ਪੁਰਬ ਲਿਖੇ ਕਾ ਲਿਖਿਆ ਪਾਈਐ ॥
ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ। ਦੂਖ ਸੂਖ ਪ੍ਰਭ ਦੇਵਨਹਾਰੁ ॥ ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ। ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥ ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ। ਜੋ ਕਛੁ ਕਰੈ ਸੋਈ ਸੁਖੁ ਮਾਨੁ ॥ ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ। ਭੂਲਾ ਕਾਹੇ ਫਿਰਹਿ ਅਜਾਨ ॥ ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ! ਕਉਨ ਬਸਤੁ ਆਈ ਤੇਰੈ ਸੰਗ ॥ ਕਿਹੜੀ ਚੀਜ਼ ਤੇਰੇ ਨਾਲ ਆਈ ਹੈ, ਲਪਟਿ ਰਹਿਓ ਰਸਿ ਲੋਭੀ ਪਤੰਗ ॥ ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ? ਰਾਮ ਨਾਮ ਜਪਿ ਹਿਰਦੇ ਮਾਹਿ ॥ ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ। ਨਾਨਕ ਪਤਿ ਸੇਤੀ ਘਰਿ ਜਾਹਿ ॥੪॥ ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ। ਜਿਸੁ ਵਖਰ ਕਉ ਲੈਨਿ ਤੂ ਆਇਆ ॥ ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ, ਰਾਮ ਨਾਮੁ ਸੰਤਨ ਘਰਿ ਪਾਇਆ ॥ ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ। ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ; ਰਾਮ ਨਾਮੁ ਹਿਰਦੇ ਮਹਿ ਤੋਲਿ ॥ ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ। ਲਾਦਿ ਖੇਪ ਸੰਤਹ ਸੰਗਿ ਚਾਲੁ ॥ ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ। ਅਵਰ ਤਿਆਗਿ ਬਿਖਿਆ ਜੰਜਾਲ ॥ ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ। ਧੰਨਿ ਧੰਨਿ ਕਹੈ ਸਭੁ ਕੋਇ ॥ ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ। ਮੁਖ ਊਜਲ ਹਰਿ ਦਰਗਹ ਸੋਇ ॥ ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ। ਇਹੁ ਵਾਪਾਰੁ ਵਿਰਲਾ ਵਾਪਾਰੈ ॥ ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ। ਨਾਨਕ ਤਾ ਕੈ ਸਦ ਬਲਿਹਾਰੈ ॥੫॥ ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ। ਚਰਨ ਸਾਧ ਕੇ ਧੋਇ ਧੋਇ ਪੀਉ ॥ ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ। ਅਰਪਿ ਸਾਧ ਕਉ ਅਪਨਾ ਜੀਉ ॥ ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ। ਸਾਧ ਕੀ ਧੂਰਿ ਕਰਹੁ ਇਸਨਾਨੁ ॥ ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ। ਸਾਧ ਊਪਰਿ ਜਾਈਐ ਕੁਰਬਾਨੁ ॥ ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ। ਸਾਧ ਸੇਵਾ ਵਡਭਾਗੀ ਪਾਈਐ ॥ ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧਸੰਗਿ ਹਰਿ ਕੀਰਤਨੁ ਗਾਈਐ ॥ ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ। ਅਨਿਕ ਬਿਘਨ ਤੇ ਸਾਧੂ ਰਾਖੈ ॥ ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ। ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥ ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ। ਓਟ ਗਹੀ ਸੰਤਹ ਦਰਿ ਆਇਆ ॥ ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ। ਸਰਬ ਸੂਖ ਨਾਨਕ ਤਿਹ ਪਾਇਆ ॥੬॥ ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ। ਮਿਰਤਕ ਕਉ ਜੀਵਾਲਨਹਾਰ ॥ ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ। ਭੂਖੇ ਕਉ ਦੇਵਤ ਅਧਾਰ ॥ ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ। ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥ ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ। ਪੁਰਬ ਲਿਖੇ ਕਾ ਲਹਣਾ ਪਾਹਿ ॥ ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ। ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥ ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ। ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥ ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ। ਜਪਿ ਜਨ ਸਦਾ ਸਦਾ ਦਿਨੁ ਰੈਣੀ ॥ ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ। ਸਭ ਤੇ ਊਚ ਨਿਰਮਲ ਇਹ ਕਰਣੀ ॥ ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ। ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥ ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ, ਨਾਨਕ ਸੋ ਜਨੁ ਨਿਰਮਲੁ ਥੀਆ ॥੭॥ ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ! ਜਾ ਕੈ ਮਨਿ ਗੁਰ ਕੀ ਪਰਤੀਤਿ ॥ ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ, ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ। ਭਗਤੁ ਭਗਤੁ ਸੁਨੀਐ ਤਿਹੁ ਲੋਇ ॥ ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ, ਜਾ ਕੈ ਹਿਰਦੈ ਏਕੋ ਹੋਇ ॥ ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ। ਸਚੁ ਕਰਣੀ ਸਚੁ ਤਾ ਕੀ ਰਹਤ ॥ ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ। ਸਚੁ ਹਿਰਦੈ ਸਤਿ ਮੁਖਿ ਕਹਤ ॥ ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ। ਸਾਚੀ ਦ੍ਰਿਸਟਿ ਸਾਚਾ ਆਕਾਰੁ ॥ ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ। ਸਚੁ ਵਰਤੈ ਸਾਚਾ ਪਾਸਾਰੁ ॥ ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ। ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥ ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ, ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥ ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਸਲੋਕੁ ॥ ਸਲੋਕ। ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ। ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ। ਅਸਟਪਦੀ ॥ ਅਸ਼ਟਪਦੀ। ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ, ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥ ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ। ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਉਸ ਤੋਂ ਪਰੇਡੇ ਹੋਰ ਕੁਝ ਨਹੀਂ। ਸਰਬ ਨਿਰੰਤਰਿ ਏਕੋ ਸੋਇ ॥ ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ। ਆਪੇ ਬੀਨਾ ਆਪੇ ਦਾਨਾ ॥ ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ। ਗਹਿਰ ਗੰਭੀਰੁ ਗਹੀਰੁ ਸੁਜਾਨਾ ॥ ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ। ਪਾਰਬ੍ਰਹਮ ਪਰਮੇਸੁਰ ਗੋਬਿੰਦ ॥ ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ। ਕ੍ਰਿਪਾ ਨਿਧਾਨ ਦਇਆਲ ਬਖਸੰਦ ॥ ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ। ਸਾਧ ਤੇਰੇ ਕੀ ਚਰਨੀ ਪਾਉ ॥ ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ, copyright GurbaniShare.com all right reserved. Email:- |