ਆਪੇ ਆਪਿ ਸਗਲ ਮਹਿ ਆਪਿ ॥
ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥ ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ। ਅਬਿਨਾਸੀ ਨਾਹੀ ਕਿਛੁ ਖੰਡ ॥ ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ। ਧਾਰਣ ਧਾਰਿ ਰਹਿਓ ਬ੍ਰਹਮੰਡ ॥ ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ। ਅਲਖ ਅਭੇਵ ਪੁਰਖ ਪਰਤਾਪ ॥ ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ। ਆਪਿ ਜਪਾਏ ਤ ਨਾਨਕ ਜਾਪ ॥੬॥ ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ। ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥ ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ। ਸਗਲ ਸੰਸਾਰੁ ਉਧਰੈ ਤਿਨ ਮੰਤ ॥ ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ ॥ ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ। ਪ੍ਰਭ ਕੇ ਸੇਵਕ ਦੂਖ ਬਿਸਾਰਨ ॥ ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ। ਆਪੇ ਮੇਲਿ ਲਏ ਕਿਰਪਾਲ ॥ ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ। ਗੁਰ ਕਾ ਸਬਦੁ ਜਪਿ ਭਏ ਨਿਹਾਲ ॥ ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ। ਉਨ ਕੀ ਸੇਵਾ ਸੋਈ ਲਾਗੈ ॥ ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ, ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥ ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ। ਨਾਮੁ ਜਪਤ ਪਾਵਹਿ ਬਿਸ੍ਰਾਮੁ ॥ ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ। ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥ ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ। ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥ ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ। ਸਦਾ ਸਦਾ ਬਸੈ ਹਰਿ ਸੰਗਿ ॥ ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ। ਸਹਜ ਸੁਭਾਇ ਹੋਵੈ ਸੋ ਹੋਇ ॥ ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ। ਕਰਣੈਹਾਰੁ ਪਛਾਣੈ ਸੋਇ ॥ ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥ ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ। ਜੈਸਾ ਸਾ ਤੈਸਾ ਦ੍ਰਿਸਟਾਨਾ ॥ ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ। ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ। ਓਇ ਸੁਖ ਨਿਧਾਨ ਉਨਹੂ ਬਨਿ ਆਏ ॥ ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ। ਆਪਸ ਕਉ ਆਪਿ ਦੀਨੋ ਮਾਨੁ ॥ ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ। ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥ ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ। ਸਲੋਕੁ ॥ ਸਲੋਕ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥ ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਸਾਡੀਆਂ ਤਕਲੀਫਾਂ ਨੂੰ ਜਾਨਣ ਵਾਲਾ ਹੈ। ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥ ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ ਜਿਸ ਦੀ ਬੰਦਗੀ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਸਟਪਦੀ ॥ ਅਸ਼ਟਪਦੀ। ਟੂਟੀ ਗਾਢਨਹਾਰ ਗੋੁਪਾਲ ॥ ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ। ਸਰਬ ਜੀਆ ਆਪੇ ਪ੍ਰਤਿਪਾਲ ॥ ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ। ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥ ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ, ਤਿਸ ਤੇ ਬਿਰਥਾ ਕੋਈ ਨਾਹਿ ॥ ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ। ਰੇ ਮਨ ਮੇਰੇ ਸਦਾ ਹਰਿ ਜਾਪਿ ॥ ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ। ਅਬਿਨਾਸੀ ਪ੍ਰਭੁ ਆਪੇ ਆਪਿ ॥ ਅਮਰ ਮਾਲਕ ਸਾਰਾ ਕੁਛ ਆਪ ਹੀ ਹੈ। ਆਪਨ ਕੀਆ ਕਛੂ ਨ ਹੋਇ ॥ ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ, ਜੇ ਸਉ ਪ੍ਰਾਨੀ ਲੋਚੈ ਕੋਇ ॥ ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ। ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥ ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ। ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥ ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ। ਰੂਪਵੰਤੁ ਹੋਇ ਨਾਹੀ ਮੋਹੈ ॥ ਜੇਕਰ ਜੀਵ ਸੁੰਦਰ ਹੈ, ਤਾਂ ਆਪਣੇ ਆਪ ਉਹ ਹੋਰਨਾ ਨੂੰ ਫਰੇਫਤਾ ਨਹੀਂ ਕਰਦਾ। ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥ ਪ੍ਰਭੂ ਦਾ ਪ੍ਰਕਾਸ਼ ਹੀ ਸਾਰਿਆਂ ਸਰੀਰਾਂ ਅੰਦਰ ਸੁਹਣਾ ਲਗਦਾ ਹੈ। ਧਨਵੰਤਾ ਹੋਇ ਕਿਆ ਕੋ ਗਰਬੈ ॥ ਅਮੀਰ ਬਣ ਕੇ ਕੋਈ ਜਣਾ ਕਿਉਂ ਹੰਕਾਰੀ ਹੋਵੇ, ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥ ਜਦ ਸਾਰੀਆਂ ਦੌਲਤਾਂ ਉਸ ਦੀਆਂ ਦਾਤਾਂ ਹਨ। ਅਤਿ ਸੂਰਾ ਜੇ ਕੋਊ ਕਹਾਵੈ ॥ ਜੇਕਰ ਕੋਈ ਆਪਣੇ ਆਪ ਨੂੰ ਵੱਡਾ ਬਹਾਦਰ ਅਖਵਾਉਂਦਾ ਹੋਵੇ, ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥ ਸੁਆਮੀ ਤੋਂ ਸਤਿਆ ਲਏ ਬਾਝੋਂ ਉਹ ਕੀ ਆਹਰ ਕਰ ਸਕਦਾ ਹੈ? ਜੇ ਕੋ ਹੋਇ ਬਹੈ ਦਾਤਾਰੁ ॥ ਜੇਕਰ ਕੋਈ ਜਣਾ ਦਾਨੀ ਬਣ ਬੈਠੇ, ਤਿਸੁ ਦੇਨਹਾਰੁ ਜਾਨੈ ਗਾਵਾਰੁ ॥ ਤਾਂ ਦਾਤਾ ਵਾਹਿਗੁਰੂ ਉਸ ਨੂੰ ਮੂਰਖ ਸਮਝਦਾ ਹੈ। ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥ ਗੁਰਾਂ ਦੀ ਦਇਆ ਦੁਆਰਾ ਜਿਸ ਦੀ ਹੰਕਾਰ ਦੀ ਬੀਮਾਰੀ ਹਟ ਗਈ ਹੈ, ਨਾਨਕ ਸੋ ਜਨੁ ਸਦਾ ਅਰੋਗੁ ॥੨॥ ਨਾਨਕ, ਉਹ ਇਨਸਾਨ ਹਮੇਸ਼ਾਂ ਤੰਦਰੁਸਤ ਹੈ। ਜਿਉ ਮੰਦਰ ਕਉ ਥਾਮੈ ਥੰਮਨੁ ॥ ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ, ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥ ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ। ਜਿਉ ਪਾਖਾਣੁ ਨਾਵ ਚੜਿ ਤਰੈ ॥ ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ, ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥ ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ। ਜਿਉ ਅੰਧਕਾਰ ਦੀਪਕ ਪਰਗਾਸੁ ॥ ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ, ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥ ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ। ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ, ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ਇਸੇ ਤਰ੍ਹਾਂ ਹੀ ਸਾਧ ਸੰਗਤਿ ਨਾਲ ਜੁੜ ਕੇ ਉਸ ਦਾ ਨੂਰ ਚਮਕ ਆਉਂਦਾ ਹੈ। ਤਿਨ ਸੰਤਨ ਕੀ ਬਾਛਉ ਧੂਰਿ ॥ ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ, ਨਾਨਕ ਕੀ ਹਰਿ ਲੋਚਾ ਪੂਰਿ ॥੩॥ ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ! ਮਨ ਮੂਰਖ ਕਾਹੇ ਬਿਲਲਾਈਐ ॥ ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ? copyright GurbaniShare.com all right reserved. Email:- |