ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ। ਜਨ ਆਵਨ ਕਾ ਇਹੈ ਸੁਆਉ ॥ ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ, ਜਨ ਕੈ ਸੰਗਿ ਚਿਤਿ ਆਵੈ ਨਾਉ ॥ ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ। ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ। ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ। ਸਲੋਕੁ ॥ ਸਲੋਕ। ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਮੈਂ ਮੁਕੰਮਲ ਮਾਲਕ ਦਾ ਸਿਮਰਨ ਕੀਤਾ ਹੈ, ਮੁਕੰਮਲ ਹੈ ਜਿਸ ਦਾ ਨਾਮ। ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ ਪੂਰਨ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ। ਅਸਟਪਦੀ ॥ ਅਸ਼ਟਪਦੀ। ਪੂਰੇ ਗੁਰ ਕਾ ਸੁਨਿ ਉਪਦੇਸੁ ॥ ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ। ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ। ਸਾਸਿ ਸਾਸਿ ਸਿਮਰਹੁ ਗੋਬਿੰਦ ॥ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ। ਮਨ ਅੰਤਰ ਕੀ ਉਤਰੈ ਚਿੰਦ ॥ ਤੇਰੇ ਚਿੱਤ ਤੇ ਦਿਲ ਦਾ ਫ਼ਿਕਰ ਦੂਰ ਹੋ ਜਾਵੇਗਾ। ਆਸ ਅਨਿਤ ਤਿਆਗਹੁ ਤਰੰਗ ॥ ਅਨ-ਸਥਿਰ ਖਾਹਿਸ਼ਾਂ ਦੀਆਂ ਲਹਿਰਾਂ ਨੂੰ ਛੱਡ ਦੇ, ਸੰਤ ਜਨਾ ਕੀ ਧੂਰਿ ਮਨ ਮੰਗ ॥ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ। ਆਪੁ ਛੋਡਿ ਬੇਨਤੀ ਕਰਹੁ ॥ ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ। ਸਾਧਸੰਗਿ ਅਗਨਿ ਸਾਗਰੁ ਤਰਹੁ ॥ ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ। ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ। ਨਾਨਕ ਗੁਰ ਪੂਰੇ ਨਮਸਕਾਰ ॥੧॥ ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ। ਖੇਮ ਕੁਸਲ ਸਹਜ ਆਨੰਦ ॥ ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ, ਸਾਧਸੰਗਿ ਭਜੁ ਪਰਮਾਨੰਦ ॥ ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ। ਨਰਕ ਨਿਵਾਰਿ ਉਧਾਰਹੁ ਜੀਉ ॥ ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ, ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ। ਚਿਤਿ ਚਿਤਵਹੁ ਨਾਰਾਇਣ ਏਕ ॥ ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ, ਏਕ ਰੂਪ ਜਾ ਕੇ ਰੰਗ ਅਨੇਕ ॥ ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ। ਗੋਪਾਲ ਦਾਮੋਦਰ ਦੀਨ ਦਇਆਲ ॥ ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ, ਦੁਖ ਭੰਜਨ ਪੂਰਨ ਕਿਰਪਾਲ ॥ ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ। ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ। ਨਾਨਕ ਜੀਅ ਕਾ ਇਹੈ ਅਧਾਰ ॥੨॥ ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ। ਉਤਮ ਸਲੋਕ ਸਾਧ ਕੇ ਬਚਨ ॥ ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ। ਅਮੁਲੀਕ ਲਾਲ ਏਹਿ ਰਤਨ ॥ ਅਮੋਲਕ ਹਨ ਇਹ ਹੀਰੇ ਤੇ ਜਵਾਹਰ। ਸੁਨਤ ਕਮਾਵਤ ਹੋਤ ਉਧਾਰ ॥ ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ। ਆਪਿ ਤਰੈ ਲੋਕਹ ਨਿਸਤਾਰ ॥ ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ। ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ, ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ। ਜੈ ਜੈ ਸਬਦੁ ਅਨਾਹਦੁ ਵਾਜੈ ॥ ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ। ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ। ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ। ਨਾਨਕ ਉਧਰੇ ਤਿਨ ਕੈ ਸਾਥੇ ॥੩॥ ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ। ਸਰਨਿ ਜੋਗੁ ਸੁਨਿ ਸਰਨੀ ਆਏ ॥ ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ। ਕਰਿ ਕਿਰਪਾ ਪ੍ਰਭ ਆਪ ਮਿਲਾਏ ॥ ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ। ਮਿਟਿ ਗਏ ਬੈਰ ਭਏ ਸਭ ਰੇਨ ॥ ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ। ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ। ਸੁਪ੍ਰਸੰਨ ਭਏ ਗੁਰਦੇਵ ॥ ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ, ਪੂਰਨ ਹੋਈ ਸੇਵਕ ਕੀ ਸੇਵ ॥ ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ। ਆਲ ਜੰਜਾਲ ਬਿਕਾਰ ਤੇ ਰਹਤੇ ॥ ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ, ਰਾਮ ਨਾਮ ਸੁਨਿ ਰਸਨਾ ਕਹਤੇ ॥ ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ। ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ। ਨਾਨਕ ਨਿਬਹੀ ਖੇਪ ਹਮਾਰੀ ॥੪॥ ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ। ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ, ਸਾਵਧਾਨ ਏਕਾਗਰ ਚੀਤ ॥ ਚੇਤੰਨ ਅਤੇ ਇੱਕ ਮਨ ਹੋ ਕੇ। ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ। ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ। ਸਰਬ ਇਛਾ ਤਾ ਕੀ ਪੂਰਨ ਹੋਇ ॥ ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ। ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨੁ ॥ ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ। ਬਹੁਰਿ ਨ ਹੋਵੈ ਆਵਨ ਜਾਨੁ ॥ ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ। ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ, ਨਾਨਕ ਜਿਸਹਿ ਪਰਾਪਤਿ ਹੋਇ ॥੫॥ ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ। ਖੇਮ ਸਾਂਤਿ ਰਿਧਿ ਨਵ ਨਿਧਿ ॥ ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ, ਬੁਧਿ ਗਿਆਨੁ ਸਰਬ ਤਹ ਸਿਧਿ ॥ ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ, ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ, copyright GurbaniShare.com all right reserved. Email:- |