ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥
ਸੰਤਾਂ ਦੀ ਸੰਗਤ ਕਰਨ ਦੁਆਰਾ ਨਾਨਕ, ਇਨਸਾਨ ਦਾ ਜਨਮ ਲਾਭਦਾਇਕ ਹੋ ਜਾਂਦਾ ਹੈ। ਸਾਧ ਕੈ ਸੰਗਿ ਨਹੀ ਕਛੁ ਘਾਲ ॥ ਸਤਿ ਸੰਗਤ ਅੰਦਰ ਆਦਮੀ ਕੋਈ ਮੁਸੀਬਤ ਨਹੀਂ ਉਠਾਉਂਦਾ। ਦਰਸਨੁ ਭੇਟਤ ਹੋਤ ਨਿਹਾਲ ॥ ਸੰਤਾਂ ਨੂੰ ਵੇਖਣ ਅਤੇ ਮਿਲਣ ਦੁਆਰਾ ਪ੍ਰਾਣੀ ਪਰਸੰਨ ਹੋ ਜਾਂਦਾ ਹੈ। ਸਾਧ ਕੈ ਸੰਗਿ ਕਲੂਖਤ ਹਰੈ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਕਲੰਕ ਧੋਤੇ ਜਾਂਦੇ ਹਨ। ਸਾਧ ਕੈ ਸੰਗਿ ਨਰਕ ਪਰਹਰੈ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਦੋਜ਼ਖ਼ ਤੋਂ ਬਚ ਜਾਈਦਾ ਹੈ। ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਜੀਵ ਇਸ ਲੋਕ ਅਤੇ ਉਸ ਪ੍ਰਲੋਕ ਵਿੱਚ ਖੁਸ਼ ਰਹਿੰਦਾ ਹੈ। ਸਾਧਸੰਗਿ ਬਿਛੁਰਤ ਹਰਿ ਮੇਲਾ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਜੋ ਵਾਹਿਗੁਰੂ ਨਾਲੋਂ ਵਿਛੁੜੇ ਹਨ, ਉਹ ਉਸ ਨੂੰ ਮਿਲ ਪੈਦੇ ਹਨ। ਜੋ ਇਛੈ ਸੋਈ ਫਲੁ ਪਾਵੈ ॥ ਜੋ ਮੇਵਾ ਉਹ ਚਾਹੁੰਦਾ ਹੈ, ਉਹੀ ਪਾ ਲੈਦਾ ਹੈ, ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਸੰਤਾਂ ਦੀ ਸੰਗਤ ਕਰਨ ਦੁਆਰਾ ਆਦਮੀ ਖਾਲੀ ਹੱਥੀ ਨਹੀਂ ਜਾਂਦਾ। ਪਾਰਬ੍ਰਹਮੁ ਸਾਧ ਰਿਦ ਬਸੈ ॥ ਸ਼ਰੋਮਣੀ ਸਾਹਿਬ ਸੰਤ ਦੇ ਮਨ ਅੰਦਰ ਨਿਵਾਸ ਰੱਖਦਾ ਹੈ। ਨਾਨਕ ਉਧਰੈ ਸਾਧ ਸੁਨਿ ਰਸੈ ॥੬॥ ਸੰਤਾਂ ਦੀ ਜੀਭਾ ਤੋਂ ਵਾਹਿਗੁਰੂ ਦਾ ਨਾਮ ਸ੍ਰਵਣ ਕਰਨ ਦੁਆਰਾ ਨਾਨਕ ਪਾਰ ਉਤਰ ਗਿਆ ਹੈ। ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਤਿ ਸੰਗਤ ਅੰਦਰ ਰੱਬ ਦਾ ਨਾਮ ਸ੍ਰਵਣ ਕਰ। ਸਾਧਸੰਗਿ ਹਰਿ ਕੇ ਗੁਨ ਗਾਉ ॥ ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ। ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਤਿ ਸੰਗਤ ਅੰਦਰ ਇਨਸਾਨ ਪ੍ਰਭੂ ਨੂੰ ਆਪਣੇ ਚਿੱਤੋ ਨਹੀਂ ਭੁਲਾਉਂਦਾ। ਸਾਧਸੰਗਿ ਸਰਪਰ ਨਿਸਤਰੈ ॥ ਸਤਿ ਸੰਗਤ ਅੰਦਰ ਉਹ ਨਿਸਚਿਤ ਹੀ ਪਾਰ ਉੱਤਰ ਜਾਂਦਾ ਹੈ। ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ ਸਤਿ ਸੰਗਤ ਅੰਦਰ ਸੁਆਮੀ ਬੰਦੇ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ। ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥ ਸਤਿ ਸੰਗਤ ਅੰਦਰ ਵਾਹਿਗੁਰੂ ਹਰ ਦਿਲ ਵਿੱਚ ਦਿੱਸ ਆਉਂਦਾ ਹੈ। ਸਾਧਸੰਗਿ ਭਏ ਆਗਿਆਕਾਰੀ ॥ ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ। ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਸੰਗਤ ਅੰਦਰ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ। ਸਾਧ ਕੈ ਸੰਗਿ ਮਿਟੇ ਸਭਿ ਰੋਗ ॥ ਸਾਧ ਸੰਗਤ ਅੰਦਰ ਸਾਰੀਆਂ ਬੀਮਾਰੀਆਂ ਹਟ ਜਾਂਦੀਆਂ ਹਨ। ਨਾਨਕ ਸਾਧ ਭੇਟੇ ਸੰਜੋਗ ॥੭॥ ਨਾਨਕ ਚੰਗੀ ਕਿਸਮਤ ਦੁਆਰਾ ਸੰਤ ਮਿਲਦੇ ਹਨ। ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਵੇਦ ਨੇਕ ਹਸਤੀਆਂ ਦੀ ਕੀਰਤੀ ਨੂੰ ਨਹੀਂ ਜਾਣਦੇ। ਜੇਤਾ ਸੁਨਹਿ ਤੇਤਾ ਬਖਿਆਨਹਿ ॥ ਉਹ ਉਨ੍ਹਾਂ ਨੂੰ ਓਨਾ ਬਿਆਨ ਕਰਦੇ ਹਨ, ਜਿਨਾ ਕੁ ਉਨ੍ਹਾਂ ਨੇ ਉਨ੍ਹਾਂ ਬਾਰੇ ਸੁਣਿਆ ਹੈ। ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸੰਤਾਂ ਦੀ ਵਡਿਆਈ ਤਿੰਨਾਂ ਹੀ ਲੱਛਣਾ ਤੋਂ ਪਰੇਡੇ ਹੈ। ਸਾਧ ਕੀ ਉਪਮਾ ਰਹੀ ਭਰਪੂਰਿ ॥ ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ। ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸੰਤ ਦੀ ਮਹੱਤਤਾ ਦਾ ਕੋਈ ਓੜਕ ਨਹੀਂ। ਸਾਧ ਕੀ ਸੋਭਾ ਸਦਾ ਬੇਅੰਤ ॥ ਹਮੇਸ਼ਾਂ ਹੀ ਬੇ-ਇਨਤਹਾ ਹੈ ਮਹਾਨਤਾ ਸੰਤ ਦੀ। ਸਾਧ ਕੀ ਸੋਭਾ ਊਚ ਤੇ ਊਚੀ ॥ ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸੰਤ ਦੀ ਕੀਰਤੀ ਵਡਿਆ ਵਿੱਚੋਂ ਮਹਾਨ ਵੱਡੀ ਹੈ। ਸਾਧ ਕੀ ਸੋਭਾ ਸਾਧ ਬਨਿ ਆਈ ॥ ਸੰਤ ਦੀ ਕੀਰਤੀ ਕੇਵਲ ਸੰਤ ਨੂੰ ਹੀ ਫਬਦੀ ਹੈ। ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ ਹੇ ਨਾਨਕ! ਉਸ ਦੇ ਸੰਤ ਅਤੇ ਸੁਆਮੀ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ। ਸਲੋਕੁ ॥ ਸਲੋਕ। ਮਨਿ ਸਾਚਾ ਮੁਖਿ ਸਾਚਾ ਸੋਇ ॥ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਜੋ ਆਪਣੇ ਮੂੰਹ ਨਾਲ ਉਸ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ, ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ। ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ ਨਾਨਕ! ਇਹ ਹਨ ਗੁਣ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ। ਅਸਟਪਦੀ ॥ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ॥ ਵਾਹਿਗੁਰੂ ਨੂੰ ਜਾਨਣ ਵਾਲਾ ਹਮੇਸ਼ਾਂ ਅਟੰਕ ਰਹਿਦਾ ਹੈ, ਜੈਸੇ ਜਲ ਮਹਿ ਕਮਲ ਅਲੇਪ ॥ ਜਿਸ ਤਰ੍ਹਾਂ ਪਾਣੀ ਵਿੱਚ ਕੰਵਲ ਅਤੀਤ ਵਿਚਰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ ॥ ਰੱਬ ਨੂੰ ਜਾਨਣ ਵਾਲਾ, ਸਦੀਵ ਬੇਦਾਗ ਹੈ, ਜੈਸੇ ਸੂਰੁ ਸਰਬ ਕਉ ਸੋਖ ॥ ਜਿਵੇ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਵਾਹਿਗੁਰੂ ਨੂੰ ਜਾਨਣ ਵਾਲਾ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ, ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਜਿਸ ਤਰ੍ਹਾਂ ਹਵਾਂ, ਰਾਜੇ ਅਤੇ ਕੰਗਾਲ ਨੂੰ ਇਕਸਾਰ ਲਗਦੀ ਹੈ। ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਰੱਬ ਨਾਂ ਜਾਨਣ ਵਾਲੇ ਦੀ ਸਹਿਨੀਲਤਾ ਇਕਸਾਰ ਹੁੰਦੀ ਹੈ, ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ। ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਇਹ ਹੈ ਗੁਣ ਵਾਹਿਗੁਰੂ ਨੂੰ ਜਾਣਨ ਵਾਲੇ ਦਾ। ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ ਨਾਨਕ ਉਸ ਦਾ ਜਮਾਂਦਰੂ ਸੁਭਾਅ ਅੱਗ ਦੀ ਮਾਨਿਦ ਸਭਸ ਨੂੰ ਪਵਿੱਤ੍ਰ ਕਰਨ ਵਾਲਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਬ੍ਰਹਮ-ਬੇਤਾ ਪਵਿੱਤ੍ਰਾਂ ਦਾ ਪਰਮ ਪਵਿੱਤ੍ਰ ਹੈ, ਜੈਸੇ ਮੈਲੁ ਨ ਲਾਗੈ ਜਲਾ ॥ ਜਿਸ ਤਰ੍ਹਾਂ ਪਾਣੀ ਨੂੰ ਗੰਦਗੀ ਨਹੀਂ ਚਿਮੜਦੀ। ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਬ੍ਰਹਮ-ਬੇਤੇ ਦੇ ਚਿੱਤ ਅੰਦਰ ਚਾਨਣ ਹੋ ਜਾਂਦਾ ਹੈ, ਜੈਸੇ ਧਰ ਊਪਰਿ ਆਕਾਸੁ ॥ ਧਰਤੀ ਉਤੇ ਅਸਮਾਨ ਦੀ ਮਾਨਿੰਦ। ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ-ਬੇਤੇ ਲਈ ਦੋਸਤ ਅਤੇ ਦੁਸਮਨ ਇਕ ਬਰਾਬਰ ਹਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ ਬ੍ਰਹਮ-ਬੇਤੇ ਵਿੱਚ ਹੰਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਊਚ ਤੇ ਊਚਾ ॥ ਬ੍ਰਹਮ-ਬੇਤਾ ਉਚਿਆਂ ਦਾ ਮਹਾਨ ਉਚਾ ਹੈ। ਮਨਿ ਅਪਨੈ ਹੈ ਸਭ ਤੇ ਨੀਚਾ ॥ ਆਪਣੇ ਚਿੱਤ ਅੰਦਰ ਉਹ ਸਾਰਿਆਂ ਨਾਲੋਂ ਨੀਵਾਂ ਹੈ। ਬ੍ਰਹਮ ਗਿਆਨੀ ਸੇ ਜਨ ਭਏ ॥ ਓਹੀ ਪੁਰਸ਼ ਵਾਹਿਗੁਰੂ ਨੂੰ ਜਾਨਣ ਵਾਲੇ ਥੀਵਦੇ ਹਨ, ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥ ਨਾਨਕ, ਕੇਵਲ ਜਿਨ੍ਹਾਂ ਨੂੰ ਸੁਆਮੀ ਖੁਦ ਐਹੋ ਜੇਹੇ ਬਣਾਉਂਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਰੱਬ ਦਾ ਗਿਆਤਾ ਸਾਰਿਆਂ ਦੀ ਧੂੜ ਹੈ। ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥ ਰੱਬ ਦਾ ਗਿਆਤਾ ਰੂਹਾਨੀ ਅਨੰਦ ਨੂੰ ਅਨੁਭਵ ਕਰਦਾ ਹੈ। ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਰੱਬ ਦਾ ਗਿਆਤਾ ਸਾਰਿਆਂ ਉਤੇ ਮਿਹਰਬਾਨੀ ਕਰਦਾ ਹੈ। ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ ਰੱਬ ਦਾ ਗਿਆਤੇ ਪਾਸੋਂ ਕੋਈ ਬੁਰਾਈ ਨਹੀਂ ਹੁੰਦੀ। ਬ੍ਰਹਮ ਗਿਆਨੀ ਸਦਾ ਸਮਦਰਸੀ ॥ ਰੱਬ ਦਾ ਗਿਆਤਾ ਹਮੇਸ਼ਾ, ਪਖਪਾਤ-ਰਹਿਤ ਹੁੰਦਾ ਹੈ। copyright GurbaniShare.com all right reserved. Email:- |