ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
ਨਾਨਕ, ਜੇਕਰ ਸਾਧੂ ਨੂੰ ਚੰਗਾ ਲੱਗੇ, ਤਦ ਉਹ ਭੀ ਮੁਕਤੀ ਪਾ ਲੈਦਾ ਹੈ। ਸੰਤ ਕਾ ਨਿੰਦਕੁ ਮਹਾ ਅਤਤਾਈ ॥ ਸਾਧੂ ਦੀ ਨਿੰਦਾ ਕਰਨ ਵਾਲਾ ਅੱਤ ਦਾ ਭੈੜ ਕਰਨ ਵਾਲਾ ਹੈ। ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਪਲ ਭਰ ਭੀ ਆਰਾਮ ਨਹੀਂ ਮਿਲਦਾ। ਸੰਤ ਕਾ ਨਿੰਦਕੁ ਮਹਾ ਹਤਿਆਰਾ ॥ ਸਾਧੂ ਦੀ ਨਿੰਦਾ ਕਰਨ ਵਾਲਾ ਵੱਡਾ ਕਸਾਈ ਹੈ। ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ ਸਾਧੂ ਦੀ ਨਿੰਦਾ ਕਰਨ ਵਾਲਾ ਪਾਰਬ੍ਰਹਮ ਦਾ ਮਾਰਿਆ ਹੋਇਆ ਹੈ। ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ ਸਾਧੂ ਦੀ ਨਿੰਦਾ ਕਰਨ ਵਾਲਾ ਆਪਣੀ ਪਾਤਸ਼ਾਹੀ ਗੁਆ ਲੈਦਾ ਹੈ। ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ ਸਾਧੂ ਦੀ ਨਿੰਦਾ ਕਰਨ ਵਾਲਾ ਪੀੜਤ ਅਤੇ ਕੰਗਾਲ ਹੋ ਜਾਂਦਾ ਹੈ। ਸੰਤ ਕੇ ਨਿੰਦਕ ਕਉ ਸਰਬ ਰੋਗ ॥ ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ ਸਾਧੂ ਦੀ ਨਿੰਦਾ ਕਰਨ ਵਾਲਾ ਹਮੇਸ਼ਾਂ ਵਿਛੋੜਾ ਸਹਾਰਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਸਾਧੂ ਦੀ ਬਦਖੋਈ ਸਾਰਿਆਂ ਪਾਪਾਂ ਦਾ ਪਾਪ ਹੈ। ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ ਨਾਨਕ ਜੇਕਰ ਸਾਧੂ ਨੂੰ ਚੰਗਾ ਲਗੇ ਤਦ ਉਹ ਭੀ ਮੋਖ਼ਸ਼ ਹੋ ਜਾਵੇਗਾ। ਸੰਤ ਕਾ ਦੋਖੀ ਸਦਾ ਅਪਵਿਤੁ ॥ ਸਾਧੂ ਦਾ ਨਿੰਦਕ ਹਮੇਸ਼ਾਂ ਪਲੀਤ ਹੁੰਦਾ ਹੈ। ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ ਸਾਧੂ ਦਾ ਨਿੰਦਕ ਕਿਸੇ ਬੰਦੇ ਦਾ ਮਿੱਤ੍ਰ ਨਹੀਂ ਹੁੰਦਾ। ਸੰਤ ਕੇ ਦੋਖੀ ਕਉ ਡਾਨੁ ਲਾਗੈ ॥ ਸਾਧੂ ਦੇ ਨਿੰਦਕ ਨੂੰ ਸਜ਼ਾ ਮਿਲਦੀ ਹੈ। ਸੰਤ ਕੇ ਦੋਖੀ ਕਉ ਸਭ ਤਿਆਗੈ ॥ ਸਾਧੂ ਦੇ ਨਿੰਦਕ ਨੂੰ ਸਾਰੇ ਛੱਡ ਜਾਂਦੇ ਹਨ। ਸੰਤ ਕਾ ਦੋਖੀ ਮਹਾ ਅਹੰਕਾਰੀ ॥ ਸਾਧੂ ਦਾ ਨਿੰਦਕ ਵੱਡਾ ਮਗਰੂਰ ਹੁੰਦਾ ਹੈ। ਸੰਤ ਕਾ ਦੋਖੀ ਸਦਾ ਬਿਕਾਰੀ ॥ ਸਾਧੂ ਦਾ ਨਿੰਦਕ ਹਮੇਸ਼ਾਂ ਪਾਪੀ ਹੁੰਦਾ ਹੈ। ਸੰਤ ਕਾ ਦੋਖੀ ਜਨਮੈ ਮਰੈ ॥ ਸਾਧੂ ਦਾ ਨਿੰਦਕ ਆਉਂਦਾ ਤੇ ਜਾਂਦਾ ਰਹਿੰਦਾ ਹੈ। ਸੰਤ ਕੀ ਦੂਖਨਾ ਸੁਖ ਤੇ ਟਰੈ ॥ ਸਾਧੂ ਦਾ ਨਿੰਦਕ ਆਰਾਮ ਤੋਂ ਸੱਖਣਾ ਹੋ ਜਾਂਦਾ ਹੈ। ਸੰਤ ਕੇ ਦੋਖੀ ਕਉ ਨਾਹੀ ਠਾਉ ॥ ਸਾਧੂ ਦੇ ਨਿੰਦਕ ਨੂੰ ਕੋਈ ਰਹਿਣ ਦੀ ਥਾਂ ਨਹੀਂ ਮਿਲਦੀ। ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ ਜੇਕਰ ਸਾਧੂ ਨੂੰ ਇਸ ਤਰ੍ਹਾਂ ਚੰਗਾ ਲੱਗੇ, ਤਦ ਉਹ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ, ਹੇ ਨਾਨਕ। ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸਾਧੂ ਦਾ ਨਿੰਦਕ ਅਧ-ਵਾਟਿਓ ਹੀ ਟੁੱਟ ਜਾਂਦਾ ਹੈ। ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ ਸਾਧੂ ਦਾ ਨਿੰਦਕ ਕੋਈ ਕੰਮ ਨੇਪਰੇ ਨਹੀਂ ਚਾੜ੍ਹ ਸਕਦਾ। ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸਾਧੂ ਦਾ ਬੁਰਾ ਚਿਤਵਨ ਵਾਲੇ ਨੂੰ ਬੀਆਬਾਨ ਅੰਦਰ ਭਟਕਾਇਆ ਜਾਂਦਾ ਹੈ। ਸੰਤ ਕਾ ਦੋਖੀ ਉਝੜਿ ਪਾਈਐ ॥ ਸਾਧੂ ਦਾ ਬੁਰਾ ਚਿਤਵਨ ਵਾਲਾ ਉਜਾੜੂ ਥਾਂ ਵਿੱਚ ਸੁਟਿਆ ਜਾਂਦਾ ਹੈ। ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਸਾਧੂ ਦਾ ਬੁਰਾ ਚਿਤਵਨ ਵਾਲਾ ਅੰਦਰ ਤੋਂ ਖਾਲੀ ਹੁੰਦਾ ਹੈ, ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ ਜਿਸ ਤਰ੍ਹਾਂ ਮਰੇ ਹੋਏ ਬੰਦੇ ਦੀ ਲਾਸ਼ ਸਾਹ ਦੇ ਬਗੈਰ ਹੁੰਦਾ ਹੈ। ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਸਾਧੂ ਦੇ ਨਿੰਦਕ ਦੀ ਜੜ ਬਿਲਕੁਲ ਹੀ ਨਹੀਂ ਹੁੰਦੀ। ਆਪਨ ਬੀਜਿ ਆਪੇ ਹੀ ਖਾਹਿ ॥ ਜੋ ਕੁਛ ਉਸ ਨੇ ਖੁਦ ਬੀਜਿਆ ਸੀ, ਉਹ ਖੁਦ ਹੀ ਖਾਂਦਾ ਹੈ। ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਸਾਧੂ ਦੇ ਨਿੰਦਕ ਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਹੋ ਸਕਦਾ। ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ ਨਾਨਕ, ਜੇਕਰ ਇਹ ਸਾਧੂ ਨੂੰ ਚੰਗਾ ਲੱਗੇ, ਤਦ ਉਹ ਉਸ ਨੂੰ ਬਚਾ ਲੈਦਾ ਹੈ। ਸੰਤ ਕਾ ਦੋਖੀ ਇਉ ਬਿਲਲਾਇ ॥ ਸਾਧੂ ਨੂੰ ਇਲਜਾਮ ਲਾਉਣ ਵਾਲਾ ਐਉ ਵਿਰਲਾਪ ਕਰਦਾ ਹੈ, ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ ਜਿਸ ਤਰ੍ਹਾਂ ਪਾਣੀ ਦੇ ਬਿਨਾ ਮੱਛੀ ਦੁੱਖ ਵਿੱਚ ਤੜਫਦੀ ਹੈ। ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ ਸਾਧੂ ਦਾ ਨਿੰਦਕ ਹਮੇਸ਼ਾਂ ਭੁਖਾ ਹੁੰਦਾ ਹੈ ਅਤੇ ਰੱਜਦਾ ਨਹੀਂ, ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ। ਸੰਤ ਕਾ ਦੋਖੀ ਛੁਟੈ ਇਕੇਲਾ ॥ ਸਾਧੂ ਦਾ ਨਿੰਦਕ ਕੱਲਮਕੱਲਾ ਛੱਡਿਆ ਜਾਂਦਾ ਹੈ, ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ ਜਿਵੇਂ ਪੈਲੀ ਅੰਦਰ ਤਿਲ ਦੇ ਥੋਬੇ ਦਾ ਦੁਖੀ ਬੂਟਾ। ਸੰਤ ਕਾ ਦੋਖੀ ਧਰਮ ਤੇ ਰਹਤ ॥ ਸਾਧੂ ਦਾ ਨਿੰਦਕ ਸਿਦਕ-ਈਮਾਨ ਤੋਂ ਸੱਖਣਾ ਹੁੰਦਾ ਹੈ। ਸੰਤ ਕਾ ਦੋਖੀ ਸਦ ਮਿਥਿਆ ਕਹਤ ॥ ਸਾਧੂ ਦਾ ਨਿੰਦਕ ਹਮੇਸ਼ਾਂ ਝੂਠ ਬੋਲਦਾ ਹੈ। ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ ਕਲੰਕ ਲਾਉਣ ਵਾਲੇ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ। ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ ਨਾਨਕ ਜਿਹੜਾ ਕੁਛ ਉਸ (ਹਰੀ) ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ। ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ ਸਾਧੁਆਂ ਤੇ ਊਝ ਲਾਉਣ ਵਾਲਾ ਕੋਝੀ ਸ਼ਕਲ ਵਾਲਾ ਹੋ ਜਾਂਦਾ ਹੈ। ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ ਸਾਧੂਆਂ ਤੇ ਊਝ ਲਾਉਣ ਵਾਲੇ ਨੂੰ ਵਾਹਿਗੁਰੁ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ। ਸੰਤ ਕਾ ਦੋਖੀ ਸਦਾ ਸਹਕਾਈਐ ॥ ਸਾਧੂਆਂ ਤੇ ਊਝ ਲਾਉਣ ਵਾਲਾ ਹਮੇਸ਼ਾਂ ਮਰਨ-ਕਿਨਾਰੇ ਹੁੰਦਾ ਹੈ। ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ ਸਾਧੂਆਂ ਤੇ ਊਝ ਲਾਉਣ ਵਾਲਾ ਜਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਹੈ। ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ ਸਾਧੂਆਂ ਤੇ ਊਝ ਲਾਉਣ ਵਾਲੇ ਦੀ ਉਮੀਦ ਪੂਰੀ ਨਹੀਂ ਹੁੰਦੀ। ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ ਸਾਧੂਆਂ ਤੇ ਉਝ ਲਾਉਣ ਵਾਲਾ ਨਾਂ ਉਮੀਦ ਟੁਰ ਜਾਂਦਾ ਹੈ। ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ ਸਾਧੂਆਂ ਤੇ ਉਝ ਲਾਉਣ ਦੁਆਰਾ ਕਿਸੇ ਨੂੰ ਭੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ। ਜੈਸਾ ਭਾਵੈ ਤੈਸਾ ਕੋਈ ਹੋਇ ॥ ਜਿਸ ਤਰ੍ਹਾਂ ਸਾਈਂ ਦੀ ਰਜਾ ਹੁੰਦੀ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ। ਪਇਆ ਕਿਰਤੁ ਨ ਮੇਟੈ ਕੋਇ ॥ ਕੋਈ ਜਣਾ ਪੂਰਬਲੇ ਕਰਮਾਂ ਨੂੰ ਮੇਟ ਨਹੀਂ ਸਕਦਾ। ਨਾਨਕ ਜਾਨੈ ਸਚਾ ਸੋਇ ॥੭॥ ਨਾਨਕ, ਉਹ, ਸੱਚਾ ਸਾਹਿਬ ਸਾਰਾ ਕੁਛ ਜਾਣਦਾ ਹੈ। ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਾਰੇ ਦਿਲ ਉਸ ਦੇ ਹਨ, ਉਹ ਸਿਰਜਣਹਾਰ ਹੈ। ਸਦਾ ਸਦਾ ਤਿਸ ਕਉ ਨਮਸਕਾਰੁ ॥ ਹਮੇਸ਼ਾਂ ਤੇ ਹਮੇਸ਼ਾਂ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ। ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਦਿਨ ਰਾਤ ਤੂੰ ਸਾਹਿਬ ਦੀ ਕੀਰਤੀ ਕਰ। ਤਿਸਹਿ ਧਿਆਵਹੁ ਸਾਸਿ ਗਿਰਾਸਿ ॥ ਆਪਣੇ ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਸਿਮਰਨ ਕਰ। ਸਭੁ ਕਛੁ ਵਰਤੈ ਤਿਸ ਕਾ ਕੀਆ ॥ ਸਭ ਕੁਝ ਜੋ ਉਹ ਕਰਨਾ ਲੋੜਦਾ ਹੈ, ਹੋ ਜਾਂਦਾ ਹੈ। ਜੈਸਾ ਕਰੇ ਤੈਸਾ ਕੋ ਥੀਆ ॥ ਜਿਸ ਤਰ੍ਹਾਂ ਦਾ ਹਰੀ ਬੰਦੇ ਨੂੰ ਬਣਾਉਂਦਾ ਹੈ, ਉਹੋ ਜਿਹਾ ਹੀ ਉਹ ਬਣ ਜਾਂਦਾ ਹੈ। ਅਪਨਾ ਖੇਲੁ ਆਪਿ ਕਰਨੈਹਾਰੁ ॥ ਆਪਣੀ ਖੇਡ ਦਾ ਉਹ ਆਪੇ ਹੀ ਰਚਨਹਾਰ ਹੈ। ਦੂਸਰ ਕਉਨੁ ਕਹੈ ਬੀਚਾਰੁ ॥ ਹੋਰ ਕਿਹੜਾ ਇਸ ਨੂੰ ਆਖ ਜਾ ਸੋਚ ਸਕਦਾ ਹੈ? copyright GurbaniShare.com all right reserved. Email:- |