ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ; ਚਾਰਿ ਪਦਾਰਥ ਕਮਲ ਪ੍ਰਗਾਸ ॥ ਚਾਰ ਉਤੱਮ ਦਾਤਾਂ, ਦਿਲ ਕੰਵਲ ਦਾ ਖਿੜਨਾ, ਸਭ ਕੈ ਮਧਿ ਸਗਲ ਤੇ ਉਦਾਸ ॥ ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ; ਸੁੰਦਰੁ ਚਤੁਰੁ ਤਤ ਕਾ ਬੇਤਾ ॥ ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ, ਸਮਦਰਸੀ ਏਕ ਦ੍ਰਿਸਟੇਤਾ ॥ ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ, ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ, ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ ਜੋ ਆਪਣੇ ਮੂੰਹ ਨਾਲ (ਸੁਖਮਨੀ ਦਾ) ਉਚਾਰਣ ਕਰਦਾ ਹੈ ਅਤੇ ਗੁਰੂ ਨਾਨਕ ਜੀ ਦੀ ਰੱਬ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ। ਇਹੁ ਨਿਧਾਨੁ ਜਪੈ ਮਨਿ ਕੋਇ ॥ ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ। ਸਭ ਜੁਗ ਮਹਿ ਤਾ ਕੀ ਗਤਿ ਹੋਇ ॥ ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ। ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ, ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ। ਸਗਲ ਮਤਾਂਤ ਕੇਵਲ ਹਰਿ ਨਾਮ ॥ ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ। ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ। ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ। ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ, ਸਾਧ ਸਰਣਿ ਨਾਨਕ ਤੇ ਆਏ ॥੭॥ ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ। ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ, ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ। ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ। ਦੁਲਭ ਦੇਹ ਤਤਕਾਲ ਉਧਾਰੈ ॥ ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ। ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ। ਏਕੁ ਨਾਮੁ ਮਨ ਮਾਹਿ ਸਮਾਨੀ ॥ ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ। ਦੂਖ ਰੋਗ ਬਿਨਸੇ ਭੈ ਭਰਮ ॥ ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ। ਸਾਧ ਨਾਮ ਨਿਰਮਲ ਤਾ ਕੇ ਕਰਮ ॥ ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ। ਸਭ ਤੇ ਊਚ ਤਾ ਕੀ ਸੋਭਾ ਬਨੀ ॥ ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ। ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ। ਥਿਤੀ ਗਉੜੀ ਮਹਲਾ ੫ ॥ ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ। ਸਲੋਕੁ ॥ ਸਲੋਕ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਪ੍ਰਭੂ ਕਰਤਾਰ, ਪਾਣੀ, ਧਰਤੀ ਅਤੇ ਅਸਮਾਨ ਵਿੱਚ ਰਮਿਆ ਹੋਇਆ ਹੈ। ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥ ਹੇ ਨਾਨਕ! ਅਨੇਕਾਂ ਤਰੀਕਿਆਂ ਨਾਲ ਇਕ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆਂ ਹੋਇਆ ਹੈ। ਪਉੜੀ ॥ ਪਉੜੀ। ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ ਪਹਿਲੀ ਤਿੱਥ-ਅਦੁੱਤੀ ਸਾਹਿਬ ਨੂੰ ਨਿਮਸਕਾਰ ਕਰ ਅਤੇ ਉਸੇ ਨੂੰ ਹੀ ਆਰਾਧ। ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥ ਸ੍ਰਿਸ਼ਟੀ ਨੂੰ ਥੰਮਣਹਾਰ ਅਤੇ ਆਲਮ ਦੇ ਪਾਲਣ ਵਾਲੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ। ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥ ਮੋਖਸ਼ ਤੇ ਆਰਾਮ ਪਾਉਣ ਲਈ ਉਸ ਵਿੱਚ ਆਪਣੀ ਉਮੀਦ ਬੰਨ੍ਹ ਜਿਸ ਤੋਂ ਹਰ ਸ਼ੈ ਉਤਪੰਨ ਹੁੰਦੀ ਹੈ। ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥ ਮੈਂ ਚਾਰੇ ਪਾਸੇ ਅਤੇ ਦਸੀ ਤਰਫੀ ਭਟਕਿਆਂ ਹਾਂ ਅਤੇ ਮੈਨੂੰ ਉਸ ਦੇ ਬਾਝੋਂ ਹੋਰ ਨਿਗ੍ਹਾ ਨਹੀਂ ਪਿਆ। ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥ ਵੇਦਾ, ਪੁਰਾਣਾ ਅਤੇ ਸਿੰਮ੍ਰਤੀਆਂ ਨੂੰ ਸੁਣ ਕੇ ਮੈਂ ਉਨ੍ਹਾਂ ਉਤੇ ਘਣੇਰਿਆਂ ਤਰੀਕਿਆਂ ਨਾਲ ਸੋਚ ਵੀਚਾਰ ਕੀਤਾ ਹੈ। ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥ ਕੇਵਲ ਸਰੂਪ-ਰਹਿਤ ਸੁਆਮੀ ਹੀ ਪਾਪੀਆਂ ਨੂੰ ਤਾਰਣ ਵਾਲਾ, ਡਰ ਨਾਸ ਕਰਨਹਾਰ ਅਤੇ ਆਰਾਮ ਦਾ ਸਮੁੰਦਰ ਹੈ। ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥ ਉਹ ਬਖਸ਼ਸ਼ ਕਰਨ ਵਾਲਾ, ਭੋਗਣਹਾਰ ਤੇ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ। ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥ ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਸਾਰਾ ਕੁਛ, ਜੋ ਬੰਦਾ ਚਾਹੁੰਦਾ ਹੈ, ਪਾ ਲੈਦਾ ਹੈ। ਗੋਬਿੰਦ ਜਸੁ ਗਾਈਐ ਹਰਿ ਨੀਤ ॥ ਨਿਤਾ ਪ੍ਰਤੀ, ਸ੍ਰਿਸ਼ਟੀ ਦੇ ਰਖਿਅਕ ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਗਾਇਨ ਕਰ। ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥ ਸਤਿ ਸੰਗਤ ਨਾਲ ਜੁੜ ਕੇ ਤੂੰ ਸੁਆਮੀ ਦਾ ਸਿਮਰਨ ਕਰ, ਹੇ ਮੇਰੇ ਮਿੱਤ੍ਰ! ਠਹਿਰਾਉ। ਸਲੋਕੁ ॥ ਸਲੋਕ। ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ ਪ੍ਰਭੂ ਨੂੰ ਅਨੇਕਾਂ ਵਾਰੀ ਪ੍ਰਣਾਮ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਲੈ। ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥ ਹੇ ਨਾਨਕ! ਸਤਿ ਸੰਗਤ ਅੰਦਰ ਸੰਦੇਹ ਮਿਟ ਜਾਂਦਾ ਹੈ ਅਤੇ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ। ਪਉੜੀ ॥ ਪਉੜੀ। ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ। ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ! ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥ ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ। ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥ ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ। copyright GurbaniShare.com all right reserved. Email:- |