ਸਲੋਕ ॥
ਸਲੋਕ। ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥ ਪੂਰਨ ਹੈ ਉਨ੍ਹਾਂ ਦੀ ਅਕਲ ਅਤੇ ਪਰਮ ਨਾਮਵਰ ਹਨ ਉਹ, ਜਿਨ੍ਹਾਂ ਦੇ ਚਿੱਤ ਅੰਦਰ ਪੂਰਨ ਗੁਰਾਂ ਦਾ ਉਪਦੇਸ਼ ਹੈ। ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥ ਨਾਨਕ ਜੋ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਭਾਗਾਂ ਵਾਲੇ ਹਨ। ਪਉੜੀ ॥ ਪਉੜੀ। ਮਮਾ ਜਾਹੂ ਮਰਮੁ ਪਛਾਨਾ ॥ ਮ-ਜੋ ਵਾਹਿਗੁਰੂ ਦੇ ਭੇਦ ਨੂੰ ਸਮਝਦਾ ਹੈ, ਭੇਟਤ ਸਾਧਸੰਗ ਪਤੀਆਨਾ ॥ ਉਹ ਸਤਿ ਸੰਗਤ ਨਾਲ ਮਿਲਣ ਦੁਆਰਾ ਤ੍ਰਿਪਤ ਹੋ ਜਾਂਦਾ ਹੈ। ਦੁਖ ਸੁਖ ਉਆ ਕੈ ਸਮਤ ਬੀਚਾਰਾ ॥ ਉਹ ਗ਼ਮੀ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ। ਨਰਕ ਸੁਰਗ ਰਹਤ ਅਉਤਾਰਾ ॥ ਉਹ ਦੋਜ਼ਖ ਅਤੇ ਬਹਿਸ਼ਤ ਵਿੱਚ ਪੈਣੋ ਬਚ ਜਾਂਦਾ ਹੈ। ਤਾਹੂ ਸੰਗ ਤਾਹੂ ਨਿਰਲੇਪਾ ॥ ਉਹ ਜਗਤ ਦੇ ਨਾਲ ਰਹਿੰਦਾ ਹੈ, ਫਿਰ ਭੀ ਇਸ ਤੋਂ ਅਟੰਕ ਵਿਚਰਦਾ ਹੈ। ਪੂਰਨ ਘਟ ਘਟ ਪੁਰਖ ਬਿਸੇਖਾ ॥ ਉਹ ਸਰੇਸ਼ਟ ਸੁਆਮੀ ਹਰ ਦਿਲ ਅੰਦਰ ਪਰੀ ਪੁਰਨ ਵੇਖਦਾ ਹੈ। ਉਆ ਰਸ ਮਹਿ ਉਆਹੂ ਸੁਖੁ ਪਾਇਆ ॥ ਸਾਹਿਬ ਦੇ ਉਸ ਪ੍ਰੇਮ ਅੰਦਰ ਉਸ ਨੇ ਆਰਾਮ ਪ੍ਰਾਪਤ ਕੀਤਾ ਹੈ, ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥ ਨਾਨਕ ਉਸ ਨੂੰ ਸੰਸਾਰੀ ਪਦਾਰਥ ਨਹੀਂ ਚਿੰਮੜਦੇ। ਸਲੋਕੁ ॥ ਸਲੋਕ। ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥ ਹੈ ਮੇਰੇ ਮਿੱਤਰੋ! ਬੇਲੀਓ ਅਤੇ ਦੌਸਤੋ! ਕੰਨ ਕਰੋ, ਵਾਹਿਗੁਰੂ ਦੇ ਬਾਝੋਂ ਛੁਟਕਾਰਾ ਨਹੀਂ ਹੋਣਾ। ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥ ਨਾਨਕ, ਜੋ ਗੁਰਾਂ ਦੇ ਪੈਰੀ ਪੈਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਪਵੜੀ ॥ ਪਉੜੀ। ਯਯਾ ਜਤਨ ਕਰਤ ਬਹੁ ਬਿਧੀਆ ॥ ਯ-ਇਨਸਾਨ ਘਨੇਰੇ ਕਿਸਮਾਂ ਦੇ ਉਪਰਾਲੇ ਕਰਦਾ ਹੈ, ਏਕ ਨਾਮ ਬਿਨੁ ਕਹ ਲਉ ਸਿਧੀਆ ॥ ਪ੍ਰੰਤੂ ਇਕ ਨਾਮ ਦੇ ਬਾਝੋਂ ਉਹ ਕਿੱਥੋ ਤੋੜੀ ਕਾਮਯਾਬ ਹੋ ਸਕਦਾ ਹੈ? ਯਾਹੂ ਜਤਨ ਕਰਿ ਹੋਤ ਛੁਟਾਰਾ ॥ ਜਿਨ੍ਹਾਂ ਯਤਨਾ ਦੁਆਰਾ ਬੰਦ-ਖਲਾਸ ਹੋ ਸਕਦੀ ਹੈ, ਉਆਹੂ ਜਤਨ ਸਾਧ ਸੰਗਾਰਾ ॥ ਉਹ ਉਪਰਾਲੇ ਸਤਿਸੰਗਤ ਅੰਦਰ ਕੀਤੇ ਜਾਂਦੇ ਹਨ। ਯਾ ਉਬਰਨ ਧਾਰੈ ਸਭੁ ਕੋਊ ॥ ਭਾਵੇਂ ਹਰ ਕੋਈ ਇਸ ਮੁਕਤੀ ਦਾ ਖਿਆਲ ਧਾਰਨ ਕਰੀ ਬੈਠਾ ਹੈ, ਉਆਹਿ ਜਪੇ ਬਿਨੁ ਉਬਰ ਨ ਹੋਊ ॥ ਪ੍ਰੰਤੂ ਉਸ ਸਾਈਂ ਨੂੰ ਸਿਮਰਨ ਦੇ ਬਗੈਰ, ਮੁਕਤੀ ਪਾਈ ਨਹੀਂ ਜਾ ਸਕਦੀ। ਯਾਹੂ ਤਰਨ ਤਾਰਨ ਸਮਰਾਥਾ ॥ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੁਆਮੀ ਜਹਾਜ ਦੀ ਮਾਨਿੰਦ ਯੋਗ ਹੈ। ਰਾਖਿ ਲੇਹੁ ਨਿਰਗੁਨ ਨਰਨਾਥਾ ॥ ਹੇ ਸੁਆਮੀ ਨੇਕੀ ਵਿਹੁਣ ਪ੍ਰਾਣੀਆਂ ਦੀ ਰੱਖਿਆ ਕਰ! ਮਨ ਬਚ ਕ੍ਰਮ ਜਿਹ ਆਪਿ ਜਨਾਈ ॥ ਜਿਸ ਨੂੰ ਖਿਆਲ ਬੋਲਣ ਅਤੇ ਅਮਲ ਅੰਦਰ ਵਾਹਿਗੁਰੂ ਖੁਦ ਸਿਖ-ਮਤ ਦਿੰਦਾ ਹੈ, ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥ ਨਾਨਕ, ਉਸ ਦੀ ਬੁੱਧੀ ਪ੍ਰਕਾਸ਼ਵਾਨ ਹੋ ਜਾਂਦੀ ਹੈ। ਸਲੋਕੁ ॥ ਸਲੋਕ। ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ। ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥ ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ। ਪਉੜੀ ॥ ਪਉੜੀ। ਰਾਰਾ ਰੇਨ ਹੋਤ ਸਭ ਜਾ ਕੀ ॥ ਰ- ਤੂੰ ਸਾਰਿਆਂ ਮਨੁੱਖਾ ਦੀ ਧੂੜ ਹੋ, ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ ਜਾ ਆਪਣੀ ਹੰਗਤਾ ਛੱਡ ਦੇ ਅਤੇ ਤੇਰੇ ਜ਼ਿੰਮੇ ਜੋ ਬਕਾਇਆ ਹੈ, ਉਹ ਤੈਨੂੰ ਛੱਡ ਦਿੱਤਾ ਜਾਵੇਗਾ। ਰਣਿ ਦਰਗਹਿ ਤਉ ਸੀਝਹਿ ਭਾਈ ॥ ਹੇ ਵੀਰ! ਕੇਵਲ ਤਾਂ ਹੀ ਤੂੰ ਸਾਈਂ ਦੇ ਦਰਬਾਰ ਅੰਦਰ ਲੜਾਈ ਜਿੱਤੇਗਾ, ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥ ਜੇਕਰ ਤੂੰ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਨਾਲ ਆਪਣੀ ਬ੍ਰਿਤੀ ਜੋੜੇਗਾ। ਰਹਤ ਰਹਤ ਰਹਿ ਜਾਹਿ ਬਿਕਾਰਾ ॥ ਤੇਰੇ ਪਾਪ ਹੌਲੀ ਹੌਲੀ ਮਿਟ ਜਾਣਗੇ, ਗੁਰ ਪੂਰੇ ਕੈ ਸਬਦਿ ਅਪਾਰਾ ॥ ਪੂਰਨ ਗੁਰਾਂ ਦੀ ਲਾਸਾਨੀ ਗੁਰਬਾਣੀ ਦੁਆਰਾ। ਰਾਤੇ ਰੰਗ ਨਾਮ ਰਸ ਮਾਤੇ ॥ ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਅਤੇ ਨਾਮ ਦੇ ਅੰਮ੍ਰਿਤ ਨਾਲ ਖੀਵੇ ਹੋ ਜਾਂਦੇ ਹਨ, ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥ ਨਾਨਕ, ਜਿਨ੍ਹਾਂ ਨੂੰ ਰੱਬ-ਰੂਪ ਗੁਰੂ ਜੀ ਦਾਤਿ ਦਿੰਦੇ ਹਨ। ਸਲੋਕੁ ॥ ਸਲੋਕ। ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ ਲੋਭ, ਕੂੜ ਅਤੇ ਪਾਪ ਦੀਆਂ ਬੀਮਾਰੀਆਂ ਇਸ ਸਰੀਰ ਅੰਦਰ ਵਸਦੀਆਂ ਹਨ। ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਸੁਧਾਰਸ ਪਾਨ ਕਰਨ ਦੁਆਰਾ ਇਨਸਾਨ ਆਰਾਮ ਅੰਦਰ ਵਸਦਾ ਹੈ, ਹੈ ਨਾਨਕ। ਪਉੜੀ ॥ ਪਉੜੀ। ਲਲਾ ਲਾਵਉ ਅਉਖਧ ਜਾਹੂ ॥ ਲ-ਜਿਸ ਨੂੰ ਸੁਆਮੀ ਆਪਣੇ ਨਾਮ ਦੀ ਦਵਾਈ ਲਾਉਂਦਾ ਹੈ, ਦੂਖ ਦਰਦ ਤਿਹ ਮਿਟਹਿ ਖਿਨਾਹੂ ॥ ਇਕ ਮੁਹਤ ਵਿੱਚ ਉਸ ਦੀ ਪੀੜ ਅਤੇ ਸੋਗ ਦੂਰ ਹੋ ਜਾਂਦੇ ਹਨ। ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥ ਜੋ ਆਪਣੇ ਮਨ ਅੰਦਰ ਰੱਬ ਦੇ ਨਾਮ ਦੀ ਦਵਾਈ ਨੂੰ ਪਿਆਰ ਕਰਦਾ ਹੈ, ਤਾਹਿ ਰੋਗੁ ਸੁਪਨੈ ਨਹੀ ਆਵੈ ॥ ਸੁਪਨੇ ਵਿੱਚ ਭੀ ਜ਼ਹਿਮਤ ਉਸ ਨੂੰ ਨਹੀਂ ਸਤਾਉਂਦੀ। ਹਰਿ ਅਉਖਧੁ ਸਭ ਘਟ ਹੈ ਭਾਈ ॥ ਰੱਬ ਦੇ ਨਾਮ ਦੀ ਦਵਾਈ ਹਰ ਇਕ ਦਿਲ ਅੰਦਰ ਹੈ, ਹੇ ਵੀਰ! ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥ ਪੂਰਨ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਇਸ ਦੇ ਤਿਆਰ ਕਰਨ ਦਾ ਤਰੀਕਾ ਨਹੀਂ ਆਉਂਦਾ। ਗੁਰਿ ਪੂਰੈ ਸੰਜਮੁ ਕਰਿ ਦੀਆ ॥ ਜਦ ਪੂਰਨ ਗੁਰਦੇਵ ਜੀ ਪ੍ਰਹੇਜ਼ ਦਰਸਾ ਕੇ ਦਵਾਈ ਦਿੰਦੇ ਹਨ, ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥ ਨਾਨਕ, ਤਦ ਬੰਦਾ ਮੁੜ ਬੀਮਾਰ ਨਹੀਂ ਪੈਦਾ। ਸਲੋਕੁ ॥ ਸਲੋਕ। ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ ਵਿਆਪਕ ਪ੍ਰਭੂ ਸਾਰੀਆਂ ਥਾਵਾਂ ਵਿੱਚ ਹੈ। ਕਿਸੇ ਜਗ੍ਹਾਂ ਵਿੱਚ ਭੀ ਉਹ ਘਟ ਨਹੀਂ। ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥ ਅੰਦਰ ਤੇ ਬਾਹਰ ਉਹ ਤੇਰੇ ਨਾਲ ਹੈ, ਉਸ ਪਾਸੋ ਕੀ ਲੁਕਾਇਆ ਜਾ ਸਕਦਾ ਹੈ, ਹੈ ਨਾਨਕ? ਪਉੜੀ ॥ ਪਉੜੀ। ਵਵਾ ਵੈਰੁ ਨ ਕਰੀਐ ਕਾਹੂ ॥ ਕਿਸੇ ਨਾਲ ਭੀ ਦੁਸ਼ਮਨੀ ਨਾਂ ਕਰ। ਘਟ ਘਟ ਅੰਤਰਿ ਬ੍ਰਹਮ ਸਮਾਹੂ ॥ ਹਰਬ ਦਿਲ ਅੰਦਰ ਸੁਆਮੀ ਰਮਿਆ ਹੋਇਆ ਹੈ। ਵਾਸੁਦੇਵ ਜਲ ਥਲ ਮਹਿ ਰਵਿਆ ॥ ਵਿਆਪਕ ਸੁਆਮੀ ਸਮੁੰਦਰ ਅਤੇ ਧਰਤੀ ਵਿੱਚ ਵਿਆਪਕ ਹੈ। ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥ ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਉਸ ਦਾ ਜੱਸ ਗਾਇਨ ਕਰਦਾ ਹੈ। ਵੈਰ ਵਿਰੋਧ ਮਿਟੇ ਤਿਹ ਮਨ ਤੇ ॥ ਉਸ ਦੇ ਦੁਸ਼ਮਨੀ ਅਤੇ ਖਟਪਟੀ ਉਸ ਦੇ ਚਿੱਤ ਤੋਂ ਦੂਰ ਹੋ ਜਾਂਦੇ ਹਨ, ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ ਜੋ ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਜੱਸ ਸ੍ਰਵਣ ਕਰਦਾ ਹੈ। ਵਰਨ ਚਿਹਨ ਸਗਲਹ ਤੇ ਰਹਤਾ ॥ ਉਹ ਸਮੂਹ ਜਾਤ ਅਤੇ ਜਾਤ ਦੇ ਚਿੰਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ, copyright GurbaniShare.com all right reserved. Email:- |