ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਬਿਗਾਸੁ ॥ ਸਾਹਿਬ ਦੀ ਮਿਹਰ ਰਾਹੀਂ ਦਿਲ-ਕੰਵਲ ਖਿੜਦਾ ਹੈ। ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਜਦ ਸੁਆਮੀ ਪਰਮ ਖੁਸ਼ ਹੁੰਦਾ ਹੈ, ਉਹ ਬੰਦੇ ਦੇ ਚਿੱਤ ਅੰਦਰ ਆ ਨਿਵਾਸ ਕਰਦਾ ਹੈ। ਪ੍ਰਭ ਦਇਆ ਤੇ ਮਤਿ ਊਤਮ ਹੋਇ ॥ ਸਾਈਂ ਦੀ ਮਿਹਰ ਦੁਆਰਾ ਬੰਦੇ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਸਾਰੇ ਖ਼ਜ਼ਾਨੇ ਤੇਰੀ ਰਹਿਮਤ ਵਿੱਚ ਹਨ, ਹੇ ਸੁਆਮੀ! ਆਪਹੁ ਕਛੂ ਨ ਕਿਨਹੂ ਲਇਆ ॥ ਆਪਣੇ ਆਪ ਕਿਸੇ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ। ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਜੀਵ ਉਨ੍ਹੀ ਕੰਮੀ-ਕਾਜੀ ਜੁੜਦੇ ਹਨ, ਜੋ ਤੂੰ ਉਨ੍ਹਾਂ ਲਈ ਨੀਅਤ ਕੀਤੇ ਹਨ, ਹੇ ਵਾਹਿਗੁਰੂ ਸੁਆਮੀ! ਨਾਨਕ ਇਨ ਕੈ ਕਛੂ ਨ ਹਾਥ ॥੮॥੬॥ ਉਨ੍ਹਾਂ ਦੇ ਹੱਥ ਵਿੱਚ, ਹੇ ਨਾਨਕ! ਕੁਝ ਭੀ ਨਹੀਂ। ਸਲੋਕੁ ॥ ਸਲੋਕ। ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਉਹ ਪਰਮ ਪ੍ਰਭੂ ਪਹੁੰਚ ਤੋਂ ਪਰੇ ਅਤੇ ਬੇ-ਥਾਹ ਹੈ। ਜੋ ਜੋ ਕਹੈ ਸੁ ਮੁਕਤਾ ਹੋਇ ॥ ਜੋ ਕੋਈ ਭੀ ਉਸ ਦੇ ਨਾਮ ਨੂੰ ਜਪਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ। ਸੁਨਿ ਮੀਤਾ ਨਾਨਕੁ ਬਿਨਵੰਤਾ ॥ ਨਾਨਕ ਬੇਨਤੀ ਕਰਦਾ ਹੈ, ਹੇ ਮੇਰੀ ਮਿੱਤ੍ਰ! ਸਾਧ ਜਨਾ ਕੀ ਅਚਰਜ ਕਥਾ ॥੧॥ ਧਰਮਾਤਮਾ ਪੁਰਸ਼ਾਂ ਦੀ ਵਿਸਮਾਦ ਵਾਰਤਾ ਸ੍ਰਵਣ ਕਰ। ਅਸਟਪਦੀ ॥ ਅਸਟਪਦੀ। ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ। ਸਾਧਸੰਗਿ ਮਲੁ ਸਗਲੀ ਖੋਤ ॥ ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ। ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ। ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ। ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ। ਸਾਧਸੰਗਿ ਸਭੁ ਹੋਤ ਨਿਬੇਰਾ ॥ ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ। ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ। ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ। ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ? ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥ ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ। ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ। ਸਾਧ ਕੈ ਸੰਗਿ ਸਦਾ ਪਰਫੁਲੈ ॥ ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ। ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ। ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ। ਸਾਧਸੰਗਿ ਹੋਇ ਸਭ ਕੀ ਰੇਨ ॥ ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ। ਸਾਧ ਕੈ ਸੰਗਿ ਮਨੋਹਰ ਬੈਨ ॥ ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ। ਸਾਧ ਕੈ ਸੰਗਿ ਨ ਕਤਹੂੰ ਧਾਵੈ ॥ ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ। ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ। ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ। ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥ ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ। ਸਾਧਸੰਗਿ ਦੁਸਮਨ ਸਭਿ ਮੀਤ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ। ਸਾਧੂ ਕੈ ਸੰਗਿ ਮਹਾ ਪੁਨੀਤ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ। ਸਾਧਸੰਗਿ ਕਿਸ ਸਿਉ ਨਹੀ ਬੈਰੁ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ। ਸਾਧ ਕੈ ਸੰਗਿ ਨ ਬੀਗਾ ਪੈਰੁ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ। ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ। ਸਾਧਸੰਗਿ ਜਾਨੇ ਪਰਮਾਨੰਦਾ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ। ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ। ਸਾਧ ਕੈ ਸੰਗਿ ਤਜੈ ਸਭੁ ਆਪੁ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ। ਆਪੇ ਜਾਨੈ ਸਾਧ ਬਡਾਈ ॥ ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ। ਨਾਨਕ ਸਾਧ ਪ੍ਰਭੂ ਬਨਿ ਆਈ ॥੩॥ ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ। ਸਾਧ ਕੈ ਸੰਗਿ ਨ ਕਬਹੂ ਧਾਵੈ ॥ ਪਵਿੱਤ੍ਰ ਪੁਰਸ਼ਾ ਦੇ ਸਮਾਗਮ ਅੰਦਰ ਮਨੂਆ ਕਦਾਚਿੱਤ ਭੰਬਲ ਭੂਸੇ ਨਹੀਂ ਖਾਂਦਾ। ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਪਵਿੱਤ੍ਰ ਪੁਰਸ਼ਾਂ ਦੇ ਸਮਾਗਮ ਅੰਦਰ ਇਹ ਹਮੇਸ਼ਾਂ ਆਰਾਮ ਪਾਉਂਦਾ ਹੈ। ਸਾਧਸੰਗਿ ਬਸਤੁ ਅਗੋਚਰ ਲਹੈ ॥ ਪਵਿੱਤ੍ਰ ਪੁਰਸ਼ਾ ਦੇ ਸਮੇਲਨ ਅੰਦਰ ਇਨਸਾਨ ਅਗਾਧ ਵਸਤੂ ਨੂੰ ਪਾ ਲੈਦਾ ਹੈ। ਸਾਧੂ ਕੈ ਸੰਗਿ ਅਜਰੁ ਸਹੈ ॥ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਆਦਮੀ ਨਾਂ ਸਹਾਰੇ ਜਾਣ ਵਾਲੇ ਨੂੰ ਬਰਦਾਸ਼ਤ ਕਰ ਲੈਦਾ ਹੈ। ਸਾਧ ਕੈ ਸੰਗਿ ਬਸੈ ਥਾਨਿ ਊਚੈ ॥ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਉੱਚੀ ਥਾਂ ਤੇ ਨਿਵਾਸ ਰੱਖਦਾ ਹੈ। ਸਾਧੂ ਕੈ ਸੰਗਿ ਮਹਲਿ ਪਹੂਚੈ ॥ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਸਾਹਿਬ ਦੇ ਮੰਦਰ ਤੇ ਪੁੱਜ ਜਾਂਦਾ ਹੈ। ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ ਪਵਿੱਤ੍ਰ ਪੁਰਸ਼ਾਂ ਦੇ ਸਮੇਲਨ ਅੰਦਰ ਪ੍ਰਾਣੀ ਦਾ ਭਰੋਸਾ ਪੂਰੀ ਤਰ੍ਹਾਂ ਪੱਕਾ ਬੱਝ ਜਾਂਦਾ ਹੈ। ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਬੰਦਾ ਸਿਰਫ ਸ਼ਰੋਮਣੀ ਸਾਹਿਬ ਦਾ ਸਿਮਰਨ ਕਰਦਾ ਹੈ। ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ ਸਤਿ ਸੰਗਤ ਅੰਦਰ ਬੰਦਾ ਨਾਮ ਦਾ ਖ਼ਜ਼ਾਨਾ ਪਾ ਲੈਦਾ ਹੈ। ਨਾਨਕ ਸਾਧੂ ਕੈ ਕੁਰਬਾਨ ॥੪॥ ਨਾਨਕ ਪਵਿੱਤ੍ਰ ਪੁਰਸ਼ਾਂ ਉਤੋਂ ਬਲਿਹਾਰਣੇ ਜਾਂਦਾ ਹੈ। ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ। ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ। ਸਾਧੂ ਕੈ ਸੰਗਿ ਸੋ ਧਨੁ ਪਾਵੈ ॥ ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ, ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ। ਸਾਧਸੰਗਿ ਧਰਮ ਰਾਇ ਕਰੇ ਸੇਵਾ ॥ ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ। ਸਾਧ ਕੈ ਸੰਗਿ ਸੋਭਾ ਸੁਰਦੇਵਾ ॥ ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ। ਸਾਧੂ ਕੈ ਸੰਗਿ ਪਾਪ ਪਲਾਇਨ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਕਸਮਲ ਦੌੜ ਜਾਂਦੇ ਹਨ। ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ। ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ। copyright GurbaniShare.com all right reserved. Email:- |