ਓਰੈ ਕਛੂ ਨ ਕਿਨਹੂ ਕੀਆ ॥
ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ। ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥ ਨਾਨਕ, ਸਾਰਾ ਕੁਝ ਸੁਆਮੀ ਨੇ ਹੀ ਨੇਪਰੇ ਚਾੜਿ੍ਹਆਂ ਹੈ। ਸਲੋਕੁ ॥ ਸਲੋਕ। ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਹਿਸਾਬ ਕਿਤਾਬ ਕਰਨ ਦੁਆਰਾ ਪ੍ਰਾਣੀ ਦੀ ਕਦਾਚਿਤ ਖਲਾਸੀ ਨਹੀਂ ਹੋ ਸਕਦੀ ਕਿਉਂ ਜੋ ਹਰ ਮੁਹਤ ਉਹ ਗਲਤੀ ਕਰਦਾ ਹੈ। ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥ ਹੈ ਮਾਫੀ ਦੇਣਹਾਰ! ਤੂੰ ਮੈਨੂੰ ਮਾਫ ਕਰ ਦੇ, ਅਤੇ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਪਉੜੀ ॥ ਪਉੜੀ। ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥ ਇਨਸਾਨ ਨਿਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ। ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥ ਜਿਸ ਨੇ ਉਸ ਨੂੰ ਜਿੰਦੜੀ, ਦੇਹਿ ਅਤੇ ਆਰਾਮ ਬਖਸ਼ਿਆ ਹੈ, ਉਹ ਸਾਰਿਆਂ ਦੇ ਜੋਹਰ ਨੂੰ ਉਹ ਨਹੀਂ ਜਾਣਦਾ। ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ ਸੰਸਾਰੀ ਲਾਭ ਦੀ ਖਾਤਰ ਉਹ ਦਸੀ ਪਾਸੀ ਲੱਭਣ ਜਾਂਦਾ ਹੈ। ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ। ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ ਲੋਭ, ਕੂੜ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਨੂੰ ਉਹ ਆਪਣੇ ਚਿੱਤ ਅੰਦਰ ਇਕੱਤਰ ਕਰਦਾ ਹੈ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ਵੱਡੇ ਲੁੱਚੇ ਲੰਡਰ ਤਸਕਰਾਂ ਅਤੇ ਕਲੰਕ ਲਾਉਣ ਵਾਲਿਆਂ ਉਨ੍ਹਾਂ ਨਾਲ ਉਹ ਆਪਣਾ ਜੀਵਨ ਗੁਜਾਰਦਾ ਹੈ। ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥ ਜੇਕਰ ਤੈਨੂੰ ਚੰਗਾ ਲੱਗੇ ਹੇ ਸੁਆਮੀ! ਤਦ ਤੂੰ ਅਸਲੀਆਂ ਦੇ ਨਾਮ ਜਾਲ੍ਹੀਆਂ ਨੂੰ ਭੀ ਬਖਸ਼ ਦਿੰਦਾ ਹੈ। ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥ ਨਾਨਕ ਜੇਕਰ ਪਰਮ ਪ੍ਰਭੂ ਨੂੰ ਚੰਗਾ ਲੱਗੇ ਤਾਂ ਪੱਥਰ ਪਾਣੀ ਉਤੇ ਤਰ ਪੈਦਾ ਹੈ। ਸਲੋਕੁ ॥ ਸਲੋਕ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ ਖਾਂਦਾ, ਪੀਦਾ, ਖੇਲਦਾ ਅਤੇ ਹਸਦਾ ਹੋਇਆ ਮੈਂ ਘਨੇਰਿਆਂ ਜਨਮਾਂ ਅੰਦਰ ਭਟਕਿਆਂ ਹਾਂ। ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥ ਮੈਨੂੰ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈ, ਮੇਰੇ ਮਾਲਕ! ਨਾਨਕ ਨੂੰ ਕੇਵਲ ਤੇਰਾ ਹੀ ਆਸਰਾ ਹੈ। ਪਉੜੀ ॥ ਪਉੜੀ। ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥ ਬਹੁਤੀਆਂ ਜੂਨੀਆਂ ਅਦੰਰ ਖੇਡਦਾ ਮਲ੍ਹਦਾ ਅਤੇ ਕਸ਼ਟ ਉਠਾਉਂਦਾ ਹੋਇਆ ਮੈਂ ਮਨੁੱਖ ਹੋ ਆ ਉਤਰਿਆਂ ਹਾਂ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥ ਸੰਤ ਨੂੰ ਭੇਟਣ ਅਤੇ ਸੱਚੇ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋਣ ਦੁਆਰਾ ਤਕਲੀਫਾ ਦੂਰ ਹੋ ਜਾਂਦੀਆਂ ਹਨ। ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥ ਸਹਿਨਸ਼ੀਲਤਾ ਧਾਰਨ ਕਰਨ ਅਤੇ ਸੱਚ ਨੂੰ ਇਕੱਤ੍ਰ ਕਰਨ ਦੁਆਰਾ ਆਦਮੀ ਨਾਮ ਰੂਪੀ ਆਬਿ-ਹਿਯਾਤ ਨੂੰ ਭੁੰਚਦਾ ਹੈ। ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥ ਜਦ ਪ੍ਰਭੂ ਨੇ ਆਪਣੀ ਭਾਰੀ ਰਹਿਮਤ ਕੀਤੀ, ਤਾਂ ਮੈਨੂੰ ਖੁਸ਼ੀ ਤੇ ਪਰਸੰਨਤਾ ਅੰਦਰ ਆਰਾਮ ਦਾ ਟਿਕਾਣਾ ਮਿਲ ਗਿਆ। ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥ ਮੇਰਾ ਸੌਦਾ-ਸੂਤ ਸਹੀ-ਸਲਾਮਤ ਆ ਪੁੱਜਾ ਹੈ, ਮੈਂ ਘਣਾ ਨਫਾ ਖੱਟਿਆ ਹੈ ਅਤੇ ਮੈਂ ਇੱਜ਼ਤ ਨਾਲ ਗ੍ਰਹਿ ਮੁੜ ਆਇਆ ਹਾਂ। ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥ ਭਾਰੀ ਤਸੱਲੀ ਗੁਰਾਂ ਨੇ ਮੈਨੂੰ ਦਿੱਤੀ ਹੈ, ਅਤੇ ਪਰਸਿੱਧ ਪ੍ਰਭੂ ਮੈਨੂੰ ਆ ਕੇ ਮਿਲ ਪਿਆ ਹੈ। ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥ ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ। ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥ ਨਾਨਕ ਕੇਵਲ ਉਸੇ ਦੀ ਪਰਸੰਸਾ ਕਰ, ਜੋ ਹਰ ਦਿਲ ਅੰਦਰ ਰਮਿਆ ਹੋਇਆ ਹੈ। ਸਲੋਕੁ ॥ ਸਲੋਕ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥ ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ, ਮੈਂ ਤੇਰੀ ਛਤ੍ਰ-ਛਾਇਆ ਹੇਠ ਆਇਆ ਹਾਂ। ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥ ਨਾਨਕ, ਜਿਸ ਦੇ ਚਿੱਤ ਵਿੱਚ ਅੰਦੁੱਤੀ ਅਬਿਨਾਸੀ ਪ੍ਰਭੂ ਵਸਦਾ ਹੈ, ਉਹ ਪਰਮ-ਪਰਸੰਨ ਹੋ ਜਾਂਦਾ ਹੈ। ਪਉੜੀ ॥ ਪਉੜੀ। ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ਪ੍ਰਭੂ ਦੇ ਸ਼ਬਦ ਅੰਦਰ ਤਿੰਨਾਂ ਜਹਾਨਾ ਦੀ ਅਸਥਾਪਨ ਹੈ। ਅਖਰ ਕਰਿ ਕਰਿ ਬੇਦ ਬੀਚਾਰੇ ॥ ਸ਼ਬਦਾਂ ਨੂੰ ਇਕੱਠੇ ਜੋੜ ਕੇ ਵੇਦ ਵਾਚੇ ਜਾਂਦੇ ਹਨ। ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ਲਫਜ਼ ਦਸਦੇ ਹਨ, ਕਿ ਸ਼ਾਸ਼ਤਰਾਂ, ਸਿੰਮ੍ਰਤੀਆਂ ਅਤੇ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਹੈ। ਅਖਰ ਨਾਦ ਕਥਨ ਵਖ੍ਯ੍ਯਾਨਾ ॥ ਹਰਫਾਂ ਵਿੱਚ ਲਿਖੇ ਹੋਏ ਹਨ, ਭਜਨ, ਸੰਭਾਸ਼ਨ ਅਤੇ ਲੈਕਚਰ। ਅਖਰ ਮੁਕਤਿ ਜੁਗਤਿ ਭੈ ਭਰਮਾ ॥ ਡਰ ਅਤੇ ਵਹਿਮ ਤੋਂ ਖਲਾਸੀ ਪਾਉਣ ਦਾ ਤਰੀਕਾ ਹਰਫਾਂ ਦੁਆਰਾ ਬਿਆਨ ਕੀਤਾ ਹੋਇਆ ਹੈ। ਅਖਰ ਕਰਮ ਕਿਰਤਿ ਸੁਚ ਧਰਮਾ ॥ ਲਫਜ਼ ਧਾਰਮਕ ਸੰਸਕਾਰਾਂ ਸੰਸਾਰੀ ਕੰਮਾਂ ਪਵਿੱਤਰਤਾ ਅਤੇ ਮਜ਼ਹਬ ਨੂੰ ਵਰਨਣ ਕਰਦੇ ਹਨ। ਦ੍ਰਿਸਟਿਮਾਨ ਅਖਰ ਹੈ ਜੇਤਾ ॥ ਸਮੂਹ ਦਿੱਸਣ ਵਾਲੀ ਦੁਨੀਆਂ ਦੇ ਵਿੱਚ ਨਾਸ-ਰਹਿਤ ਸੁਆਮੀ ਵਰਤਮਾਨ ਹੈ। ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥ ਫਿਰ ਭੀ ਹੇ ਨਾਨਕ! ਸ਼੍ਰੋਮਣੀ ਸਾਹਿਬ ਅਟਕ ਵਿਚਰਦਾ ਹੈ। ਸਲੋਕੁ ॥ ਸਲੋਕ। ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥ ਆਪਣੇ ਹੱਥ ਵਾਲੀ ਲੇਖਣੀ ਨਾਲ, ਪਹੁੰਚ ਤੋਂ ਪਰੇ ਪ੍ਰਭੂ ਬੰਦੇ ਦੀ ਕਿਸਮਤ ਉਸਦੇ ਮੱਥੇ ਉਤੇ ਲਿਖਦਾ ਹੈ। ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਲਾਸਾਨੀ ਸੁੰਦਰਤਾ ਵਾਲਾ ਸਾਹਿਬ ਸਮੂਹ ਨਾਲ (ਅੰਦਰ) ਰਮ ਰਿਹਾ ਹੈ। ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ ਤੇਰੀ ਮਹਿਮਾ, ਹੈ ਮਾਲਕ! ਮੈਂ ਆਪਣੇ ਮੂੰਹ ਨਾਲ ਬਿਆਨ ਨਹੀਂ ਕਰ ਸਕਦਾ। ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥ ਨਾਨਕ ਤੇਰਾ ਦੀਦਾਰ ਵੇਖ ਕੇ ਫ਼ਰੋਫ਼ਤਾ ਹੋ ਗਿਆ ਹੈ ਅਤੇ ਤੇਰੇ ਉਤੇ ਸਦਕੇ ਜਾਂਦਾ ਹੈ। ਪਉੜੀ ॥ ਪਉੜੀ। ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ! ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥ ਹੈ ਤੂੰ ਸਰਬ-ਵਿਆਪਕ, ਮੁਕੰਮਲ ਪੁਰਖ! ਹੇ ਤੂੰ ਕਸ਼ਟ-ਕਟਣਹਾਰ ਅਤੇ ਨੇਕੀ ਦੇ ਖਜਾਨੇ! ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥ ਹੈ ਜੀਵ ਦੇ ਸਾਥੀ, ਹੇ ਸਰੂਪ-ਰਹਿਤ ਪੁਰਖ! ਹੈ ਸਾਰਿਆਂ ਦੇ ਆਸਰੇ ਸੁੰਨ ਅਫੁਰ ਪ੍ਰਭੂ! ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥ ਹੈ ਧਰਤੀ ਦੇ ਥੰਮ੍ਹਣਹਾਰ! ਹੈ ਸਰੇਸ਼ਟਾਈਆਂ ਦੇ ਸਮੁੰਦਰ! ਜਿਸ ਪਾਸ ਸਦੀਵ ਹੀ ਤੀਬਰ ਵੀਚਾਰ ਹੈ। ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਹੇ ਪਰੇਡੇ ਤੋਂ ਪਰੇਡੇ ਵਾਹਿਗੁਰੂ ਸੁਆਮੀ! ਤੂੰ ਹੈ ਸੀਗਾ ਅਤੇ ਹੋਵੇਗਾ। ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥ ਹੇ ਸਾਧੂਆਂ ਦੇ ਹਮੇਸ਼ਾਂ ਦੇ ਸਾਥੀ, ਤੂੰ ਨਿਆਸਰਿਆਂ ਦਾ ਆਸਰਾ ਹੈ। ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ ਹੈ ਸਾਹਿਬ! ਮੈਂ ਤੇਰਾ ਗੋਲਾ ਹਾਂ। ਮੈਂ ਨੇਕੀ ਵਿਹੁਣ ਹਾਂ। ਮੇਰੇ ਵਿੱਚ ਕੋਈ ਨੇਕੀ ਨਹੀਂ। copyright GurbaniShare.com all right reserved. Email:- |