ਤੇ ਪਾਪ ਛੱਡ ਦਿਤੇ ਤਾਂ ਵਿਸ਼ਾਲ ਸ਼ਰੋਮਣੀ ਸਾਹਿਬ ਨੇ ਮੇਰੀ ਇੱਜ਼ਤ ਆਬਰੂ ਬਚਾ ਲਈ। ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ ਨਾਨਕ ਉਸ ਦਾ ਸਿਮਰਨ ਕਰ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਉਹ ਕਿਨਾਰਾ ਨਹੀਂ। ਪਉੜੀ ॥ ਪਉੜੀ। ਪਪਾ ਪਰਮਿਤਿ ਪਾਰੁ ਨ ਪਾਇਆ ॥ ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ। ਪਤਿਤ ਪਾਵਨ ਅਗਮ ਹਰਿ ਰਾਇਆ ॥ ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ। ਹੋਤ ਪੁਨੀਤ ਕੋਟ ਅਪਰਾਧੂ ॥ ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ, ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥ ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ। ਪਰਪਚ ਧ੍ਰੋਹ ਮੋਹ ਮਿਟਨਾਈ ॥ ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ, ਜਾ ਕਉ ਰਾਖਹੁ ਆਪਿ ਗੁਸਾਈ ॥ ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ। ਪਾਤਿਸਾਹੁ ਛਤ੍ਰ ਸਿਰ ਸੋਊ ॥ ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ। ਨਾਨਕ ਦੂਸਰ ਅਵਰੁ ਨ ਕੋਊ ॥੩੭॥ ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ। ਸਲੋਕੁ ॥ ਸਲੋਕ। ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਮਨੂਏ ਨੂੰ ਜਿੱਤਣ ਦੁਆਰਾ ਮੌਤ ਦੀਆਂ ਫਾਹੀਆਂ ਕਟੀਆਂ ਜਾਂਦੀਆਂ ਹਨ, ਭਟਕਣੇ ਮੁੱਕ ਜਾਂਦੇ ਹਨ ਅਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ ਨਾਨਕ ਗੁਰਾਂ ਦੇ ਪਾਸੋਂ ਨਿਹਚਲਤਾ ਪਰਾਪਤ ਹੁੰਦੀ ਹੈ ਅਤੇ ਹਰ ਰੋਜ਼ ਦਾ ਆਵਾਗਊਣ ਮੁੱਕ ਜਾਂਦਾ ਹੈ। ਪਉੜੀ ॥ ਪਉੜੀ। ਫਫਾ ਫਿਰਤ ਫਿਰਤ ਤੂ ਆਇਆ ॥ ਫ- ਤੂੰ ਬਹੁਤਾ ਭਟਕਦਾ ਹੋਇਆ ਆਇਆ ਹੈਂ। ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥ ਇਸ ਕਾਲੇ ਸਮੇਂ ਅੰਦਰ ਨਾਂ ਹੱਥ ਲੱਗਣ ਵਾਲਾ ਮਨੁੱਖੀ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ। ਫਿਰਿ ਇਆ ਅਉਸਰੁ ਚਰੈ ਨ ਹਾਥਾ ॥ ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ। ਨਾਮੁ ਜਪਹੁ ਤਉ ਕਟੀਅਹਿ ਫਾਸਾ ॥ ਸਾਈਂ ਦੇ ਨਾਮ ਦਾ ਉਚਾਰਨ ਕਰ, ਤਦ ਮੌਤ ਦੀ ਫਾਹੀ ਕੱਟੀ ਜਾਏਗੀ। ਫਿਰਿ ਫਿਰਿ ਆਵਨ ਜਾਨੁ ਨ ਹੋਈ ॥ ਤੇਰਾ ਮੁੜ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ, ਏਕਹਿ ਏਕ ਜਪਹੁ ਜਪੁ ਸੋਈ ॥ ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ। ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥ ਹੇ ਸੁਆਮੀ ਸਿਰਜਣਹਾਰ! ਰਹਿਮਤ ਧਾਰ! ਮੇਲਿ ਲੇਹੁ ਨਾਨਕ ਬੇਚਾਰੇ ॥੩੮॥ ਅਤੇ ਗ਼ਰੀਬ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲੈ। ਸਲੋਕੁ ॥ ਸਲੋਕ। ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥ ਹੇ ਗਰੀਬਾਂ ਉਤੇ ਮਇਆਵਾਨ ਅਤੇ ਸੰਸਾਰ ਦੇ ਪਾਲਕ! ਪਰਮ ਪ੍ਰਭੂ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥ ਸੰਤਾਂ ਦੇ ਪੈਰਾਂ ਦੀ ਖਾਕ ਨਾਨਕ ਲਈ ਆਰਾਮ, ਦੋਲਤ, ਭਾਰੀ ਪਰਸੰਨਤਾ ਅਤੇ ਖੁਸ਼ੀ ਦੀ ਮਾਨਿੰਦ ਹੈ। ਪਉੜੀ ॥ ਪਉੜੀ। ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ ਬ-ਜੋ ਸੁਆਮੀ ਨੂੰ ਸਮਝਦਾ ਹੈ, ਉਹ ਬ੍ਰਹਿਮਣ ਹੈ। ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ ਵੈਸ਼ਨੋ ਉਹ ਹੈ ਜੋ ਗੁਰਾਂ ਦੇ ਰਾਹੀਂ ਪਵਿੱਤਰਤਾ ਦੇ ਮਜ਼ਹਬ ਨੂੰ ਧਾਰਨ ਕਰਦਾ ਹੈ। ਬੀਰਾ ਆਪਨ ਬੁਰਾ ਮਿਟਾਵੈ ॥ ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ, ਤਾਹੂ ਬੁਰਾ ਨਿਕਟਿ ਨਹੀ ਆਵੈ ॥ ਹਾਨੀ ਉਸ ਦੇ ਨੇੜੇ ਨਹੀਂ ਢੁਕਦੀ। ਬਾਧਿਓ ਆਪਨ ਹਉ ਹਉ ਬੰਧਾ ॥ ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ। ਦੋਸੁ ਦੇਤ ਆਗਹ ਕਉ ਅੰਧਾ ॥ ਪਰ ਅੰਨ੍ਹਾਂ ਇਨਸਾਨ ਹੋਰਨਾ ਉਤੇ ਇਲਜਾਮ ਲਾਉਂਦਾ ਹੈ। ਬਾਤ ਚੀਤ ਸਭ ਰਹੀ ਸਿਆਨਪ ॥ ਵਾਦ-ਵਿਵਾਦ ਅਤੇ ਚਲਾਕੀਆਂ ਸਮੂਹ ਕਿਸੇ ਕੰਮ ਨਹੀਂ। ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥ ਜਿਸ ਨੂੰ ਸਾਹਿਬ ਜਣਾਉਂਦਾ ਹੈ, ਹੇ ਨਾਨਕ! ਉਹੀ ਉਸ ਨੂੰ ਜਾਣਦਾ ਹੈ। ਸਲੋਕੁ ॥ ਸਲੋਕ। ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ ਦਿਲੋਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ, ਜੋ ਡਰ ਨੂੰ ਦੂਰ ਕਰਨ ਵਾਲਾ ਅਤੇ ਪਾਪ ਅਤੇ ਪੀੜ ਨੂੰ ਹਰਣਹਾਰ ਹੈ। ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥ ਜਿਸ ਦੇ ਦਿਲ ਵਿੱਚ, ਸਤਿ ਸੰਗਤ ਦੁਆਰਾ, ਸੁਆਮੀ ਆ ਟਿਕਦਾ ਹੈ, ਉਹ ਭਟਕਦਾ ਨਹੀਂ, ਹੇ ਨਾਨਕ! ਪਉੜੀ ॥ ਪਉੜੀ। ਭਭਾ ਭਰਮੁ ਮਿਟਾਵਹੁ ਅਪਨਾ ॥ ਭ-ਆਪਣਾ ਸੰਸਾ ਨਵਿਰਤ ਕਰ ਦੇ। ਇਆ ਸੰਸਾਰੁ ਸਗਲ ਹੈ ਸੁਪਨਾ ॥ ਇਹ ਜਗਤ ਸਮੂਹ ਸੁਪਨਾ ਹੀ ਹੈ। ਭਰਮੇ ਸੁਰਿ ਨਰ ਦੇਵੀ ਦੇਵਾ ॥ ਫ਼ਰਿਸ਼ਤੇ ਪੁਰਸ਼, ਭਵਾਨੀਆਂ ਅਤੇ ਦੇਵਤੇ ਭੁਲੇਖੇ ਅੰਦਰ ਹਨ। ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਵਹਿਮ ਦੇ ਬਹਿਕਾਏ ਹੋਏ ਹਨ ਕਰਾਮਾਤੀ ਬੰਦੇ ਅਭਿਆਸੀ ਅਤੇ ਉਤਪਤੀ ਦਾ ਦੇਵਤਾ। ਭਰਮਿ ਭਰਮਿ ਮਾਨੁਖ ਡਹਕਾਏ ॥ ਗਲਤ-ਫਹਿਮੀ ਅੰਦਰ ਟੱਕਰਾਂ ਮਾਰਦੇ ਬੰਦੇ ਤਬਾਹ ਹੋ ਗਏ ਹਨ। ਦੁਤਰ ਮਹਾ ਬਿਖਮ ਇਹ ਮਾਏ ॥ ਬੜਾ ਖ਼ਤਰਨਾਕ ਅਤੇ ਤਰਨ ਨੂੰ ਔਖਾ ਹੈ, ਇਹ ਮਾਇਆ ਦਾ ਸਮੁੰਦਰ। ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਜਿਸ ਨੇ ਗੁਰਾਂ ਦੇ ਰਾਹੀਂ, ਆਪਣੇ ਵਹਿਮ, ਡਰ ਅਤੇ ਸੰਸਾਰੀ ਲਗਨ ਨੂੰ ਮੇਟ ਸੁਟਿਆ ਹੈ, ਨਾਨਕ ਤੇਹ ਪਰਮ ਸੁਖ ਪਾਇਆ ॥੪੦॥ ਉਹ ਮਹਾਨ ਆਰਾਮ ਨੂੰ ਪਾ ਲੈਦਾ ਹੈ, ਹੇ ਨਾਨਕ! ਸਲੋਕੁ ॥ ਸਲੋਕ। ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ ਧਨ-ਦੌਲਤ ਦੇ ਰਾਹੀਂ ਮਨੂਆਂ ਅਨੇਕਾਂ ਤਰਾਂ ਡਿਕਡੋਲੇ ਖਾਂਦਾ ਹੈ ਅਤੇ ਉਸ ਨਾਲ ਚਿਮੜਦਾ ਹੈ। ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥ ਨਾਨਕ, ਜਿਸ ਨੂੰ ਤੂੰ ਹੇ ਪ੍ਰਭੂ! ਧੰਨ-ਦੌਲਤ ਮੰਗਣ ਤੋਂ ਬਣਾਉਂਦਾ ਹੈ, ਉਸ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ। ਪਉੜੀ ॥ ਪਉੜੀ। ਮਮਾ ਮਾਗਨਹਾਰ ਇਆਨਾ ॥ ਮ-ਮੰਗਤਾ ਬੇਸਮਝ ਹੈ। ਦੇਨਹਾਰ ਦੇ ਰਹਿਓ ਸੁਜਾਨਾ ॥ ਸਰਵੱਗ ਦਾਤਾਰ ਦੇਈ ਜਾ ਰਿਹਾ ਹੈ। ਜੋ ਦੀਨੋ ਸੋ ਏਕਹਿ ਬਾਰ ॥ ਜੋ ਕੁਛ ਭੀ ਪ੍ਰਭੂ ਨੇ ਦੇਣਾ ਹੁੰਦਾ ਹੈ, ਉਹ ਉਸ ਨੂੰ ਇਕੋ ਵਾਰੀ ਹੀ ਦੇ ਦਿੰਦਾ ਹੈ। ਮਨ ਮੂਰਖ ਕਹ ਕਰਹਿ ਪੁਕਾਰ ॥ ਹੇ ਝੱਲੇ ਮਨੂਏ! ਕਿਉਂ ਉੱਚੀ ਉੱਚੀ ਫਰਿਆਦ ਕਰਦਾ ਹੈ? ਜਉ ਮਾਗਹਿ ਤਉ ਮਾਗਹਿ ਬੀਆ ॥ ਜਦ ਕਦੇ ਭੀ ਤੂੰ ਮੰਗਦਾ ਹੈ, ਤਦ ਤੂੰ ਸੰਸਾਰੀ ਪਦਾਰਥ ਹੀ ਮੰਗਦਾ ਹੈ, ਜਾ ਤੇ ਕੁਸਲ ਨ ਕਾਹੂ ਥੀਆ ॥ ਜਿਨ੍ਹਾਂ ਤੋਂ ਕਿਸੇ ਨੂੰ ਭੀ ਖੁਸ਼ੀ ਪ੍ਰਾਪਤ ਨਹੀਂ ਹੋਈ। ਮਾਗਨਿ ਮਾਗ ਤ ਏਕਹਿ ਮਾਗ ॥ ਜੇਕਰ ਤੂੰ ਦਾਤਿ ਮੰਗਣੀ ਹੈ, ਤਾਂ ਇਕ ਸਾਈਂ ਦੀ ਹੀ ਯਾਚਨਾ ਕਰ, ਨਾਨਕ ਜਾ ਤੇ ਪਰਹਿ ਪਰਾਗ ॥੪੧॥ ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾ, ਹੇ ਨਾਨਕ! copyright GurbaniShare.com all right reserved. Email:- |