ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ! ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਵਾਹਿਗੁਰੂ ਨੂੰ ਜਾਨਣ ਵਾਲਾ ਉਲਝੇਵਿਆਂ ਤੋਂ ਆਜ਼ਾਦ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥ ਪਵਿੱਤ੍ਰ ਹੈ ਜੀਵਨ ਰਹੁ-ਰੀਤੀ ਰੱਬ ਨੂੰ ਜਾਨਣ ਵਾਲੇ ਦੀ। ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਈਸ਼ਵਰੀ ਗਿਆਤ ਹੈ ਖਾਣਾ ਰੱਬ ਨੂੰ ਜਾਨਣ ਵਾਲੇ ਬੰਦੇ ਦਾ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ ਨਾਨਕ, ਸਾਹਿਬ ਨੂੰ ਜਾਨਣ ਵਾਲਾ ਸਾਹਿਬ ਦੇ ਸਿਮਰਨ ਅੰਦਰ ਹੀ ਲੀਨ ਹੁੰਦਾ ਹੈ। ਬ੍ਰਹਮ ਗਿਆਨੀ ਏਕ ਊਪਰਿ ਆਸ ॥ ਸੁਆਮੀ ਨੂੰ ਜਾਨਣ ਵਾਲੇ ਦੀ ਇਕ ਮਾਲਕ ਉਤੇ ਹੀ ਉਮੀਦ ਹੁੰਦੀ ਹੈ। ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ ਸੁਆਮੀ ਨੂੰ ਜਾਨਣ ਵਾਲੇ ਦਾ ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਸੁਆਮੀ ਨੂੰ ਅਨੁਭਵ ਕਰਨ ਵਾਲਾ ਨਿਮਰਤਾ ਅੰਦਰ ਭਿੰਨਾ ਹੁੰਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਹੋਰਨਾ ਦਾ ਭਲਾ ਕਰਨ ਵਿੱਚ ਖੁਸ਼ੀ ਹੁੰਦੀ ਹੈ। ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਸੰਸਾਰੀ ਪੁਆੜੇ ਨਹੀਂ ਹੁੰਦੇ। ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ ਸੁਆਮੀ ਨੂੰ ਅਨੁਭਵ ਕਰਨ ਵਾਲਾ ਆਪਣੇ ਭੱਜੇ ਫਿਰਦੇ ਮਨੂਏ ਨੂੰ ਕੈਦੀ ਬਣਾ ਲੈਦਾ ਹੈ। ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਪਰਮ ਸਰੇਸ਼ਟ ਹਨ ਕਰਮ ਉਸ ਬੰਦੇ ਦੇ, ਜੋ ਸੁਆਮੀ ਨੂੰ ਅਨੁਭਵ ਕਰਦਾ ਹੈ। ਬ੍ਰਹਮ ਗਿਆਨੀ ਸੁਫਲ ਫਲਾ ॥ ਸੁਆਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁਲਦਾ ਹੈ। ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਸਾਹਿਬ ਨੂੰ ਅਨੁਭਵ ਕਰਨ ਵਾਲੇ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ ਨਾਨਕ, ਸਾਰਾ ਜਹਾਨ ਉਸ ਬੰਦੇ ਦੀ ਪਰਸੰਸਾ ਕਰਦਾ ਹੈ, ਜੋ ਆਪਣੇ ਸੁਆਮੀ ਨੂੰ ਸਮਝਦਾ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ ॥ ਸਾਹਿਬ ਦਾ ਗਿਆਤਾ ਕੇਵਲ ਸਾਹਿਬ ਨਾਲ ਹੀ ਪ੍ਰੇਮ ਕਰਦਾ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ ਸੁਆਮੀ ਉਸ ਨਾਲ ਵਸਦਾ ਹੈ ਜੋ ਵਾਹਿਗੁਰੂ ਨੂੰ ਜਾਨਦਾ ਹੈ। ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਬੇਤੇ ਦਾ ਆਸਰਾ ਹੈ। ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ ਵਾਹਿਗੁਰੂ ਦਾ ਨਾਮ ਪ੍ਰਭੂ ਨੂੰ ਸਮਝਦ ਵਾਲੇ ਜੀਵ ਦਾ ਟੱਬਰ ਕਬੀਲਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਸਦੀਵ ਤੇ ਹਮੇਸ਼ਾ, ਸੁਆਮੀ ਦਾ ਵੇਤਾ ਚੇਤਨ ਹੁੰਦਾ ਹੈ। ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ ਸੁਆਮੀ ਨੂੰ ਜਾਨਣ ਵਾਲਾ ਆਪਣੀ ਹੰਕਾਰ ਮੱਤ ਨੂੰ ਛੱਡ ਦਿੰਦਾ ਹੈ। ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਸਾਈਂ ਦੇ ਗਿਆਤੇ ਦੇ ਹਿਰਦੇ ਅੰਦਰ ਮਹਾਨ ਪਰਸੰਨਤਾ ਹੁੰਦੀ ਹੈ। ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ ਸੁਆਮੀ ਦੇ ਗਿਆਤੇ ਦੇ ਧਾਮ ਅੰਦਰ ਸਦੀਵੀ ਖੁਸ਼ੀ ਹੁੰਦੀ ਹੈ। ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ਜਿਹੜਾ ਬੰਦਾ ਰੱਬ ਨੂੰ ਜਾਣਦਾ ਹੈ, ਉਹ ਬੈਕੁੰਠੀ ਆਰਾਮ ਅੰਦਰ ਵਸਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥ ਨਾਨਕ, ਰੱਬ ਨੂੰ ਜਾਨਣ ਵਾਲਾ ਮਰਦਾ ਨਹੀਂ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬ੍ਰਹਮ-ਗਿਆਨੀ ਆਖਿਆ ਜਾਂਦਾ ਹੈ। ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥ ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਕੇਵਲ ਇੱਕ ਹਰੀ ਨੂੰ ਹੀ ਪਿਆਰ ਕਰਦਾ ਹੈ। ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬੇ-ਫਿਕਰ ਹੁੰਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ ਪਵਿੱਤ੍ਰ ਹੈ ਉਸ ਦਾ ਉਪਦੇਸ਼ ਜੋ ਵਾਹਿਗੁਰੂ ਨੂੰ ਜਾਣਦਾ ਹੈ। ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਉਹੀ ਬ੍ਰਹਮ ਗਿਆਨੀ ਹੈ ਜਿਸ ਨੂੰ ਸਾਈਂ ਖੁਦ ਐਸਾ ਬਣਾਉਂਦਾ ਹੈ। ਬ੍ਰਹਮ ਗਿਆਨੀ ਕਾ ਬਡ ਪਰਤਾਪ ॥ ਬੜਾ ਹੈ ਤੇਜ ਉਸ ਬੰਦੇ ਦਾ ਜੋ ਵਾਹਿਗੁਰੂ ਨੂੰ ਜਾਣਦਾ ਹੈ। ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਸ ਦਾ ਦਰਸ਼ਨ ਪਰਮ ਚੰਗੇ ਨਸੀਬਾਂ ਰਾਹੀਂ ਪ੍ਰਾਪਤ ਹੁੰਦਾ ਹੈ। ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥ ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ। ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਵੱਡਾ ਦੇਵਤਾ, ਸ਼ਿਵਜੀ, ਉਸ ਇਨਸਾਨ ਦੀ ਭਾਲ ਕਰਦਾ ਹੈ, ਜੋ ਵਾਹਿਗੁਰੂ ਨੂੰ ਜਾਣਦਾ ਹੈ। ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ ਨਾਨਕ, ਬ੍ਰਹਮ ਗਿਆਨੀ ਖੁਦ ਹੀ ਪਰਮ ਪ੍ਰਭੂ ਹੈ। ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਜੋ ਆਦਮੀ ਵਾਹਿਗੁਰੂ ਨੂੰ ਜਾਣਦਾ ਹੈ, ਉਹ ਅਮੋਲਕ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ ਸਾਰਾ ਕੁਝ ਰੱਬ ਨੂੰ ਜਾਨਣ ਵਾਲੇ ਦੇ ਚਿੱਤ ਅੰਦਰ ਵਸਦਾ ਹੈ। ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਵਾਹਿਗੁਰੂ ਨੂੰ ਜਾਨਣ ਵਾਲੇ ਇਨਸਾਨ ਦੇ ਮਰਮ ਨੂੰ ਕੌਣ ਜਾਣ ਸਕਦਾ ਹੈ? ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥ ਬ੍ਰਹਮ-ਬੇਤੇ ਨੂੰ ਸਦੀਵ ਨਿਮਸਕਾਰ ਕਰ। ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ ਬ੍ਰਹਕ ਬੇਤਾ ਸਾਰਿਆਂ ਦਾ ਸੁਆਮੀ ਹੈ। ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ? ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ ਕੇਵਲ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਰੱਬ ਨੂੰ ਜਾਨਣ ਵਾਲੇ ਦਾ ਕੋਈ ਅਖੀਰ ਤੇ ਹੱਦ ਬੰਨਾ ਨਹੀਂ। ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ ਨਾਨਕ ਹਮੇਸ਼ਾਂ ਉਸ ਨੂੰ ਡੰਡਉਤ ਬੰਦਨ ਕਰਦਾ ਹੈ, ਜੋ ਸੁਆਮੀ ਨੂੰ ਸਿੰਞਾਣਦਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਰੱਬ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਰੱਬ ਨੂੰ ਜਾਨਣ ਵਾਲਾ ਹਮੇਸ਼ਾਂ ਹੀ ਜੀਉਂਦਾ ਹੈ ਅਤੇ ਮਰਦਾ ਨਹੀਂ। ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਰੱਬ ਨੂੰ ਜਾਨਣ ਵਾਲਾ ਪ੍ਰਾਣੀਆਂ ਨੂੰ ਮੋਖ਼ਸ਼ ਦਾ ਰਸਤਾ ਦੇਣਹਾਰ ਹੈ। ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਵਾਹਿਗੁਰੂ ਨੂੰ ਜਾਨਣ ਵਾਲਾ ਪੂਰਾ ਸੁਆਮੀ ਸਿਰਜਣਹਾਰ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਵਾਹਿਗੁਰੂ ਨੂੰ ਜਾਨਣ ਵਾਲਾ ਨਿਖਸਮਿਆਂ ਦਾ ਖਸਮ ਹੈ। ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਵਾਹਿਗੁਰੂ ਨੂੰ ਜਾਨਣ ਵਾਲੇ ਦਾ ਰਖਿਆ ਕਰਨ ਵਾਲਾ ਹੱਥ ਸਮੂਹ ਮਨੁੱਖ ਜਾਤੀ ਦੇ ਉਤੇ ਹੈ। ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਵਾਹਿਗੁਰੂ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ। copyright GurbaniShare.com all right reserved. Email:- |