ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥
ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦਾ ਹੈ। ਸਲੋਕੁ ॥ ਸਲੋਕ। ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥ ਮੂਰਖ ਅਤੇ ਅਣਜਾਣ ਮਾਇਆ ਦਾ ਉਪਾਸ਼ਕ ਹੰਕਾਰ ਕਰਦਾ ਹੋਇਆ ਆਪਣੀ ਅਵਸਥਾ ਗੁਜਾਰ ਲੈਦਾ ਹੈ। ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥ ਦੁਖ ਅੰਦਰ ਉਹ ਪਿਆਸੇ ਪੁਰਸ਼ ਦੀ ਤਰ੍ਹਾਂ ਮਰ ਜਾਂਦਾ ਹੈ, ਅਤੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ। ਪਉੜੀ ॥ ਪਉੜੀ। ੜਾੜਾ ੜਾੜਿ ਮਿਟੈ ਸੰਗਿ ਸਾਧੂ ॥ ੜ- ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦੇ ਝਗੜੇ ਖਤਮ ਹੋ ਜਾਂਦੇ ਹਨ, ਕਰਮ ਧਰਮ ਤਤੁ ਨਾਮ ਅਰਾਧੂ ॥ ਅਤੇ ਉਹ ਨਾਮ ਦਾ ਆਰਾਧਨ ਕਰਦਾ ਹੈ, ਜੋ ਮਜ਼ਹਬੀ ਕੰਮਾਂ ਤੇ ਈਮਾਨਾਂ ਦਾ ਨਚੋੜ ਹੈ। ਰੂੜੋ ਜਿਹ ਬਸਿਓ ਰਿਦ ਮਾਹੀ ॥ ਜਿਸ ਦੇ ਦਿਲ ਅੰਦਰ ਸੁੰਦਰ ਸੁਆਮੀ ਨਿਵਾਸ ਰਖਦਾ ਹੈ, ਉਆ ਕੀ ੜਾੜਿ ਮਿਟਤ ਬਿਨਸਾਹੀ ॥ ਉਸ ਦਾ ਝਗੜਾ ਮਰ ਤੇ ਮੁਕ ਜਾਂਦਾ ਹੈ। ੜਾੜਿ ਕਰਤ ਸਾਕਤ ਗਾਵਾਰਾ ॥ ਅਨਜਾਣ ਕਾਫਰ ਜਿਸ ਦੇ ਦਿਲ ਅੰਦਰ ਅਹੰਕਾਰੀ ਮਤ ਦਾ ਪਾਪ ਵਸਦਾ ਹੈ, ਜੇਹ ਹੀਐ ਅਹੰਬੁਧਿ ਬਿਕਾਰਾ ॥ ਬਖੇੜੇ ਖੜੇ ਕਰ ਲੈਦਾ ਹੈ। ੜਾੜਾ ਗੁਰਮੁਖਿ ੜਾੜਿ ਮਿਟਾਈ ॥ ੜ-ਇਕ ਮੁਹਤ ਅੰਦਰ ਹੀ ਬਖੇੜਾ ਮੁੱਕ ਜਾਂਦਾ ਹੈ, ਨਿਮਖ ਮਾਹਿ ਨਾਨਕ ਸਮਝਾਈ ॥੪੭॥ ਨਾਨਕ, ਜਦ ਮੁਖੀ ਗੁਰਦੇਵ ਜੀ ਉਪਦੇਸ਼ਦੇ ਹਨ। ਸਲੋਕੁ ॥ ਸਲੋਕ। ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥ ਹੈ ਮੇਰੀ ਜਿੰਦੜੀਏ! ਸੰਤ ਦੀ ਪਨਾਹ ਪਕੜ ਅਤੇ ਆਪਣੀ ਦਲੀਲ-ਬਾਜੀ ਤੇ ਚਤੁਰਾਈ ਨੂੰ ਛੱਡ ਦੇ। ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥ ਜਿਸ ਦੇ ਦਿਲ ਅੰਦਰ ਗੁਰਾਂ ਦਾ ਉਪਦੇਸ਼ ਵਸਦਾ ਹੈ, ਹੇ ਨਾਨਕ! ਉਸ ਦੇ ਮੱਥੇ ਉਤੇ ਚੰਗੇ ਨਸੀਬ ਲਿਖੇ ਹੋਏ ਹਨ। ਪਉੜੀ ॥ ਪਉੜੀ। ਸਸਾ ਸਰਨਿ ਪਰੇ ਅਬ ਹਾਰੇ ॥ ਸ- ਮੈਂ ਹੁਣ ਹੇ ਸੁਆਮੀ! ਤੇਰੀ ਸ਼ਰਣਾਗਤ ਆਇਆ ਹਾਂ, ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥ ਸ਼ਾਸਤ੍ਰਾਂ, ਸਿੰਮ੍ਰਤੀਆਂ ਅਤੇ ਵੇਦਾਂ ਦੇ ਉਚਾਰਣ ਕਰਨ ਤੋਂ ਹਾਰ ਹੁਟ ਕੇ। ਸੋਧਤ ਸੋਧਤ ਸੋਧਿ ਬੀਚਾਰਾ ॥ ਛਾਣ ਬੀਣ ਤੇ ਨਿਰਣਯ ਕਰਨ ਦੁਆਰਾ, ਬਿਨੁ ਹਰਿ ਭਜਨ ਨਹੀ ਛੁਟਕਾਰਾ ॥ ਮੈਂ ਅਨੁਭਵ ਕਰ ਲਿਆ ਹੈ ਕਿ ਰੱਬ ਦੀ ਬੰਦਗੀ ਦੇ ਬਗੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਸਾਸਿ ਸਾਸਿ ਹਮ ਭੂਲਨਹਾਰੇ ॥ ਹਰ ਸੁਆਸ ਨਾਲ ਮੈਂ ਗਲਤੀਆਂ ਕਰਦਾ ਹਾਂ। ਤੁਮ ਸਮਰਥ ਅਗਨਤ ਅਪਾਰੇ ॥ ਤੂੰ ਹੇ ਸਾਹਿਬ, ਸਰਬ-ਸ਼ਕਤੀਵਾਨ, ਗਿਣਤੀ-ਰਹਿਤ ਅਤੇ ਅਨੰਤ ਹੈ। ਸਰਨਿ ਪਰੇ ਕੀ ਰਾਖੁ ਦਇਆਲਾ ॥ ਮਿਹਰਬਾਨ ਮਾਲਕ, ਮੇਰੀ ਰੱਖਿਆ ਕਰ, ਮੈਂ ਤੇਰੀ ਪਨਾਹ ਲਈ ਹੈ। ਨਾਨਕ ਤੁਮਰੇ ਬਾਲ ਗੁਪਾਲਾ ॥੪੮॥ ਹੈ ਸ੍ਰਿਸ਼ਟੀ ਦੇ ਪਾਲਣਹਾਰ! ਨਾਨਕ ਤੇਰਾ ਬੱਚਾ ਹੈ। ਸਲੋਕੁ ॥ ਸਲੋਕ। ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ ਜਦ ਸਵੈ-ਹੰਗਤਾ ਮਿਟ ਜਾਂਦੀ ਹੈ, ਤਦ ਠੰਢ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਆਤਮਾ ਤੇ ਦੇਹਿ ਤੰਦਰੁਸਤ ਹੋ ਜਾਂਦੇ ਹਨ। ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥ ਨਾਨਕ ਤਦ, ਉਹ ਜੋ ਉਪਮਾ ਕਰਨ ਦੇ ਲਾਇਕ ਹੈ, ਨਜ਼ਰ ਆ ਜਾਂਦਾ ਹੈ। ਪਉੜੀ ॥ ਪਉੜੀ। ਖਖਾ ਖਰਾ ਸਰਾਹਉ ਤਾਹੂ ॥ ਖ-ਉਸ ਦੀ ਘਨੇਰੀ ਵਡਿਆਈ ਕਰ, ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥ ਜੋ ਇਕ ਮੁਹਤ ਅੰਦਰ ਖਾਲੀਆਂ ਨੂੰ ਲਬਾ-ਲਬ ਭਰ ਦਿੰਦਾ ਹੈ। ਖਰਾ ਨਿਮਾਨਾ ਹੋਤ ਪਰਾਨੀ ॥ ਜਦ ਜੀਵ ਐਨ ਆਜਜ਼ ਹੋ ਜਾਵਦਾ ਹੈ, ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥ ਤਾਂ ਉਹ ਰਾਤ ਦਿਨ ਬੇਦਾਗ ਸੁਆਮੀ ਦਾ ਸਿਮਰਨ ਕਰਦਾ ਹੈ। ਭਾਵੈ ਖਸਮ ਤ ਉਆ ਸੁਖੁ ਦੇਤਾ ॥ ਜੇਕਰ ਸੁਆਮੀ ਨੂੰ ਚੰਗਾ ਲੱਗੇ, ਤਦ ਉਹ ਆਰਾਮ ਬਖਸ਼ਦਾ ਹੈ। ਪਾਰਬ੍ਰਹਮੁ ਐਸੋ ਆਗਨਤਾ ॥ ਇਹੋ ਜਿਹਾ ਅਨੰਤ ਹੈ ਪਰਮ ਪ੍ਰਭੂ। ਅਸੰਖ ਖਤੇ ਖਿਨ ਬਖਸਨਹਾਰਾ ॥ ਅਣਗਿਣਤ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ। ਨਾਨਕ ਸਾਹਿਬ ਸਦਾ ਦਇਆਰਾ ॥੪੯॥ ਨਾਨਕ ਮਾਲਕ ਸਦੀਵ ਹੀ ਮਿਹਰਬਾਨ ਹੈ। ਸਲੋਕੁ ॥ ਸਲੋਕ। ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥ ਮੈਂ ਤੈਨੂੰ ਸੱਚ ਆਖਦਾ ਹਾਂ, ਕੰਨ ਕਰ ਹੈ ਮੇਰੀ ਜਿੰਦੇ! ਵਾਹਿਗੁਰੂ ਪਾਤਸ਼ਾਹ ਦੀ ਪਨਾਹ ਵਿੱਚ ਜਾ ਡਿੱਗ। ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥ ਆਪਣੀਆਂ ਸਾਰੀਆਂ ਯੁਕਤੀਆਂ ਅਤੇ ਚਤਰਾਈਆਂ ਛੱਡ ਦੇ, ਅਤੇ ਵਾਹਿਗੁਰੂ ਤੈਨੂੰ ਆਪਣੇ ਅੰਦਰ ਲੀਨ ਕਰ ਲਵੇਗਾ, ਹੇ ਨਾਨਕ! ਪਉੜੀ ॥ ਪਉੜੀ। ਸਸਾ ਸਿਆਨਪ ਛਾਡੁ ਇਆਨਾ ॥ ਸ-ਆਪਣੀ ਹੁਸ਼ਿਆਰੀ ਨੂੰ ਤਿਆਗ ਦੇ, ਹੈ ਬੇਸਮਝ ਬੰਦੇ! ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥ ਚਲਾਕੀ ਅਤੇ ਅਮਰ ਨਾਲ ਸੁਆਮੀ ਪਰਸੰਨ ਨਹੀਂ ਹੁੰਦਾ। ਸਹਸ ਭਾਤਿ ਕਰਹਿ ਚਤੁਰਾਈ ॥ ਭਾਵੇਂ ਤੂੰ ਹਜ਼ਾਰਾਂ ਕਿਸਮਾਂ ਦੀ ਹੁਸ਼ਿਆਰੀ ਪਿਆ ਕਰੇ, ਸੰਗਿ ਤੁਹਾਰੈ ਏਕ ਨ ਜਾਈ ॥ ਪਰ ਇਕ ਭੀ ਤੇਰੇ ਨਾਲ ਨਹੀਂ ਜਾਣੀ (ਕੰਮ ਨਹੀਂ ਆਉਣੀ)। ਸੋਊ ਸੋਊ ਜਪਿ ਦਿਨ ਰਾਤੀ ॥ ਉਸ, ਉਸ ਸਾਹਿਬ, ਦਾ ਤੂੰ ਦਿਨ ਰਾਤ ਸਿਮਰਨ ਕਰ, ਰੇ ਜੀਅ ਚਲੈ ਤੁਹਾਰੈ ਸਾਥੀ ॥ ਹੈ ਇਨਸਾਨ! ਉਹ ਤੇਰੇ ਨਾਲ ਜਾਵੇਗਾ। ਸਾਧ ਸੇਵਾ ਲਾਵੈ ਜਿਹ ਆਪੈ ॥ ਜਿਸ ਨੂੰ ਸਾਈਂ ਖੁਦ ਸੰਤ ਦੀ ਟਹਿਲ ਅੰਦਰ ਲਾਉਂਦਾ ਹੈ, ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥ ਹੇ ਨਾਨਾਕ! ਉਸ ਨੂੰ ਮੁਸੀਬਤ ਨਹੀਂ ਵਾਪਰਦੀ। ਸਲੋਕੁ ॥ ਸਲੋਕ। ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥ ਵਾਹਿਗੁਰੂ ਦੇ ਨਾਮ ਨੂੰ ਮੂੰਹ ਨਾਲ ਉਚਾਰਨ ਕਰਨ ਅਤੇ ਇਸ ਨੂੰ ਚਿੱਤ ਵਿੱਚ ਟਿਕਾਉਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ। ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥ ਨਾਨਕ, ਸਾਹਿਬ ਹਰਿ ਜਗ੍ਹਾ ਵਿਆਪਕ ਹੋ ਰਿਹਾ ਹੈ। ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਉਹ ਰਮਿਆ ਹੋਇਆ ਹੈ। ਪਉੜੀ ॥ ਪਉੜੀ। ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥ ਵੇਖੋ! ਮੁਬਾਰਕ ਮਾਲਕ, ਸਾਰਿਆਂ ਦੇ ਦਿਲਾਂ ਅੰਦਰ ਪਰੀਪੂਰਨ ਹੈ ਰਿਹਾ ਹੈ। ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥ ਗੁਰਾਂ ਦੀ ਬਖਸ਼ੀ ਹੋਈ ਗਿਆਤ, ਨਿੱਤ ਤੇ ਹਮੇਸ਼ਾਂ ਹੀ ਕਸ਼ਟ ਨੂੰ ਦੂਰ ਕਰਨ ਵਾਲੀ ਰਹੀ ਹੈ। ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥ ਆਪਣੀ ਹੰਗਤਾ ਮਾਰ ਲੈਣ ਦੁਆਰਾ ਬੰਦਾ ਖੁਸ਼ੀ ਪ੍ਰਾਪਤ ਕਰ ਲੈਦਾ ਹੈ। ਜਿਥੇ ਸਵੈ-ਹੰਗਤਾ ਨਹੀਂ ਖੁਦ ਵਾਹਿਗੁਰੂ ਉਥੇ ਹੈ। ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥ ਸਾਧ ਸੰਗਤ ਦੇ ਤਪਤੇਜ ਦੁਆਰਾ ਜੰਮਣ ਅਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ। ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥ ਜੋ ਮਿਹਰਬਾਨ ਮਾਲਕ ਦੇ ਨਾਮ ਨੂੰ ਪਿਆਰ ਨਾਲ ਆਪਣੇ ਦਿਲਾਂ ਅੰਦਰ ਇਸਥਿਤ ਕਰਦੇ ਹਨ, ਸੰਤਹ ਸੰਗਿ ਹੋਤ ਕਿਰਪਾਲਾ ॥ ਸਤਿਸੰਗਤ ਨਾਲ ਜੁੜ ਕੇ, ਉਨ੍ਹਾਂ ਉਤੇ ਉਹ ਮਾਇਆਵਾਨ ਹੋ ਜਾਂਦਾ ਹੈ। copyright GurbaniShare.com all right reserved. Email:- |