ਨਾਨਕ ਕੈ ਮਨਿ ਇਹੁ ਅਨਰਾਉ ॥੧॥
ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)। ਮਨਸਾ ਪੂਰਨ ਸਰਨਾ ਜੋਗ ॥ ਵਾਹਿਗੁਰੂ ਖਾਹਿਸ਼ ਪੂਰੀ ਕਰਨ ਵਾਲਾ ਅਤੇ ਪਨਾਹ ਦੇਣ ਦੇ ਲਾਇਕ ਹੈ। ਜੋ ਕਰਿ ਪਾਇਆ ਸੋਈ ਹੋਗੁ ॥ ਜਿਹੜਾ ਕੁਛ ਸਾਹਿਬ ਨੇ ਆਪਣੇ ਹੱਥ ਨਾਲ ਉੱਕਰ ਛਡਿਆ ਹੈ, ਓਹੀ ਹੁੰਦਾ ਹੈ। ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ ਉਹ ਇਕ ਅੱਖ ਦੇ ਫੋਰੇ ਵਿੱਚ ਪਰੀਪੂਰਨ ਤੇ ਖਾਲੀ ਕਰ ਦਿੰਦਾ ਹੈ। ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥ ਹੋਰ ਕੋਈ ਉਸ ਦੇ ਇਰਾਦੇ ਨੂੰ ਨਹੀਂ ਜਾਣਦਾ। ਅਨਦ ਰੂਪ ਮੰਗਲ ਸਦ ਜਾ ਕੈ ॥ ਉਹ ਖੁਸ਼ੀ ਦਾ ਸਰੂਪ ਹੈ ਅਤੇ ਉਸ ਦੇ ਮੰਦਰ ਅੰਦਰ ਸਦੀਵੀ ਪਰਸੰਨਤਾ ਹੈ। ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ ਸਾਰੀਆਂ ਵਸਤੂਆਂ, ਮੈਂ ਸੁਣਿਆ ਹੈ, ਉਸ ਦੇ ਮਹਿਲ ਵਿੱਚ ਹਨ। ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ ਪਾਤਸ਼ਾਹਾਂ ਵਿੱਚ ਉਹ ਮਹਾਨ ਪਾਤਸ਼ਾਹ ਅਤੇ ਯੋਗੀਆਂ ਅੰਦਰ ਪਰਮਯੋਗੀ ਹੈ। ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ ਤਪੀਆਂ ਅੰਦਰ ਉਹ ਵੱਡਾ ਤਪੀ ਹੈ ਅਤੇ ਘਰ-ਬਾਰੀਆਂ ਵਿੱਚ ਮੌਜਾਂ ਮਾਨਣ ਵਾਲਾ ਹੈ। ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ਇਕ ਰਸ ਸਿਮਰਨ ਦੁਆਰਾ ਸਾਧੂ ਸ਼ਾਂਤੀ ਪਾਉਂਦੇ ਹਨ। ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ ਨਾਨਕ, ਉਸ ਸੁਆਮੀ ਦਾ ਕਿਸੇ ਨੂੰ ਭੀ ਓੜਕ ਨਹੀਂ ਲੱਭਾ। ਜਾ ਕੀ ਲੀਲਾ ਕੀ ਮਿਤਿ ਨਾਹਿ ॥ ਉਸ ਦੇ ਕੌਤਕ ਦਾ ਕੋਈ ਹੱਦ ਬੰਨਾ ਨਹੀਂ। ਸਗਲ ਦੇਵ ਹਾਰੇ ਅਵਗਾਹਿ ॥ ਸਾਰੇ ਦੇਵਤੇ ਖੋਜ ਭਾਲ ਕਰਦੇ ਥੱਕ ਗਏ ਹਨ। ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਆਪਣੇ ਬਾਪੂ ਦੀ ਪੈਦਾਇਸ਼ ਬਾਰੇ ਪੁਤ੍ਰ ਕੀ ਜਾਣਦਾ ਹੈ? ਸਗਲ ਪਰੋਈ ਅਪੁਨੈ ਸੂਤਿ ॥ ਸਾਰੀਆਂ ਚੀਜਾਂ ਹਰੀ ਨੇ ਆਪਣੇ ਧਾਗੇ ਵਿੱਚ ਪ੍ਰੋਤੀਆਂ ਹੋਈਆਂ ਹਨ। ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ ਜਿਨ੍ਹਾਂ ਨੂੰ ਸੁਆਮੀ ਚੰਗੀ ਅਕਲ, ਬ੍ਰਹਿਮ-ਵੀਚਾਰ ਅਤੇ ਬੰਦਗੀ ਬਖਸ਼ਦਾ ਹੈ, ਜਨ ਦਾਸ ਨਾਮੁ ਧਿਆਵਹਿ ਸੇਇ ॥ ਉਹ ਗੋਲੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ। ਤਿਹੁ ਗੁਣ ਮਹਿ ਜਾ ਕਉ ਭਰਮਾਏ ॥ ਜਿਸ ਨੂੰ ਸੁਆਮੀ ਤਿੰਨਾਂ ਗੁਣਾ ਅੰਦਰ ਭਟਕਾਉਂਦਾ ਹੈ, ਜਨਮਿ ਮਰੈ ਫਿਰਿ ਆਵੈ ਜਾਏ ॥ ਉਹ ਮਰਦਾ ਤੇ ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਊਚ ਨੀਚ ਤਿਸ ਕੇ ਅਸਥਾਨ ॥ ਉਚੀਆਂ ਤੇ ਨੀਵੀਆਂ ਥਾਵਾਂ ਉਸ ਦੀਆਂ ਹਨ। ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ ਨਾਨਕ ਵਾਹਿਗੁਰੂ ਨੂੰ ਓਹੋ ਜੇਹਾ ਜਾਣਦਾ ਹੈ, ਜਿਹੋ ਜਿਹਾ ਉਸ ਨੂੰ ਦਰਸਾਉਂਦਾ ਹੈ। ਨਾਨਾ ਰੂਪ ਨਾਨਾ ਜਾ ਕੇ ਰੰਗ ॥ ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ। ਨਾਨਾ ਭੇਖ ਕਰਹਿ ਇਕ ਰੰਗ ॥ ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ। ਨਾਨਾ ਬਿਧਿ ਕੀਨੋ ਬਿਸਥਾਰੁ ॥ ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ, ਪ੍ਰਭੁ ਅਬਿਨਾਸੀ ਏਕੰਕਾਰੁ ॥ ਆਪ ਅਮਰ ਅਦੁੱਤੀ ਸਾਹਿਬ। ਨਾਨਾ ਚਲਿਤ ਕਰੇ ਖਿਨ ਮਾਹਿ ॥ ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ। ਪੂਰਿ ਰਹਿਓ ਪੂਰਨੁ ਸਭ ਠਾਇ ॥ ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ। ਨਾਨਾ ਬਿਧਿ ਕਰਿ ਬਨਤ ਬਨਾਈ ॥ ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ। ਅਪਨੀ ਕੀਮਤਿ ਆਪੇ ਪਾਈ ॥ ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ। ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ। ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥ ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ। ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ। ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ। ਨਾਮ ਕੇ ਧਾਰੇ ਆਗਾਸ ਪਾਤਾਲ ॥ ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ। ਨਾਮ ਕੇ ਧਾਰੇ ਸਗਲ ਆਕਾਰ ॥ ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ। ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ। ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ। ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ, ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ। ਪੁਰਖੁ ਸਤਿ ਕੇਵਲ ਪਰਧਾਨੁ ॥ ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ। ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ। ਸਤਿ ਪੁਰਖ ਸਭ ਮਾਹਿ ਸਮਾਣੀ ॥ ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਤਿ ਕਰਮੁ ਜਾ ਕੀ ਰਚਨਾ ਸਤਿ ॥ ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ। ਮੂਲੁ ਸਤਿ ਸਤਿ ਉਤਪਤਿ ॥ ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ। ਸਤਿ ਕਰਣੀ ਨਿਰਮਲ ਨਿਰਮਲੀ ॥ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ। ਜਿਸਹਿ ਬੁਝਾਏ ਤਿਸਹਿ ਸਭ ਭਲੀ ॥ ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ। ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ। ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ। ਸਤਿ ਬਚਨ ਸਾਧੂ ਉਪਦੇਸ ॥ ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ। ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ। ਸਤਿ ਨਿਰਤਿ ਬੂਝੈ ਜੇ ਕੋਇ ॥ ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ, ਨਾਮੁ ਜਪਤ ਤਾ ਕੀ ਗਤਿ ਹੋਇ ॥ ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ। ਆਪਿ ਸਤਿ ਕੀਆ ਸਭੁ ਸਤਿ ॥ ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ। ਆਪੇ ਜਾਨੈ ਅਪਨੀ ਮਿਤਿ ਗਤਿ ॥ ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ। copyright GurbaniShare.com all right reserved. Email:- |